ਕਿਰਤ ਤੇ ਰੋਜ਼ਗਾਰ ਮੰਤਰਾਲਾ

ਖੇਤੀਬਾੜੀ ਅਤੇ ਟੂਰਿਜ਼ਮ ਖੇਤਰਾਂ ਵਿਚ ਰੋਜ਼ਗ਼ਾਰ ਦੇ ਮੌਕੇ

Posted On: 10 MAR 2021 2:26PM by PIB Chandigarh

ਸਰਕਾਰ ਕਈ ਕੇਂਦਰੀ ਸਹਾਇਤਾ ਪ੍ਰਾਪਤ ਅਤੇ ਕੇਂਦਰੀ ਸੈਕਟਰ ਸਕੀਮਾਂ ਨਾਲ ਖੇਤੀਬਾੜੀ ਸੈਕਟਰ ਦੇ ਵਿਕਾਸ ਅਤੇ ਤਰੱਕੀ ਲਈ ਸਹਿਯੋਗ ਅਤੇ  ਸਹਾਇਤਾ ਕਰਦੀ ਹੈ। ਸਾਰੀਆਂ ਯੋਜਨਾਵਾਂ ਦਾ ਟੀਚਾ ਖੇਤੀ ਅਧਾਰਤ ਰੋਜ਼ਗਾਰ ਨੂੰ ਉਤਸ਼ਾਹਤ ਕਰਕੇ ਕਿਸਾਨਾਂ ਨੂੰ ਲਾਭ ਪਹੁੰਚਾਉਣਾ ਅਤੇ ਉਨ੍ਹਾਂ ਦੀ ਰੋਜ਼ੀ ਰੋਟੀ ਦੇ ਮੌਕਿਆਂ ਨੂੰ ਵਧਾਉਣਾ ਹੈ।

 

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ (ਐਮਓਪੀਪੀਆਈ) ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐਮਕੇਐੱਸਵਾਈ) ਅਧੀਨ ਕੰਪੋਨੈਂਟ ਸਕੀਮਾਂ ਲਾਗੂ ਕਰ ਰਿਹਾ ਹੈ -  ਇਨ੍ਹਾਂ ਵਿੱਚ (ਉ) ਮੈਗਾ ਫੂਡ ਪਾਰਕ, (ਅ) ਇੰਟੈਗ੍ਰੇਟਿਡ ਕੋਲਡ ਚੇਨ ਅਤੇ ਵੈਲਯੂ ਐਡਿਸ਼ਨ ਬੁਨਿਆਦੀ ਢਾਂਚਾ (ੲ) ਫੂਡ ਪ੍ਰੋਸੈਸਿੰਗ ਅਤੇ ਸੰਭਾਲ ਸਮਰੱਥਾਵਾਂ ਦਾ ਨਿਰਮਾਣ / ਵਿਸਥਾਰ (ਸ) ਐਗਰੋ-ਪ੍ਰੋਸੈਸਿੰਗ ਸਮੂਹਾਂ ਲਈ ਬੁਨਿਆਦੀ ਢਾਂਚਾ (ਹ) ਬੈਕਵਰਡ ਅਤੇ ਫਾਰਵਰਡ ਲਿੰਕਸ ਦੀ ਸਿਰਜਣਾ (ਕ) ਭੋਜਨ ਸੁਰੱਖਿਆ ਅਤੇ ਗੁਣਵੱਤਾ ਬੀਮਾ ਬੁਨਿਆਦੀ ਢਾਂਚਾ (ਖ) ਮਨੁੱਖੀ ਸਰੋਤ ਅਤੇ ਸੰਸਥਾਵਾਂ (ਗ) ਓਪਰੇਸ਼ਨ ਗ੍ਰੀਨਜ਼ ਆਦਿ ਸ਼ਾਮਿਲ ਹਨ ।

 

ਆਤਮਨਿਰਭਰ ਭਾਰਤ ਅਭਿਯਾਨ ਦੇ ਹਿੱਸੇ ਵਜੋਂ, ਐਮਓਐਫਪੀਆਈ ਨੇ ਮਾਈਕ੍ਰੋ ਫੂਡ ਪ੍ਰੋਸੈਸਿੰਗ ਉਦਯੋਗਾਂ ਦੇ ਅਪਗ੍ਰੇਡੇਸ਼ਨ ਲਈ ਵਿੱਤੀ, ਤਕਨੀਕੀ ਅਤੇ ਵਪਾਰਕ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਆਲ ਇੰਡੀਆ ਕੇਂਦਰੀ ਸਪਾਂਸਰਡ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਸਿਜ਼ (ਪੀਐਮਐਫਐਮਈ) ਯੋਜਨਾ ਸ਼ੁਰੂ ਕੀਤੀ ਹੈ। ਯੋਜਨਾ 10,000 ਕਰੋੜ ਰੁਪਏ ਦੇ ਟੀਚੇ ਨਾਲ  ਕ੍ਰੈਡਿਟ ਲਿੰਕਡ ਸਬਸਿਡੀ ਦੇ ਨਾਲ ਦੋ ਲੱਖ ਮਾਈਕ੍ਰੋ ਫੂਡ ਪ੍ਰੋਸੈਸਿੰਗ ਯੂਨਿਟਾਂ ਦੀ ਸਿੱਧੇ ਤੌਰ ਤੇ ਸਹਾਇਤਾ ਕਰੇਗੀ।

 

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਇਨੋਵੇਸ਼ਨ ਅਤੇ ਐਗਰੀ-ਐਂਟਰਪ੍ਰਿਨਿਓਰਸ਼ਿਪ ਕੰਪੋਨੈਂਟ ਨਾਂ ਦਾ ਇਕ ਨਵਾਂ ਕੰਪੋਨੈਂਟ ਪੇਸ਼ ਕੀਤਾ ਹੈ ਜਿਸ ਦਾ ਉਦੇਸ਼ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰ ਦੇ ਪੁਨਰ ਕਾਇਆਕਲਪ (ਆਰਕੇਵੀਵਾਈ-ਰਫਤਾਰ) ਖੇਤੀਬਾੜੀ ਖੇਤਰ ਵਿਚ ਸਟਾਰਟ-ਅੱਪਸ ਲਗਾ ਕੇ ਰੋਜ਼ਗਾਰ ਪੈਦਾ ਕਰਨਾ ਹੈ।

 

ਸਰਕਾਰ ਛੋਟੇ ਛੋਟੇ ਕਿਸਾਨਾਂ ਨੂੰ ਖੇਤੀਬਾੜੀ ਕੰਸਟੋਰੀਅਮ (ਐਸਐਫਏਸੀ) ਦੇ ਜ਼ਰੀਏ ਵੈਂਚਰ ਕੈਪੀਟਲ ਅਸਿਸਟੈਂਸ (ਵੀਸੀਏ) ਸਕੀਮ ਰਾਹੀਂ ਖੇਤੀ ਅਧਾਰਤ ਕਾਰੋਬਾਰ ਨੂੰ ਉਤਸ਼ਾਹਤ ਵੀ ਕਰ ਰਹੀ ਹੈ। ਸਕੀਮ ਅਧੀਨ ਪ੍ਰਮੋਟਰ ਦੀ ਇਕੁਵਿਟੀ 26% ਵਧਾ ਦਿੱਤੀ ਗਈ ਹੈ। ਪ੍ਰੋਜੈਕਟ ਲਈ ਰਕਮ 50 ਲੱਖ ਰੁਪਏ ਤੋਂ 500.00 ਲੱਖ ਰੁਪਏ ਤੱਕ, ਜੋ ਵੀ ਘੱਟ ਹੋਵੇ ਕਰਜ਼ਾ ਵਿਆਜ ਮੁਕਤ ਦੇ ਤੌਰ ਤੇ ਸਹਾਇਤਾ ਵੱਜੋਂ ਹੋਵੇਗੀ।

 

ਸੈਰ-ਸਪਾਟਾ ਮੰਤਰਾਲਾ ਨੇ ਕਈ ਸਾਲਾਂ ਦੌਰਾਨ ਦੇਸ਼ ਵਿੱਚ ਸੈਰ ਸਪਾਟੇ ਦੇ ਖੇਤਰ ਨੂੰ ਹੁਲਾਰਾ ਦੇਣ ਲਈ ਕਈ ਕਦਮ ਚੁੱਕੇ ਹਨ ਅਤੇ ਐਵਜ਼ ਵਿੱਚ ਥੀਮ ਅਧਾਰਤ ਸੈਰ-ਸਪਾਟਾ ਸਰਕਟਾਂ, ਰਾਸ਼ਟਰੀ ਮਿਸ਼ਨ ਆਨ ਤੀਰਥ ਯਾਤਰਾ ਅਤੇ ਰੂਹਾਨੀ, ਵਿਰਾਸਤੀ ਸੰਗ੍ਰਿਹ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।  ਪ੍ਰਸ਼ਾਦ ਸਕੀਮ ਅਧੀਨ ਵਿਸ਼ੇਸ਼ ਸਥਾਨਾਂ /ਸਮਾਰਕਾਂ ਅਤੇ ਹੋਰ ਸੈਰ-ਸਪਾਟਾ ਸਥਾਨਾਂ ਦਾ ਵਿਕਾਸ ਅਤੇ ਦੇਖਭਾਲ ਲਈ ਵਿਰਾਸਤੀ ਪ੍ਰਾਜੈਕਟ, ਮਾਨਤਾ ਪ੍ਰਾਪਤ ਤੀਰਥ ਸਥਾਨਾਂ ਦਾ ਸਰਵਪੱਖੀ ਵਿਕਾਸ, ਇੰਕ੍ਰਿਡੈਂਸ਼ੀਅਲ ਇੰਡੀਆ ਟੂਰਿਸਟ ਫੈਸੀਲੀਟੇਟਰ ਪ੍ਰੋਗਰਾਮ ਆਦਿ ਸ਼ੁਰੂ ਕਰਕੇ ਸੈਲਾਨੀਆਂ ਦੀ ਸਹਾਇਤਾ ਕਰ ਰਹੀ ਹੈ।

 

ਖੇਤੀਬਾੜੀ ਅਤੇ ਸੈਰ-ਸਪਾਟਾ ਅਧਾਰਤ ਉਦਯੋਗਾਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਰੁਜ਼ਗਾਰ ਦੇ ਵੇਰਵੇ ਕੇਂਦਰੀ ਤੌਰ ਤੇ ਨਹੀਂ ਰੱਖੇ ਗਏ ਹਨ। ਹਾਲਾਂਕਿ ਸੰਦਰਭ ਸਾਲ 2015-16 ਲਈ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਖੇਤਰੀ ਸੈਰ-ਸਪਾਟਾ ਸੈਟੇਲਾਈਟ ਖਾਤਾ (ਟੀਐਸਏ) ਦੇ ਨਤੀਜਿਆਂ ਅਨੁਸਾਰ (ਸੀਐਸਓ ਦੇ ਅਧਾਰ ਸਾਲ 2011-12 ਦੇ ਰਾਸ਼ਟਰੀ ਖਾਤਾ ਅੰਕੜਿਆਂ ਦੀ ਵਰਤੋਂ ਕਰਦਿਆਂ) ਅਤੇ ਇਸ ਤੋਂ ਬਾਅਦ ਦੇ ਅਨੁਮਾਨ ਯੋਗਦਾਨ ਸਾਲ 2016-17, 2017-18, 2018-19 ਦੌਰਾਨ ਦੇਸ਼ ਦਾ ਕੁੱਲ ਸੈਰ ਸਪਾਟਾ ਰੋਜ਼ਗਾਰ ਕ੍ਰਮਵਾਰ 12.20%, 12.13%, 12.75% ਸੀ।

 

ਇਹ ਜਾਣਕਾਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 --------------------------------------  

ਐਮਐਸ/ ਜੇਕੇ

   



(Release ID: 1704002) Visitor Counter : 120


Read this release in: English , Urdu , Urdu