ਰੱਖਿਆ ਮੰਤਰਾਲਾ

ਪ੍ਰਾਈਵੇਟ ਸੰਸਥਾਵਾਂ ਦੇ ਸਹਿਯੋਗ ਨਾਲ ਸੈਨਿਕ ਸਕੂਲ

Posted On: 10 MAR 2021 3:01PM by PIB Chandigarh

ਗੈਰ ਸਰਕਾਰੀ ਸੰਗਠਨਾਂ/ ਪ੍ਰਾਈਵੇਟ ਸਕੂਲਾਂ/ ਰਾਜਾਂ ਦੀ ਭਾਈਵਾਲੀ ਨਾਲ ਸਰਕਾਰ ਸੈਨਿਕ ਸਕੂਲ ਸਥਾਪਤ ਕਰਨ ਲਈ ਨਵੀਂ ਸਕੀਮ ਲਿਆਉਣ ਦੀ ਤਜਵੀਜ਼ ਕਰ  ਰਹੀ ਹੈ। ਇਹ ਕੋਸ਼ਿਸ਼ ਖਵਾਹਿਸ਼ਮੰਦ ਸਰਕਾਰੀ/ ਪ੍ਰਾਈਵੇਟ ਸਕੂਲਾਂ/ਸਵੈਸੇਵੀ ਸੰਗਠਨਾਂ ਨੂੰ ਸ਼ਾਮਲ ਕਰਕੇ “ਸੀਬੀਐਸਈ ਪਲੱਸ” ਕਿਸਮ ਦੇ ਵਿੱਦਿਅਕ ਵਾਤਾਵਰਣ ਵਿੱਚ ਸੈਨਿਕ ਸਕੂਲਾਂ ਦੇ ਈਥੋਜ਼, ਮੁਲਾਂਕਣ ਪ੍ਰਣਾਲੀ ਅਤੇ ਰਾਸ਼ਟਰੀ ਮਾਨ ਸਨਮਾਨ ਨਾਲ ਇੱਕ ਨਵੀਂ ਪ੍ਰਣਾਲੀ  ਦੀ ਸਥਾਪਨਾ/ ਅਲਾਇਨਮੈਂਟ ਕਰਨ ਵਿਚ ਭਾਈਵਾਲੀ ਕਰਕੇ ਸਕੂਲੀ ਸਿਖਿਆ ਦੇ ਮੌਕੇ ਉਪਲਬਧ ਕਰਵਾਏ ਜਾਣ। ਇਸ ਵਿਚ ਸੈਨਿਕ ਸਕੂਲ ਪਾਠਕ੍ਰਮ ਦੀ ਤਰਜ਼ 'ਤੇ ਚੱਲਣ ਵਾਲੇ ਮੌਜੂਦਾ/ ਆਉਣ ਵਾਲੇ ਸਕੂਲਾਂ ਨੂੰ ਦਾਖ਼ਲ ਕਰਨ ਦੀ ਕਲਪਨਾ ਕੀਤੀ ਗਈ ਹੈ। ਇਨ੍ਹਾਂ ਸਕੂਲਾਂ ਨੂੰ ਸੈਨਿਕ ਸਕੂਲ ਸੁਸਾਇਟੀ ਨਾਲ ਸਬੰਧਤ ਕੀਤੇ ਜਾਣ ਦੀ ਤਜਵੀਜ਼ ਹੈ। ਇਸ ਦੇ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਅਤੇ ਲੋੜੀਂਦੀ ਪ੍ਰਵਾਨਗੀ ਦਾ ਕੰਮ ਅਡਵਾਂਸ ਪੜਾਅ ਤੇ ਹੈ। 

 

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਵਲੋਂ ਸ਼੍ਰੀ ਕ੍ਰਿਪਨਾਥ ਮੱਲ੍ਹਾ ਅਤੇ ਹੋਰਨਾਂ ਵੱਲੋਂ ਅੱਜ ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ ਗਈ।

--------------------------------------------- 

ਏਬੀਬੀ ਨੈਂਪੀ ਕੇਏ ਡੀਕੇ ਸੈਵੀ



(Release ID: 1703985) Visitor Counter : 126


Read this release in: English , Urdu , Malayalam