ਸੈਰ ਸਪਾਟਾ ਮੰਤਰਾਲਾ

ਸੈਰ-ਸਪਾਟਾ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨ ਦੇ ਤਹਿਤ ਵਿਕਸਿਤ ਕੀਤੇ ਜਾਣ ਵਾਲੇ ਪੰਦਰਾਂ ਥੀਮੈਟਿਕ ਸਰਕਿਟਾਂ ਵਿੱਚੋਂ ਇੱਕ ਰੂਪ ਵਿੱਚ ਗ੍ਰਾਮੀਣ ਸਰਕਿਟ ਦੀ ਪਹਿਚਾਣ ਕੀਤੀ ਹੈ: ਸ਼੍ਰੀ ਪ੍ਰਹਲਾਦ ਸਿੰਘ ਪਟੇਲ

Posted On: 09 MAR 2021 5:22PM by PIB Chandigarh

ਸੈਰ-ਸਪਾਟਾ ਮੰਤਰਾਲੇ ਨੇ ਥੀਮ ਅਧਾਰਿਤ ਟੂਰਿਸਟ ਸਰਕਿਟਾਂ ਵਿੱਚ ਏਕੀਕ੍ਰਿਤ ਢਾਂਚਾ ਵਿਕਾਸ ਲਈ ਸਵਦੇਸ਼ ਦਰਸ਼ਨ ਯੋਜਨਾ ਸ਼ੁਰੂ ਕੀਤੀ ਹੈ । ਗ੍ਰਾਮੀਣ ਖੇਤਰਾਂ ਵਿੱਚ ਟੂਰਿਜ਼ਮ ਦੀਆਂ ਅਸੀਮ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੈਰ-ਸਪਾਟਾ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਵਿਕਸਿਤ ਕੀਤੇ ਜਾਣ ਵਾਲੇ ਪੰਦਰਾਂ ਥੀਮੈਟਿਕ ਸਰਕਿਟਾਂ ਵਿੱਚੋਂ ਇੱਕ ਦੇ ਰੂਪ ਵਿੱਚ ਗ੍ਰਾਮੀਣ ਸਰਕਿਟ ਦੀ ਪਹਿਚਾਣ ਕੀਤੀ ਹੈ । 

ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਰ ਰਾਜ ਮੰਤਰੀ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਰਾਜ ਸਭਾ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਾਮੀਣ ਵਿਕਾਸ ਮੰਤਰਾਲਾ ਐੱਸਪੀਐੱਮਆਰਐੱਮ ਦੇ ਤਹਿਤ ਹਰੇਕ ਰਾਜ ਵਿੱਚ ਗੈਰ - ਕਬਾਇਲੀਆਂ ਕਲਸਟਰਾਂ ਦੀ ਚੋਣ ਲਈ ਉਪ ਜ਼ਿਲ੍ਹਿਆਂ ਦੀ ਇੱਕ ਸੂਚੀ ਸੈਰ-ਸਪਾਟਾ ਮੰਤਰਾਲੇ  ਨੂੰ ਉਪਲੱਬਧ ਕਰਵਾਉਂਦਾ ਹੈ।  ਜਿਸ ਦੇ ਬਾਅਦ ਸੈਰ-ਸਪਾਟਾ ਮੰਤਰਾਲਾ ਇਸ ਸੂਚੀ ਦੇ ਅਧਾਰ ‘ਤੇ ਇਨ੍ਹਾਂ ਉਪ ਜ਼ਿਲ੍ਹਿਆਂ ਵਿੱਚ ਵਿਕਸਿਤ ਕੀਤੇ ਜਾਣ ਵਾਲੇ ਉਨ੍ਹਾਂ ਗ੍ਰਾਮੀਣ ਖੇਤਰਾਂ ਦੀ ਪਹਿਚਾਣ ਕਰਦਾ ਹੈ ਜਿੱਥੇ ਸੈਰ-ਸਪਾਟਾ ਢਾਂਚੇ ਦਾ ਵਿਕਾਸ ਕੀਤਾ ਜਾਣਾ ਹੈ ।  ਇਨ੍ਹਾਂ ਦਾ ਚੋਣ ਸੈਰ-ਸਪਾਟਾ ਜਾਂ ਫਿਰ ਤੀਰਥ ਸਥਾਨਾਂ ਦੇ ਰੂਪ ਵਿੱਚ ਇਨ੍ਹਾਂ ਦੇ ਮਹੱਤਵ ਨੂੰ ਵੇਖਦੇ ਹੋਏ ਕੀਤੀ ਜਾਂਦੀ ਹੈ ।  

ਸ਼ਿਆਮਾ ਪ੍ਰਸਾਦ ਮੁਖਰਜੀ  ਰੁਰਬਨ ਮਿਸ਼ਨ  (ਐੱਸਪੀਐੱਮਆਰਐੱਮ)  ਗ੍ਰਾਮੀਣ ਵਿਕਾਸ ਮੰਤਰਾਲਾ  ਵਲੋਂ ਲਾਗੂ ਕੀਤੀਆਂ ਗਈਆਂ ਵਿਕਾਸ  ਯੋਜਨਾਵਾਂ ਵਿੱਚੋਂ ਇੱਕ ਹੈ । ਜਿਸ ਦਾ ਉਦੇਸ਼ ਸਥਾਨਿਕ ਪੱਧਰ ‘ਤੇ  ਆਰਥਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨ  ਦੇ ਨਾਲ ਹੀ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾ ਕੇ ਇੱਕ ਯੋਜਨਾਬਧ ਰੁਰਬਨ ਕਲਸਟਰ ਵਿਕਸਿਤ ਕਰਨਾ ਹੈ। ਐੱਸਪੀਐੱਮਆਰਐੱਮ  ਦੇ ਤਹਿਤ ਚੁਣੇ ਪਿੰਡਾਂ  ਦੇ ਸਮੂਹ ਨੂੰ ਇਸ ਅਧਾਰ ‘ਤੇ ਵਿਕਸਿਤ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ  ਦੇ  ਗ੍ਰਾਮੀਣ ਪਰਿਵੇਸ਼ ਦੀ ਖਾਸੀਅਤ ਵੀ ਬਣੀ ਰਹੇ ਅਤੇ ਨਾਲ ਹੀ ਸ਼ਹਿਰੀ ਖੇਤਰਾਂ  ਦੇ ਸਮਾਨ ਬੁਨਿਆਦੀ ਸੁਵਿਧਾਵਾਂ ਵੀ ਉਪਲੱਬਧ ਹੋਣ ਅਤੇ ਇਸ ਤਰ੍ਹਾਂ ਨਾਲ ਉਹ ਰੁਰਬਨ ਵਿਲੇਜ ਦਾ ਰੂਪ ਲੈ ਸਕਣ। 

ਐੱਸਪੀਐੱਮਆਰਐੱਮ ਯੋਜਨਾ ਦੇ ਤਹਿਤ  28 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 300 ਰੁਰਬਨ ਕਲਸਟਰ ਵਿਕਸਿਤ ਕੀਤੇ ਗਏ ਹਨ।  ਜਿਨ੍ਹਾਂ ਕਈ ਥੀਮਾਂ ਦੇ ਅਧਾਰ ‘ਤੇ ਇਨ੍ਹਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਉਨ੍ਹਾਂ ਵਿਚੋਂ ਸੈਰ-ਸਪਾਟਾ ਵੀ ਇੱਕ ਹੈ। ਐੱਸਪੀਐੱਮਆਰਐੱਮ ਦੇ ਤਹਿਤ ਸ਼ਰੇਣੀਬੱਧ ਕੀਤੇ ਗਏ 21 ਘਟਕਾਂ ਵਿੱਚ  ਸੈਰ-ਸਪਾਟਾ ਸੰਬੰਧੀ ਗਤੀਵਿਧੀਆਂ/ਪ੍ਰੋਜੈਕਟ ਵੀ ਸ਼ਾਮਿਲ ਹਨ।  ਇਨ੍ਹਾਂ ਨੂੰ ਉਨ੍ਹਾਂ ਕਲਸਟਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਜਿੱਥੇ ਸੈਰ-ਸਪਾਟਾ ਦੀਆਂ ਕਾਫ਼ੀ ਸੰਭਾਵਨਾਵਾਂ ਹਨ।  ਐੱਸਪੀਐੱਮਆਰਐੱਮ ਯੋਜਨਾ  ਦੇ ਤਹਿਤ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 105 ਅਜਿਹੇ ਕਲਸਟਰ ਹਨ ਜਿੱਥੇ ਸੈਰ-ਸਪਾਟਾ ਨਾਲ ਸੰਬੰਧਿਤ ਵਿਕਾਸ ਗਤੀਵਿਧੀਆਂ ਪ੍ਰਸਤਾਵਿਤ ਹਨ।

ਦੇਸ਼ ਵਿੱਚ ਗ੍ਰਾਮੀਣ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਸੈਰ-ਸਪਾਟਾ ਮੰਤਰਾਲਾ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਕਈ ਤਰ੍ਹਾਂ ਦੀਆਂ ਪ੍ਰਚਾਰ ਗਤੀਵਿਧੀਆਂ ਚਲਾ ਰਿਹਾ ਹੈ। ਇਸ ਦੇ ਤਹਿਤ ਉਹ  “ਅਤੁੱਲਯ ਭਾਰਤ”  ਬ੍ਰਾਂਡ – ਲਾਈਨ ਦੇ ਤਹਿਤ ਵੱਡੇ ਪੱਧਰ ‘ਤੇ ਪ੍ਰਚਾਰ ਸਮੱਗਰੀਆਂ  ਦੇ ਜ਼ਰੀਏ ਆਪਣੇ ਸੈਰ-ਸਪਾਟਾ ਸਥਾਨਾਂ ਅਤੇ ਸੈਰ-ਸਪਾਟਾ ਉਤਪਾਦਾਂ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾ ਰਿਹਾ ਹੈ। ਇਸ ਦੇ ਲਈ ਮੰਤਰਾਲੇ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਮਾਧਿਅਮਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ।

                                          

*****

ਐੱਨਬੀ/ਓ



(Release ID: 1703843) Visitor Counter : 140


Read this release in: English , Urdu , Hindi