ਗ੍ਰਹਿ ਮੰਤਰਾਲਾ
ਅੱਤਵਾਦੀਆਂ ਨੂੰ ਵਿਦੇਸ਼ੀ ਸਮਰਥਨ
Posted On:
09 MAR 2021 4:12PM by PIB Chandigarh
ਸਰਕਾਰ ਨੇ 42 ਸੰਸਥਾਵਾਂ ਨੂੰ ਅੱਤਵਾਦੀ ਸੰਗਠਨ ਐਲਾਨਿਆ ਹੈ ਅਤੇ ਗੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ 1967 ਦੇ ਪਹਿਲੇ ਸੈ਼ਡਿਯੂਲ ਵਿੱਚ ਇਹਨਾਂ ਦੇ ਨਾਵਾਂ ਨੂੰ ਸੂਚੀਬੱਧ ਕੀਤਾ ਗਿਆ ਹੈ । ਭਾਰਤ ਵਿੱਚ ਅੱਤਵਾਦ ਮੋਟੇ ਤੌਰ ਤੇ ਸਰਹੱਦ ਪਾਰੋਂ ਪ੍ਰਾਯੋਜਿਤ ਹੁੰਦਾ ਹੈ ।
ਪਿਛਲੇ 3 ਸਾਲਾਂ ਅਤੇ ਮੌਜੂਦਾ ਸਾਲ ਦੌਰਾਨ ਦੇਸ਼ ਅੰਦਰ ਅਤੇ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਹਮਲਿਆਂ ਦੌਰਾਨ ਮਾਰੇ ਗਏ ਅੱਤਵਾਦੀਆਂ ਅਤੇ ਵਿਅਕਤੀਆਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ ।
(1) Hinterland of the country
|
Year
|
No. of terrorists killed
|
No. of persons killed
|
|
2018
|
-
|
03
|
|
2019
|
-
|
-
|
|
2020
|
-
|
-
|
|
2021(upto15.02.2021)
|
-
|
-
|
(2) Jammu & Kashmir
|
Year
|
No. of terrorists killed
|
No. of persons killed
|
|
2018
|
257
|
39
|
|
2019
|
157
|
39
|
|
2020
|
221
|
37
|
|
2021(upto15.02.2021)
|
03
|
01
|
ਸਰਕਾਰ ਨੇ ਇਸ ਸੰਬੰਧ ਵਿੱਚ ਕਈ ਕਦਮ ਚੁੱਕੇ ਹਨ , ਜਿਹਨਾਂ ਵਿੱਚ ਕਾਨੂੰਨੀ ਰੂਪ ਰੇਖਾ ਨੂੰ ਮਜ਼ਬੂਤ ਕਰਨਾ, ਇੰਟੈਲੀਜੈਂਸ ਤੰਤਰ ਨੂੰ ਚੁਸਤ ਦਰੁਸਤ ਕਰਨਾ , ਅੱਤਵਾਦ ਨਾਲ ਸੰਬੰਧਤ ਕੇਸਾਂ ਬਾਰੇ ਮੁਕੱਦਮੇ ਅਤੇ ਜਾਂਚ ਲਈ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਸਥਾਪਿਤ ਕਰਨਾ ਕੌਮੀ ਸੁਰੱਖਿਆ ਗਾਰਡ ਦੇ ਵੱਖ ਵੱਖ ਹਬਸ, ਸਰਹੱਦੀ ਅਤੇ ਤਟੀ ਸੁਰੱਖਿਆ ਨੂੰ ਵਧਾਉਣਾ , ਪੁਲਿਸ ਬਲਾਂ ਦਾ ਆਧੁਨਿਕੀਕਰਨ ਅਤੇ ਸੂਬਾ ਪੁਲਿਸ ਬਲਾਂ ਦੀ ਸਮਰੱਥਾ ਉਸਾਰੀ ਆਦਿ ਸ਼ਾਮਲ ਹਨ । ਸਾਰੇ ਭਾਗੀਦਾਰਾਂ ਦੇ ਤਾਲਮੇਲ ਅਤੇ ਕੇਂਦਰਿਤ ਯਤਨਾਂ ਕਰਕੇ ਅੱਤਵਾਦ ਨਾਲ ਸੰੰਬੰਧਤ ਹਿੰਸਾ ਦੇਸ਼ ਵਿੱਚ ਕਾਫ਼ੀ ਹੱਦ ਤੱਕ ਕਾਬੂ ਕਰ ਲਈ ਗਈ ਹੈ ।
ਇਹ ਜਾਣਕਾਰੀ ਕੇਂਦਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਜਵਾਬ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।
ਐੱਨ ਡਬਲਯੁ / ਆਰ ਕੇ / ਪੀ ਕੇ / ਡੀ ਡੀ ਡੀ /
(Release ID: 1703565)
Visitor Counter : 162