ਗ੍ਰਹਿ ਮੰਤਰਾਲਾ
ਬੋਡੋ ਸ਼ਾਂਤੀ ਸਮਝੌਤਾ
प्रविष्टि तिथि:
09 MAR 2021 4:10PM by PIB Chandigarh
27—01—2020 ਨੂੰ ਨੈਸ਼ਨਲ ਡੈਮੋਕ੍ਰੈਟਿਕ ਫਰੰਟ ਆਫ ਬੋਦੋਲੈਂਡ (ਐੱਨ ਡੀ ਐੱਫ ਬੀ) , ਆਲ ਬੋਡੋ ਸਟੂਡੈਂਟਸ ਯੂਨੀਅਨ ਆਦਿ ਨਾਲ ਇੱਕ ਮੈਮੋਰੰਡਮ ਆਫ ਸੈਟਲਮੈਂਟ (ਐੱਮ ਓ ਐੱਸ) ਤੇ ਦਸਤਖ਼ਤ ਕੀਤੇ ਗਏ ਸਨ । ਇਹ ਸਮਝੌਤਾ ਬੋਡੋਲੈਂਡ ਖੇਤਰੀ ਕੌਂਸਲ ਦੇ ਸਕੋਪ ਅਤੇ ਸ਼ਕਤੀਆਂ ਨੂੰ ਵਧਾਉਣ ਅਤੇ ਇਸ ਦੇ ਕੰਮਕਾਜ ਨੂੰ ਚੁਸਤ ਦਰੁਸਤ ਬਣਾਉਣ ਲਈ ਹੈ l ਬੋਡੋਲੈਂਡ ਖੇਤਰੀ ਖੇਤਰ ਜਿ਼ਲਿ੍ਹਆਂ (ਬੀ ਟੀ ਏ ਡੀ) ਤੋਂ ਬਾਹਰ ਵਸਦੇ ਬੋਦੋ ਲੋਕਾਂ ਨਾਲ ਸੰਬੰਧਤ ਮੁੱਦਿਆਂ ਨੂੰ ਸੁਲਝਾਉਣ , ਬੋਡੋ ਲੋਕਾਂ ਦੇ ਸਮਾਜਿਕ , ਸਭਿਆਚਾਰਕ , ਭਾਸ਼ਾਈ ਅਤੇ ਨਸਲੀ ਪਛਾਣ ਦੀ ਸੁਰੱਖਿਆ ਤੇ ਉਤਸ਼ਾਹਿਤ ਕਰਨਾ, ਕਬਾਇਲੀਆਂ ਦੇ ਜ਼ਮੀਨੀ ਅਧਿਕਾਰਾਂ ਲਈ ਕਾਨੂੰਨੀ ਸੁਰੱਖਿਆ ਮੁਹੱਈਆ ਕਰਨਾ , ਕਬਾਇਲੀ ਖੇਤਰਾਂ ਅਤੇ ਐੱਨ ਡੀ ਐੱਫ ਬੀ ਧੜਿਆਂ ਦੇ ਮੈਂਬਰਾਂ ਦਾ ਮੁੜ ਵਸੇਬੇ ਦਾ ਤੇਜ਼ੀ ਨਾਲ ਵਿਕਾਸ ਕਰਨਾ । ਸਮਝੌਤੇ ਵਿੱਚ ਮੌਜੂਦਾ ਪ੍ਰਕਿਰਿਆ ਅਨੁਸਾਰ ਇੱਕ ਬੋਦੋ ਕਚਹਿਰੀ ਕਲਿਆਣ ਕੌਂਸਲ ਸਥਾਪਿਤ ਕਰਨ ਲਈ ਵੀ ਵਿਵਸਥਾ ਹੈ, ਸੂਬੇ ਵਿੱਚ ਬੋਦੋ ਭਾਸ਼ਾ ਨੂੰ ਇੱਕ ਐਸੋਸ਼ੀਏਟ ਸਰਕਾਰੀ ਭਾਸ਼ਾ ਬਣਾਉਣਾ ਅਤੇ ਬੋਡੋ ਮਾਧਿਅਮ ਸਕੂਲਾਂ ਲਈ ਇੱਕ ਵੱਖਰਾ ਡਾਇਰੈਕਟੋਰੇਟ ਸਥਾਪਿਤ ਕਰਨ ਦੀ ਵਿਵਸਥਾ ਹੈ । ਬੋਡੋ ਖੇਤਰਾਂ ਦੇ ਵਿਕਾਸ ਲਈ ਵਿਸ਼ੇਸ਼ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਲਈ 1,500 ਕਰੋੜ ਰੁਪਏ ਦਾ ਇੱਕ ਵਿਸ਼ੇਸ਼ ਵਿਕਾਸ ਪੈਕੇਜ ਦੀ ਵੀ ਵਿਵਸਥਾ ਹੈ । ਐੱਮ ਓ ਐੱਸ ਦੀ ਧਾਰਾ 3.1 ਅਨੁਸਾਰ ਜੋ "ਬੀ ਟੀ ਏ ਡੀ" ਦੇ ਖੇਤਰ ਨੂੰ ਬਦਲਣ , ਬੰਦ ਸੰਬੰਧ ਵਿੱਚ ਹੈ, ਲਈ ਅਸਾਮ ਸਰਕਾਰ ਨੇ 29 ਸਤੰਬਰ 2020 ਨੂੰ ਇਸ ਦੀ ਸਮੀਖਿਆ ਕਰਨ ਅਤੇ ਬੀ ਟੀ ਏ ਡੀ ਦੇ ਨਾਲ ਲਗਦੇ ਪਿੰਡਾਂ ਨੂੰ ਇਸ ਵਿੱਚ ਸ਼ਾਮਲ ਕਰਨ ਅਤੇ ਬਹੁ ਗਿਣਤੀ ਕਬਾਇਲੀ ਵਸੋਂ ਵਾਲੇ ਅਤੇ ਇਸ ਵੇਲੇ ਬੀ ਟੀ ਏ ਡੀ ਤਹਿਤ ਪਿੰਡਾਂ ਨੂੰ ਬਾਹਰ ਕੱਢਣ, ਜੋ ਗੈਰ 6ਵੇਂ ਸ਼ੈਡਿਯੂਲ ਖੇਤਰ ਦੇ ਨਾਲ ਲੱਗਦੇ ਹਨ ਅਤੇ ਗੈਰ ਕਬਾਇਲੀ ਵਸੋਂ ਦੀ ਬਹੁ ਗਿਣਤੀ ਵਾਲੇ ਹਨ, ਬਾਰੇ ਸਿਫਾਰਸ਼ ਕਰੇਗਾ ।
ਇਹ ਜਾਣਕਾਰੀ ਗ੍ਰਿਹ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।
ਐੱਲ ਡਬਲਯੁ / ਆਰ ਕੇ / ਪੀ ਕੇ / ਡੀ ਡੀ ਡੀ /
(रिलीज़ आईडी: 1703564)
आगंतुक पटल : 189