ਵਿੱਤ ਮੰਤਰਾਲਾ
ਕੇਂਦਰ ਸਰਕਾਰ ਵੱਲੋਂ ਇਕੱਠੇ ਕੀਤੇ ਗਏ ਕੇਂਦਰੀ ਟੈਕਸਾਂ ਦਾ ਵੇਰਵਾ
Posted On:
08 MAR 2021 6:26PM by PIB Chandigarh
ਕੇਂਦਰ ਸਰਕਾਰ ਵੱਲੋਂ ਇਕੱਲੇ ਤੌਰ ਤੇ ਇਕੱਠੇ ਕੀਤੇ ਗਏ ਟੈਕਸਾਂ ਦਾ ਵੇਰਵਾ ਦਿੰਦਿਆਂ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਹੇਠ ਲਿਖੀ ਜਾਣਕਾਰੀ ਦਿੱਤੀ ।
ਸਿੱਧੇ ਟੈਕਸ
ਕਾਰਪੋਰੇਸ਼ਨ ਟੈਕਸ , ਆਮਦਨ ਕਰ ਅਤੇ ਆਮਦਨ ਤੇ ਖਰਚੇ ਦੇ ਹੋਰ ਟੈਕਸ , ਧਨ ਟੈਕਸ ਤੇ ਸੁਰੱਖਿਆ ਲੈਣ ਦੇਣ ਟੈਕਸ ਤੇ ਹੋਰ ਟੈਕਸ ਅਤੇ ਵਸਤਾਂ ਅਤੇ ਸੇਵਾਵਾਂ ਤੇ ਡਿਊਟੀ ।
ਅਸਿੱਧੇ ਟੈਕਸ
ਕੇਂਦਰੀ ਜੀ ਐੱਸ ਟੀ ਪੈਟਰੋਲੀਅਮ ਉਤਪਾਦਾਂ ਅਤੇ ਤੰਬਾਕੂ ਉੱਪਰ ਕੇਂਦਰੀ ਐਕਸਾਈਜ਼ ਡਿਊਟੀ ਅਤੇ ਕਸਟਮ ਡਿਊਟੀਜ਼ । ਇਹਨਾਂ ਵਿੱਚੋਂ ਜੀ ਐੱਸ ਟੀ ਅਤੇ ਕਸਟਮ ਡਿਊਟੀ ਤੋਂ ਬਾਹਰ ਉਤਪਾਦਾਂ ਉਪਰ ਲੈਵੀ ਅਤੇ ਕੇਂਦਰੀ ਐਕਸਾਈਜ਼ ਡਿਊਟੀ ਕੇਵਲ ਕੇਂਦਰ ਸਰਕਾਰ ਵੱਲੋਂ ਇਕੱਠੀ ਕੀਤੀ ਗਈ । ਹਾਲਾਂਕਿ ਜੀ ਐੱਸ ਟੀ ਤਹਿਤ ਦੋਨਾਂ ਕੇਂਦਰ ਅਤੇ ਸੂਬਿਆਂ ਕੋਲ ਲੈਵੀ ਅਤੇ ਟੈਕਸ ਇਕੱਤਰ ਕਰਨ ਦੀਆਂ ਸਾਂਝੀਆਂ ਸ਼ਕਤੀਆਂ ਹਨ ।
ਮੰਤਰੀ ਨੇ 01 ਅਪ੍ਰੈਲ 2020 ਤੋਂ 31 ਮਾਰਚ 2021 ਤੱਕ ਇਕੱਠੇ ਕੀਤੇ ਗਏ ਕੇਂਦਰੀ ਟੈਕਸਾਂ ਦੇ ਟੈਕਸ ਸ਼੍ਰੇਣੀ ਦੇ ਟੀਚਿਆਂ ਬਾਰੇ ਹੇਠ ਲਿਖੇ ਅਨੁਸਾਰ ਦੱਸਿਆ ।
Direct Taxes (Rs. in Crore)
|
Major Head
|
Revised Target
|
Corporation Tax
|
4,46,000
|
Taxes on Income
|
4,47,000
|
Security Transaction Tax
|
12,000
|
Indirect Taxes (Rs. in Crore)
|
Major Head
|
Revised Estimate
|
Custom Duty
|
1,12,000
|
Union Excise Duty
|
3,61,000
|
Service Tax (arrears)
|
1,400
|
Goods and Services Tax including CGST, IGST & Compensation Cess
|
5,15,100
|
ਮੰਤਰੀ ਨੇ ਵਿੱਤੀ ਸਾਲ (2020—21) ਲਈ 31 ਦਸੰਬਰ 2020 ਤੱਕ ਇਕੱਠੇ ਕੀਤੇ ਗਏ ਕੇਂਦਰੀ ਟੈਕਸਾਂ ਦੀ ਰਾਸ਼ੀ ਦਾ ਵੇਰਵਾ ਵੀ ਹੇਠ ਲਿਖੇ ਅਨੁਸਾਰ ਦਿੱਤਾ ਹੈ ।
Particulars
|
Net Collection (Rs. in Crore)
|
Direct Taxes
|
6,20,529.14
|
Indirect Taxes
|
7,12,231.78
|
ਮੰਤਰੀ ਨੇ ਕਿਹਾ ਕਿ ਸੂਬਿਆਂ ਦਾ ਹਿੱਸਾ / ਟੈਕਸ ਡਿਵੈਲਿਊਏਸ਼ਨ ਵਿੱਤ ਕਮਿਸ਼ਨ ਦੀਆਂ ਪ੍ਰਮਾਣਿਤ ਸਿਫ਼ਾਰਸ਼ਾਂ ਅਨੁਸਾਰ ਇਸ ਨਿਰਧਾਰਿਤ ਸਮੇਂ ਵਿੱਚ ਦਿੱਤਾ ਗਿਆ ਹੈ । ਸੂਬਿਆਂ ਅਨੁਸਾਰ ਸੂਬਿਆਂ ਦਾ ਹਿੱਸਾ ਅਤੇ ਜਾਰੀ ਰਾਸ਼ੀ ਅਨੈਕਸਚਰ ਅਨੁਸਾਰ ਹੈ । Annexure.
ਆਰ ਐੱਮ / ਕੇ ਐੱਮ ਐੱਨ
(Release ID: 1703303)
Visitor Counter : 97