ਸਿੱਖਿਆ ਮੰਤਰਾਲਾ
ਅਧਿਆਪਕ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੌਮੀ ਅਧਿਆਪਕ ਸਿੱਖਿਆ ਕੌਂਸਲ ਵਲੋਂ ਚੁੱਕੇ ਗਏ ਕਦਮ
Posted On:
08 MAR 2021 6:33PM by PIB Chandigarh
ਕੌਮੀ ਅਧਿਆਪਕ ਸਿੱਖਿਆ ਕੌਂਸਲ ਨੇ ਮਹਾਮਾਰੀ ਦੌਰਾਨ ਦੇਸ਼ ਵਿੱਚ ਅਧਿਆਪਕ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਹੇਠ ਲਿਖੇ ਕਦਮ ਚੁੱਕੇ ਹਨ :—
1. ਸਾਰੀਆਂ ਅਧਿਆਪਕ ਸਿੱਖਿਆ ਸੰਸਥਾਵਾਂ ਨੂੰ ਕੋਵਿਡ 19 ਮਹਾਮਾਰੀ ਨਾਲ ਨਜਿੱਠਣ ਲਈ ਮਸ਼ਵਰੇ ਜਾਰੀ ਕੀਤੇ ਗਏ ਸਨ ।
2. ਮਾਹਿਰ ਕਮੇਟੀ ਵੱਲੋਂ ਖੁੱਲੇ੍ ਸਿੱਖਿਆ ਸਰੋਤ ਵਿਕਸਿਤ ਕੀਤੇ ਗਏ ਅਤੇ ਵਿਦਿਆਰਥੀਆਂ , ਅਧਿਆਪਕਾਂ , ਸਿੱਖਿਅਕਾਂ ਅਤੇ ਹੋਰ ਭਾਗੀਦਾਰਾਂ ਵੱਲੋਂ ਇਹਨਾਂ ਦੀ ਮੁਫ਼ਤ ਵਰਤੋਂ ਕਰਨ ਲਈ ਐੱਨ ਸੀ ਟੀ ਈ ਦੀ ਵੈੱਬਸਾਈਟ ਤੇ ਅਪਲੋਡ ਕੀਤੇ ਗਏ ਸਨ ।
3. ਦੇਸ਼ ਵਿੱਚ ਹੋਰ ਸੰਸਥਾਵਾਂ ਦੁਆਰਾ ਵਿਕਸਿਤ ਕੀਤੇ ਗਏ ਖੁੱਲ੍ਹੇ ਸਿੱਖਿਆ ਸਰੋਤਾਂ ਲਈ ਵੈੱਬ ਲਿੰਕ ਨੂੰ ਹਾਈਪਰ ਲਿੰਕ ਕੀਤਾ ਗਿਆ ਤਾਂ ਜੋ ਲਾਭਕਾਰੀ / ਟੀਚਾ ਗਰੁੱਪ ਐੱਨ ਸੀ ਟੀ ਈ ਦੀ ਵੈੱਬਸਾਈਟ www.ncte.gov.in. ਉੱਪਰ ਪੜ੍ਹਨ / ਸਿੱਖਣ ਸਰੋਤਾਂ ਨੂੰ ਉਪਲਬੱਧ ਕਰਵਾਇਆ ਜਾ ਸਕੇ ।
4. ਅਧਿਆਪਕ ਸਿੱਖਿਆ ਸੰਸਥਾਵਾਂ ਨੂੰ ਅਧਿਆਪਕ ਸਿੱਖਿਆ ਖੇਤਰ ਲਈ ਨਵੀਂ ਸਿੱਖਿਆ ਨੀਤੀ ਦੀਆਂ ਸਿਫਾਰਸ਼ਾਂ ਬਾਰੇ ਸੰਵੇਦਨਸ਼ੀਲ ਕਰਨ ਲਈ ਵੈਬੀਨਾਰਾਂ ਦੀ ਲੜੀ ਆਯੋਜਿਤ ਕੀਤੀ ਗਈ ।
5. ਅਧਿਆਪਕ ਸਿੱਖਿਆ ਬਾਰੇ ਪੜ੍ਹਾਈ / ਸਿੱਖਿਆ ਸਮੱਗਰੀ ਵੀ ਡਿਜ਼ੀਟਲੀ ਐੱਨ ਸੀ ਟੀ ਈ ਵੈੱਬਸਾਈਟ www.ncte.gov.in. ਤੇ ਉਪਲਬੱਧ ਕਰਵਾਈ ਗਈ ਹੈ ।
ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ ਹੈ ।
ਐੱਮ ਸੀ / ਕੇ ਪੀ / ਏ ਕੇ
(Release ID: 1703300)
Visitor Counter : 143