ਸੱਭਿਆਚਾਰ ਮੰਤਰਾਲਾ

ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਇੱਕ ਦਿਨਾ ਰਾਸ਼ਟਰੀ ਸੈਮੀਨਾਰ "ਨੇਤਾਜੀ ਸੁਭਾਸ਼ ਚੰਦਰ ਬੋਸ : ਰਾਸ਼ਟਰਵਾਦ ਔਰ ਯੁਵਾ ਸਰੋਕਾਰ" ਆਯੋਜਿਤ ਕੀਤਾ ਗਿਆ

Posted On: 06 MAR 2021 1:14PM by PIB Chandigarh

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125 ਵੀਂ ਜਯੰਤੀ ਮਨਾਉਣ ਲਈ, ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਅਧੀਨ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ (ਆਈਜੀਐਨਸੀਏ) ਨੇ "ਨੇਤਾ ਜੀ ਸੁਭਾਸ਼ ਚੰਦਰ" ਰਾਸ਼ਟਰਵਾਦ ਔਰ ਯੁਵਾ ਸਰੋਕਾਰ ਵਿਸ਼ੇ ਤੇ 5 ਮਾਰਚ 2021 ਨੂੰ ਜਬਲਪੁਰ (ਮੱਧ ਪ੍ਰਦੇਸ਼) ਵਿਖੇ ਇੱਕ-ਦਿਨਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ।

ਕੇਰਲ ਦੇ ਮਾਣਯੋਗ ਰਾਜਪਾਲ ਸ਼੍ਰੀ ਆਰਿਫ਼ ਮੁਹੰਮਦ ਖਾਨ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਸਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ..

C:\Users\dell\Desktop\image001S96W.jpg 

ਇਸ ਮੌਕੇ ਸ਼੍ਰੀ ਆਰਿਫ ਮੁਹੰਮਦ ਖਾਨ ਨੇ ਨੇਤਾ ਜੀ ਨੂੰ 'ਧੀਰਪੁਰੁਸ਼' ਦੱਸਿਆ ਅਤੇ ਕਿਹਾ ਕਿ ਉਹ ਨਿੰਦਾ, ਪ੍ਰਸ਼ੰਸਾ ਜਾਂ ਮੌਤ ਬਾਰੇ ਚਿੰਤਤ ਨਹੀਂ ਸਨ। ਸ੍ਰੀ ਆਰਿਫ਼ ਮੁਹੰਮਦ ਖਾਨ ਨੇ ਕਿਹਾ ਕਿ ਨੇਤਾ ਜੀ ਨੇ ਸਰਵਉਚ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ।

C:\Users\dell\Desktop\image002Z7OY.jpg 

ਸਰੋਤਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਪਟੇਲ ਨੇ ਕਿਹਾ ਕਿ ਨੇਤਾ ਜੀ ਦਾ ਜਬਲਪੁਰ ਨਾਲ ਡੂੰਘਾ ਸਬੰਧ ਹੈ ਅਤੇ ਇਥੋਂ ਹੀ ਉਨ੍ਹਾਂ ਦੀ ਜ਼ਿੰਦਗੀ ਨੇ ਇਕ ਨਵਾਂ ਮੋੜ ਲਿਆ ਸੀ। ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਜਬਲਪੁਰ ਅਤੇ ਸਿਓਨੀ ਜੇਲ ਨਾਲ ਜੁੜੀਆਂ ਰਹਿਣਗੀਆਂ। ਸ੍ਰੀ ਪਟੇਲ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਅਤੇ ਸਮਾਜ ਦੇ ਹਿੱਤ ਲਈ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸ੍ਰੀ ਪ੍ਰਹਲਾਦ ਸਿੰਘ ਪਟੇਲ ਨੇ ਦੱਸਿਆ ਕਿ ਇਹ ਸਭ ਕੁਝ ਉਦੋਂ ਹੋਇਆ ਜਦੋਂ ਨੇਤਾ ਜੀ ਨਾਲ ਇਨਸਾਫ ਨਹੀਂ ਕੀਤਾ ਗਿਆ ਸੀ, ਅਤੇ ਹੁਣ ਅਸੀਂ ਇਸ ਨੂੰ ਪੂਰਾ ਕਰਨ ਲਈ ਇਮਾਨਦਾਰੀ ਨਾਲ ਯਤਨ ਕਰ ਰਹੇ ਹਾਂ। ਇਸੇ ਸਿਲਸਿਲੇ ਵਿਚ ਹੀ ਨੇਤਾ ਜੀ ਦੇ ਜਨਮ ਦਿਵਸ (23 ਜਨਵਰੀ) ਨੂੰ ਦੇਸ਼ ਭਰ ਵਿਚ ‘ਪਰਾਕ੍ਰਮ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ।

ਸੈਮੀਨਾਰ ਦੇ ਵਿਸ਼ੇਸ਼ ਇਨਵਾਈਟੀਆਂ ਅਤੇ ਬੁਲਾਰਿਆਂ ਵਿਚ ਨੇਤਾ ਜੀ ਦੇ ਭਤੀਜੇ ਸ਼੍ਰੀ ਚੰਦਰ ਕੁਮਾਰ ਬੋਸ ਤੋਂ ਇਲਾਵਾ ਮੇਜਰ ਜਨਰਲ ਜੀ.ਡੀ.ਬਖਸ਼ੀ, ਪ੍ਰੋਫੈਸਰ ਕਪਿਲ ਕੁਮਾਰ, ਡਾ: ਰਾਘਵ ਸ਼ਰਨ ਸ਼ਰਮਾ, ਸ੍ਰੀ ਐਸ ਪ੍ਰੇਮਾਨੰਦ ਸ਼ਰਮਾ, ਸ੍ਰੀ ਦੇਵੇਂਦਰ ਸ਼ਰਮਾ, ਸ੍ਰੀ ਰਵਿੰਦਰ ਵਾਜਪਾਈ ਅਤੇ ਸਿੰਗਾਪੁਰ ਤੋਂ ਸ੍ਰੀ ਮਨੀਸ਼ ਤ੍ਰਿਪਾਠੀ ਸ਼ਾਮਲ ਸਨ।

------------------------------- .

ਐਨ ਬੀ / ਐਸ ਕੇ



(Release ID: 1703263) Visitor Counter : 149


Read this release in: Hindi , English , Urdu , Bengali