ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੁਗੰਧਿਤ ਪੌਦਿਆਂ ਦੀ ਖੇਤੀ ਅਤੇ ਪ੍ਰੋਸੈੱਸਿੰਗ ਕਰਨ ਨਾਲ ਹਿਮਾਚਲ ਵਿੱਚ ਕਿਸਾਨਾਂ ਨੂੰ ਦੁੱਗਣੀ ਆਮਦਨ ਹੁੰਦੀ ਹੈ
ਇੱਕ ਹੋਰ ਪਹਿਲ ਦੇ ਅਨੁਸਾਰ , ਗਿੱਲੀ ਮਿੱਟੀ ਛੱਤਾ ਮਧੂਮੱਖੀ ਪਾਲਣ ਟੈਕਨੋਲੋਜੀ ਨੂੰ ਅਪਣਾਉਣ ਨਾਲ ਪਰਾਗਣ ਵਿੱਚ ਸੁਧਾਰ ਹੋਇਆ ਹੈ ਅਤੇ ਸੇਬ ਦੇ ਉਤਪਾਦਨ ਵਿੱਚ ਵਾਧਾ ਹੋਇਆ ਹੈ
Posted On:
06 MAR 2021 9:09AM by PIB Chandigarh
ਹਿਮਾਚਲ ਪ੍ਰਦੇਸ਼ ਵਿੱਚ ਚੰਬਾ ਜ਼ਿਲ੍ਹੇ ਦੇ ਕਿਸਾਨਾਂ ਨੇ ਮੱਕੀ, ਝੋਨਾ ਅਤੇ ਕਣਕ ਵਰਗੀਆਂ ਪਾਰੰਪਰਿਕ ਫਸਲਾਂ ਤੋਂ ਅਤਿਰਿਕਤ ਆਪਣੀ ਆਮਦਨ ਨੂੰ ਵਧਾਉਣ ਲਈ ਨਵੇਂ ਆਜੀਵਿਕਾ ਵਿਕਲਪਾਂ ਦੀ ਤਲਾਸ਼ ਕੀਤੀ ਹੈ ।
ਸੁਗੰਧਿਤ ਪੌਦਿਆਂ ਦੀ ਖੇਤੀ ਨੇ ਕਿਸਾਨਾਂ ਨੂੰ ਅਤਿਰਿਕਤ ਆਮਦਨੀ ਉਪਲੱਬਧ ਕਰਵਾਈ ਹੈ। ਕਿਸਾਨਾਂ ਨੇ ਉੱਨਤ ਕਿਸਮ ਦੇ ਜੰਗਲੀ ਗੇਂਦੇ ( ਟੈਗੇਟਸ ਮਿਨੁਟਾ ) ਦੇ ਪੌਦਿਆਂ ਤੋਂ ਸੁਗੰਧਿਤ ਤੇਲ ਕੱਢਿਆ ਹੈ ਅਤੇ ਜੰਗਲੀ ਗੇਂਦੇ ਦੇ ਤੇਲ ਤੋਂ ਹੋਣ ਵਾਲੇ ਲਾਭ ਨੇ ਪਾਰੰਪਰਿਕ ਮੱਕਾ, ਕਣਕ ਅਤੇ ਝੋਨਾ ਦੀਆਂ ਫਸਲਾਂ ਦੀ ਤੁਲਣਾ ਵਿੱਚ ਕਿਸਾਨਾਂ ਦੀ ਆਮਦਨ ਨੂੰ ਵਧਾ ਕੇ ਦੁੱਗਣਾ ਕਰ ਦਿੱਤਾ ਹੈ ।
ਸੁਸਾਇਟੀ ਫਾਰ ਟੈਕਨੋਲੋਜੀ ਐਂਡ ਡਿਵਲਪਮੈਂਟ (ਐੱਸਟੀਡੀ), ਮੰਡੀ ਕੋਰ ਸਪੋਰਟ ਗਰੁੱਪ , ਬੀਜ ਵਿਭਾਗ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਕੀਤੇ ਗਏ ਕਈ ਉਪਾਵਾਂ ਦੁਆਰਾ ਕਿਸਾਨਾਂ ਦੇ ਜੀਵਨ ਅਤੇ ਆਜੀਵਿਕਾ ਵਿੱਚ ਸਕਾਰਾਤਮਕ ਪਰਿਵਰਤਨ ਲਿਆਂਦਾ ਗਿਆ ਹੈ । ਸੁਸਾਇਟੀ ਫਾਰ ਟੈਕਨੋਲੋਜੀ ਐਂਡ ਡਿਵਲਪਮੈਂਟ ਨੇ ਸੀਐੱਸਆਈਆਰ-ਹਿਮਾਲਾ ਜੈਵਸੰਪਦਾ ਟੈਕਨੋਲੋਜੀ ਸੰਸਥਾਨ ਪਾਲਮਪੁਰ ਦੇ ਨਾਲ ਮਿਲ ਕੇ ਟੈਕਨੋਲੋਜੀ ਸਹਿਯੋਗ ਤੋਂ ਇੱਕ ਉਤਸ਼ਾਹੀ (ਖਾਹਿਸ਼ੀ) ਜ਼ਿਲ੍ਹੇ ਚੰਬੇ ਦੇ ਭਟੀਯਾਤ ਬਲਾਕ ਦੇ ਪਰਵਈ ਪਿੰਡ ਵਿੱਚ ਕ੍ਰਿਸ਼ਕ ਸਮੁਦਾਏ ਨੂੰ ਸ਼ਾਮਿਲ ਕਰਦੇ ਹੋਏ ਸੁਗੰਧਿਤ ਪੌਦਿਆਂ (ਜੰਗਲੀ ਗੇਂਦਾ , ਆਈਐੱਚਬੀਟੀ ਦੀ ਉੱਨਤ ਕਿਸਮ) ਦੀ ਖੇਤੀ ਅਤੇ ਪ੍ਰੋਸੈੱਸਿੰਗ ਕਾਰਜ ਸ਼ੁਰੂ ਕੀਤਾ ਹੈ ।
40 ਕਿਸਾਨਾਂ ਦੇ ਇੱਕ ਸਵੈਮ ਸਹਾਇਤਾ ਗਰੁੱਪ (ਐੱਸਐੱਚਜੀ) ਜਿਸ ਨੂੰ ਗਰੀਨ ਵੈਲੀ ਕਿਸਾਨ ਸਭਾ ਪਰਵਈ ਕਿਹਾ ਜਾਂਦਾ ਹੈ, ਉਸ ਦਾ ਗਠਨ ਕੀਤਾ ਗਿਆ ਹੈ ਅਤੇ ਵਿੱਤੀ ਮਦਦ ਲਈ ਇਸ ਨੂੰ ਹਿਮਾਚਲ ਗ੍ਰਾਮੀਣ ਬੈਂਕ ਪਰਛੋੜ ਨਾਲ ਜੋੜਿਆ ਗਿਆ ਹੈ। ਪਰਵਾਈ ਪਿੰਡ ਵਿੱਚ 250 ਕਿੱਲੋਗ੍ਰਾਮ ਸਮਰੱਥਾ ਦੀ ਇੱਕ ਆਸਵਨ ਇਕਾਈ ਸਥਾਪਤ ਕੀਤੀ ਗਈ ਅਤੇ ਕਿਸਾਨਾਂ ਨੂੰ ਜੰਗਲੀ ਗੇਂਦਾ ਦੀ ਖੇਤੀ, ਪੌਦਿਆਂ ਤੋਂ ਤੇਲ ਦੀ ਨਿਕਾਸੀ, ਪੈਕਿੰਗ ਅਤੇ ਤੇਲ ਦੇ ਭੰਡਾਰਣ ਦੀ ਖੇਤੀਬਾੜੀ - ਟੈਕਨੋਲੋਜੀ ਵਿੱਚ ਟ੍ਰੇਂਡ ਕੀਤਾ ਗਿਆ ਅਤੇ ਇਸ ਦੇ ਬਾਅਦ ਜੰਗਲੀ ਗੇਂਦੇ ਦੀ ਖੇਤੀ ਅਤੇ ਉਸ ਤੋਂ ਤੇਲ ਨਿਕਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਕੱਢੇ ਗਏ ਤੇਲ ਨੂੰ 9500 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ ਅਤੇ ਇਸ ਦਾ ਇਸਤੇਮਾਲ ਦਵਾਈ ਉਦਯੋਗਾਂ ਦੁਆਰਾ ਇਤਰ ਅਤੇ ਅਰਕ ਤਿਆਰ ਕਰਨ ਵਿੱਚ ਕੀਤਾ ਜਾਂਦਾ ਹੈ। ਪਹਿਲਾਂ ਕਿਸਾਨਾਂ ਦੀ ਆਮਦਨ ਜੋ ਪਰੰਪਰਾਗਤ ਫਸਲਾਂ ਤੋਂ ਪ੍ਰਤੀ ਹੈਕਟੇਅਰ ਲਗਭਗ 40,000- 50,000 ਰੁਪਏ ਹੁੰਦੀ ਸੀ , ਉੱਥੇ ਹੀ ਹੁਣ ਜੰਗਲੀ ਗੇਂਦੇ ਦੀ ਖੇਤੀ ਅਤੇ ਤੇਲ ਦੇ ਨਿਸ਼ਕਰਸ਼ਣ ਦੁਆਰਾ ਪ੍ਰਤੀ ਹੈਕਟੇਅਰ ਲਗਭਗ 1,00,000 ਰੁਪਏ ਦਾ ਵਾਧਾ ਹੋਇਆ ਹੈ ।
ਇੱਕ ਹੋਰ ਪਹਿਲ ਦੇ ਅਨੁਸਾਰ, ਕਿਸਾਨਾਂ ਨੇ ਗਿੱਲੀ ਮਿੱਟੀ ਦੇ ਛੱਤੇ ਦੀ ਮਧੂਮੱਖੀ ਪਾਲਣ ਟੈਕਨੋਲੋਜੀ ਨੂੰ ਅਪਣਾ ਕੇ ਪਰਾਗਣ ਵਿੱਚ ਸੁਧਾਰ ਕੀਤਾ ਹੈ ਜਿਸ ਦੇ ਨਾਲ ਸੇਬ ਦਾ ਉਤਪਾਦਨ ਵੀ ਵਧਿਆ ਹੈ ਅਤੇ ਸੇਬ ਉਤਪਾਦਕਾਂ ਦੀ ਆਮਦਨ ਵਿੱਚ 1.25 ਗੁਣਾ ਦਾ ਵਾਧਾ ਹੋਇਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਜ਼ਿਲ੍ਹਾ ਮੰਡੀ ਦੇ ਤਲਹਰ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸੀਡ ਡਿਵੀਜਨ ਦੇ ਟਾਈਮ-ਲਰਨ ਪ੍ਰੋਗਰਾਮ ਦੇ ਤਹਿਤ ਸੁਸਾਇਟੀ ਫਾਰ ਫਾਰਮਰਸ ਡਿਵਲਪਮੈਂਟ ਦੁਆਰਾ ਖੇਤਰੀ ਬਾਗਵਾਨੀ ਖੋਜ ਸਟੇਸ਼ਨ (ਆਰਐੱਚਆਰਐੱਸ) ਬਾਜੌਰਾ ਦੇ ਡਾ. ਵਾਈ.ਐੱਸ. ਪਰਮਾਰ ਯੂਐੱਚਐੱਚ ਦੇ ਨਾਲ ਟੈਕਨੋਲੋਜੀ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬਾਲੀਚੌਕੀ ਬਲਾਕ ਦੇ ਜਵਾਲਾਪੁਰ ਪਿੰਡ ਵਿੱਚ ਸਵਦੇਸ਼ੀ ਮਧੂਮੱਖੀਆਂ (ਏਪਿਸ ਸੇਰੇਨਾ ) ਲਈ ਇਸ ਟੈਕਨੋਲੋਜੀ ਦੀ ਸ਼ੁਰੂਆਤ ਕੀਤੀ ਗਈ । ਜਿਸ ਵਿੱਚ ਜ਼ਿਲ੍ਹੇ ਦੇ ਕੁੱਲ 45 ਕਿਸਾਨ ਸ਼ਾਮਿਲ ਹੋਏ । ਟ੍ਰੇਂਡ ਕਿਸਾਨਾਂ ਦੁਆਰਾ ਤਿਆਰ ਕੀਤੇ ਗਏ 80 ਮਿੱਟੀ ਦੇ ਛੱਤੇ ਸੇਬ ਦੇ ਬਾਗਾਂ ਵਿੱਚ ਲਗਾ ਦਿੱਤੇ ਗਏ , ਜਿਸ ਨੇ 6 ਪਿੰਡਾਂ ਵਿੱਚ ਕੁੱਲ 20 ਹੈਕਟੇਅਰ ਭੂਮੀ ਨੂੰ ਕਵਰ ਕੀਤਾ ।
ਗਿੱਲੀ ਮਿੱਟੀ ਛੱਤਾ ਮਧੂਮੱਖੀ ਪਾਲਣ ਟੈਕਨੋਲੋਜੀ ਦੀਵਾਰ ਛੱਤਾ ਅਤੇ ਲੱਕੜੀ ਦੇ ਛੱਤੇ ਟੈਕਨੋਲੋਜੀ ਦਾ ਇੱਕ ਸੰਯੋਜਨ ਹੈ । ਇਸ ਵਿੱਚ ਮਿੱਟੀ ਦੇ ਛੱਤੇ ਦੇ ਅੰਦਰ ਫਰੇਮ ਲਗਾਉਣ ਅਤੇ ਅਧਿਕ ਅਨੁਕੂਲ ਪਰਿਸਥਿਤੀਆਂ ਲਈ ਅੰਦਰੂਨੀ ਪ੍ਰਾਵਧਾਨ ਹੈ , ਵਿਸ਼ੇਸ਼ ਰੂਪ ਨਾਲ ਲੱਕੜੀ ਦੇ ਪੱਤਿਆਂ ਦੀ ਤੁਲਣਾ ਵਿੱਚ ਪੂਰੇ ਸਾਲ ਮਧੂਮੱਖੀਆਂ ਲਈ ਤਾਪਮਾਨ ਦੇ ਅਨੁਕੂਲਨ ਦੇ ਲਈ।
ਇਸ ਟੈਕਨੋਲੋਜੀ ਨੂੰ ਬਿਹਤਰ ਕਲੋਨੀ ਵਿਕਾਸ ਅਤੇ ਸੀਮਿਤ ਸੰਖਿਆ ਵਿੱਚ ਮਧੂਮੱਖੀਆਂ ਲਈ ਲਿਆਂਦਾ ਗਿਆ ਹੈ, ਇਹ ਪਹਿਲਾਂ ਤੋਂ ਇਸਤੇਮਾਲ ਕੀਤੀ ਜਾਣ ਵਾਲੀ ਲੱਕੜੀ ਦੇ ਬਕਸੇ ਵਾਲੀ ਟੈਕਨੋਲੋਜੀ ਦੀ ਤੁਲਣਾ ਵਿੱਚ ਜ਼ਿਆਦਾ ਲਾਭਦਾਇਕ ਹੈ। ਦੇਸ਼ੀ ਮਧੂਮੱਖੀਆਂ ਸੇਬ ਦੇ ਬਾਗ ਵਾਲੇ ਖੇਤਰਾਂ ਵਿੱਚ ਬਿਹਤਰ ਤਰੀਕੇ ਨਾਲ ਜਿੰਦਾ ਰਹਿ ਸਕਦੀਆਂ ਹਨ, ਇਸ ਟੈਕਨੋਲੋਜੀ ਰਾਹੀਂ ਨਾਲ ਇਤਾਲਵੀ ਮਧੂਮੱਖੀਆਂ ਦੀ ਤੁਲਣਾ ਵਿੱਚ ਸੇਬ ਦੇ ਬਾਗਾਂ ਦੀ ਔਸਤ ਉਤਪਾਦਕਤਾ ਨੂੰ ਲਗਭਗ 25 ਫ਼ੀਸਦੀ ਵਧਾਉਣ ਵਿੱਚ ਮਦਦ ਮਿਲੀ ਹੈ । ਮੌਜੂਦਾ ਮਿੱਟੀ ਦੇ ਛੱਤਾਂ ਵਿੱਚ ਇਸ ਦੇ ਅਧਾਰ ‘ਤੇ ਐਲੀਊਮੀਨੀਅਮ ਸ਼ੀਟ ਰੱਖ ਕੇ ਛੱਤੇ ਦੇ ਅੰਦਰ ਅਸਾਨੀ ਨਾਲ ਸਫਾਈ ਦੇ ਪ੍ਰਾਵਧਾਨ ਉਪਲੱਬਧ ਕਰਵਾਏ ਗਏ ਹਨ । ਇਸ ਸ਼ੀਟ ਨੂੰ ਗਾਂ ਦੇ ਗੋਬਰ ਨਾਲ ਸੀਲ ਕਰ ਦਿੱਤਾ ਜਾਂਦਾ ਹੈ ਅਤੇ ਮਿੱਟੀ ਦੇ ਛੱਤੇ ਨੂੰ ਖੋਲ੍ਹੇ ਬਿਨਾ ਹੀ ਸਫਾਈ ਲਈ ਇਸ ਨੂੰ ਹਟਾਇਆ ਜਾ ਸਕਦਾ ਹੈ । ਮਿੱਟੀ ਦੇ ਛੱਤੇ ਦੀ ਛੱਤ ਵੀ ਪੱਥਰ ਦੀ ਸਲੇਟ ਤੋਂ ਬਣੀ ਹੁੰਦੀ ਹੈ , ਜੋ ਬਿਹਤਰ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਛੱਤੇ ਦੇ ਅੰਦਰ ਅਨੁਕੂਲ ਤਾਪਮਾਨ ਬਣਾਏ ਰੱਖਦੀ ਹੈ। ਇਸ ਟੈਕਨੋਲੋਜੀ ਨੇ ਲੱਕੜੀ ਦੇ ਬਕਸਿਆਂ ਦੀ ਤਰ੍ਹਾਂ ਸ਼ਹਿਦ ਦੇ ਅਰਕ ਦਾ ਉਪਯੋਗ ਕਰਕੇ ਹਾਈਜੀਨਿਕ ਤਰੀਕੇ ਨਾਲ ਸ਼ਹਿਦ ਦੇ ਨਿਸ਼ਕਰਸ਼ਣ ਵਿੱਚ ਵੀ ਮਦਦ ਕੀਤੀ ਹੈ ਅਤੇ ਬਿਹਤਰ ਪ੍ਰਬੰਧਨ ਪ੍ਰਣਾਲੀਆਂ ਨੂੰ ਸਾਹਮਣੇ ਰੱਖਿਆ ਹੈ , ਜਿਵੇਂ ਕਿ ਪਾਰੰਪਰਿਕ ਦੀਵਾਰ ਦੇ ਛੱਤੇ ਦੀ ਤੁਲਣਾ ਵਿੱਚ ਭੋਜਨ , ਨਿਰੀਖਣ, ਸਮੂਹ ਅਤੇ ਕਾਲੋਨੀਆਂ ਦੀ ਵੰਡ।
ਪਿੰਡ ਵਿੱਚ ਇੱਕ ਸਧਾਰਨ ਜਨ ਸੁਵਿਧਾ ਕੇਂਦਰ ( ਸੀਐੱਫਸੀ ) ਸਥਾਪਤ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਸ਼ਹਿਦ ਦੇ ਪ੍ਰੋਸੈੱਸਿੰਗ ਅਤੇ ਪੈਕਿੰਗ ਦੇ ਕਾਰਜ ਵਿੱਚ ਟ੍ਰੇਂਡ ਕੀਤਾ ਗਿਆ ਹੈ । ਉਹ ਸਥਾਨਿਕ ਪੱਧਰ ‘ਤੇ 500 - 600 ਰੁਪਏ ਪ੍ਰਤੀ ਕਿੱਲੋਗ੍ਰਾਮ ਸ਼ਹਿਦ ਵੀ ਵੇਚ ਰਹੇ ਹਨ ।
ਜ਼ਰੂਰਤ ਦੇ ਅਨੁਸਾਰ ਵਿਗਿਆਨ ਅਤੇ ਟੈਕਨੋਲੋਜੀ ਹਸਤਕਸ਼ਪਾਂ ਨੇ ਇੱਕ ਉਤਸ਼ਾਹੀ (ਖਾਹਿਸ਼ੀ) ਜ਼ਿਲ੍ਹੇ ਚੰਬੇ ਦੇ ਕਿਸਾਨਾਂ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਖੇਤੀਬਾੜੀ ਉਤਪਾਦਕਾਂ ਨੂੰ ਬਿਹਤਰ ਜੀਵਨ ਲਈ ਆਜੀਵਿਕਾ ਦੇ ਨਵੇਂ ਵਿਕਲਪ ਅਸਾਨ ਕਰਵਾਉਣ ਵਿੱਚ ਮਦਦ ਕੀਤੀ ਹੈ ।
ਗਿੱਲੀ ਮਿੱਟੀ ਛੱਤਾ ਮਧੂਮੱਖੀ ਪਾਲਣ ਟੈਕਨੋਲੋਜੀ ਰਾਹੀਂ ਦੇਸ਼ੀ ਮਧੂਮੱਖੀਆਂ ‘ਤੇ ਅਧਾਰਿਤ ਆਜੀਵਿਕਾ ਹਸਤਕਖੇਪ (ਦਖਲ) : ਸਥਾਨਿਕ ਸੰਸਾਧਨਾਂ ਅਤੇ ਕੌਸ਼ਲ ਲਈ ਜੁੜਾਅ
ਚੰਬਾ ਜ਼ਿਲ੍ਹੇ ਵਿੱਚ ਜੰਗਲੀ ਗੇਂਦਾ ( ਸਥਾਨਿਕ ਬਾਇਓ ਸੰਸਾਧਨ ) ‘ਤੇ ਅਧਾਰਿਤ ਆਜੀਵਿਕਾ ਵਿਕਲਪ : ਸੀਐੱਸਆਈਆਰ - ਆਈਐੱਚਬੀਟੀ ਅਤੇ ਐੱਸਟੀਡੀ ਮੰਡੀ ਦੇ ਸਹਿਯੋਗਤਮਕ ਯਤਨ
*****
ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(Release ID: 1702944)
Visitor Counter : 194