ਰਸਾਇਣ ਤੇ ਖਾਦ ਮੰਤਰਾਲਾ
"ਜਨ ਔਸ਼ਧੀ ਦਿਵਸ ਹਫਤਾ 2021" ਦੇ 5ਵੇਂ ਦਿਨ ਅੱਜ ਸੀਨੀਅਰ ਨਾਗਰਿਕਾਂ ਲਈ ਜਾਗਰੂਕਤਾ ਅਭਿਆਨ ਆਯੋਜਿਤ ਕੀਤਾ ਗਿਆ
'ਜਨ ਔਸ਼ਧੀ ਦਿਵਸ 2021' ਸਮਾਗਮ 1 ਮਾਰਚ ਤੋਂ 7 ਮਾਰਚ ਤਕ
Posted On:
05 MAR 2021 5:30PM by PIB Chandigarh
'ਜਨ ਔਸ਼ਧੀ ਦਿਵਸ ਹਫਤਾ - 2021' ਦਾ 5ਵਾਂ ਦਿਨ ਅੱਜ "ਜਨ ਔਸ਼ਧੀ ਕਾ ਸਾਥ" ਵਿਚਾਰ ਤੇ ਮਨਾਇਆ ਗਿਆ।" ਬੀਪੀਪੀਆਈ ਟੀਮ, ਜਨ ਔਸ਼ਧੀ ਮਿੱਤਰ ਅਤੇ ਜਨ ਔਸ਼ਧੀ ਕੇਂਦਰਾਂ ਦੇ ਮਾਲਿਕਾਂ ਨੇ ਸਾਡੇ ਸਮਾਜ ਦੇ ਸੀਨੀਅਰ ਨਾਗਰਿਕਾਂ ਤਕ ਪਹੁੰਚ ਕੀਤੀ ਅਤੇ ਉਨ੍ਹਾਂ ਨੂੰ ਸਾਰੇ ਹੀ 7400 ਤੋਂ ਵੱਧ ਜਨ ਔਸ਼ਧੀ ਕੇਂਦਰਾਂ ਤੋਂ ਸਸਤੀਆਂ ਦਰਾਂ ਤੇ ਉਪਲਬਧ ਜੈਨਰਿਕ ਦਵਾਈਆਂ ਦੀ ਉਪਲਬਧਤਾ ਬਾਰੇ ਜਾਣਕਾਰੀ ਦਿੱਤੀ। ਸੀਨੀਅਰ ਨਾਗਰਿਕਾਂ ਨੂੰ ਵਿਸ਼ੇਸ਼ ਤੌਰ ਤੇ ਉਨ੍ਹਾਂ ਲਈ ਸ਼ੁਰੂ ਕੀਤੇ ਗਏ ਉਤਪਾਦਾਂ ਬਾਰੇ ਵੀ ਦੱਸਿਆ ਗਿਆ ਜਿਵੇਂ ਕਿ ਜਨ ਔਸ਼ਧੀ ਸਵਾਭਿਮਾਨ ਅਡਲਟ ਡਾਇਪਰ, ਘਰ ਵਿਚ ਸ਼ੂਗਰ ਦੀ ਜਾਂਚ ਲਈ ਜਨ ਔਸ਼ਧੀ ਗਲੂਕੋਮੀਟਰ, ਜਨ ਔਸ਼ਧੀ ਮਧੁਰਕ ਸਟੀਵੀਆ, ਕੁਦਰਤੀ ਸਵੀਟਨਰ, ਜਨ ਔਸ਼ਧੀ ਪ੍ਰੋਟੀਨ, ਜਨ ਔਸ਼ਧੀ ਪੋਸ਼ਣ ਸਮੇਤ ਕਈ ਉਤਪਾਦ ਆਦਿ, ਜੋ ਬਾਜ਼ਾਰ ਦੇ ਮੁਕਾਬਲੇ ਜਨ ਔਸ਼ਧੀ ਕੇਂਦਰਾਂ ਤੇ ਬਹੁਤ ਹੀ ਕਿਫਾਇਤੀ ਕੀਮਤਾਂ ਤੇ ਉਪਲਬਧ ਹਨ।
ਅੱਜ ਆਯੋਜਿਤ ਕੀਤੇ ਗਏ ਅਭਿਯਾਨ ਦਾ ਮੁੱਖ ਉਦੇਸ਼ ਸੀਨੀਅਰ ਨਾਗਰਿਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਣਾ ਸੀ ਕਿ ਕਿਸ ਤਰ੍ਹਾਂ ਨਾਲ ਦਵਾਈਆਂ ਤੇ ਹਰ ਮਹੀਨੇ ਹੋਣ ਵਾਲੇ ਆਪਣੇ ਖਰਚੇ ਨੂੰ ਉਹ ਘੱਟ ਕਰ ਸਕਦੇ ਹਨ। ਇਨ੍ਹਾਂ ਜਨ ਔਸ਼ਧੀ ਕੇਂਦਰਾਂ ਤੇ ਉਪਲਬਧ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨਾਲ ਜੁੜੀਆਂ ਵੱਖ-ਵੱਖ ਦਵਾਈਆਂ ਬਾਰੇ ਵੀ ਉਨ੍ਹਾਂ ਨੂੰ ਦੱਸਿਆ ਗਿਆ ਜਿਸ ਦਾ ਸੀਨੀਅਰ ਨਾਗਰਿਕਾਂ ਵਲੋਂ ਅਕਸਰ ਇਸਤੇਮਾਲ ਕੀਤਾ ਜਾਂਦਾ ਹੈ। ਇਸ ਆਯੋਜਨ ਅਧੀਨ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਵਿਚ ਜਨ ਔਸ਼ਧੀ ਕੇਂਦਰਾਂ ਵਲੋਂ ਮੁਫਤ ਜਾਂਚ ਕੈੰਪਾਂ ਦਾ ਆਯੋਜਨ ਕੀਤਾ ਗਿਆ ਅਤੇ ਦਵਾਈਆਂ ਵੀ ਵੰਡੀਆਂ ਗਈਆਂ।
ਜਨ ਔਸ਼ਧੀ ਦਿਵਸ ਹਫਤਾ, 2021 ਦਾ ਆਯੋਜਨ ਦੇਸ਼ ਭਰ ਦੇ 7400 ਤੋਂ ਵੱਧ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ ਦੇ ਮਾਧਿਅਮ ਨਾਲ ਕੀਤਾ ਜਾ ਰਿਹਾ ਹੈ। ਜਨ ਔਸ਼ਧੀ ਕੇਂਦਰਾਂ ਦੇ ਮਾਲਿਕ ਸਿਹਤ ਅਤੇ ਸਵੱਛਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕਰ ਰਹੇ ਹਨ।
ਸਮਾਗਮਾਂ ਦੀ ਸ਼ੁਰੂਆਤ 1 ਮਾਰਚ, 2021 ਨੂੰ ਮੁਫਤ ਸਿਹਤ ਜਾਂਚ ਕੈੰਪਾਂ ਦੀ ਮੇਜ਼ਬਾਨੀ ਨਾਲ ਹੋਈ ਸੀ ਜਿਨਾਂ ਵਿਚ ਬਲੱਡ ਪ੍ਰੈਸ਼ਰ, ਸ਼ੂਗਰ ਦੇ ਲੈਵਲ ਦੀ ਜਾਂਚ, ਮੁਫ਼ਤ ਡਾਕਟਰੀ ਸਲਾਹ, ਦਵਾਈਆਂ ਦੀ ਮੁਫ਼ਤ ਵੰਡ ਆਦਿ ਸ਼ਾਮਿਲ ਸੀ। ਅਗਲੇ ਦਿਨ ਦੇ ਆਯੋਜਨ ਵਿਚ 'ਜਨ ਔਸ਼ਧੀ ਪਰਿਚਰਚਾ' ਦੀ ਮੇਜ਼ਬਾਨੀ ਕੀਤੀ ਗਈ। ਜਨ ਔਸ਼ਧੀ ਦਿਵਸ ਹਫਤੇ ਦਾ ਤੀਜਾ ਦਿਨ 'ਟੀਚ ਦੇਮ ਯੰਗ ' ਵਿਸ਼ੇ ਨਾਲ ਮਨਾਇਆ ਗਿਆ, ਜਿਸ ਵਿੱਚ ਟੀਮ ਨੇ ਸਕੂਲਾਂ, ਕਾਲਜਾਂ, ਸੰਸਥਾਂਵਾਂ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਚੌਥੇ ਦਿਨ ਦੇ ਪੀਐਮਬੀਜੇਪੀ ਨੇ ਮਹਿਲਾਵਾਂ ਨੂੰ ਸੈਨਿਟਰੀ ਪੈਡਾਂ ਦੀ ਵਰਤੋਂ ਬਾਰੇ ਸਿਖਿਅਤ ਕਰਨ ਲਈ ਕੈੰਪਾਂ ਦਾ ਆਯੋਜਨ ਕੀਤਾ। ਇਸ ਦਿਨ 2000 ਤੋਂ ਵੱਧ ਥਾਂਵਾਂ ਤੇ 1,00,000 ਤੋਂ ਵੱਧ ਸੁਵਿਧਾ ਸੈਨਿਟਰੀ ਪੈਕਟ ਮੁਫ਼ਤ ਵੰਡੇ ਗਏ।
----------------------------------
ਐਮਸੀ /ਕੇਪੀ /ਏਕੇ
(Release ID: 1702808)
Visitor Counter : 243