ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦਿਵਯਾਂਗਜਨ ਅਤੇ ਸੀਨੀਅਰ ਸਿਟੀਜ਼ਨਜ਼ ਨੂੰ ਏਡਜ਼ ਅਤੇ ਸਹਾਇਕ ਉਪਕਰਣਾਂ ਦੀ ਵੰਡ ਲਈ ਅੱਜ ਈਟਾਨਗਰ, ਅਰੁਣਾਚਲ ਪ੍ਰਦੇਸ਼ ਵਿਖੇ ਕੈਂਪ ਦਾ ਉਦਘਾਟਨ ਕੀਤਾ ਗਿਆ

Posted On: 05 MAR 2021 4:58PM by PIB Chandigarh

 ਏਡੀਆਈਪੀ ਸਕੀਮ ਤਹਿਤ ਪਹਿਲਾਂ ਪਹਿਚਾਣੇ ਗਏ ਦਿਵਯਾਂਗਜਨ ਅਤੇ ਭਾਰਤ ਸਰਕਾਰ ਦੀ ਰਾਸ਼ਟਰੀ ਵਾਯੋਸ਼੍ਰੀ ਯੋਜਨਾ ਤਹਿਤ ਸੀਨੀਅਰ ਸਿਟੀਜ਼ਨ ਲਾਭਾਰਥੀਆਂ ਨੂੰ ਏਡਜ਼ ਅਤੇ ਸਹਾਇਕ ਡਿਵਾਈਸਾਂ ਪ੍ਰਦਾਨ ਕਰਨ ਲਈ ਇੱਕ ਵਿਤਰਣ ਕੈਂਪ ਅੱਜ ਡੀ. ਕੇ ਕਨਵੈਨਸ਼ਨ ਹਾਲ, ਈਟਾਨਗਰ, ਅਰੁਣਾਚਲ ਪ੍ਰਦੇਸ਼ ਵਿਖੇ ਲਗਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਡਾ.) ਬੀ ਡੀ ਮਿਸ਼ਰਾ (ਸੇਵਾ ਮੁਕਤ), ਨੇ ਸ਼੍ਰੀ ਰਤਨ ਲਾਲ ਕਟਾਰੀਆ, ਸਮਾਜਿਕ ਨਿਆਂ ਅਤੇ ਅਧਿਕਾਰਤਾ ਅਤੇ ਜਲ ਸ਼ਕਤੀ ਰਾਜ ਮੰਤਰੀ, ਭਾਰਤ ਸਰਕਾਰ ਦੇ ਨਾਲ ਇਸ ਸਮਾਰੋਹ ਦਾ ਉਦਘਾਟਨ ਕੀਤਾ। ਸ਼੍ਰੀ ਅਲੋ ਲਿਬਾਂਗ, ਸਮਾਜਿਕ ਨਿਆਂ ਸਸ਼ਕਤੀਕਰਨ ਅਤੇ ਜਨਜਾਤੀ ਮਾਮਲਿਆਂ ਬਾਰੇ ਮੰਤਰੀ, ਅਰੁਣਾਚਲ ਪ੍ਰਦੇਸ਼ ਸਰਕਾਰ;  ਸੁਸ਼੍ਰੀ ਸ਼ਕੁੰਤਲਾ ਡੀ ਗੇਮਲਿਨ, ਸਕੱਤਰ, ਡੀਈਪੀਡਬਲਯੂਡੀ;  ਸ਼੍ਰੀ ਪ੍ਰਬੋਧ ਸੇਠ, ਸੰਯੁਕਤ ਸਕੱਤਰ, ਡੀਈਪੀਡਬਲਯੂਡੀ;  ਸੁਸ਼੍ਰੀ ਨਿਹਾਰਿਕਾ ਰਾਏ, ਕਮਿਸ਼ਨਰ, ਸਮਾਜਿਕ ਨਿਆਂ ਅਧਿਕਾਰਤਾ ਅਤੇ ਕਬਾਇਲੀ ਮਾਮਲੇ, ਅਰੁਣਾਚਲ ਪ੍ਰਦੇਸ਼ ਸਰਕਾਰ;  ਸ਼੍ਰੀ ਡੀ ਆਰ ਸਰੀਨ, ਸੀਐੱਮਡੀ ਐਲਿਮਕੋ ਅਤੇ ਹੋਰ ਪਤਵੰਤਿਆਂ ਨੇ ਇਸ ਮੌਕੇ ਸ਼ਿਰਕਤ ਕੀਤੀ।

 

 ਇਸ ਮੌਕੇ ਬੋਲਦਿਆਂ, ਅਰੁਣਾਚਲ ਪ੍ਰਦੇਸ਼ ਦੇ ਮਾਨਯੋਗ ਰਾਜਪਾਲ ਬ੍ਰਿਗੇਡੀਅਰ (ਡਾ.) ਬੀ ਡੀ ਮਿਸ਼ਰਾ (ਸੇਵਾ ਮੁਕਤ), ਨੇ ਵਿਕਲਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ (ਦਿਵਯਾਂਗਜਨ), ਭਾਰਤ ਸਰਕਾਰ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਦੇਸ਼ ਭਰ ਵਿੱਚ ਦਿਵਯਾਂਗਜਨ ਦਾ ਸੰਪੂਰਨ ਸ਼ਕਤੀਕਰਨ ਪ੍ਰਦਾਨ ਕਰਨ ਲਈ ਇਸ ਦੁਆਰਾ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਪੂਰਬੀ ਸਿਯਾਂਗ ਵਿੱਚ ਨਕਲੀ ਅੰਗਾਂ ਦੀ ਸਥਾਪਨਾ ਲਈ 5 ਏਕੜ ਜ਼ਮੀਨ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਦਿ ਮੈਂਟਲ ਹੈਲਥ ਐਂਡ ਰੀਹੈਬਲੀਟੇਸ਼ਨ ਦੀ ਸਥਾਪਨਾ ਲਈ ਐਲੋ, ਵੈਸਟ ਸਿਯਾਂਗ ਵਿੱਚ 15 ਏਕੜ ਜ਼ਮੀਨ ਦੀ ਅਲਾਟਮੈਂਟ ਕੀਤੀ ਹੈ।

 

 ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਦਿਵਯਾਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਏਡਜ਼ ਅਤੇ ਸਹਾਇਕ ਉਪਕਰਣ ਪ੍ਰਦਾਨ ਕਰਨ ਦਾ ਮਨੋਰਥ ਉਨ੍ਹਾਂ ਨੂੰ ਸਸ਼ਕਤ ਕਰਨ ਅਤੇ ਸਮਾਜ ਦੀ ਮੁੱਖ ਧਾਰਾ ਨਾਲ ਜੁੜਨ ਦੇ ਯੋਗ ਬਣਾਉਣਾ ਹੈ।

ਸੁਸ਼੍ਰੀ ਸ਼ਕੁੰਤਲਾ ਡੀ ਗੇਮਲਿਨ ਨੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਦੱਸਿਆ ਅਤੇ ਕਿਹਾ ਕਿ ਸਰਕਾਰ ਦੁਆਰਾ ਬਣਾਇਆ ਗਿਆ ਨਵਾਂ ਐਕਟ ਯਾਨੀ ਵਿਕਲਾਂਗ ਵਿਅਕਤੀਆਂ ਦਾ ਅਧਿਕਾਰ ਐਕਟ, 2016

ਪੀਡਬਲਯੂਡੀ ਨੂੰ ਇੱਕ ਸਮਾਵੇਸ਼ੀ ਅਤੇ ਸਮਰੱਥ ਵਾਤਾਵਰਣ ਦੀ ਕਲਪਨਾ ਕਰਕੇ ਵਧੇਰੇ ਅਧਿਕਾਰ ਅਤੇ ਹੱਕ ਦਿੰਦਾ ਹੈ।

 

 ਕੁੱਲ 217 ਲਾਭਾਰਥੀਆਂ ਜਿਨ੍ਹਾਂ ਵਿੱਚ 127 ਦਿਵਯਾਂਗਜਨ ਅਤੇ 90 ਸੀਨੀਅਰ ਸਿਟੀਜ਼ਨ ਸ਼ਾਮਲ ਹਨ, ਨੂੰ ਐਲਿਮਕੋ ਦੁਆਰਾ ਫਰਵਰੀ 2021 ਦੇ ਸ਼ੁਰੂਆਤੀ ਹਫ਼ਤੇ ਵਿੱਚ ਪਾਪੁਮਪੁਰੇ ਜ਼ਿਲ੍ਹੇ ਦੇ ਨਹਾਰਲਗੁਨ, ਯੂਪੀਆ ਅਤੇ ਸਗਲੀ ਖੇਤਰ ਦੀਆਂ ਵਿਭਿੰਨ ਥਾਵਾਂ 'ਤੇ ਲਗਾਏ ਗਏ ਮੁਲਾਂਕਣ ਕੈਂਪਾਂ ਵਿੱਚ ਸ਼ਨਾਖਤ ਕੀਤਾ ਗਿਆ ਸੀ। ਤਕਰੀਬਨ 21 ਲੱਖ ਰੁਪਏ ਮੁੱਲ ਦੇ ਕੁੱਲ 541 ਏਡਜ਼ ਅਤੇ ਸਹਾਇਕ ਉਪਕਰਣ ਪਹਿਲਾਂ ਤੋਂ ਪਹਿਚਾਣੇ ਗਏ ਦਿਵਯਾਂਗਜਨ ਅਤੇ ਉਪਰੋਕਤ ਸਥਾਨਾਂ ਦੇ ਸੀਨੀਅਰ ਸਿਟੀਜ਼ਨ ਲਾਭਾਰਥੀਆਂ ਵਿਚਕਾਰ ਪੜਾਅਵਾਰ ਵੰਡੇ ਜਾਣਗੇ।

 

 ਵੰਡੀਆਂ ਜਾਣ ਵਾਲੀਆਂ ਕੁੱਲ ਵਸਤੂਆਂ ਵਿੱਚ 152 ਫੋਲਡਿੰਗ ਵ੍ਹੀਲ ਚੇਅਰ, 01 ਸੀ ਪੀ ਚੇਅਰ, 96 ਕ੍ਰੈਚ, 81 ਵਾਕਿੰਗ ਸਟਿਕ, 07 ਬ੍ਰੇਲ ਕਿੱਟ, 06 ਸਮਾਰਟ ਕੇਨ, 04 ਸਮਾਰਟ ਫੋਨ, 08 ਡੇਜ਼ੀ ਪਲੇਅਰ, 07 ਐੱਮ ਐੱਸ ਆਈ ਈ ਡੀ ਕਿੱਟ, 16 ਰੋਲਟਰ, 04 ਟੈਟਰਾਪੋਡ, 17 ਵਾਕਰ, 142 ਬੀਟੀਈ (ਹੀਅਰਿੰਗ ਏਡ ਮਸ਼ੀਨਾਂ) ਸ਼ਾਮਲ ਹਨ।

 

 ਕੋਵਿਡ 19 ਦੇ ਮੱਦੇਨਜ਼ਰ, ਕੁੱਲ 217 ਪੂਰਵ-ਪਹਿਚਾਣੇ ਲਾਭਾਰਥੀਆਂ ਵਿਚੋਂ ਤਕਰੀਬਨ 100 ਲਾਭਾਰਥੀਆਂ ਨੂੰ ਏਡਜ਼ ਅਤੇ ਸਹਾਇਕ ਉਪਕਰਣ 05.03.2021 ਨੂੰ ਡੀ ਕੇ ਕਨਵੈਨਸ਼ਨ ਹਾਲ, ਈਟਾਨਗਰ ਵਿਖੇ ਉਦਘਾਟਨ ਵੰਡ ਕੈਂਪ ਵਿੱਚ ਪ੍ਰਦਾਨ ਕੀਤੇ ਜਾਣਗੇ। ਬਾਕੀ ਰਹਿੰਦੇ ਲਾਭਾਰਥੀਆਂ ਨੂੰ ਉਹਨਾਂ ਦੇ ਨਿਰਧਾਰਤ ਸਹਾਇਕ ਉਪਕਰਣ ਬਾਅਦ ਵਿੱਚ ਉਨ੍ਹਾਂ ਦੇ ਨੇੜਲੇ ਸਬੰਧਤ ਬਲੌਕਸ ‘ਤੇ ਮਿਲਣਗੇ।

 

 ਵਿਭਿੰਨ ਕਿਸਮਾਂ ਦੇ ਸਹਾਇਕ ਉਪਕਰਣ ਜਿਨ੍ਹਾਂ ਨੂੰ ਉਮਰ ਨਾਲ ਸਬੰਧਤ ਅਪੰਗਤਾ/ਕਮਜ਼ੋਰੀ 'ਤੇ ਨਿਰਭਰ ਕਰਦੇ ਹੋਏ ਬਲਾਕ ਪੱਧਰ ‘ਤੇ ਮੁਲਾਂਕਣ ਕੈਂਪਾਂ ਦੌਰਾਨ ਰਜਿਸਟਰਡ ਦਿਵਯਾਂਗਜਨ ਅਤੇ ਬਜ਼ੁਰਗ ਨਾਗਰਿਕਾਂ ਵਿਚ ਵੰਡਿਆ ਜਾਣਾ ਹੈ, ਅਜਿਹੇ ਸਹਾਇਤਾ ਉਪਕਰਣ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ 

ਨਾਲ ਜੁੜਨ ਲਈ ਉਨ੍ਹਾਂ ਦੇ ਸਰੀਰਕ ਕਾਰਜਾਂ ਵਿੱਚ ਸਧਾਰਣਤਾ ਦੇ ਨੇੜੇ ਸਥਾਪਤ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਸਸ਼ਕਤ ਕਰ ਸਕਦੇ ਹਨ।  ਡਿਵਾਈਸਿਸ ਜਿਹੜੀਆਂ ਵੰਡੀਆਂ ਜਾਣਗੀਆਂ ਉਹਨਾਂ ਵਿੱਚ ਸਮਾਰਟ ਫੋਨ, ਸਮਾਰਟ ਕੇਨ, ਡੇਜ਼ੀ ਪਲੇਅਰ, ਬ੍ਰੇਲ ਕਿੱਟ, ਪਹੀਏਦਾਰ ਕੁਰਸੀਆਂ, ਟੈਟਰਾਪੋਡ/ਟ੍ਰਾਈਪੋਡ, ਕਰੈਚਸ, ਵਾਕਿੰਗ ਸਟਿਕਸ, ਹੀਅਰਿੰਗ ਏਡ, ਵਾਕਰ ਆਦਿ ਸ਼ਾਮਲ ਹਨ।

 

 ਦੇਸ਼ ਦੇ ਦਿਵਯਾਂਗਜਨ ਅਤੇ ਬਜ਼ੁਰਗ ਨਾਗਰਿਕਾਂ ਦੇ ਹਿੱਤ ਵਿਚ ਮੌਜੂਦਾ ਕੋਰੋਨਾ ਮਹਾਮਾਰੀ ਸਥਿਤੀ ਵਿੱਚ ਨਿਰਵਿਘਨ ਭਲਾਈ ਸਕੀਮਾਂ ਦਾ ਲਾਭ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਨੇ ਵਿਸ਼ੇਸ਼ ਉਪਾਅ ਕੀਤੇ ਹਨ। ਇਸ ਕੋਸ਼ਿਸ਼ ਵਿੱਚ, ਇਹ ਕੈਂਪ ਕੋਵਿਡ 19 ਨਾਲ ਸਬੰਧਤ ਭਾਰਤ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਨਵੇਂ ਐੱਸਓਪੀਜ਼ ਦੀ ਪਾਲਣਾ ਅਨੁਸਾਰ ਆਯੋਜਿਤ ਕੀਤਾ ਜਾ ਰਿਹਾ ਹੈ। ਸਿਹਤ ਅਤੇ ਨਿੱਜੀ ਸੁਰੱਖਿਆ ਅਤੇ ਹੋਰ ਜ਼ਰੂਰੀ ਸਾਵਧਾਨੀ ਦੇ ਕਦਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਏਡਜ਼ ਅਤੇ ਸਹਾਇਕ ਉਪਕਰਣਾਂ ਦੀ ਵੰਡ ਦੇ ਦੌਰਾਨ ਕੋਵਿਡ 19 ਫੈਲਣ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਿਆ ਜਾ ਸਕੇ। ਸਮਾਜਿਕ ਦੂਰੀ ਨੂੰ ਬਣਾਈ ਰੱਖਣਾ ਅਤੇ ਹਰੇਕ ਵਿਅਕਤੀ ਲਈ ਥਰਮਲ ਸਕ੍ਰੀਨਿੰਗ ਦੇ ਪ੍ਰਬੰਧ, ਚਿਹਰੇ ਦੇ ਮਾਸਕ ਦੀ ਲਾਜ਼ਮੀ ਵਰਤੋਂ, ਸੈਨੀਟਾਈਜ਼ਰ ਅਤੇ ਉਪਕਰਣਾਂ ਦੇ ਬਹੁ-ਪੱਧਰੀ ਰੋਗਾਣੂ-ਮੁਕਤ ਸਾਧਨ, ਉਪਕਰਣਾਂ ਅਤੇ ਉਪਕਰਣਾਂ ਨੂੰ ਭੇਜਣ ਤੋਂ ਪਹਿਲਾਂ ਸਵੱਛਤਾ, ਟ੍ਰਾਂਸਪੋਰਟ ਵਾਹਨ, ਖੁੱਲੇ / ਬੰਦ ਸਟੈਕਿੰਗ ਖੇਤਰ ਦੀ ਸਵੱਛਤਾ ਅਤੇ ਵੰਡ ਤੋਂ ਪਹਿਲਾਂ ਸਹਾਇਤਾ ਉਪਕਰਣਾਂ ਦੀ ਮੁੜ ਸਵੱਛਤਾ ਆਦਿ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।

 

 ਇਹ ਕੈਂਪ ਵਿਕਲਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ (ਡੀਈਪੀਡਬਲਯੂਡੀ), ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ (ਐੱਮਓਐੱਸਜੇਐਂਡਈ), ਭਾਰਤ ਸਰਕਾਰ ਦੀ ਅਗਵਾਈ ਅਧੀਨ ਕੰਮ ਕਰਦੇ ਆਰਟੀਫਿਸ਼ੀਅਲ ਲਿਮਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (ਏਲਿਮਕੋ), ਕਾਨਪੁਰ ਦੁਆਰਾ ਨਿਆਂ, ਸਸ਼ਕਤੀਕਰਨ ਅਤੇ ਜਨਜਾਤੀ ਮਾਮਲੇ ਵਿਭਾਗ, ਅਰੁਣਾਚਲ ਪ੍ਰਦੇਸ਼ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ, ਈਟਾਨਗਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪਾਂ ਨੂੰ ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਮੰਤਰਾਲੇ ਦੁਆਰਾ ਜਾਰੀ ਨਵੀਂ ਪ੍ਰਵਾਨਿਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਦੇ ਅਨੁਸਾਰ ਲਗਾਇਆ ਜਾਵੇਗਾ।

 

**********

 

 

ਐੱਨਬੀ / ਐੱਸਕੇ / ਜੇਕੇ / ਐੱਮਓਐੱਸਜੇਐਂਡਈ -05-03-2021



(Release ID: 1702801) Visitor Counter : 116


Read this release in: English , Urdu , Hindi