ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਨਵੀਂ ਦਿੱਲੀ ਵਿੱਚ ਵਿਸ਼ਵ ਪੁਸਤਕ ਮੇਲਾ 2021 ਦੇ ਵਰਚੂਅਲ ਸੰਸਕਰਨ ਦਾ ਉਦਘਾਟਨ ਕੀਤਾ

Posted On: 05 MAR 2021 5:29PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਨਵੀਂ ਦਿੱਲੀ ਵਿੱਚ ਵਿਸ਼ਵ ਪੁਸਤਕ 2021 ਦੇ ਵਰਚੂਅਲ ਸੰਸਕਰਨ ਦਾ ਉਦਘਾਟਨ ਕੀਤਾ ।


ਇਸ ਮੌਕੇ ਤੇ ਬੋਲਦਿਆਂ ਮੰਤਰੀ ਨੇ ਵਿਸ਼ਵ ਪੁਸਤਕ ਮੇਲਾ 2021 ਨਵੀਂ ਦਿੱਲੀ ਦਾ ਵਿਸ਼ਾ "ਕੌਮੀ ਸਿੱਖਿਆ ਨੀਤੀ 2020" ਵੀ ਹੋਣ ਦੀ ਸ਼ਲਾਘਾ ਕੀਤੀ । ਕੌਮੀ ਸਿੱਖਿਆ ਨੀਤੀ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਇਹ ਵਿਸ਼ਵ ਦਾ ਸਭ ਤੋਂ ਵੱਡਾ ਸੁਧਾਰ ਹੈ , ਜੋ ਭਾਰਤ ਨੂੰ ਗਿਆਨ ਹਬ ਵਜੋਂ ਵਿਕਸਿਤ ਹੀ ਨਹੀਂ ਕਰੇਗਾ, ਬਲਕਿ ਸਿੱਖਿਆਰਥੀਆਂ ਨੂੰ ਆਦਰਸ਼ ਅਤੇ ਵਿਸ਼ਵ ਨਾਗਰਿਕ ਵੀ ਬਣਾਏਗਾ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸ਼ਬਦਾਂ,"ਜੋ ਪੜ੍ਹਦਾ ਲਿਖਦਾ ਹੈ , ਉਹ ਦੇਸ਼ ਦੀ ਅਗਵਾਈ ਕਰਦਾ ਹੈ", ਨੂੰ ਯਾਦ ਕਰਦਿਆਂ, ਮੰਤਰੀ ਨੇ ਕਿਹਾ ਕਿ ਜਿਸ ਕੋਲ ਪੜ੍ਹਨ ਲਿਖਣ ਦੀ ਸਮਰੱਥਾ ਹੈ, ਉਹ ਕਿਸੇ ਵੀ ਖੇਤਰ ਦੀ ਅਗਵਾਈ ਕਰ ਸਕਦਾ ਹੈ ।
ਸ਼੍ਰੀ ਪੋਖਰਿਯਾਲ ਨੇ ਕੌਮੀ ਪੁਸਤਕ ਟਰਸਟ ਅਤੇ ਇਸ ਦੀ ਪੂਰੀ ਟੀਮ ਨੂੰ ਪੁਸਤਕ ਮੇਲੇ ਦੇ ਵਰਚੂਅਲ ਸੰਸਕਰਨ ਲਈ ਵਧਾਈ ਦਿੱਤੀ । ਉਹਨਾਂ ਨੇ ਰਾਸ਼ਟਰ ਨੂੰ ਮਿਆਰੀ ਸਮੱਗਰੀ ਅਤੇ ਖੇਤਰੀ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਕੌਮੀ ਪੁਸਤਕ ਟਰਸਟ ਵੱਲੋਂ ਯਤਨਾਂ ਦੀ ਸ਼ਲਾਘਾ ਵੀ ਕੀਤੀ ।
ਮੰਤਰੀ ਨੇ ਐੱਨ ਈ ਪੀ 2020 ਦੀ ਨੀਤੀ ਨੂੰ ਲਾਗੂ ਕਰਨ ਤਹਿਤ ਐੱਨ ਬੀ ਟੀ ਵੱਲੋਂ ਛਾਪੇ ਗਏ 17 ਦੋਭਾਸ਼ਾਈ ਸਿਰਲੇਖ ਵੀ ਜਾਰੀ ਕੀਤੇ । ਇਹ ਸਿਰਲੇਖ ਐੱਨ ਈ ਪੀ 2020 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਲਈ ਦੋ ਭਾਸ਼ਾਈ ਸੰਸਕਰਨਾਂ ਤਹਿਤ ਦੋ ਭਾਸ਼ਾ ਫਾਰਮੈਟ ਵਿੱਚ ਛਾਪੇ ਗਏ ਹਨ । ਇਹਨਾਂ ਦਾ ਉਦੇਸ਼ ਬੱਚਿਆਂ ਲਈ ਵਧੀਕ ਪੜ੍ਹਾਈ ਸਮਗਰੀ ਪੈਦਾ ਕਰਨਾ ਹੈ ਤਾਂ ਜੋ ਉਹ ਦੇਸ਼ ਵਿੱਚ ਬਹੁ ਭਾਸ਼ਾਈ ਤਾਣੇ—ਬਾਣੇ ਯੋਗ ਹੋ ਕੇ ਇਹਨਾਂ ਨੂੰ ਅਪਣਾ ਸਕਣ ।
ਪ੍ਰੋਫੈਸਰ ਗੋਵਿੰਦ ਪ੍ਰਸਾਦ ਸ਼ਰਮਾ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਭਾਰਤ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਪੁਸਤਕ ਪ੍ਰਕਾਸ਼ਕ ਹੈ । ਇਸ ਲਈ ਇਹ ਸਾਡਾ ਵਿਸ਼ੇਸ ਅਧਿਕਾਰ ਹੈ ਕਿ ਅਸੀਂ ਇਹਨਾਂ ਪੁਸਤਕਾਂ ਰਾਹੀਂ ਅਜਿਹੀ ਸਮਗਰੀ ਪੈਦਾ ਕਰੀਏ, ਜੋ ਸਾਡੇ ਅਮੀਰ ਸੱਭਿਆਚਾਰ ਅਤੇ ਰਵਾਇਤਾਂ ਨੂੰ ਅੱਗੇ ਲਿਜਾਂਦੀ ਹੈ । ਉਹਨਾਂ ਹੋਰ ਕਿਹਾ ਕਿ ਇਸ ਸਾਲ ਦੇ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ 2021 ਦਾ ਵਿਸ਼ਾ ਕੌਮੀ ਸਿੱਖਿਆ ਨੀਤੀ ਹੈ ਅਤੇ ਇਸ ਮੇਲੇ ਵਿੱਚ ਵੱਖ ਵੱਖ ਉਮਰ ਦੇ ਗਰੁੱਪਾਂ ਲਈ ਛਾਪੀਆਂ ਕਿਤਾਬਾਂ ਰਾਹੀਂ ਇਸ ਨੀਤੀ ਨੂੰ ਲਾਗੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ।
ਐੱਨ ਬੀ ਟੀ ਦੇ ਡਾਇਰੈਕਟਰ ਸ਼੍ਰੀ ਯੁਵਰਾਜ ਮਲਿਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ ਦਾ ਥੀਮ ਕੌਮੀ ਸਿੱਖਿਆ ਨੀਤੀ 2020 ਵਜੋਂ ਵੀ ਰੱਖਿਆ ਗਿਆ ਹੈ , ਜੋ ਨਵੀਂ ਸਿੱਖਿਆ ਨੀਤੀ ਦੀ ਦ੍ਰਿਸ਼ਟੀ ਨਾਲ ਪੁਸਤਕ ਪੜ੍ਹਨ ਦੇ ਸੱਭਿਆਚਾਰ ਦੇ ਪ੍ਰਤੀਕ ਵਜੋਂ ਸਮਰਪਿਤ ਹੈ । ਉਹਨਾਂ ਕਿਹਾ ਕਿ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2021 ਦੇ ਜ਼ਰੀਏ ਐੱਨ ਬੀ ਟੀ ਨਵੀਂ ਸਿੱਖਿਆ ਨੀਤੀ ਬਾਰੇ ਵਿਚਾਰ ਵਟਾਂਦਰੇ ਲਈ ਲੇਖਕਾਂ ਤੇ ਸਿੱਖਿਆ ਸ਼ਾਸਤਰੀਆਂ ਨਾਲ 20 ਤੋਂ ਵੱਧ ਵੈਬੀਨਾਰ , ਸੈਮੀਨਾਰ ਅਤੇ ਹੋਣ ਵਾਲੇ ਸੰਮੇਲਨ ਦੀ ਮੇਜ਼ਬਾਨੀ ਕਰੇਗਾ । ਉਹਨਾਂ ਇਹ ਵੀ ਕਿਹਾ ਕਿ ਰਾਸ਼ਟਰ ਦੇ ਗਿਆਨ ਸਾਥੀ ਹੋਣ ਦੇ ਨਾਤੇ ਐੱਨ ਬੀ ਟੀ ਦੀ ਇਹ ਜਿ਼ੰਮੇਵਾਰੀ ਬਣਦੀ ਹੈ ਕਿ ਉਹ ਗਿਆਨ ਰਚਨਾ ਦੇ ਨਾਲ ਨਾਲ ਗਿਆਨ ਪ੍ਰਸਾਰ ਲਈ ਵੀ ਕਦਮ ਚੁੱਕੇ ।
ਨਵੀਂ ਦਿੱਲੀ ਪੁਸਤਕ ਮੇਲਾ 2021 — ਵਰਚੂਅਲ ਐਡੀਸ਼ਨ (06 ਤੋਂ 09 2021) ਵਰਚੂਅਲ ਪਲੇਟਫਾਰਮ  www.nbtindia.gov.in/ndwbf21   ਤੇ 24X7 ਤੇ ਵੇਖਿਆ ਜਾ ਸਕੇਗਾ ।

 

ਐੱਮ ਸੀ / ਕੇ ਪੀ / ਏ ਕੇ



(Release ID: 1702740) Visitor Counter : 159


Read this release in: English , Urdu , Hindi