ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਵਿਗਿਆਨੀਆਂ ਨੂੰ ਕਿਹਾ, ਨਵੇਂ ਅਤੇ ਉੱਭਰਦੇ ਰੋਗਾਂ ਦਾ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਰਹੋ
ਕੋਵਿਡ-19 ਨੇ ਅਣਕਿਆਸੀ ਮਹਾਮਾਰੀ ਦੇ ਪ੍ਰਕੋਪ ਨਾਲ ਨਜਿੱਠਣ ਲਈ ਹਮੇਸ਼ਾ ਸਤਰਕ ਰਹਿਣ ਦੀ ਜ਼ਰੂਰਤ ਨੂੰ ਪ੍ਰਬਲ ਕੀਤਾ ਹੈ - ਉਪ ਰਾਸ਼ਟਰਪਤੀ
ਬਾਇਓਟੈਕਨੋਲੋਜੀ ਕਈ ਉਦਯੋਗਿਕ ਖੇਤਰਾਂ ਦੀ ਰੀੜ੍ਹ ਬਣ ਕੇ ਉੱਭਰੀ ਹੈ- ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਗਲੋਬਲ ਬਾਇਓ-2021 ਦੇ ਸਮਾਪਨ ਅਤੇ ਪੁਰਸਕਾਰ ਸੈਸ਼ਨ ਸਮਾਰੋਹ ਵਿੱਚ ਹਿੱਸਾ ਲਿਆ
ਭਾਰਤ ਬਾਇਓਟੈੱਕ ਇੰਡਸਟ੍ਰੀ ਤੋਂ ਬਾਇਓ–ਇਕੌਨਮੀ ਵਿੱਚ ਤਬਦੀਲ ਹੋਣ ਦੀ ਇੱਕ ਅਦਭੁੱਤ ਸਥਿਤੀ ਵਿੱਚ ਹੈ - ਉਪ ਰਾਸ਼ਟਰਪਤੀ
ਹੋਰ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀ ਸਪਲਾਈ ਸਾਡੀ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਦਾ ਸੱਚਾ ਪ੍ਰਤੀਕ ਹੈ
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਟ੍ਰੇਨਿੰਗ ਅਤੇ ਸਕਿੱਲ ਪ੍ਰਦਾਨ ਕਰਨ ਲਈ ਸਿੱਖਿਆ ਸ਼ਾਸਤਰੀਆਂ ਅਤੇ ਉਦਯੋਗ ਨੂੰ ਹੱਥ ਮਿਲਾਉਣ ਦੀ ਤਾਕੀਦ ਕੀਤੀ
ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਬਾਇਓਟੈੱਕ ਸੈਕਟਰ ਦੀ ਵਿਸ਼ਾਲ ਸਮਰੱਥਾ ਦਾ ਲਾਭ ਉਠਾਉਣ ਦੀ ਜ਼ਰੂਰਤ - ਉਪ ਰਾਸ਼ਟਰਪਤੀ
Posted On:
03 MAR 2021 6:41PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਵਿਗਿਆਨੀਆਂ ਅਤੇ ਖੋਜਕਾਰਾਂ ਨੂੰ ਨਵੀਆਂ ਅਤੇ ਉੱਭਰਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹਿਣ ਦਾ ਸੱਦਾ ਦਿੱਤਾ ਕਿਉਂਕਿ ਕੋਵਿਡ-19 ਨੇ ਅਚਾਨਕ ਅਤੇ ਅਣਕਿਆਸੀ ਮਹਾਮਾਰੀ ਦੇ ਪ੍ਰਕੋਪ ਨਾਲ ਨਜਿੱਠਣ ਦੇ ਲਈ ਹਮੇਸ਼ਾ ਸਤਰਕ ਰਹਿਣ ਦੀ ਜ਼ਰੂਰਤ ਨੂੰ ਪ੍ਰਬਲ ਕੀਤਾ ਹੈ।
ਗਲੋਬਲ ਬਾਇਓ ਇੰਡੀਆ-2021 ਦੇ ਸਮਾਪਨ ਅਤੇ ਅਵਾਰਡ ਸੈਸ਼ਨ ਨੂੰ ਔਨਲਾਈਨ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਾਲ ਦੇ ਦਿਨਾਂ ਵਿੱਚ ਬਾਇਓ ਟੈਕਨੋਲੋਜੀ ਕਈ ਉਦਯੋਗਿਕ ਖੇਤਰਾਂ ਦੀ ਰੀੜ੍ਹ ਬਣ ਕੇ ਉੱਭਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਉੱਦਮਸ਼ੀਲਤਾ, ਇਨੋਵੇਸ਼ਨ, ਸਥਾਨਕ ਪ੍ਰਤਿਭਾਵਾਂ ਦੇ ਵਿਕਾਸ ਅਤੇ ਉੱਚ ਕਦਰਾਂ-ਕੀਮਤਾਂ ਅਧਾਰਿਤ ਦੇਖਭਾਲ਼ ਦੇ ਚਾਰ ਮੁੱਖ ਵਿਸ਼ਵਾਸਾਂ ‘ਤੇ ਅਧਾਰਿਤ ਬਾਇਓਟੈੱਕ ਇੰਡਸਟ੍ਰੀ ਤੋਂ ਬਾਇਓ-ਇਕੌਨਮੀ ਵਿੱਚ ਤਬਦੀਲ ਹੋਣ ਦੀ ਇੱਕ ਅਦਭੁੱਤ ਸਥਿਤੀ ਵਿੱਚ ਹੈ।
ਡਾਇਗਨੌਸਟਿਕਸ, ਟੀਕੇ ਅਤੇ ਹੋਰ ਸੁਰੱਖਿਆ ਉਪਕਰਣਾਂ ਦੇ ਵਿਕਾਸ ਦੇ ਮਾਧਿਅਮ ਨਾਲ ਕੋਵਿਡ- 19 ਤੋਂ ਉਤਪੰਨ ਸਿਹਤ ਸੰਕਟ ਨੂੰ ਘੱਟ ਕਰਨ ਲਈ ਬਾਇਓ ਟੈਕਨੋਲੋਜੀ ਵਿਭਾਗ ਦੀ ਪ੍ਰਸ਼ੰਸਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਵਿਭਾਗ ਨੇ ਆਪਣੀ ਨੈਦਾਨਿਕ ਸਮਰੱਥਾ ਅਤੇ ਤੇਜ਼ੀ ਨਾਲ ਰੈਗੂਲੇਟਰੀ ਰਿਸਪਾਂਸ ਨੂੰ ਇਸ ਆਪਦਾ ਦੇ ਦੌਰਾਨ ਵਧਾਇਆ। ਉਨ੍ਹਾਂ ਨੇ ਖੁਸ਼ੀ ਵਿਅਕਤ ਕੀਤੀ ਕਿ ਭਾਰਤ ਮਹਾਮਾਰੀ ਨਾਲ ਲੜਨ ਵਿੱਚ ਸਭ ਤੋਂ ਅੱਗੇ ਰਿਹਾ ਹੈ।
ਭਾਰਤ ਦੇ ਕਈ ਦੇਸ਼ਾਂ ਵਿੱਚ ਵਸੁਧੈਵ ਕੁਟੁੰਬਕਮ (ਪੂਰੀ ਦੁਨੀਆ ਇੱਕ ਪਰਿਵਾਰ) ਦੀ ਭਾਵਨਾ ਦੇ ਨਾਲ ਕੋਵਿਡ-19 ਵੈਕਸੀਨ ਦੀ ਸਪਲਾਈ ਅਤੇ ‘ਸ਼ੇਅਰ ਐਂਡ ਕੇਅਰ’ ਦੇ ਭਾਰਤ ਦੇ ਪੁਰਾਣੇ ਦਰਸ਼ਨ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਇਸ ਯਤਨ ਦੀ ਵਿਸ਼ਵ ਸਿਹਤ ਸੰਗਠਨ ਨੇ ਵੀ ਪ੍ਰਸ਼ੰਸਾ ਕੀਤੀ ਹੈ। ਇਸ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੈਕਸੀਨ ਇਕੁਇਟੀ ਦਾ ਸਮਰਥਨ ਕਰਨ ਦੇ ਲਈ ਧੰਨਵਾਦ ਦਿੱਤਾ ਹੈ।
ਬਾਇਓਟੈੱਕ ਸੈਕਟਰ ਦੀਆਂ ਬੇਹੱਦ ਸੰਭਾਵਨਾਵਾਂ ‘ਤੇ ਬੋਲਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਨੇ ਇਸ ਖੇਤਰ ਵਿੱਚ ਉਦਯੋਗ ਲਈ ਕਾਨੂੰਨਾਂ ਨੂੰ ਲਚਕੀਲਾ ਅਤੇ ਅਸਾਨ ਬਣਾਇਆ ਹੈ। ਉਨ੍ਹਾਂ ਨੇ ਕਿਹਾ, “ਮੈਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਹੈ ਕਿ ਇਨ੍ਹਾਂ ਕਦਮਾਂ ਨਾਲ ਫਾਇਦਾ ਹੋਇਆ ਹੈ। ਮਹਾਮਾਰੀ ਦੇ ਬਾਵਜੂਦ ਅਭਿਨਵ ਸੋਚ ਵਾਲੇ ਉੱਦਮੀਆਂ, ਟੈਕਨੋਲੋਜੀਆਂ ਅਤੇ ਉਤਪਾਦ, ਇਮਕਿਊਬੇਸ਼ਨ ਸਪੇਸ ਅਤੇ ਆਈਪੀ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ।”
ਬਾਇਓਟੈੱਕ ਸੈਕਟਰ ਦੇ 2025 ਤੱਕ 150 ਬਿਲੀਅਨ ਅਮਰੀਕੀ ਡਾਲਰ ਦਾ ਉਦਯੋਗ ਬਣਨ ਦੇ ਮਹੱਤਵਪੂਰਨ ਟੀਚੇ ਅਤੇ ਗਿਆਨ ਅਤੇ ਇਨੋਵੇਸ਼ਨ-ਸੰਚਾਲਿਤ ਅਰਥਵਿਵਸਥਾ ਵਿੱਚ ਯੋਗਦਾਨ ਦਾ ਉਲੇਖ ਕਰਦੇ ਹੋਏ, ਸ਼੍ਰੀ ਨਾਇਡੂ ਨੇ ਸਿੱਖਿਆ-ਸ਼ਾਸਤਰੀਆਂ ਅਤੇ ਉਦਯੋਗ ਨੂੰ ਹੱਥ ਮਿਲਾਉਣ ਅਤੇ ਨੌਜਵਾਨਾਂ ਨੂੰ ਟ੍ਰੇਨਿੰਗ ਅਤੇ ਸਕਿੱਲ ਪ੍ਰਦਾਨ ਕਰਨ ਵਿੱਚ ਸਰਗਰਮ ਭੂਮਿਕਾ ਅਦਾ ਕਰਨ ਦੀ ਤਾਕੀਦ ਕੀਤੀ।
ਭਾਰਤ ਦੀ ਅਹਿਮ ਹਿੱਸੇਦਾਰੀ ਅਤੇ ਬਾਇਓ-ਇਕੌਨਮੀ ਵਿੱਚ ਮੁਕਾਬਲਤਨ ਲਾਭ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਮੇਕ ਇਨ ਇੰਡੀਆ ਪਹਿਲ ਜਾਂ ਆਤਮਨਿਰਭਰ ਭਾਰਤ “ਬਾਇਓਟੈੱਕ” ਤੋਂ ਬਾਇਓ-ਅਰਥਵਿਵਸਥਾ ਦੇ ਪ੍ਰਤੀਮਾਨ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਕਿਹਾ, “ਮੈਨੂੰ ਭਰੋਸਾ ਹੈ ਕਿ ਨਵੀਆਂ ਨੀਤੀਆਂ ਦੀਆਂ ਕਾਰਵਾਈਆਂ ਨਾਲ ਇੱਕ ਸਥਾਈ ਬਾਇਓ-ਇਕੌਨਮੀ ਦਾ ਵਿਕਾਸ ਹੋਵੇਗਾ।
ਉਪ ਰਾਸ਼ਟਰਪਤੀ ਨੇ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਾਇਓ ਟੈਕਨੋਲੋਜੀ ਖੇਤਰ ਦੀ ਵਿਸ਼ਾਲ ਸਮਰੱਥਾ ਦਾ ਲਾਭ ਉਠਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ।
ਇਸ ਪ੍ਰੋਗਰਾਮ ਵਿੱਚ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਹਰਸ਼ ਵਧਰਨ, ਬਾਇਓ ਟੈਕਨੋਲੋਜੀ ਵਿਭਾਗ ਸਕੱਤਰ, ਡਾ. ਰੇਣੁ ਸਵਰੂਪ, ਸੀਆਈਆਈ ਦੇ ਡਾਇਰੈਕਟਰ ਜਨਰਲ, ਸ਼੍ਰੀ ਚੰਦਰਜੀਤ ਬੈਨਰਜੀ, ਬਾਇਓਕੌਨ ਦੇ ਚੇਅਰਮੈਨ, ਡਾ. ਕਿਰਨ ਮਜੂਮਦਾਰ ਸ਼ਾਅ, ਭਾਰਤ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧੀ ਡਾ. ਰੋਡੇਰਿਕੋ ਐੱਚ ਔਫਰਿਨ, ਬੀਆਈਆਰਏਸੀ ਵਿੱਚ ਰਣਨੀਤੀ ਭਾਗੀਦਾਰੀ ਅਤੇ ਉੱਦਮਤਾ ਵਿਕਾਸ ਦੇ ਪ੍ਰਮੁੱਖ ਡਾ. ਮਨੀਸ਼ ਦੀਵਾਨ ਅਤੇ ਹੋਰ ਲੋਕਾਂ ਨੇ ਹਿੱਸਾ ਲਿਆ।
ਉਪ ਰਾਸ਼ਟਰਪਤੀ ਦਾ ਪੂਰਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ- -
*****
ਐੱਮਐੱਸ/ਆਰਕੇ/ਡੀਪੀ
(Release ID: 1702485)
Visitor Counter : 196