ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਇਹ ਸਮਾਂ ਹੈ ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ (ਸੀ ਡਬਲਯੂ ਸੀ) ਆਪਣੀ ਮੌਜੂਦਾ ਸਮਰੱਥਾ 130 ਲੱਖ ਮੀਟ੍ਰਿਕ ਟਨ ਤੋਂ ਜਿੰਨੀ ਜਲਦੀ ਹੋ ਸਕੇ ਕਈ ਗੁਣਾ ਵਧਾਵੇ : ਸ਼੍ਰੀ ਪੀਯੂਸ਼ ਗੋਇਲ


ਸਟੋਰਾਂ ਵਿੱਚ ਮਿਆਰੀ ਅਤੇ ਮਾਣਕੀਕਰਨ ਨੂੰ ਸੀ ਡਬਲਯੂ ਸੀ ਆਪ੍ਰੇਸ਼ਨਸ ਵਿੱਚ ਮਿਸ਼ਨ ਮੋਡ ਰਾਹੀਂ ਉਸਾਰਨ ਦੀ ਲੋੜ ਹੈ

ਸਰਕਾਰੀ ਏਜੰਡੇ ਦੇ ਦਿਲ ਤੇ ਖੇਤੀਬਾੜੀ ਸੁਧਾਰ ਹਨ

ਵੇਅਰਹਾਊਸਿੰਗ ਵਿਸਥਾਰ ਅਤੇ ਲੋਜੀਸਟਿਕਸ ਕੀਮਤਾਂ ਘਟਾਉਣ ਨਾਲ ਕਿਸਾਨਾਂ ਲਈ ਏਕੀਕ੍ਰਿਤ ਵਾਢੀ ਤੋਂ ਬਾਅਦ ਵੈਲਯੂ ਚੇਨ , ਉਤਪਾਦਕਤਾ , ਪਾਰਦਰਸ਼ਤਾ ਲਈ ਇੱਕ ਵੱਡਾ ਪਰਿਵਰਤਨ ਲਿਆਵੇਗੀ ਅਤੇ ਫਾਰਮ ਕੀਮਤਾਂ ਨੂੰ ਵਧਾਉਣ ਵਿੱਚ ਮਦਦ ਕਰੇਗੀ — ਸ਼੍ਰੀ ਗੋਇਲ

ਸ਼੍ਰੀ ਪੀਯੂਸ਼ ਗੋਇਲ ਕੇਂਦਰੀ ਮੰਤਰੀ ਖ਼ਪਤਕਾਰ ਮਾਮਲੇ , ਖੁਰਾਕ ਤੇ ਜਨਤਕ ਵੰਡ, ਰੇਲਵੇ ਅਤੇ ਵਣਜ ਅਤੇ ਉਦਯੋਗ ਨੇ ਸੈਂਟਰ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ 65ਵੇਂ ਸਥਾਪਨਾ ਦਿਵਸ ਤੇ ਕੂੰਜੀਵਤ ਭਾਸ਼ਨ ਦਿੱਤਾ

ਸੀ ਡਬਲਯੁ ਸੀ ਨੂੰ ਡੀ ਓ ਸੀ ਏ (ਖ਼ਪਤਕਾਰ ਮਾਮਲੇ ਵਿਭਾਗ) ਨਾਲ ਮਿਲ ਕੇ ਦੇਸ਼ ਭਰ ਵਿੱਚ 22 ਜ਼ਰੂਰੀ ਵਸਤਾਂ ਲਈ ਸਟੋਰਾਂ ਦੀ ਸਮਰੱਥਾ ਕਾਇਮ ਕਰਨ ਲਈ ਆਖਿਆ ਗਿਆ ਹੈ

ਅੱਜ ਦੇਸ਼ ਭਰ ਵਿੱਚ 217 ਕਰੋੜ ਲਾਗਤ ਵਾਲੇ ਵੇਅਰਹਾਊਸਿੰਗ ਪ੍ਰਾਜੈਕਟਸ ਦਾ ਉਦਘਾਟਨ ਕੀਤਾ ਗਿਆ , ਜੋ ਕਿਸਾਨਾਂ ਨਾਲ ਸੰਪਰਕ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ , ਸਮਰੱਥਾ ਵਧਾਉਣ ਵਿੱਚ ਮਦਦ ਕਰਨਗੇ

Posted On: 02 MAR 2021 5:04PM by PIB Chandigarh

 

ਸਮਾਂ ਆ ਗਿਆ ਹੈ ਕਿ ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ ਨੂੰ ਕਿਸਾਨਾਂ ਲਈ ਸੰਪੂਰਨ ਸਟੋਰੇਜ ਹੱਲਾਂ ਨੂੰ ਯਕੀਨੀ ਬਣਾਉਣ ਅਤੇ ਖੇਤੀ ਸੈਕਟਰ ਲਈ ਪੈਦਾ ਹੋ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜਲਦੀ ਤੋਂ ਜਲਦੀ ਆਪਣੀ ਮੌਜੂਦਾ ਸਮਰੱਥਾ 130 ਲੱਖ ਮੀਟ੍ਰਿਕ ਟਨ ਨੂੰ ਕਈ ਗੁਣਾ ਵਧਾਇਆ ਜਾਵੇ । ਇਹ ਸ਼ਬਦ ਸ਼੍ਰੀ ਪੀਯੂਸ਼ ਗੋਇਲ, ਕੇਂਦਰੀ ਮੰਤਰੀ ਖ਼ਪਤਕਾਰ ਮਾਮਲੇ , ਖੁਰਾਕ ਤੇ ਜਨਤਕ ਵੰਡ , ਰੇਲਵੇ ਅਤੇ ਵਣਜ ਤੇ ਉਦਯੋਗ, ਨੇ ਅੱਜ ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ 65ਵੇਂ ਸਥਾਪਨਾ ਦਿਵਸ ਮੌਕੇ ਕੂੰਜੀਵਤ ਭਾਸ਼ਨ ਦੌਰਾਨ ਕਹੇ ।


ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਸਟੋਰਾਂ ਵਿੱਚ ਮਿਆਰੀ ਅਤੇ ਮਾਣਕੀਕਰਨ ਨੂੰ ਸੀ ਡਬਲਯੂ ਸੀ ਆਪ੍ਰੇਸ਼ਨਸ ਵਿੱਚ ਮਿਸ਼ਨ ਮੋਡ ਰਾਹੀਂ ਉਸਾਰਨ ਦੀ ਲੋੜ ਹੈ । ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰੀ ਏਜੰਡੇ ਦੇ ਦਿਲ ਤੇ ਖੇਤੀਬਾੜੀ ਸੁਧਾਰ ਹਨ । ਵੇਅਰਹਾਊਸਿੰਗ ਵਿਸਥਾਰ ਅਤੇ ਲੋਜੀਸਟਿਕਸ ਕੀਮਤਾਂ ਘਟਾਉਣ ਨਾਲ ਕਿਸਾਨਾਂ ਲਈ ਏਕੀਕ੍ਰਿਤ ਵਾਢੀ ਤੋਂ ਬਾਅਦ ਵੈਲਯੂ ਚੇਨ , ਉਤਪਾਦਕਤਾ , ਪਾਰਦਰਸ਼ਤਾ ਲਈ ਇੱਕ ਵੱਡਾ ਪਰਿਵਰਤਨ ਲਿਆਵੇਗੀ ਅਤੇ ਫਾਰਮ ਕੀਮਤਾਂ ਨੂੰ ਵਧਾਉਣ ਵਿੱਚ ਮਦਦ ਕਰੇਗੀ ।


ਇਸ ਸਮਾਗਮ ਦੌਰਾਨ ਸੀ ਡਬਲਯੁ ਸੀ ਨੂੰ ਡੀ ਓ ਸੀ ਏ (ਖ਼ਪਤਕਾਰ ਮਾਮਲੇ ਵਿਭਾਗ) ਨਾਲ ਮਿਲ ਕੇ ਦੇਸ਼ ਭਰ ਵਿੱਚ 22 ਜ਼ਰੂਰੀ ਵਸਤਾਂ ਲਈ ਸਟੋਰਾਂ ਦੀ ਸਮਰੱਥਾ ਕਾਇਮ ਕਰਨ ਲਈ ਆਖਿਆ ਗਿਆ ਹੈ । ਸੀ ਡਬਲਯੂ ਸੀ ਨੇ ਖੇਤੀਬਾੜੀ ਖੇਤਰ ਵਿੱਚ ਵੇਅਰਹਾਊਸਿੰਗ ਬੁਨਿਆਦੀ ਢਾਂਚਾ ਮੁਹੱਈਆ ਕਰਨ ਲਈ ਇੱਕ ਪ੍ਰਭਾਸਿ਼ਤ ਭੂਮਿਕਾ ਨਿਭਾਈ ਹੈ ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਸਰਕਾਰ ਮਿਸ਼ਨ ਮੋਡ ਤੇ ਸੀ ਡਬਲਯੂ ਸੀ ਦੀ ਉੱਨਤੀ ਲਈ ਵਚਨਬੱਧ ਏ । ਭਾਰਤ ਸਰਕਾਰ ਨੇ 1,000 ਕਰੋੜ ਰੁਪਏ ਦੇ ਨਿਵੇਸ਼ ਨਾਲ ਸਾਲ 2014 ਤੋਂ ਹੁਣ ਤੱਕ 177 ਪ੍ਰਾਜੈਕਟਾਂ ਦੀ ਪ੍ਰਵਾਨਗੀ ਨੂੰ ਸੁਨਿਸ਼ਚਿਤ ਕੀਤਾ ਹੈ ।


ਅੱਜ ਦੇਸ਼ ਭਰ ਵਿੱਚ 217 ਕਰੋੜ ਲਾਗਤ ਵਾਲੇ ਵੇਅਰਹਾਊਸਿੰਗ ਪ੍ਰਾਜੈਕਟਸ ਦਾ ਉਦਘਾਟਨ ਕੀਤਾ ਗਿਆ , ਜੋ ਕਿਸਾਨਾਂ ਨਾਲ ਸੰਪਰਕ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ , ਸਮਰੱਥਾ ਵਧਾਉਣ ਵਿੱਚ ਮਦਦ ਕਰਨਗੇ ।


ਮੰਤਰੀ ਨੇ ਕਿਹਾ ਕਿ ਵੇਅਰਹਾਊਸਿੰਗ ਬੁਨਿਆਦੀ ਢਾਂਚਾ ਖੇਤੀਬਾੜੀ ਵਾਤਾਵਰਣ ਪ੍ਰਣਾਲੀ ਲਈ ਘਰ ਵਜੋਂ ਕਿਸਾਨਾਂ ਲਈ "ਸੁਰੱਖਿਅਤ ਘਰ" ਹਨ ਅਤੇ ਖੇਤੀ ਉਤਪਾਦਾਂ ਦੀਆਂ ਕੀਮਤਾਂ ਨੂੰ ਕੰਟਰੋਲ ਅਤੇ ਉਤਪਾਦਾਂ ਦੀ ਬਰਬਾਦੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ।


ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਸੀ ਡਬਲਯੂ ਸੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 35 ਲੱਖ ਮੀਟ੍ਰਿਕ ਟਨ ਅਨਾਜ ਅਤੇ 189 ਲੱਖ ਮੀਟ੍ਰਿਕ ਟਨ ਜਨਤਕ ਵੰਡ ਪ੍ਰਣਾਲੀ (ਪੀ ਡੀ ਐੱਸ) ਭੰਡਾਰ ਨੂੰ ਸੰਭਾਲਦਾ ਹੈ ।
ਸ਼੍ਰੀ ਗੋਇਲ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਸੀ ਡਬਲਯੂ ਸੀ ਸਟੋਰੇਜ਼ ਪ੍ਰੋਵਾਈਡਰ ਤੋਂ ਸੋਲਿਊਸ਼ਨ ਪ੍ਰੋਵਾਈਡਰ ਬਣੇ । ਉਹਨਾਂ ਕਿਹਾ ਕਿ ਸੀ ਡਬਲਯੂ ਸੀ ਨੂੰ ਮੇਕ ਇੰਨ ਇੰਡੀਆ ਅਭਿਆਨ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਵੇਅਰਹਾਊਸਿੰਗ ਹੱਲਾਂ ਲਈ ਵੱਧ ਰਹੀ ਮੰਗ ਨੂੰ ਹਾਸਲ ਕਰਨਾ ਚਾਹੀਦਾ ਹੈ ।


 

ਡੀ ਜੇ ਐੱਨ / ਐੱਮ ਐੱਸ



(Release ID: 1702045) Visitor Counter : 143