ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਨੇ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਵਿਗਿਆਨ ਸੰਚਾਰੀਆਂ ਅਤੇ ਮਹਿਲਾ ਵਿਗਿਆਨੀਆਂ ਨੂੰ ਪੁਰਸਕਾਰ ਦਿੱਤੇ


ਸਾਲ 2021-22 ਲਈ ਵਿਗਿਆਨ ਅਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਬਜਟ ਵਿੱਚ ਕੀਤਾ ਗਿਆ ਇਕੱਠੇ ਤੌਰ ‘ਤੇ 30 ਪ੍ਰਤੀਸ਼ਤ ਵਾਧਾ ਦੇਸ਼ ਵਿਚ ਐੱਸ ਐਂਡ ਟੀ ਬੁਨਿਆਦੀ ਢਾਂਚੇ ਦੇ ਸੰਸਾਧਨਾਂ ਨੂੰ ਉਤਸ਼ਾਹ ਪ੍ਰਦਾਨ ਕਰੇਗਾ: ਡਾ. ਹਰਸ਼ ਵਰਧਨ

“ਬੁਨਿਆਦੀ ਅਤੇ ਟ੍ਰਾਂਸਲੇਸ਼ਨਲ ਖੋਜ ਲੋਕ ਕੇਂਦਰਿਤ ਹੋਣੀ ਚਾਹੀਦੀ ਹੈ। ਇਸ ਲਈ ਇਸ ਰਾਸ਼ਟਰੀ ਵਿਗਿਆਨ ਦਿਵਸ ਮੌਕੇ, ਹਰੇਕ ਵਿਗਿਆਨੀ ਨੂੰ ਭਾਰਤ ਦੇ ਲੋਕਾਂ ਦੇ ਜੀਵਨ ਵਿੱਚ ਪ੍ਰਤੱਖ ਤਬਦੀਲੀ ਲਿਆਉਣ ਲਈ ਕੁਝ ਨਵਾਂ ਕਰਨ ਦਾ ਸੁਪਨਾ ਵੇਖਣਾ ਚਾਹੀਦਾ ਹੈ": ਡਾ. ਹਰਸ਼ ਵਰਧਨ

ਡਾ. ਹਰਸ਼ ਵਰਧਨ ਨੇ ਭਾਰਤ ਵਿਚਲੇ ਐੱਸ ਐਂਡ ਟੀ ਅਵਾਰਡਜ਼ ਅਤੇ ਵਿਦੇਸ਼ਾਂ ਵਿੱਚ ਭਾਰਤੀ ਮੂਲ ਦੇ ਅਕਾਦਮਿਕ ਵਿਗਿਆਨੀਆਂ 'ਤੇ ਪਹਿਲੀ ਵਾਰ ਰਾਸ਼ਟਰੀ ਐੱਸ ਐਂਡ ਟੀ ਡੇਟਾਬੇਸ ਵੀ ਜਾਰੀ ਕੀਤੇ

ਨੈਸ਼ਨਲ ਐੱਸ ਐਂਡ ਟੀ ਡੇਟਾਬੇਸ ਡਿਵੈਲਪਰਾਂ ਨੂੰ ਇੱਕ ਪ੍ਰਸ਼ੰਸਾ ਸ਼ੀਲਡ ਵੀ ਪ੍ਰਦਾਨ ਕੀਤੀ

Posted On: 28 FEB 2021 7:10PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਚਾਨਣਾ ਪਾਇਆ ਕਿ ਵਿਗਿਆਨ ਤਕਨਾਲੋਜੀ ਅਤੇ ਨਵੀਨਤਾ (ਐੱਸਟੀਆਈ) ਮਹਾਮਾਰੀ ਤੋਂ ਬਾਅਦ ਦੀ ਦੁਨੀਆਂ ਵਿੱਚ ਸਿੱਖਿਆ, ਹੁਨਰ ਅਤੇ ਕਾਰਜ ਪ੍ਰਣਾਲੀ ਵਿੱਚ ਸਾਡੇ ਭਵਿੱਖ ਨੂੰ ਕਿਵੇਂ ਪ੍ਰਭਾਵਤ ਕਰੇਗੀ। ਉਹ ਮਨੀਪੁਰ ਦੇ ਇੰਫਾਲ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰੀ ਵਿਗਿਆਨ ਦਿਵਸ (ਐੱਨਐੱਸਡੀ) ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸਾਇੰਸ ਅਤੇ ਟੈਕਨੋਲੋਜੀ ਮੰਤਰੀ ਦੁਆਰਾ ਰਾਸ਼ਟਰੀ ਵਿਗਿਆਨ ਦਿਵਸ ਦੇ ਮੌਕੇ ‘ਤੇ ਸਾਇੰਸ ਸੰਚਾਰੀਆਂ ਅਤੇ ਮਹਿਲਾ ਵਿਗਿਆਨੀਆਂ ਨੂੰ ਪੁਰਸਕਾਰ ਵੀ ਦਿੱਤੇ ਗਏ, ਜੋ ਕਿ ਹਰ ਸਾਲ ਇਸ ਦਿਨ ਰਮਨ ਪ੍ਰਭਾਵ ਦੀ ਖੋਜ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਐੱਨਐੱਸਡੀ ਦੇ ਸਮਾਰੋਹ ਨੈਸ਼ਨਲ ਕੌਂਸਲ ਫਾਰ ਸਾਇੰਸ ਟੈਕਨੋਲੋਜੀ ਕਮਿਊਨੀਕੇਸ਼ਨ (ਐੱਨਸੀਐੱਸਟੀਸੀ), ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਆਯੋਜਿਤ ਕੀਤੇ ਗਏ ਸਨ। 

ਡਾ. ਹਰਸ਼ ਵਰਧਨ ਨੇ ਕਿਹਾ, “ਵਿਗਿਆਨ ਅਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਾਲ 2021-22 ਵਿੱਚ ਰੱਖੇ ਗਏ ਬਜਟ ਵਿੱਚ ਇਕੱਠੇ ਤੌਰ ‘ਤੇ ਕੀਤਾ ਗਿਆ 30 ਪ੍ਰਤੀਸ਼ਤ ਵਾਧਾ ਦੇਸ਼ ਵਿੱਚ ਐੱਸ ਐਂਡ ਟੀ ਬੁਨਿਆਦੀ ਢਾਂਚੇ ਦੇ ਸੰਸਾਧਨਾਂ ਨੂੰ ਉਤਸ਼ਾਹ ਪ੍ਰਦਾਨ ਕਰੇਗਾ।” ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਦੁਆਰਾ ਪਿਛਲੇ ਸਾਲ ਪੇਸ਼ ਕੀਤੀਆਂ ਚੁਣੌਤੀਆਂ ਦੇ ਮੱਦੇਨਜ਼ਰ ਰਾਸ਼ਟਰੀ ਵਿਗਿਆਨ ਦਿਵਸ 2021 ਦਾ ਵਿਸ਼ਾ, ‘ਐੱਸਟੀਆਈ ਦਾ ਭਵਿੱਖ: ਸਿੱਖਿਆ, ਹੁਨਰ ਅਤੇ ਕਾਰਜਾਂ ਉੱਤੇ ਪ੍ਰਭਾਵ’ ਹੋਰ ਮਹੱਤਵਪੂਰਨ ਬਣ ਜਾਂਦਾ ਹੈ।

 

 “ਵਿਸ਼ਵ ਨੇ ਵੇਖਿਆ ਹੈ ਕਿ ਕਿਵੇਂ ਹਾਲ ਹੀ ਵਿੱਚ ਮਹਾਮਾਰੀ ਕਾਰਨ ਪੈਦਾ ਹੋਏ ਅਸਧਾਰਣ ਸੰਕਟ ਕਾਰਨ ਭਾਰਤੀ ਐੱਸਐਂਡ ਟੀ ਸਿਸਟਮ ਵਿਕਸਤ ਹੋਇਆ ਹੈ। ਵਿਗਿਆਨਕ ਜਾਗਰੂਕਤਾ ਅਤੇ ਸਿਹਤ ਤਿਆਰੀ ਕੋਵਿਡ-19 ਦੇ ਬਾਅਦ ਦੇ ਸਮੇਂ ਦੌਰਾਨ ਹੋਰ ਵੀ ਮਹੱਤਵਪੂਰਨ ਬਣ ਜਾਵੇਗੀ। ਕੋਵਿਡ-19 ‘ਤੇ ਕੇਂਦ੍ਰਿਤ ਸਾਇੰਸ ਅਤੇ ਸਿਹਤ 'ਤੇ ਜਾਗਰੂਕਤਾ ਦਾ ਸਾਲ (YASH) ਨਾਮਕ, ਸਿਹਤ ਅਤੇ ਜੋਖਮ ਸੰਚਾਰ ਬਾਰੇ ਇੱਕ ਵਿਆਪਕ ਰਾਸ਼ਟਰੀ ਪ੍ਰੋਗਰਾਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ। ਡਾ. ਹਰਸ਼ ਵਰਧਨ ਨੇ ਦਸਿਆ ਕਿ ਅਸੀਂ ਕੋਵਿਡ-19 'ਤੇ ਜਨ ਜਾਗਰੂਕਤਾ ਲਈ ਇੱਕ ਔਨਲਾਈਨ ਇੰਟਰੈਕਟਿਵ ਮਲਟੀਮੀਡੀਆ  ‘ਕੋਵਿਡ ਕਥਾ’ ਦੋਭਾਸ਼ੀ ਸੰਸਾਧਨ ਲਿਆਂਦਾ ਹੈ।

 

 ਮੰਤਰੀ ਨੇ ਕਿਹਾ “ਅੱਜ ਲਾਂਚ ਕੀਤੇ ਗਏ ਡੇਟਾ ਪੋਰਟਲ ਗੇਮ ਚੇਂਜਰ ਸਾਬਿਤ ਹੋਣਗੇ। ਅਸੀਂ ਮਹਿਸੂਸ ਕਰਦੇ ਹਾਂ ਕਿ ਭਾਰਤ ਤੋਂ ਵਿਰਾਸਤ ਰੱਖਣ ਵਾਲੇ ਵਿਗਿਆਨੀ ਇੱਕ ਮੰਚ 'ਤੇ ਆਉਣ ਅਤੇ ਭਾਰਤ ਦੀ ਵਿਕਾਸ ਦੀ ਕਹਾਣੀ ਵਿੱਚ ਯੋਗਦਾਨ ਪਾਉਣ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਵਿਗਿਆਨਕ ਸਮਾਜਿਕ ਜ਼ਿੰਮੇਵਾਰੀ ਬਾਰੇ ਗੱਲ ਕਰਦੇ ਰਹੇ ਹਨ ਜਿਸ ਲਈ ਬੁਨਿਆਦੀ ਅਤੇ ਪਰਿਵਰਤਨਸ਼ੀਲ ਖੋਜਾਂ ਨੂੰ ਲੋਕ ਕੇਂਦਰਿਤ ਹੋਣਾ ਚਾਹੀਦਾ ਹੈ। ਡਾ. ਹਰਸ਼ ਵਰਧਨ ਨੇ ਅਪੀਲ ਕੀਤੀ “ਇਸ ਲਈ ਇਸ ਰਾਸ਼ਟਰੀ ਵਿਗਿਆਨ ਦਿਵਸ 'ਤੇ, ਹਰੇਕ ਵਿਗਿਆਨੀ ਨੂੰ ਭਾਰਤ ਦੇ ਲੋਕਾਂ ਦੇ ਜੀਵਨ ਵਿੱਚ ਫਰਕ ਲਿਆਉਣ ਲਈ ਕੁਝ ਨਵਾਂ ਕਰਨ ਦਾ ਸੁਪਨਾ ਵੇਖਣਾ ਚਾਹੀਦਾ ਹੈ।"

 

ਉਨ੍ਹਾਂ 2050 ਵਿੱਚ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਲਈ 1.5 ਅਰਬ (+) ਲੋਕਾਂ ਦੀ ਅਨੁਮਾਨਤ ਆਬਾਦੀ ਦੇ ਵਿਗਿਆਨਕ ਸੁਭਾਅ ਅਤੇ ਨਵੀਨਤਾਕਾਰੀ ਮਾਨਸਿਕਤਾ ਦੇ ਵਿਕਾਸ, ਪਾਲਣ ਪੋਸ਼ਣ ਅਤੇ ਕਾਇਮ ਰੱਖਣ ਲਈ ਨਿਰੰਤਰ ਯਤਨਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।

  

ਮੰਤਰੀ ਨੇ ਭਾਰਤ ਵਿੱਚ ਐੱਸ ਐਂਡ ਟੀ ਅਵਾਰਡ ਅਤੇ ਵਿਦੇਸ਼ ਵਿੱਚ ਭਾਰਤੀ ਮੂਲ ਦੇ ਅਕਾਦਮਿਕਾਂ ਬਾਰੇ ਪਹਿਲਾ ਰਾਸ਼ਟਰੀ ਐੱਸ ਐਂਡ ਟੀ ਡੇਟਾਬੇਸ ਜਾਰੀ ਕੀਤਾ। ਭਾਰਤ ਵਿੱਚ ਐੱਸ ਐਂਡ ਟੀ ਅਵਾਰਡਾਂ ਦਾ ਡੇਟਾਬੇਸ, ਭਾਰਤ ਵਿੱਚ ਆਰ ਐਂਡ ਡੀ ਪੇਸ਼ੇਵਰਾਂ ਨੂੰ ਪੇਸ਼ ਕੀਤੇ ਗਏ ਐੱਸ ਐਂਡ ਟੀ ਅਵਾਰਡਾਂ ਬਾਰੇ ਜਾਣਕਾਰੀ ਦਾ ਇੱਕ ਸਰਬੋਤਮ ਸੰਸਾਧਨ ਹੈ। ਭਾਰਤੀ ਮੂਲ ਦੇ ਅਕਾਦਮਿਕਾਂ ਦਾ ਡੇਟਾਬੇਸ ਦੇਸ਼ ਵਿੱਚ ਵਿਕਸਤ ਕੀਤਾ ਗਿਆ ਇੱਕ ਵਿਲੱਖਣ ਡੇਟਾਬੇਸ ਹੈ ਅਤੇ ਇਸ ਵਿੱਚ ਵਿਭਿੰਨ ਦੇਸ਼ਾਂ ਵਿੱਚ ਕੰਮ ਕਰਨ ਵਾਲੇ ਤਕਰੀਬਨ 23,472 ਭਾਰਤੀ ਅਕਾਦਮਿਕਾਂ ਅਤੇ ਖੋਜ ਵਿਦਵਾਨਾਂ ਦੀ ਵਿਸ਼ਾਲ ਜਾਣਕਾਰੀ ਅੰਕਿਤ ਹੈ। ਡਾ. ਹਰਸ਼ ਵਰਧਨ ਨੇ ਰਾਸ਼ਟਰੀ ਐੱਸ ਐਂਡ ਟੀ ਡੇਟਾਬੇਸ ਡਿਵੈਲਪਰਾਂ ਨੂੰ ਪ੍ਰਸ਼ੰਸਾ ਸ਼ੀਲਡ ਵੀ ਦਿੱਤੀ।

 

 ਐੱਸਟੀਆਈ ਨੂੰ ਦੇਸ਼ ਦੀ ਤਰੱਕੀ ਅਤੇ ਵਿਕਾਸ ਦੇ ਸਾਧਨ ਵਜੋਂ ਸੰਚਾਲਿਤ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀਲਵਿਭਾਗ (ਡੀਐੱਸਟੀ) ਦੇ ਯਤਨਾਂ ਬਾਰੇ ਬੋਲਦਿਆਂ ਸੱਕਤਰ ਡੀਐੱਸਟੀ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ‘ਆਤਮਨਿਰਭਰ ਭਾਰਤ’ ਬਣਾਉਣ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਮਹੱਤਵਪੂਰਣ ਭੂਮਿਕਾ ਹੈ, ਜੋ ਭਵਿੱਖ ਲਈ ਤਿਆਰ ਹੈ। ਉਨ੍ਹਾਂ ਇਸ਼ਾਰਾ ਕੀਤਾ “ਐੱਸਟੀਆਈ ਦਾ ਭਵਿੱਖ ਜੀਵਨ ਦੇ ਹਰ ਪਹਿਲੂ ਉੱਤੇ ਅਸਰ ਪਾਏਗਾ। ਸਾਡੇ ਸ਼ਾਨਦਾਰ ਅਤੀਤ ਨੂੰ ਯਾਦ ਕਰਨਾ ਸਾਨੂੰ ਭਵਿੱਖ ਵੱਲ ਲਿਜਾਣ ਲਈ ਰੋਸ਼ਨੀ ਦਿਖਾਏਗਾ। ਇੱਥੇ ਵੱਡੀਆਂ ਚੁਣੌਤੀਆਂ ਹਨ, ਜਿਵੇਂ ਕਿ ਟਿਕਾਊ ਵਿਕਾਸ, ਜਲਵਾਯੂ ਪਰਿਵਰਤਨ, ਸਵੱਛ ਊਰਜਾ, ਕਾਬਲ ਮਸ਼ੀਨਾਂ ਦਾ ਉਭਾਰ, ਆਦਿ। ਭਵਿੱਖ ਬਹੁ-ਵਰਗੀ ਹੈ, ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ, ਇੱਕ ਅੰਤਰ-ਅਨੁਸ਼ਾਸਨੀ ਢੰਗ ਨਾਲ ਉਨ੍ਹਾਂ ਤੱਕ ਪਹੁੰਚ ਕਰਨੀ ਪੈਂਦੀ ਹੈ। ਵਿਗਿਆਨੀਆਂ ਦਾ ਕੰਮ ਵਿਗਿਆਨ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਉਣਾ ਹੈ।”

 

 ਡਾ. ਸ਼ੇਖਰ ਸੀ ਮੰਡੇ, ਸਕੱਤਰ, ਡੀਐੱਸਆਈਆਰ ਅਤੇ ਡੀਜੀ, ਸੀਐੱਸਆਈਆਰ, ਨੇ ਕੋਵਿਡ -19 ਮਹਾਮਾਰੀ ਦੇ ਦੌਰਾਨ ਭਾਰਤੀ ਵਿਗਿਆਨਕ ਭਾਈਚਾਰੇ ਦੇ ਯੋਗਦਾਨ ਬਾਰੇ ਚਾਨਣਾ ਪਾਇਆ।  ਉਨ੍ਹਾਂ ਕਿਹਾ, “ਮਹਾਮਾਰੀ ਨੇ ਦਿਖਾਇਆ ਹੈ ਕਿ ਭਾਰਤੀ ਐੱਸ ਐਂਡ ਟੀ ਕਮਿਊਨਿਟੀ ਹਾਲ ਹੀ ਦੀ ਮਹਾਮਾਰੀ ਵਰਗੀਆਂ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ।“

 

 ਆਈ ਬੀ ਐੱਮ ਰਿਸਰਚ ਇੰਡੀਆ ਦੇ ਡਾਇਰੈਕਟਰ ਅਤੇ ਸੀ ਟੀ ਓ, ਆਈ ਬੀ ਐੱਮ ਇੰਡੀਆ ਅਤੇ ਦੱਖਣੀ ਏਸ਼ੀਆ, ਬੰਗਲੌਰ, ਭਾਰਤ, ਡਾ. ਗਾਰਗੀ ਬੀ ਦਾਸਗੁਪਤਾ ਨੇ ਇਸ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦਿੱਤਾ ਅਤੇ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਮੌਜੂਦਾ ਨੌਕਰੀਆਂ ਨੂੰ ਖਤਮ ਕਰਨ ਦੇ ਨਾਲ ਨਾਲ ਨਵੀਂਆਂ ਨੂੰ ਜਨਮ ਦੇਣ ਲਈ ਨਵੇਂ ਹੁਨਰ ਸੈੱਟਾਂ ਦੀ ਮੰਗ ਪੈਦਾ ਕਰ ਰਹੀ ਹੈ। ਉਨ੍ਹਾਂ ਨੌਕਰੀਆਂ ਦੇ ਭਵਿੱਖ ਅਤੇ ਵਿਗਿਆਨ ਦੀ ਜਰੂਰਤ ਬਾਰੇ ਬੋਲਦਿਆਂ, ਨਵੇਂ ਉਭਰ ਰਹੇ ਰੋਜ਼ਗਾਰ ਸਮੂਹਾਂ ਅਤੇ ਭਵਿਖ ਦੀ ਅਰਥਵਿਵਸਥਾ ਲਈ ਲੋੜੀਂਦੇ ਹੁਨਰਾਂ ਬਾਰੇ ਵਰਲਡ ਇਕਨੋਮਿਕ ਫੋਰਮ (ਡਬਲਯੂਈਐੱਫ) ਦੁਆਰਾ ਤਾਜ਼ਾ ਅਧਿਐਨ ਨੂੰ ਉਜਾਗਰ ਕੀਤਾ।

 

ਇਸ ਮੌਕੇ ਸਕੱਤਰ, ਐੱਸਈਆਰਬੀ ਪ੍ਰੋ. ਸੰਦੀਪ ਵਰਮਾ ਅਤੇ ਹੈਡ, ਐੱਨਸੀਐੱਸਟੀਸੀ ਡਾ. ਪ੍ਰਵੀਨ ਅਰੋੜਾ ਵੀ ਮੌਜੂਦ ਸਨ।

 

 ਰਾਸ਼ਟਰੀ ਵਿਗਿਆਨ ਦਿਵਸ ਹਰ ਸਾਲ 28 ਫਰਵਰੀ ਨੂੰ ਸਰ ਸੀ ਵੀ ਰਮਨ ਦੁਆਰਾ ‘ਰਮਨ ਪ੍ਰਭਾਵ’ ਦੀ ਖੋਜ ਦੇ ਐਲਾਨ ਲਈ ਮਨਾਇਆ ਜਾਂਦਾ ਹੈ, ਜਿਸਦੇ ਲਈ ਉਨ੍ਹਾਂ ਨੂੰ 1930 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਤ ਸਰਕਾਰ ਨੇ 1986 ਵਿੱਚ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ (ਐੱਨਐੱਸਡੀ) ਵਜੋਂ ਨਾਮਜ਼ਦ ਕੀਤਾ ਸੀ। ਉਸ ਸਮੇਂ ਤੋਂ ਇਸ ਮੌਕੇ, ਸਾਰੇ ਦੇਸ਼ ਵਿੱਚ, ਵਿਸ਼ਾ-ਅਧਾਰਤ ਵਿਗਿਆਨ ਸੰਚਾਰ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।

 

ਨੈਸ਼ਨਲ ਕੌਂਸਲ ਫੌਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ (ਐੱਨਸੀਐੱਸਟੀਸੀ), ਡੀਐੱਸਟੀ ਰਾਸ਼ਟਰੀ ਵਿਗਿਆਨ ਦਿਵਸ ਦੇ ਜਸ਼ਨ ਨੂੰ ਦੇਸ਼ ਭਰ ਵਿੱਚ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਨਾਲ ਜੁੜੀਆਂ ਵਿਗਿਆਨਕ ਸੰਸਥਾਵਾਂ, ਖੋਜ ਪ੍ਰਯੋਗਸ਼ਾਲਾਵਾਂ ਅਤੇ ਖੁਦਮੁਖਤਿਆਰੀ ਵਿਗਿਆਨਕ ਸੰਸਥਾਵਾਂ ਦੇ ਸਹਿਯੋਗ, ਉਤਪ੍ਰੇਰਕ ਅਤੇ ਤਾਲਮੇਲ ਲਈ ਨੋਡਲ ਏਜੰਸੀ ਦੇ ਤੌਰ ‘ਤੇ ਕੰਮ ਕਰਦੀ ਹੈ। ਐੱਨਸੀਐੱਸਟੀਸੀ ਨੇ ਸਟੇਟ ਐੱਸ ਐਂਡ ਟੀ ਕੌਂਸਲਾਂ ਅਤੇ ਵਿਭਾਗਾਂ ਦੁਆਰਾ ਵਿਭਿੰਨ ਗਤੀਵਿਧੀਆਂ ਜਿਵੇਂ ਕਿ ਲੈਕਚਰ, ਕੁਇਜ਼, ਓਪਨ ਹਾਊਸ ਆਦਿ ਦੇ ਸੰਗਠਨ ਦੁਆਰਾ ਦੇਸ਼ ਭਰ ਵਿੱਚ ਵਿਭਿੰਨ ਪ੍ਰੋਗਰਾਮਾਂ ਦਾ ਸਮਰਥਨ ਕੀਤਾ ਹੈ।

 

ਡੀਐੱਸਟੀ ਨੇ ਸਾਇੰਸ ਅਤੇ ਟੈਕਨੋਲੋਜੀ ਸੰਚਾਰ ਦੇ ਖੇਤਰ ਵਿੱਚ ਸ਼ਾਨਦਾਰ ਯਤਨਾਂ ਨੂੰ ਉਤਸ਼ਾਹਤ ਕਰਨ ਅਤੇ ਮਾਨਤਾ ਦੇਣ ਦੇ ਨਾਲ ਨਾਲ ਲੋਕਾਂ ਵਿੱਚ ਵਿਗਿਆਨਕ ਸੋਚ ਵਧਾਉਣ ਲਈ 1987 ਵਿੱਚ ਸਾਇੰਸ ਲੋਕਪ੍ਰਿਅਕਰਣ ਲਈ ਰਾਸ਼ਟਰੀ ਪੁਰਸਕਾਰਾਂ ਦੀ ਸਥਾਪਨਾ ਕੀਤੀ। ਇਹ ਪੁਰਸਕਾਰ ਹਰ ਸਾਲ ਰਾਸ਼ਟਰੀ ਵਿਗਿਆਨ ਦਿਵਸ 'ਤੇ ਪੇਸ਼ ਕੀਤੇ ਜਾਂਦੇ ਹਨ। ਅਵਾਰਡਾਂ ਵਿੱਚ ਯਾਦਗਾਰੀ ਚਿੰਨ, ਪ੍ਰਸ਼ੰਸਾ ਪੱਤਰ ਅਤੇ ਅਵਾਰਡ ਦੀ ਰਕਮ ਹੁੰਦੀ ਹੈ।

 

 ਅਵਾਰਡੀਆਂ ਦੀ ਸੂਚੀ:

 

 ਵਿਗਿਆਨ ਅਤੇ ਤਕਨਾਲੋਜੀ ਸੰਚਾਰ ਪੁਰਸਕਾਰ ਪ੍ਰਾਪਤਕਰਤਾ-

 ਕਿਤਾਬਾਂ ਅਤੇ ਰਸਾਲਿਆਂ ਸਮੇਤ ਪ੍ਰਿੰਟ ਮੀਡੀਆ ਰਾਹੀਂ ਵਿਗਿਆਨ ਅਤੇ ਤਕਨਾਲੋਜੀ ਸੰਚਾਰ ਵਿੱਚ ਉੱਘੇ ਯਤਨਾਂ ਲਈ ਰਾਸ਼ਟਰੀ ਪੁਰਸਕਾਰ: ਡਾ: ਐੱਸ ਅਨਿਲ ਕੁਮਾਰ, ਕੇਰਲਾ

 

ਬੱਚਿਆਂ ਵਿੱਚ ਸਾਇੰਸ ਅਤੇ ਟੈਕਨੋਲੋਜੀ ਨੂੰ ਪ੍ਰਚਲਿਤ ਕਰਨ ਵਿੱਚ ਮਹੱਤਵਪੂਰਣ ਯਤਨਾਂ ਲਈ ਰਾਸ਼ਟਰੀ ਪੁਰਸਕਾਰ: (1) ਇੰਡੀਅਨ ਰਿਸੋਰਸ ਐਂਡ ਡਿਵੈੱਲਪਮੈਂਟ ਐਸੋਸੀਏਸ਼ਨ, ਹਰਿਆਣਾ (2) ਡਾ. ਮਿਹਰ ਕੁਮਾਰ ਪਾਂਡਾ, ਉੜੀਸਾ

 

 ਨਵੀਨਤਾਕਾਰੀ ਅਤੇ ਰਵਾਇਤੀ ਵਿਧੀਆਂ ਰਾਹੀਂ ਵਿਗਿਆਨ ਅਤੇ ਟੈਕਨੋਲੋਜੀ ਸੰਚਾਰ ਵਿੱਚ ਉੱਘੇ ਯਤਨਾਂ ਲਈ ਰਾਸ਼ਟਰੀ ਪੁਰਸਕਾਰ: (1) ਡਾ. ਸ਼ੈਫਾਲੀ ਗੁਲਾਟੀ, ਦਿੱਲੀ (2) ਸ਼੍ਰੀ ਰਾਕੇਸ਼ ਖੱਤਰੀ, ਦਿੱਲੀ

 

 ਇਲੈਕਟ੍ਰੋਨਿਕ ਮਾਧਿਅਮ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਸੰਚਾਰ ਵਿੱਚ ਸ਼ਾਨਦਾਰ ਯਤਨਾਂ ਲਈ ਰਾਸ਼ਟਰੀ ਪੁਰਸਕਾਰ: ਡਾ. ਕ੍ਰਿਸ਼ਨਾ ਕੁਮਾਰੀ ਚਾਲਾ, ਤੇਲੰਗਾਨਾ

 

 ਸਾਇੰਸ ਮੀਡੀਆ ਅਤੇ ਪੱਤਰਕਾਰੀ ਵਿੱਚ ਸ਼ਾਨਦਾਰ ਕਾਰਜਾਂ ਲਈ ਰਾਜੇਂਦਰ ਪ੍ਰਭੂ ਯਾਦਗਾਰੀ ਪ੍ਰਸੰਸਾ ਸ਼ੀਲਡ: ਡਾ. ਐੱਸ ਅਨਿਲ ਕੁਮਾਰ, ਕੇਰਲਾ

 

 ਨੈਸ਼ਨਲ ਐੱਸ ਐਂਡ ਟੀ ਡਾਟਾਬੇਸ ਲਈ ਪ੍ਰਸ਼ੰਸਾ ਸ਼ੀਲਡ

 

 ਭਾਰਤ ਵਿੱਚ ਐੱਸ ਐਂਡ ਟੀ ਅਵਾਰਡਜ਼: ਡਾ. ਲਲਿਤ ਮੋਹਨ, ਸੋਸਾਇਟੀ ਫਾਰ ਇਨਵਾਇਰਨਮੈਂਟ ਐਂਡ ਡਿਵੈੱਲਪਮੈਂਟ (ਐੱਸਈਡੀ), ਦਿੱਲੀ

 

 ਵਿਦੇਸ਼ਾਂ ਵਿੱਚ ਭਾਰਤੀ ਮੂਲ ਦੇ ਅਕਾਦਮਿਕ: ਡਾ. ਰਾਜੇਸ਼ ਭਾਟੀਆ ਅਤੇ ਟੀਮ, ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ), ਚੰਡੀਗੜ੍ਹ

 

 AWSAR ਅਵਾਰਡੀ

 

 ਸ਼ਾਨਦਾਰ ਕਹਾਣੀ (ਪੀਡੀਐੱਫ ਸ਼੍ਰੇਣੀ)

 ਡਾ. ਸੰਗੀਤਾ ਦੱਤਾ, ਬੈਂਗਲੁਰੂ, ਕਰਨਾਟਕ

 

 AWSAR ਅਵਾਰਡ: ਪਹਿਲਾ ਇਨਾਮ (ਪੀਐੱਚਡੀ ਸ਼੍ਰੇਣੀ)

 ਸੁਸ਼੍ਰੀ ਪੂਜਾ ਮੌਰਿਆ, ਲਖਨੱਊ, ਉੱਤਰ ਪ੍ਰਦੇਸ਼

 

 AWSAR ਅਵਾਰਡ: ਦੂਜਾ ਇਨਾਮ (ਪੀਐੱਚਡੀ ਸ਼੍ਰੇਣੀ)

 ਸੁਸ਼੍ਰੀ ਇੰਦੂ ਜੋਸ਼ੀ, ਨਵੀਂ ਦਿੱਲੀ, ਦਿੱਲੀ

 

 AWSAR ਅਵਾਰਡ: ਤੀਸਰਾ ਇਨਾਮ (ਪੀਐੱਚਡੀ ਸ਼੍ਰੇਣੀ)

 ਸੁਸ਼੍ਰੀ ਸ਼ਰੂਤੀ ਸੋਨੀ, ਬੰਗਲੌਰ, ਕਰਨਾਟਕ

 

SERB ਵੂਮੈਨ ਐਕਸੀਲੈਂਸ ਅਵਾਰਡੀ

 

 ਡਾ. ਸ਼ੋਭਨਾ ਕਪੂਰ

 ਸਹਾਇਕ ਪ੍ਰੋਫੈਸਰ

 ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਬੰਬੇ

 ਮੁੰਬਈ, ਮਹਾਰਾਸ਼ਟਰ

 

ਡਾ. ਅੰਤਰਾ ਬੈਨਰਜੀ

ਵਿਗਿਆਨੀ ਬੀ 

ਪ੍ਰਜਨਨ ਸਿਹਤ ਬਾਰੇ ਖੋਜ ਲਈ ਰਾਸ਼ਟਰੀ ਸੰਸਥਾ, ਮੁੰਬਈ, ਮਹਾਰਾਸ਼ਟਰ

 

 ਡਾ. ਸੋਨੂੰ ਗਾਂਧੀ

ਵਿਗਿਆਨੀ ਡੀ

ਨੈਸ਼ਨਲ ਇੰਸਟੀਚਿਊਟ ਆਫ ਐਨੀਮਲ ਬਾਇਓਟੈਕਨਾਲੋਜੀ

ਹੈਦਰਾਬਾਦ, ਤੇਲੰਗਾਨਾ

 

ਡਾ. ਰਿਤੂ ਗੁਪਤਾ

ਸਹਾਇਕ ਪ੍ਰੋਫੈਸਰ

ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਜੋਧਪੁਰ, ਰਾਜਸਥਾਨ

 

 (ਕਿਰਪਾ ਕਰਕੇ ਅਵਾਰਡੀਆਂ ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ):

 

1… AWASAR

2….NCSTC

 

 ਐੱਨਐੱਸਡੀ ਬਰੋਸ਼ਰ ਨੂੰ ਵੇਖਣ ਲਈ ਇੱਥੇ ਕਲਿੱਕ ਕਰੋ

 

**********


 

ਐੱਨਬੀ/ਕੇਜੀਐੱਸ/ (ਡੀਐੱਸਟੀ ਰਿਲੀਜ਼)

 



(Release ID: 1701820) Visitor Counter : 186


Read this release in: English , Hindi