ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਦਿੱਲੀ ਯੂਨੀਵਰਸਿਟੀ ਦੇ 97ਵੇਂ ਸਾਲਾਨਾ ਕੋਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕੀਤਾ
ਯੂਨੀਵਰਸਿਟੀ ਦੇ ਇਤਿਹਾਸ ਵਿਚ ਪਹਿਲੀ ਵਾਰ 1,78,719 ਡਿਜੀਟਲ ਡਿਗਰੀਆਂ ਔਨਲਾਈਨ ਪ੍ਰਦਾਨ ਕੀਤੀਆਂ ਗਈਆਂ
Posted On:
27 FEB 2021 7:35PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਦਿੱਲੀ ਦੇ ਇਨਡੋਰ ਸਟੇਡੀਅਮ ਸਪੋਰਟਸ ਕੰਪਲੈਕਸ ਦੇ ਬਹੁ-ਮੰਤਵੀ ਹਾਲ ਵਿਚ ਆਯੋਜਿਤ ਕੀਤੇ ਗਏ ਦਿੱਲੀ ਯੂਨੀਵਰਸਿਟੀ ਦੇ 97ਵੇਂ ਸਾਲਾਨਾ ਕੋਨਵੋਕੇਸ਼ਨ ਨੂੰ ਸੰਬੋਧਨ ਕੀਤਾ। ਮੰਤਰੀ ਨੇ ਮਹਾਰਿਸ਼ੀ ਕੰਨੜ ਭਵਨ ਦਾ ਵੀ ਉਦਘਾਟਨ ਕੀਤਾ। ਕੇਂਦਰੀ ਸਿੱਖਿਆ ਮੰਤਰੀ ਵਲੋਂ ਯੂਨੀਵਰਸਿਟੀ ਦੇ ਇਤਿਹਾਸ ਵਿਚ ਪਹਿਲੀ ਵਾਰ 1,78,719 ਡਿਜੀਟਲ ਡਿਗਰੀਆਂ ਔਨਲਾਈਨ ਵੰਡੀਆਂ ਗਈਆਂ।
ਇੱਕਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਇਕ ਯੂਨੀਵਰਸਿਟੀ ਦਾ ਇਹ ਫਰਜ਼ ਹੈ ਕਿ ਉਹ ਦੂਜੀਆਂ ਸੰਸਥਾਵਾਂ ਦੀ ਸਰਪ੍ਰਸਤੀ ਕਰੇ, ਉਤਸ਼ਾਹਤ ਕਰੇ, ਸਹਾਇਤਾ ਕਰੇ ਅਤੇ ਮਾਰਗ ਦਰਸ਼ਨ ਕਰੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਦਿਆ ਵਿਸਤਾਰ ਯੋਜਨਾ ਅਧੀਨ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਸਥਿਤ ਸੰਸਥਾਵਾਂ ਦੀ ਸਹਾਇਤਾ ਅਤੇ ਉਨ੍ਹਾਂ ਨੂੰ ਉਤਸ਼ਾਹਤ ਕਰ ਰਹੀ ਹੈ।
ਸਿੱਖਿਆ ਖੇਤਰ ਵਿਚ ਸੁਧਾਰਾਂ ਦੀ ਲੋੜ ਤੇ ਜ਼ੋਰ ਦੇਂਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਰਾਸ਼ਟਰੀ ਸਿੱਖਿਆ ਨੀਤੀ ਤੇ ਸੈਂਟਰ ਆਫ ਐਕਸੀਲੈਂਸ ਦੀ ਐਡਵਾਂਸਿੰਗ ਨਾਲ ਰਾਸ਼ਟਰ ਨਿਰਮਾਣ ਵਿਚ ਹੋਰ ਯੋਗਦਾਨ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ਾਂ ਨਾ ਸਿਰਫ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਗੀਆਂ ਬਲਕਿ ਭਾਰਤ ਨੂੰ ਵਿਸ਼ਵਵਿਆਪੀ ਗਿਆਨ ਦੀ ਸੁਪਰ ਪਾਵਰ ਵੀ ਬਣਾਉਣਗੀਆਂ। ਸ਼੍ਰੀ ਪੋਖਰਿਯਾਲ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਇਸ ਮਹੱਤਵਪੂਰਨ ਦਿਨ ਤੇ ਵਧਾਈ ਦਿੱਤੀ ਅਤੇ ਸਖ਼ਤ ਮਿਹਨਤ ਅਤੇ ਅਟਲ ਇਰਾਦੇ ਨਾਲ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਮਹਾਮਾਰੀ ਦੇ ਇਸ ਸਾਲ ਦੌਰਾਨ ਦਿੱਲੀ ਯੂਨੀਵਰਸਿਟੀ ਵਲੋਂ ਆਪਣੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਆਉਣ ਦੇਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਪ੍ਰੀਖਿਆਵਾਂ ਬਾਰੇ ਡੀਨ ਪ੍ਰੋ. ਡੀ ਐਸ ਰਾਵਤ ਨੇ ਬਹੁ-ਅਨੁਸ਼ਾਸਨੀ ਖੇਤਰਾਂ ਤੋਂ ਸਾਰੇ ਅਵਾਰਡ ਹੋਲਡਰਾਂ ਜਿਨ੍ਹਾਂ ਵਿਚ 670 ਡਾਕਟੋਰਲ ਡਿਗਰੀਆਂ, 44 ਡੀਐਮ /ਐਮਸੀਐਚ ਡਿਗਰੀਆਂ, 156 ਮੈਡਲਾਂ ਅਤੇ 36 ਇਨਾਮਾਂ ਵਾਲੇ ਵਿਦਿਆਰਥੀ ਸ਼ਾਮਿਲ ਸਨ, ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਯੂਨੀਵਰਸਿਟੀ ਦਾ ਇਕ ਬਰੋਸ਼ਰ ਵੀ ਜਾਰੀ ਕੀਤਾ ਗਿਆ ਜਿਸ ਵਿਚ ਕੋਵਿਡ-19 ਦੀ ਲਚਕਤਾ ਤੇ ਇਕ ਸਮਰਪਤ ਸੈਕਸ਼ਨ ਵੀ ਸ਼ਾਮਿਲ ਹੈ। ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਦੇਸ਼ ਵਿਚ ਇਹ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਜਿਸ ਨੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਸਿਖਰਲੀ ਤਰਜੀਹ ਦੇਂਦਿਆਂ ਓਪਨ ਬੁੱਕ ਪ੍ਰੀਖਿਆ (ਓਬੀਈ) ਸੰਚਾਲਤ ਕੀਤੀ ਜਿਵੇਂ ਕਿ ਸਿੱਖਿਆ ਮੰਤਰਾਲਾ ਵਲੋਂ ਨਿਰਦੇਸ਼ ਦਿੱਤਾ ਗਿਆ ਸੀ।
ਐਕਟਿੰਗ ਵਾਈਸ ਚਾਂਸਲਰ ਨੇ ਬਹੁਤ ਹੀ ਗਰਵ ਨਾਲ ਇਹ ਗੱਲ ਸਾਂਝੀ ਕੀਤੀ ਕਿ ਯੂਨੀਵਰਸਿਟੀ ਨੇ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਸੰਸਥਾਵਾਂ ਦੀ ਸਹਾਇਤਾ ਲਈ ਵਿੱਦਿਆ ਵਿਸਤਾਰ ਸਕੀਮ ਸ਼ੁਰੂ ਕੀਤੀ ਹੈ। ਵੀ-2 ਸਕੀਮ ਅਧੀਨ ਇਹ ਯੂਨੀਵਰਸਿਟੀ ਫੈਕਲਟੀ ਮੈਂਬਰਾਂ ਦੀ ਮੁਹਾਰਤ, ਲਾਇਬ੍ਰੇਰੀ ਸਰੋਤਾਂ ਅਤੇ ਹੋਰ ਵਿੱਦਿਅਕ ਸਹੂਲਤਾਂ ਆਪਣੀ ਭਾਈਵਾਲ ਸੰਸਥਾ ਨੂੰ ਪੇਸ਼ ਕਰੇਗੀ। ਪੜਾਈ ਦੇ ਨਵੇਂ ਕੇਂਦਰਾਂ ਦੀ ਸਥਾਪਨਾ ਦੇ ਸੰਬੰਧ ਵਿਚ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਬਾਰੇ ਐਲਾਨ ਵੀ ਕੀਤਾ ਗਿਆ ਜਿਨ੍ਹਾਂ ਵਿੱਚ - ਦਿੱਲੀ ਸਕੂਲ ਆਫ ਪਬਲਿਕ ਹੈਲਥ, ਦਿੱਲੀ ਸਕੂਲ ਆਫ ਕਲਾਈਮੇਟ ਚੇਂਜ ਅਤੇ ਸਸਟੇਨੇਬਿਲਟੀ, ਦਿ ਦਿੱਲੀ ਸਕੂਲ ਆਫ ਸਕਿੱਲ ਐਨਹਾਂਸਮੈਂਟ ਅਤੇ ਐਂਟਰਪ੍ਰੇਨਿਓਰਸ਼ਿਪ ਡਿਵੈਲਪਮੈਂਟ ਸ਼ਾਮਿਲ ਹੈ ਤਾਕਿ ਨਵੀਆਂ ਧਾਰਨਾਵਾਂ ਨਾਲ ਸਿੱਖਿਆ ਉਪਲਬਧ ਕਰਵਾਈ ਜਾ ਸਕੇ।
-----------------------------------------
ਐਮਸੀ/ ਕੇਪੀ/ ਏਕੇ
(Release ID: 1701443)
Visitor Counter : 108