ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

JNCASR ਦੇ ਵਿਗਿਆਨੀਆਂ ਵੱਲੋਂ ਇੱਕ ਨਵਾਂ ਅਣੂ ਵਿਕਸਤ ਜੋ ਅਲਜ਼ਾਈਮਰ ਦੇ ਇਲਾਜ ਲਈ ਸੰਭਾਵੀ ਦਵਾਈ ’ਚ ਯੋਗਦਾਨ ਪਾ ਸਕਦਾ ਹੈ

Posted On: 24 FEB 2021 12:22PM by PIB Chandigarh

ਵਿਗਿਆਨੀਆਂ ਨੇ ਇੱਕ ਅਜਿਹਾ ਸੂਖਮ ਅਣੂ (ਮੌਲੀਕਿਯੂਲ) ਵਿਕਸਤ ਕੀਤਾ ਹੈ, ਜੋ ਇੱਕ ਅਜਿਹਾ ਨਿਵੇਕਲਾ ਪ੍ਰਬੰਧ ਬਣਾਵੇ, ਜਿਸ ਰਾਹੀਂ ਅਲਜ਼ਾਈਮਰ ਰੋਗ (AD) ਵਿੱਚ ਨਿਊਰੌਨਜ਼ ਕੰਮ ਕਰਨਾ ਬੰਦ ਕਰ ਦੇਣ। ਇਹ ਮੌਲੀਕਿਯੂਲ ਵਿਸ਼ਵ ’ਚ (70–80% ਰੋਗੀਆਂ ਦੀ) ਯਾਦ–ਸ਼ਕਤੀ ਖ਼ਤਮ ਹੋਣ ਦੇ ਸਭ ਤੋਂ ਵੱਡੇ ਕਾਰਣ ਨੂੰ ਰੋਕ ਸਕਦਾ ਹੈ ਜਾਂ ਉਸ ਦਾ ਇਲਾਜ ਕਰ ਸਕਦਾ ਹੈ।

ਅਲਜ਼ਾਈਮਰ ਰੋਗ ਵਿੱਚ ਦਿਮਾਗ਼ ਪ੍ਰੋਟੀਨ ਅਸਾਧਾਰਣ ਪੱਧਰਾਂ ’ਤੇ ਇੱਕ ਥਾਂ ਇਕੱਠੀ ਹੋ ਜਾਂਦੀ ਹੈ, ਜਿਸ ਨਾਲ ਨਿਊਰੌਨਜ਼ ਦੇ ਵਿਚਕਾਰ ਪੇਪੜੀਆਂ ਬਣਨ ਲੱਗਦੀਆਂ ਹਨ ਅਤੇ ਸੈੱਲਾਂ ਨੂੰ ਕੰਮ ਕਰਨ ਤੋਂ ਰੋਕਦੀਆਂ ਹਨ। ਅਜਿਹਾ ਅਮਾਇਲੌਇਡ ਪੈਪਟਾਈਡ (Aβ) ਦੇ ਪੈਦਾ ਹੋਣ ‘ਤੇ ਕੇਂਦਰੀ ਤੰਤੂ–ਨਾੜੀ ਪ੍ਰਬੰਧ ਵਿੱਚ ਇਕੱਠੇ ਹੋਣ ਕਾਰਣ ਵਾਪਰਦਾ ਹੈ। ਅਲਜ਼ਾਈਮਰ ਰੋਗ (AD) ਦੀ ਪ੍ਰਕਿਰਤੀ ਕਈ ਪ੍ਰਕਾਰ ਦੀ ਹੁੰਦੀ ਹੈ ਅਤੇ ਅਮਾਇਲੌਇਡ ਜ਼ਹਿਰੀਲਾਪਣ ਵੀ ਕਈ ਤਰ੍ਹਾਂ ਦਾ ਹੁੰਦਾ ਹੈ, ਇਸੇ ਲਈ ਖੋਜਕਾਰ ਹਾਲੇ ਤੱਕ ਇਸ ਦਾ ਕੋਈ ਪ੍ਰਭਾਵੀ ਇਲਾਜ ਨਹੀਂ ਲੱਭ ਸਕੇ।

ਪ੍ਰੋਫ਼ੈਸਰ ਟੀ. ਗੋਵਿੰਦਰਾਜੂ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਖ਼ੁਦਮੁਖਤਿਆਰ ਸੰਸਥਾਨ ‘ਜਵਾਹਰਲਾਲ ਨਹਿਰੂ ਸੈਂਟਰ ਫ਼ਾਰ ਐਡਵਾਂਸਡ ਸਾਇੰਟੀਫ਼ਿਕ ਰਿਸਰਚ (JNCASR)’ ਦੇ ਵਿਗਿਆਨੀਆਂ ਦੀ ਇੱਕ ਟੀਮ ਨੇ ਨਿਵੇਕਲੀ ਕਿਸਮ ਦੇ ਨਿੱਕੇ ਮੌਲੀਕਿਯੂਲਜ਼ ਦਾ ਇੱਕ ਸਿੰਥੈਟਿਕ ਸੈੱਟ ਡਿਜ਼ਾਈਨ ਕੀਤਾ ਅਤੇ ਅਜਿਹੇ ਇੱਕ ਪ੍ਰਮੁੱਖ ਵਾਹਨ ਦੀ ਸ਼ਨਾਖ਼ਤ ਕੀਤੀ, ਜਿਸ ਨੂੰ ‘ਅਮਾਇਲੌਇਡ ਬੀਟਾ’ (Aβ) ਦਾ ਜ਼ਹਿਰੀਲਾਪਣ ਘਟਾਉਣ ਵਿੱਚ ਸਭ ਤੋਂ ਵੱਧ ਕਾਰਗਰ ਹੋ ਸਕੇ।

ਵਿਸਤ੍ਰਿਤ ਅਧਿਐਨ ਨੇ TGR63 ਨਾਂਅ ਦੇ ਉਸ ਮੌਲੀਕਿਯੁਲ ਦੀ ਸਥਾਪਨਾ ਉਸ ਪ੍ਰਮੁੱਖ ਵਾਹਨ ਵਜੋਂ ਕੀਤੀ, ਜੋ ਨਿਊਰੌਨਲ ਸੈੱਲਾਂ ਨੂੰ ਅਮਾਇਲੌਇਡ ਜ਼ਹਿਰੀਲੇਪਣ ਤੋਂ ਬਚਾ ਸਕੇ। ਇਹ ਮੌਲੀਕਿਯੂਲ ਕੌਰਟੈਕਸ ਅਤੇ ਹਿੱਪੋਕੈਂਪਸ ਜਾਂ ਟੈਂਪੋਰਲ ਲੋਬ ਵਿੱਚ ਡੂੰਘੇ ਲੱਥਣ ਵਾਲੇ ਗੁੰਝਲਦਾਰ ਭਾਗ ਤੋਂ ਅਮਾਇਲੌਇਡ ਦਾ ਬੋਝ ਘਟਾਉਣ ਦੇ ਵੀ ਯੋਗ ਪਾਇਆ ਗਿਆ, ਜਿਸ ਨਾਲ ਅਜਿਹੀ ਸਥਿਤੀ ਵਿੱਚ ਵਰਨਣਯੋਗ ਕਮੀ ਹੋ ਸਕਦੀ ਹੈ। ਇਹ ਖੋਜ ਜਰਨਲ ‘ਐਡਵਾਂਸਡ ਥੈਰਾਪਿਊਟਿਕਸ’ ਵਿੱਚ ਪਿੱਛੇ ਜਿਹੇ ਪ੍ਰਕਾਸ਼ਿਤ ਹੋਈ ਹੈ।

ਇਸ ਵੇਲੇ ਉਪਲਬਧ ਇਲਾਜ ਸਿਰਫ਼ ਅਸਥਾਈ ਰਾਹਤ ਹੀ ਦੇ ਪਾਉਂਦੇ ਹਨ ਅਤੇ ਅਲਜ਼ਾਈਮਰ ਰੋਗ ਦੇ ਰੋਗ–ਪ੍ਰਬੰਧ ਦੀਆਂ ਕੋਈ ਵੀ ਸਿੱਧੀਆਂ ਪ੍ਰਵਾਨਿਤ ਦਵਾਈਆਂ ਨਹੀਂ ਹਨ। ਇਸ ਪ੍ਰਕਾਰ, ਅਲਜ਼ਾਈਮਰ ਰੋਗ ਨੂੰ ਰੋਕਣ ਜਾਂ ਉਸ ਦੇ ਇਲਾਜ ਲਈ ਕੋਈ ਅਜਿਹੇ ਦਵਾ–ਵਾਹਨ ਵਿਕਸਤ ਕਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਸ ਪਾਸੇ ਕੋਈ ਕੰਮ ਨਹੀਂ ਹੋਇਆ।

ਅਲਜ਼ਾਈਮਰ ਰੋਗ ਤੋਂ ਪੀੜਤ ਚੂਹਿਆਂ ਦੇ ਦਿਮਾਗ਼ ਦਾ ਜਦੋਂ TGR63 ਨਾਲ ਇਲਾਜ ਕੀਤਾ ਗਿਆ, ਤਾਂ ਅਮਾਇਲੌਇਡ ਦੇ ਜਮ੍ਹਾ ਹੋਏ ਪਦਾਰਥ ਵਿੱਚ ਵਰਨਣਯੋਗ ਹੱਦ ਤੱਕ ਕਮੀ ਵੇਖੀ ਗਈ, ਜਿਸ ਨਾਲ ਇਸ ਦੀ ਉਪਚਾਰਾਤਮਕ ਪ੍ਰਭਾਵਕਤਾ ਦੀ ਪ੍ਰਮਾਣਿਕਤਾ ਸਿੱਧ ਹੋਈ। ਚੂਹਿਆਂ ਵਿੱਚ ਕੁਝ ਨਵਾਂ ਸਿੱਖਣ, ਯਾਦ ਸ਼ਕਤੀ ਅਤੇ ਆਪੇ ਕੁਝ ਸਮਝਣ ਦੀ ਜੋ ਘਾਟ ਪੈਦਾ ਹੋ ਗਈ ਸੀ, ਉਸ ਵਿੱਚ ਕਮੀ ਵੇਖੀ ਗਈ ਅਤੇ ਇਹ ਸਭ ਵਿਲੱਖਣ ਵਿਵਹਾਰਾਤਮਕ ਪ੍ਰੀਖਣਾਂ ਤੋਂ ਜ਼ਾਹਿਰ ਹੋਇਆ। ਇਨ੍ਹਾਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੇ TGR63 ਦੀ ਸੰਭਾਵਨਾ ਨੂੰ ਪ੍ਰਮਾਣਿਤ ਕੀਤਾ ਕਿ ਉਹ AD ਦੇ ਇਲਾਜ ਲਈ ਇੱਕ ਵਧੀਆ ਦਵਾ–ਵਾਹਨ ਹੋ ਸਕਦਾ ਹੈ।

AD ਨਾਲ ਰੋਗੀ, ਪਰਿਵਾਰ, ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ ਅਤੇ ਇੰਝ ਪੂਰੀ ਦੁਨੀਆ ਵਿੱਚ ਇੱਕ ਵੱਡਾ ਸਮਾਜਕ ਤੇ ਆਰਥਿਕ ਬੋਝ ਘਟ ਸਕਦਾ ਹੈ। JNCASR ਦੀ ਟੀਮ ਵੱਲੋਂ ਵਿਕਸਤ ਕੀਤਾ ਗਿਆ ਇਹ ਵਿਲੱਖਣ ਦਵਾ ਵਾਹਨ TGR63; AD ਦੇ ਇਲਾਜ ਲਈ ਇੱਕ ਬਹੁਤ ਵਧੀਆ ਸੰਭਾਵੀ ਦਵਾ–ਵਾਹਨ ਹੋ ਸਕਦਾ ਹੈ। 

https://static.pib.gov.in/WriteReadData/userfiles/image/image001OTP9.jpg

ਚਿੱਤਰ ਸਰੋਤ: ਐਡਵਾਂਸਡ ਥੈਰਾਪਿਊਟਿਕਸ  2021, 4, 2000225.

ਪ੍ਰਕਾਸ਼ਨ ਲਿੰਕ: https://onlinelibrary.wiley.com/doi/full/10.1002/adtp.202000225

https://onlinelibrary.wiley.com/action/downloadSupplement?doi=10.1002%2Fadtp.202000225&file=SupportingVideo3.avi

https://onlinelibrary.wiley.com/action/downloadSupplement?doi=10.1002%2Fadtp.202000225&file=SupportingVideo2.avi

https://onlinelibrary.wiley.com/action/downloadSupplement?doi=10.1002%2Fadtp.202000225&file=SupportingVideo1.avi

ਹੋਰ ਵੇਰਵਿਆਂ ਲਈ, ਪ੍ਰੋ. ਟੀ. ਗੋਵਿੰਦਾਰਾਜੂ  (tgraju@jncasr.ac.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ]।

*****

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)


(Release ID: 1700473)
Read this release in: Hindi , English , Tamil