ਭਾਰਤ ਚੋਣ ਕਮਿਸ਼ਨ

ਹੱਦਬੰਦੀ ਕਮਿਸ਼ਨ ਨੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀ ਹੱਦਬੰਦੀ ਪ੍ਰਕਿਰਿਆ 'ਤੇ ਵਿਚਾਰ ਪ੍ਰਾਪਤ ਕਰਨ ਲਈ ਮੀਟਿੰਗ ਕੀਤੀ

Posted On: 18 FEB 2021 5:44PM by PIB Chandigarh

ਚੇਅਰਪਰਸਨ, ਰੀਟਾਇਰਡ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ, ਐਕਸ ਆਫੀਸ਼ਿਓ ਮੈਂਬਰ ਸ਼੍ਰੀ ਸੁਸ਼ੀਲ ਚੰਦਰ (ਚੋਣ ਕਮਿਸ਼ਨਰ) ਅਤੇ ਐਕਸ ਆਫੀਸ਼ਿਓ ਮੈਂਬਰ ਸ਼੍ਰੀ ਕੇ ਕੇ ਸ਼ਰਮਾ, (ਰਾਜ ਚੋਣ ਕਮਿਸ਼ਨਰ, ਜੰਮੂ ਤੇ ਕਸ਼ਮੀਰ) ਨਾਲ ਬਣੇ ਹੱਦਬੰਦੀ ਕਮਿਸ਼ਨ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਤੋਂ ਸਹਿਯੋਗੀ ਮੈਂਬਰਾਂ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਦੀ ਹੱਦਬੰਦੀ ਦੀ ਪ੍ਰਕ੍ਰਿਆ ਦੇ ਸਬੰਧ ਵਿੱਚ ਉਨ੍ਹਾਂ ਦੇ ਸੁਝਾਅ /ਵਿਚਾਰ ਲੈਣ ਲਈ ਇਕ ਮੀਟਿੰਗ ਕੀਤੀ।  

 

ਚੇਅਰਪਰਸਨ ਜਸਟਿਸ ਦੇਸਾਈ ਨੇ ਸਹਿਯੋਗੀ ਮੈਂਬਰਾਂ, ਡਾ: ਜਿਤੇਂਦਰ ਸਿੰਘ, ਰਾਜ ਮੰਤਰੀ ਤੇ ਸੰਸਦ ਮੈਂਬਰ ਅਤੇ ਸ਼੍ਰੀ ਜੁਗਲ ਕਿਸ਼ੋਰ ਸ਼ਰਮਾਸੰਸਦ ਮੈਂਬਰ ਦਾ ਮੀਟਿੰਗ ਵਿੱਚ ਸਵਾਗਤ ਕੀਤਾ। ਜਿਥੇ ਹੱਦਬੰਦੀ ਕਮਿਸ਼ਨ ਨੇ ਪੰਜਾਂ ਹੀ ਸਹਿਯੋਗੀ ਮੈਂਬਰਾਂ, ਜਿਨ੍ਹਾਂ ਵਿੱਚ ਡਾ: ਫਾਰੂਕ ਅਬਦੁੱਲਾਸ੍ਰੀ ਮੁਹੰਮਦ ਅਕਬਰ ਲੋਨਸ਼੍ਰੀ ਹਸਨੈਨ ਮਸੂਦੀ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਅਤੇ ਡਾ: ਜਿਤੇਂਦਰ ਸਿੰਘ ਸ਼ਾਮਲ ਹਨ ਨੂੰ ਫਰਵਰੀ 2021 ਨੂੰ ਲਿਖਤੀ ਤੌਰ ਤੇ ਸੂਚਿਤ ਕੀਤਾ ਸੀ, ਸਿਰਫ ਦੋ ਮੈਂਬਰਾਂ ਨੇ ਹੀਅੱਜ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ।

 

ਜੰਮੂ ਤੇ ਕਸ਼ਮੀਰ ਪੁਨਰਗਠਨ ਐਕਟ, 2019 ਅਤੇ ਡਿਲਿਮੀਟੇਸ਼ਨ ਐਕਟ, 2002 ਦੇ ਅਧਾਰ 'ਤੇ ਹੱਦਬੰਦੀ ਦੀ ਪ੍ਰਕਿਰਿਆਦਾ ਇੱਕ ਓਵਰ ਵਿਉ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਹੱਦਬੰਦੀ ਅਭਿਆਸ ਨਾਲ ਸਬੰਧਤ ਇਨ੍ਹਾਂ ਐਕਟਾਂ ਦੀਆਂ ਵੱਖ-ਵੱਖ ਧਾਰਾਵਾਂ ਦਾ ਵੇਰਵਾ ਦਿੰਦਿਆਂ ਮੈਂਬਰਾਂ ਸਾਹਮਣੇ ਪੇਸ਼ ਕੀਤਾ ਗਿਆ।  

 

ਦੋ ਸਹਿਯੋਗੀ ਮੈਂਬਰਾਂ ਨੇ ਕਮਿਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸੁਝਾਅ ਦਿੱਤਾ ਕਿ ਚੋਣ ਖੇਤਰਾਂ ਦੀ ਹੱਦਬੰਦੀ ਜਿਥੋਂ ਤੱਕ ਅਭਿਆਸ ਯੋਗ ਹੋਵੇ ਉਹ ਭੂਗੋਲਿਕ ਤੌਰ 'ਤੇ ਕੰਪੇਕਟ ਖੇਤਰਾਂ ਲਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਹੱਦ ਬੰਦੀ ਕਰਦਿਆਂ ਜਾਹਿਰ ਤੌਰ ਤੇ ਵਿਸ਼ੇਸ਼ਤਾਵਾਂ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ; ਜਿਨ੍ਹਾਂ ਪ੍ਰਬੰਧਕੀ ਇਕਾਈਆਂ ਦੀਆਂ ਮੌਜੂਦਾ ਬਾਊਂਡਰੀਆਂਸੰਚਾਰ ਦੀਆਂ ਸਹੂਲਤਾਂ ਅਤੇ ਜਨਤਕ ਸਹੂਲਤਾਂ ਆਦਿ ਸ਼ਾਮਲ ਹੋਣ। ਉਨ੍ਹਾਂ ਇਹ ਸੁਝਾਅ ਵੀ ਦਿੱਤਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਵਿੱਚ ਹੱਦ ਬੰਦੀ ਅਭਿਆਸ ਚਲਾਉਂਦਿਆਂ ਦੁਰਗਮ ਖੇਤਰਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।  

 

ਚੋਣ ਕਮਿਸ਼ਨਰਸ੍ਰੀ ਸੁਸ਼ੀਲ ਚੰਦਰਨੇ ਉਨ੍ਹਾਂ ਦੀ ਕੀਮਤੀ ਜਾਣਕਾਰੀ ਦਾ ਸਵਾਗਤ ਕੀਤਾ ਅਤੇ ਸਹਿਯੋਗੀ ਮੈਂਬਰਾਂ ਦੇ ਸੁਝਾਵਾਂ ਅਤੇ ਵਿਚਾਰਾਂ 'ਤੇ ਹੱਦ ਬੰਦੀ ਕਮਿਸ਼ਨ ਦੀ ਤਸੱਲੀ ਜਤਾਈ। ਮੈਂਬਰਾਂ ਨੇ ਆਉਂਦੇ ਦਿਨਾਂ ਵਿੱਚ ਹੋਰ ਸੁਝਾਅ ਰੱਖਣ ਦੀ ਇੱਛਾ ਵੀ ਪ੍ਰਗਟਾਈ। 

-----------------------------  

 

ਐਸ ਬੀ ਐਸ /ਆਰ ਪੀ /ਏ ਸੀ 


(Release ID: 1699245) Visitor Counter : 275