ਕਬਾਇਲੀ ਮਾਮਲੇ ਮੰਤਰਾਲਾ
ਟ੍ਰਾਇਫੈੱਡ ਟੀਮ ਨੇ ਬਿਜ਼ਨਸ ਲੀਡਰ ਆਫ ਦ ਈਅਰ ਦੀ ਸੰਗਠਨ ਪੁਰਸਕਾਰ ਸ਼੍ਰੇਣੀ ਵਿੱਚ ਸਟਾਰਟ-ਅੱਪਸ ਵਿੱਚ ਨਿਵੇਸ਼ ਲਈ ਪੀਐਸਯੂ ਵਿੱਚ ਉੱਤਮਤਾ ਲਈ ਪੁਰਸਕਾਰ ਹਾਸਲ ਕੀਤਾ
ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਨ ਨੂੰ ਸਾਲ ਦੇ ਸੀਈਓ, ਸਾਲ ਦੇ ਬ੍ਰਾਂਡ ਬਿਲਡਰ ਅਤੇ ਸਾਲ ਦੇ ਉੱਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
Posted On:
18 FEB 2021 4:51PM by PIB Chandigarh
ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਨ ਦੀ ਅਗਵਾਈ ਵਿੱਚ ਟ੍ਰਾਇਫੈੱਡ ਟੀਮ ਨੇ 19ਵੇਂ ਗਲੋਬਲ ਐਡੀਸ਼ਨ ਵਿੱਚ 4 ਪੁਰਸਕਾਰ ਅਤੇ ਵਿਸ਼ਵ ਲੀਡਰਸ਼ਿਪ ਕਾਂਗਰਸ ਦਾ ਚੌਥਾ ਇੰਡੀਅਨ ਐਡੀਸ਼ਨ ਅਤੇ ਪੁਰਸਕਾਰ ਜਿੱਤੇ ਹਨ। ਇਕਨਾਮਿਕ ਟਾਈਮਜ਼ ਨੇ ਬਿਜ਼ਨਸ ਲੀਡਰ ਆਫ ਦ ਈਅਰ ਪੁਰਸਕਾਰ ਪ੍ਰਦਾਨ ਕੀਤਾ ਹੈ, ਜਿਸ ਸਬੰਧੀ ਸਮਾਗਮ 17 ਫਰਵਰੀ, 2021 ਨੂੰ ਮੁੰਬਈ ਵਿਖੇ ਹੋਇਆ ਸੀ।
ਦੇਸ਼ ਭਰ ਵਿੱਚ ਕਬਾਇਲੀ ਆਬਾਦੀ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਦੇ ਮਿਹਨਤੀ ਯਤਨਾਂ ਲਈ ਜਾਣੇ ਜਾਂਦੇ ਟ੍ਰਾਈਫੈੱਡ ਨੇ ਸੰਗਠਨ ਪੁਰਸਕਾਰ ਸ਼੍ਰੇਣੀ ਵਿੱਚ ਸਟਾਰਟ ਅੱਪ ਵਿੱਚ ਨਿਵੇਸ਼ ਲਈ - ਪੀਐਸਯੂ ਵਿੱਚ ਉਤਮਤਾ ਦਾ ਸਮੂਹਕ ਪੁਰਸਕਾਰ ਪ੍ਰਾਪਤ ਕੀਤਾ। ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਨ ਨੇ ਆਪਣੀ ਮਿਸਾਲੀ ਅਤੇ ਪ੍ਰੇਰਣਾਦਾਇਕ ਅਗਵਾਈ ਲਈ ਵਿਅਕਤੀਗਤ ਸ਼੍ਰੇਣੀ ਵਿੱਚ ਤਿੰਨ ਪੁਰਸਕਾਰ - ਸੀਈਓ ਆਫ ਦ ਯੀਅਰ, ਬ੍ਰਾਂਡ ਬਿਲਡਰ ਆਫ ਦ ਯੀਅਰ ਅਤੇ ਐਂਟਰਪ੍ਰੇਨੇਔਰ ਆਫ ਦ ਯੀਅਰ ਪੁਰਸਕਾਰ ਦਿੱਤੇ ਗਏ।
ਇਸ ਦੀ ਮੇਜ਼ਬਾਨੀ ਵਿਸ਼ਵ ਲੀਡਰਸ਼ਿਪ ਕਾਂਗਰਸ ਵਲੋਂ ਕੀਤੀ ਗਈ ਅਤੇ ਇਕਨਾਮਿਕ ਟਾਈਮਜ਼ ਵਲੋਂ ਬਿਜ਼ਨਸ ਲੀਡਰ ਆਫ਼ ਦ ਈਅਰ ਪ੍ਰਦਾਨ ਕੀਤਾ ਗਿਆ, ਜੋ ਮੁਸ਼ਕਲ ਭਰੇ ਸਮੇਂ ਦੌਰਾਨ ਆਪਣੀਆਂ ਸੰਸਥਾਵਾਂ ਨੂੰ ਚਲਾਉਣ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਅਗਵਾਈ ਕਰਨ ਵਾਲਿਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ।
ਇਹ ਪੁਰਸਕਾਰ ਸ਼੍ਰੀ ਪ੍ਰਵੀਰ ਕ੍ਰਿਸ਼ਨ ਦੀ ਅਗਵਾਈ ਅਤੇ ਪੂਰੇ ਕਬਾਇਲੀ ਭਾਈਚਾਰੇ ਦੀ ਰੋਜ਼ੀ ਰੋਟੀ ਪੈਦਾ ਕਰਨ ਅਤੇ ਉਹਨਾਂ ਨੂੰ ਸਵੈ-ਨਿਰਭਰ ਬਣਾਉਣ ਲਈ ਟ੍ਰਾਇਫੈੱਡ ਦੇ ਯੋਗਦਾਨ ਦੀ ਪ੍ਰਮਾਣਕਤਾ ਦਰਸਾਉਂਦੇ ਹਨ। ਪਿਛਲੇ ਤਿੰਨ ਸਾਲਾਂ ਦੌਰਾਨ, ਸ਼੍ਰੀ ਪ੍ਰਵੀਰ ਕ੍ਰਿਸ਼ਨ ਦੀ ਰਹਿਨੁਮਾਈ ਹੇਠ, ਟ੍ਰਾਇਫੈੱਡ ਨੇ ਵਨ ਧਨ ਯੋਜਨਾ, ਐੱਮਐੱਫਪੀ ਸਕੀਮ ਲਈ ਐੱਮਐੱਸਪੀ ਅਤੇ ਔਫਲਾਈਨ ਪ੍ਰੋਗਰਾਮਾਂ ਜਿਵੇਂ ਪ੍ਰਦਰਸ਼ਨੀਆਂ ਰਾਹੀਂ ਕਬਾਇਲੀ ਵਪਾਰ ਨੂੰ ਉਤਸ਼ਾਹਤ ਕਰਨ ਵਿੱਚ ਆਦੀ ਮਹਾਂਉਤਸਵ ਆਦਿ ਅਤੇ ਔਨਲਾਈਨ ਪਲੇਟਫਾਰਮ ਜਿਵੇਂ ਕਿ ਟ੍ਰਾਈਬਜ਼ ਇੰਡੀਆ ਮਾਰਕੀਟਪਲੇਸ ਅਤੇ ਪ੍ਰਚੂਨ ਆਊਟਲੈੱਟ ਜਿਵੇਂ ਐਮਾਜ਼ਾਨ, ਫਲਿੱਪਕਾਰਟ ਵਰਗੀਆਂ ਮਹੱਤਵਪੂਰਣ ਪਹਿਲਕਦਮੀਆਂ ਦੇ ਜ਼ਰੀਏ ਆਦਿਵਾਸੀ ਭਾਈਚਾਰੇ ਨੂੰ ਸਸ਼ਕਤੀਕਰਨ ਦੇ ਆਪਣੇ ਮਿਸ਼ਨ ਨੂੰ ਤੇਜ਼ ਕੀਤਾ ਹੈ।
ਜੇਕਰ ਕਬਾਇਲੀ ਕਲਿਆਣ ਅਤੇ ਵਿਕਾਸ ਦੀ ਗੱਲ ਕਰੀਏ ਤਾਂ ਮਜ਼ਬੂਤੀ ਅਤੇ ਵਿਸ਼ਵਾਸ ਨਾਲ ਸ਼੍ਰੀ ਪ੍ਰਵੀਰ ਕ੍ਰਿਸ਼ਨ ਦੀ ਅਗਵਾਈ ਵਿੱਚ ਟ੍ਰਾਇਫੈੱਡ ਦੀ ਪੂਰੀ ਟੀਮ ਪਿਛਲੇ ਸਾਲ ਤੋਂ ਕੋਵਿਡ-19 ਸੰਕਟ ਦੌਰਾਨ ਵਿਸ਼ੇਸ਼ ਤੌਰ 'ਤੇ ਕੰਮ ਕਰ ਰਹੀ ਹੈ। ਇਸ ਦਾ ਟੀਚਾ ਇੱਕ ਆਤਮਨਿਰਭਰ ਕਬਾਇਲੀ ਭਾਰਤ ਦੀ ਸਿਰਜਣਾ ਕਰਨਾ ਹੈ।
ਟ੍ਰਾਇਫੈੱਡ ਦੇ ਇੰਨ੍ਹਾਂ ਪਹਿਲੂਆਂ ਨੂੰ 14 ਅਕਤੂਬਰ, 2020 ਨੂੰ ਹੋਏ ਰਾਸ਼ਟਰੀ ਉੱਤਮਤਾ ਪੁਰਸਕਾਰਾਂ ਦੇ ਵਰਚੂਅਲ ਸੰਸਕਰਣ ਦੌਰਾਨ ਪ੍ਰਮਾਣਿਤ ਕੀਤਾ ਗਿਆ ਸੀ, ਜਦੋਂ ਟੀਮ ਅਤੇ ਸ਼੍ਰੀ ਕ੍ਰਿਸ਼ਨ ਨੇ ਤਿੰਨ ਪੁਰਸਕਾਰ ਜਿੱਤੇ ਸਨ, ਜਿਨ੍ਹਾਂ ਵਿੱਚ ਵਿਅਕਤੀਗਤ ਸ਼੍ਰੇਣੀ ਲਈ ਸੀਈਓ ਆਫ ਦ ਯੀਅਰ ਅਤੇ ਵਿਜ਼ਨਰੀ ਲੀਡਰਸ਼ਿਪ ਪੁਰਸਕਾਰ ਅਤੇ ਟ੍ਰਾਇਫੈੱਡ ਨੂੰ ਸਟਾਰਟ-ਅੱਪ ਸ਼੍ਰੇਣੀ ਵਿੱਚ ਨਿਵੇਸ਼ ਦਾ ਸਮੂਹਕ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ।
ਸ਼੍ਰੀ ਕ੍ਰਿਸ਼ਨ, 1987 ਬੈਚ (ਮੱਧ ਪ੍ਰਦੇਸ਼ ਕੇਡਰ) ਦੇ ਆਈਏਐਸ ਅਧਿਕਾਰੀ ਹਨ ਜਿਨ੍ਹਾਂ ਨੂੰ "2020 ਦੇ ਸਭ ਤੋਂ ਪ੍ਰਭਾਵਸ਼ਾਲੀ 50 ਭਾਰਤੀਆਂ'' ਦੀ ਸੂਚੀ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜੋ 2020 ਵਿੱਚ ਫੇਮ ਇੰਡੀਆ, ਏਸ਼ੀਆ ਪੋਸਟ ਅਤੇ ਪੀਐਸਯੂ ਵਾਚ ਦੁਆਰਾ ਤਿਆਰ ਕੀਤੀ ਪ੍ਰਭਾਵਸ਼ਾਲੀ ਭਾਰਤੀਆਂ ਦੀ ਇੱਕ ਸੂਚੀ ਹੈ।
****
ਐਨਬੀ / ਐਸਕੇ / ਜੇਕੇ / ਟ੍ਰਾਇਫੈੱਡ -18-02-2021
(Release ID: 1699243)
Visitor Counter : 192