ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਬੇਟੀ ਬਚਾਓ ਬੇਟੀ ਪੜ੍ਹਾਓ

Posted On: 12 FEB 2021 5:10PM by PIB Chandigarh

‘ਬੇਟੀ ਬਚਾਓ ਬੇਟੀ ਪੜ੍ਹਾਓ’ (BBBP) ਯੋਜਨਾ ਅਧੀਨ ਸਮੁੱਚੇ ਭਾਰਤ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਤੇ ਮੀਡੀਆ ਮੁਹਿੰਮ ਚਲਾਈ ਜਾ ਰਹੀ ਹੈ; ਬਹੁਤ ਸਾਰੇ ਖੇਤਰਾਂ ਵਿੱਚ ਦਖ਼ਲ ਲਈ 405 ਜ਼ਿਲ੍ਹਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ।

ਨੀਤੀ ਆਯੋਗ ਦੀ ਮੁੱਲਾਂਕਣ ਰਿਪੋਰਟ ਅਨੁਸਾਰ ਇਹ ਯੋਜਨਾ ਲਿੰਗਕ–ਵਿਤਕਰਾ ਖ਼ਤਮ ਕਰਨ ਲਈ ਸਮੂਹਕ ਪੱਧਰ ਉੱਤੇ ਅਹਿਮ ਲਾਮਬੰਦੀ ਵਾਸਤੇ ਯੋਗ ਬਣਾਈ ਗਈ ਹੈ ਅਤੇ ਇਹ ਯੋਜਨਾ ਬਹੁਤ ਸਾਰੇ ਵਧੀਆ ਅਭਿਆਸ ਵਿਕਸਤ ਕਰਨ ਤੇ ਸਮਾਜਕ–ਪੱਧਰ ਉੱਤੇ ਪਹਿਲਕਦਮੀਆਂ ਕਰਨ ਲਈ ਵੀ ਯੋਗ ਬਣਾਈ ਗਈ ਹੈ।

‘ਬੇਟੀ ਬਚਾਓ ਬੇਟੀ ਪੜ੍ਹਾਓ’ (BBBP) ਦਾ ਉਦੇਸ਼; ਘਟਦੇ ਜਾ ਰਹੇ ‘ਬਾਲ ਲਿੰਗ ਅਨੁਪਾਤ’ (CSR)  ਜਿਹੇ ਮਸਲਿਆਂ ਦਾ ਹੱਲ ਕਰਨਾ ਅਤੇ ‘ਕੰਨਿਆ ਬਾਲ ਸਿੱਖਿਆ’ ਨੂੰ ਯੋਗ ਬਣਾਉਣਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ‘ਸਿਹਤ ਪ੍ਰਬੰਧ ਸੂਚਨਾ ਪ੍ਰਣਾਲੀ’ (HIMIS) ਦੀ ਉਪਲਬਧ ਤਾਜ਼ਾ ਰਿਪੋਰਟ ਅਨੁਸਾਰ ਰਾਸ਼ਟਰੀ ਪੱਧਰ ਉੱਤੇ 16 ਅੰਕਾਂ ਦੇ ਸੁਧਾਰ ਦਾ ਰੁਝਾਨ – 918 (2014–15) ਤੋਂ 934 (2019–20) – ਵੇਖਿਆ ਗਿਆ ਹੈ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਕ੍ਰਮ–ਅਨੁਸਾਰ ਸਾਲ 2014–15 ਅਤੇ 2019–20 ਲਈ ‘ਜਨਮ ਸਮੇਂ ਲਿੰਗ–ਅਨੁਪਾਤ’ (SRB) ਅਨੁਕ੍ਰਮਣਿਕਾ–1 ਉੱਤੇ ਦਿੱਤਾ ਗਿਆ ਹੈ।

ਇਹ ਜਾਣਕਾਰੀ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬੀਨ ਈਰਾਨੀ ਵੱਲੋਂ ਅੱਜ ਲੋਕ ਸਭਾ ’ਚ ਇੱਕ ਲਿਖਤੀ ਜੁਆਬ ਰਾਹੀਂ ਦਿੱਤੀ ਗਈ।

****

ਦੁਆਰਾ

ਅਨੁਕ੍ਰਮਣਿਕਾ-I

ਇਹ ਬਿਆਨ; ਸ੍ਰੀ ਸੁਧੀਰ ਗੁਪਤਾ, ਸ੍ਰੀ ਬਿੱਦਯੁਤ ਬਰਾਨ ਮਹਾਤੋ, ਸ੍ਰੀ ਸ਼੍ਰੀਰੰਗ ਅੱਪਾ ਬੀ ਅਰਨੇ, ਡਾ. ਭਾਰਤੀਬੇਨ ਧੀਰੂਭਾਈ ਸਿਤੀਯਾਲ, ਸ੍ਰੀ ਸੰਜੇ ਸਦਾਸ਼ਿਵਰਾਓ ਮੰਡਲੀਕ, ਸ੍ਰੀਮਤੀ ਕੁਈ ਓਜਾ, ਸ੍ਰੀ ਚੰਦਰ ਸੇਖਰ ਸਾਹੂ ਵੱਲੋਂ ਲੋਕ ਸਭਾ ’ਚ ‘ਬੇਟੀ ਬਚਾਓ ਬੇਟੀ ਪੜ੍ਹਾਓ’ (BBBP) ਨਾਲ ਸਬੰਧਤ ਉਠਾਏ ਗਏ ਅਣ–ਤਾਰਾ ਪ੍ਰਸ਼ਨ ਨੰਬਰ 1861 ਦੇ ਭਾਗ (ਸੀ) ਅਤੇ (ਡੀ) ਦੇ ਜਵਾਬ ਵਿੱਚ ਦਿੱਤਾ ਗਿਆ:

 

ਅਪ੍ਰੈਲ–ਮਾਰਚ, 2014–15 ਅਤੇ 2019–20 ਦੇ ਸਮੇਂ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਕ੍ਰਮ–ਅਨੁਸਾਰ ‘ਜਨਮ ਸਮੇਂ ਲਿੰਗ ਅਨੁਪਾਤ’

                  ਅਪ੍ਰੈਲ–ਮਾਰਚ, 2014–15 ਅਤੇ 2019–20 ਦੇ ਸਮੇਂ ਲਈ ਰਾਜ/

              ਕੇਂਦਰ ਸ਼ਾਸਿਤ ਪ੍ਰਦੇਸ਼ ਕ੍ਰਮ–ਅਨੁਸਾਰ ‘ਜਨਮ ਸਮੇਂ ਲਿੰਗ ਅਨੁਪਾਤ’

ਲੜੀ ਨੰਬਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

2014-15

2019-20

 

ਸਰਬ ਭਾਰਤ

918

934

1

ਅੰਡੇਮਾਨ ਤੇ ਨਿਕੋਬਾਰ ਟਾਪੂ

967

985

2

ਆਂਧਰਾ ਪ੍ਰਦੇਸ਼

921

945

3

ਅਰੁਣਾਚਲ ਪ੍ਰਦੇਸ਼

916

931

4

ਆਸਾਮ

920

942

5

ਬਿਹਾਰ

936

917

6

ਚੰਡੀਗੜ੍ਹ

874

935

7

ਛੱਤੀਸਗੜ੍ਹ

930

965

8

ਦਾਦਰਾ ਤੇ ਨਗਰ ਹਵੇਲੀ

939

921

9

ਦਮਨ ਤੇ ਦੀਊ

894

902

10

ਦਿੱਲੀ

901

915

11

ਗੋਆ

939

971

12

ਗੁਜਰਾਤ

901

914

13

ਹਰਿਆਣਾ

876

924

14

ਹਿਮਾਚਲ ਪ੍ਰਦੇਸ਼

897

933

15

ਜੰਮੂ ਤੇ ਕਸ਼ਮੀਰ

936

942

16

ਝਾਰਖੰਡ

920

920

17

ਕਰਨਾਟਕ

945

937

18

ਕੇਰਲ

959

958

19

ਲਕਸ਼ਦਵੀਪ

1000

952

20

ਮੱਧ ਪ੍ਰਦੇਸ਼

926

935

21

ਮਹਾਰਾਸ਼ਟਰ

920

941

22

ਮਨੀਪੁਰ

933

924

23

ਮੇਘਾਲਿਆ

938

946

24

ਮਿਜ਼ੋਰਮ

971

971

25

ਨਾਗਾਲੈਂਡ

948

913

26

ਓੜੀਸ਼ਾ

948

938

27

ਪੁੱਦੂਚੇਰੀ

916

938

28

ਪੰਜਾਬ

892

920

29

ਰਾਜਸਥਾਨ

929

948

30

ਸਿੱਕਿਮ

957

962

31

ਤਾਮਿਲ ਨਾਡੂ

917

943

32

ਤੇਲੰਗਾਨਾ

925

950

33

ਤ੍ਰਿਪੁਰਾ

958

944

34

ਉੱਤਰ ਪ੍ਰਦੇਸ਼

885

928

35

ਉੱਤਰਾਖੰਡ

903

949

36

ਪੱਛਮੀ ਬੰਗਾਲ

942

951

ਨੋਟ: ਸਿਹਤ ਤੇ ਪਰਿਵਾਰ ਭਲਾਈ ਤੋਂ ਪ੍ਰਾਪਤ ਐੱਚਆਈਐੱਮਐੱਸ ਅੰਕੜਿਆਂ ਅਨੁਸਾਰ।

ਅੰਕੜਿਆਂ ਨੂੰ ਰਾਊਂਡ ਆੱਫ਼ ਕੀਤਾ ਗਿਆ ਹੈ

 

****


(Release ID: 1697849) ਵਿਜ਼ੀਟਰ ਕਾਊਂਟਰ : 124
Read this release in: English , Urdu , Manipuri