ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਬਰਡ ਫ਼ਲੂ ਦੇ ਤਾਜ਼ਾ ਪ੍ਰਕੋਪ ਦਰਮਿਆਨ ਅਨੇਕਾਂ ਪੰਛੀ ਮਾਰੇ ਗਏ

Posted On: 12 FEB 2021 5:38PM by PIB Chandigarh

ਹਾਲ ਹੀ ਵਿੱਚ ਬਰਡ ਫਲੂ ਦੇ ਫੈਲਣ ਦੌਰਾਨ ਦੇਸ਼ ਵਿੱਚ ਹੁਣ ਤੱਕ ਕੁੱਲ 4,49,271 ਪੰਛੀਆਂ ਦਾ ਖਾਤਮਾ ਕੀਤਾ ਚੁੱਕਾ ਹੈ, ਪਰ ਪੋਲਟਰੀ ਫਾਰਮ ਉਦਯੋਗ ਨੂੰ ਹੋਏ ਨੁਕਸਾਨ ਦੀ ਮਾਤਰਾ ਬਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ। ਹਾਲਾਂਕਿ, ਪੋਲਟਰੀ ਉਦਯੋਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਪੋਲਟਰੀ ਪੰਛੀਆਂ ਦੀ ਮੌਤ / ਅਬਾਦੀ ਵਿੱਚ ਕਟੌਤੀ ਦੇ ਨਾਲ-ਨਾਲ ਬਰਡ ਫਲੂ ਦੇ ਫੈਲਣ ਦੇ ਡਰ ਕਾਰਨ ਪੋਲਟਰੀ ਅਤੇ ਪੋਲਟਰੀ ਉਤਪਾਦਾਂ ਅੰਡੇ ਅਤੇ ਮੀਟ ਦੀ ਖਪਤ ਵਿੱਚ ਕਮੀ ਅਤੇ ਘੱਟ ਕੀਮਤ ਦਾ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। 

ਏਵੀਅਨ ਇਨਫਲੂਐਨਜ਼ਾ (ਬਰਡ ਫਲੂ) ਦੀ ਨਿਗਰਾਨੀ ਸਾਰੇ ਦੇਸ਼ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਵਿਭਾਗ ਨੇ ਬਰਡ ਫਲੂ ਮਹਾਂਮਾਰੀ ਸੰਬੰਧੀ ਜਾਂਚ ਅਤੇ ਨਿਗਰਾਨੀ ਕਰਨ ਲਈ ਕੇਂਦਰੀ ਟੀਮ ਰਾਜਾਂ ਵਿੱਚ ਤਾਇਨਾਤ ਕੀਤੀ ਹੈ।

ਕੇਰਲ ਦਾ ਦੌਰਾ ਕਰਨ ਵਾਲੀ ਕੇਂਦਰੀ ਮਾਹਰ ਟੀਮ ਨੇ ਹੇਠਾਂ ਦਿੱਤੇ ਰੋਕਥਾਮ ਉਪਾਵਾਂ ਦੀ ਸਿਫਾਰਸ਼ ਕੀਤੀ ਹੈ: -

1. ਬੱਤਖ ਪਾਲਣ ਦੇ ਮੌਜੂਦਾ ਲਾਗ ਵਾਲੇ ਖੇਤਰਾਂ ਤੋਂ ਬਚਾਅ  

2. ਬਰਡ ਫਲੂ ਦੇ ਵਾਇਰਸ ਦੀ ਮੌਜੂਦਗੀ ਲਈ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਪਰਵਾਸੀ ਪੰਛੀਆਂ ਤੋਂ ਮਲ ਪਦਾਰਥ ਨਮੂਨਿਆਂ ਦੀ ਜਾਂਚ ਕੀਤੀ ਜਾਵੇ। 

3. ਜੋ ਵਪਾਰੀ ਪੋਲਟਰੀ ਫਾਰਮ ਤੋਂ ਅੰਡੇ ਅਤੇ ਪੰਛੀਆਂ ਨੂੰ ਇਕੱਤਰ ਕਰਦੇ ਹਨ, ਉਨ੍ਹਾਂ ਵਲੋਂ ਬਾਇਓਸਕਯੂਰੀਟੀ ਉਪਾਵਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। 

4. ਪੰਚਾਇਤ / ਨਗਰ ਪਾਲਿਕਾ ਦੇ ਸਹਿਯੋਗ ਨਾਲ ਲੋਕ ਜਾਗਰੂਕਤਾ ਮੁਹਿੰਮਾਂ ਵਿੱਚ ਹਿੱਸਾ ਲੈਣਾ।

ਇਹ ਜਾਣਕਾਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਸੰਜੀਵ ਕੁਮਾਰ ਬਾਲਯਾਨ ਨੇ ਅੱਜ ਰਾਜ ਸਭਾ ਵਿੱਚ ਦਿੱਤੀ। 

*******

ਏਪੀਐਸ / ਐਮਜੀ / ਜੇਕੇ 



(Release ID: 1697588) Visitor Counter : 102


Read this release in: English , Urdu