ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਟੀ ਬੀ ਦਾ ਖਾਤਮਾ

Posted On: 12 FEB 2021 5:34PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ 8 ਮਈ 2017 ਨੂੰ ਕੌਮੀ ਰਣਨੀਤਿਕ ਯੋਜਨਾ (2017—25) ਨੂੰ ਮਨਜ਼ੂਰੀ ਦਿੱਤੀ ਸੀ ਤੇ ਇਸ ਨੂੰ ਪੂਰੇ ਦੇਸ਼ ਵਿੱਚ 2025 ਤੱਕ ਟੀ ਬੀ ਖਤਮ ਕਰਨ ਦੇ ਟੀਚੇ ਨਾਲ ਲਾਗੂ ਕੀਤਾ ਜਾ ਰਿਹਾ ਹੈ । ਟੀ ਬੀ ਲਈ ਕੌਮੀ ਰਣਨੀਤਿਕ ਯੋਜਨਾ (ਐੱਨ ਐੱਸ ਪੀ) (2017—2025) ਤਹਿਤ ਸਾਲ 2017—18 । ਸਾਲ 2018—19 ਅਤੇ 2019—20 ਲਈ ਸਮਾਜਿਕ ਕਲਿਆਣ ਸਹਾਇਤਾ ਲਈ 20% , 22% ਅਤੇ 24% ਕ੍ਰਮਵਾਰ ਫੰਡ ਰੱਖੇ ਗਏ ਹਨ ।

 

 


2017-18

2018-19

2019-20

Amount (In crores)

612.60

907.53

1223.94

As % of total budget

20%

22%

24%

Total NSP proposed budget

3135.61

4115.64

5075.95
ਕੌਮੀ ਟੀ ਬੀ ਖਾਤਮਾ ਪ੍ਰੋਗਰਾਮ ਤਹਿਤ ਹੇਠ ਲਿਖੀਆਂ ਚਾਲੂ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ।

* ਕਬਾਇਲੀ ਨੋਟੀਫਾਇਡ ਬਲਾਕਸ ਵਿੱਚ ਟੀ ਬੀ ਦੇ ਸਾਰੇ ਮਰੀਜ਼ਾਂ ਨੂੰ 750 ਰੁਪਏ ਆਵਾਜਾਈ ਸਹਿਯੋਗ ਵਜੋਂ ਸਹਾਇਤਾ ਦਿੱਤੀ ਜਾ ਰਹੀ ਹੈ ।

* ਭਾਈਚਾਰਾ ਇਲਾਜ ਹਮਾਇਤੀਆਂ ਨੂੰ ਇਲਾਜ ਦੌਰਾਨ ਮਰੀਜ਼ਾਂ ਦੀ ਸਹਾਇਤਾ ਲਈ ਇਲਾਜ ਹਮਾਇਤੀ ਆਨਰੇਰੀਅਮ ਦਿੱਤਾ ਜਾ ਰਿਹਾ ਹੈ । ਇਹ ਆਨਰੇਰੀਅਮ ਡਰੱਗ ਸੈਂਸਟਿਵ ਟੀ ਬੀ ਦੀ ਸਫ਼ਲਤਾ ਲਈ 1000 ਰੁਪਏ , ਇਨਸੈਂਟਿਵ ਪੜਾਅ ਮੁਕੰਮਲ ਹੋਣ ਤੇ 2000 ਰੁਪਏ ਅਤੇ ਡਰੱਗ ਰਜਿ਼ਸਟੈਂਟ ਟੀ ਬੀ ਦੇ ਇਲਾਜ ਦਾ ਨਿਰੰਤਰ ਪੜਾਅ ਮੁਕੰਮਲ ਹੋਣ ਤੇ 3000 ਰੁਪਏ ਦਿੱਤੇ ਜਾਂਦੇ ਹ ।

ਹੇਠ ਲਿਖੀਆਂ ਨਵੀਆਂ ਯੋਜਨਾਵਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ ।

* ਨਿਕਸੇ਼ ਪੋਸ਼ਨ ਯੋਜਨਾ 1 ਅਪ੍ਰੈਲ 2018 ਤੋਂ ਲਾਗੂ ਕੀਤੀ ਗਈ ਹੈ , ਜਿਸ ਤਹਿਤ ਟੀ ਬੀ ਦੇ ਸਾਰੇ ਮਰੀਜ਼ਾਂ ਨੂੰ ਉਨ੍ਹਾਂ ਦੇ ਇਲਾਜ ਦੌਰਾਨ ਪੌਸ਼ਟਿਕ ਸਹਾਇਤਾ ਲਈ 500 ਰੁਪਏ ਪ੍ਰਤੀ ਮਹੀਨਾ ਮੁਹੱਈਆ ਕੀਤਾ ਜਾ ਰਿਹਾ ਹੈ । ਨਿੱਜੀ ਖੇਤਰ ਪ੍ਰੋਵਾਈਡਰਸ (ਨਿੱਜੀ ਪ੍ਰੈਕਟੀਸ਼ਨਰਸ , ਹਸਪਤਾਲ , ਲੈਬਾਰਟਰੀ ਅਤੇ ਕੈਮਿਸਟ) ਜੋ ਟੀ ਬੀ ਮਰੀਜ਼ ਨੂੰ ਨਿਕਸ਼ੇ ਲਈ ਨੋਟੀਫਾਈ ਕਰਦੇ ਹਨ , ਨੂੰ ਨੋਟੀਫਿਕੇਸ਼ਨ ਤੇ 500 ਰੁਪਏ ਪ੍ਰੋਤਸਾਹਨ ਅਤੇ ਮਰੀਜ਼ ਦੇ ਇਲਾਜ ਦੇ ਨਤੀਜਿਆਂ ਨੂੰ ਅੱਪਡੇਟ ਕਰਨ ਲਈ ਹੋਰ 500 ਰੁਪਏ ਦਿੱਤੇ ਜਾਂਦੇ ਹਨ ।

ਮੰਤਰਾਲੇ ਨੇ (ਸਿਹਤ ਅਤੇ ਪਰਿਵਾਰ ਭਲਾਈ) ਸਕੱਤਰ ਦੀ ਅਗਵਾਈ ਤਹਿਤ ਇੱਕ ਅੰਤਰ ਮੰਤਰਾਲਾ ਤਾਲਮੇਲ ਕਮੇਟੀ ਸਥਾਪਿਤ ਕੀਤੀ ਹੈ , ਜਿਸ ਵਿੱਚ ਕਬਾਇਲੀ ਮਾਮਲੇ ਮੰਤਰਾਲਾ , ਮਹਿਲਾ ਤੇ ਬਾਲ ਵਿਕਾਸ ਮੰਤਰਾਲਾ , ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਅਤੇ ਮਜ਼ਦੂਰ ਤੇ ਰੋਜ਼ਗਾਰ ਮੰਤਰਾਲਾ ਆਦਿ ਸ਼ਾਮਿਲ ਹਨ । ਨੂੰ ਪ੍ਰਤੀਨਿੱਧਤਾ ਦਿੱਤੀ ਗਈ ਹੈ ਤਾਂ ਜੋ ਟੀ ਬੀ ਪ੍ਰੋਗਰਾਮ ਅਤੇ ਹੋਰ ਮੰਤਰਾਲਿਆਂ ਵਿਚਾਲੇ ਸਹਿਜ ਸੰਪਰਕ ਰਹੇ ।

ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।

ਐੱਮ ਵੀ / ਐੱਸ ਜੇ(Release ID: 1697539) Visitor Counter : 118


Read this release in: English , Urdu