ਟੈਕਸਟਾਈਲ ਮੰਤਰਾਲਾ

ਟੈਕਸਟਾਈਲ ਸੈਕਟਰ (ਸਮਰਥ) ਵਿੱਚ ਸਮਰੱਥਾ ਨਿਰਮਾਣ ਲਈ ਯੋਜਨਾ

Posted On: 11 FEB 2021 3:38PM by PIB Chandigarh

ਟੈਕਸਟਾਈਲ ਸੈਕਟਰ ਵਿੱਚ ਸਮਰੱਥਾ ਨਿਰਮਾਣ ਲਈ ਯੋਜਨਾ (ਸਮਰਥ)) ਨੂੰ ਟੈਕਸਟਾਈਲ ਸੈਕਟਰ ਵਿੱਚ ਹੁਨਰ ਦੇ ਪਾੜੇ ਨੂੰ ਦੂਰ ਕਰਨ ਅਤੇ ਨੌਜਵਾਨਾਂ ਨੂੰ ਲਾਭਕਾਰੀ ਅਤੇ ਟਿਕਾਊ ਰੁਜ਼ਗਾਰ ਪ੍ਰਦਾਨ ਕਰਨ ਵਿੱਚ ਟੈਕਸਟਾਈਲ ਉਦਯੋਗ ਦੇ ਯਤਨਾਂ ਦੀ ਪੂਰਤੀ ਲਈ ਪ੍ਰਵਾਨਗੀ ਦਿੱਤੀ ਗਈ ਸੀ। ਸਮਰਥ ਦੇ ਉਦੇਸ਼ ਹੇਠ ਦਿੱਤੇ ਅਨੁਸਾਰ ਹਨ: 

  1. ਸਪਲਾਈਿੰਗ ਅਤੇ ਬੁਣਾਈ ਨੂੰ ਛੱਡ ਕੇ ਟੈਕਸਟਾਈਲ ਦੀ ਪੂਰੀ ਵੈਲਯੂ ਚੇਨ ਨੂੰ ਕਵਰ 

ਕਰਦਿਆਂ, ਸੰਗਠਿਤ ਟੈਕਸਟਾਈਲ ਅਤੇ ਸਬੰਧਤ ਖੇਤਰਾਂ ਵਿੱਚ ਨੌਕਰੀਆਂ ਪੈਦਾ ਕਰਨ ਵਿੱਚ ਉਦਯੋਗ ਦੇ ਯਤਨਾਂ ਨੂੰ ਉਤਸ਼ਾਹਤ ਕਰਨ ਅਤੇ ਪੂਰਕ ਕਰਨ ਲਈ ਮੰਗ ਪ੍ਰੇਰਿਤ, ਪਲੇਸਮੈਂਟ ਓਰੀਐਂਟਡ ਨੈਸ਼ਨਲ ਸਕਿੱਲ ਕਵਾਲਿਫਿਕੇਸ਼ਨਜ਼ ਫਰੇਮਵਰਕ (ਐੱਨਐੱਸਕਿਯੂਐੱਫ) ਅਨੁਕੂਲ ਸਕਿਲਿੰਗ ਪ੍ਰੋਗਰਾਮ ਪ੍ਰਦਾਨ ਕਰਨਾ।

ii. ਹੈਂਡਲੂਮਜ਼, ਹੈਂਡੀਕਰਾਫਟਸ, ਸੇਰੀਕਲਚਰ ਅਤੇ ਜੂਟ ਦੇ ਰਵਾਇਤੀ ਸੈਕਟਰਾਂ ਵਿੱਚ ਹੁਨਰ ਅਤੇ ਹੁਨਰ ਨੂੰ ਅਪਗ੍ਰੇਡ ਕਰਨ ਲਈ ਉਤਸ਼ਾਹਤ ਕਰਨਾ 

iii. ਪੂਰੇ ਦੇਸ਼ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਮਜ਼ਦੂਰੀ ਜਾਂ ਸਵੈ-ਰੁਜ਼ਗਾਰ ਦੇ ਦੁਆਰਾ 

ਟਿਕਾਊ ਰੋਜ਼ੀ-ਰੋਟੀ ਦੀ ਵਿਵਸਥਾ ਦੇ ਯੋਗ ਬਣਾਉਣਾ 

ਸਮਰਥ ਅਧੀਨ ਹੁਨਰ ਪ੍ਰੋਗਰਾਮ ਟੈਕਸਟਾਈਲ ਉਦਯੋਗ / ਉਦਯੋਗ ਐਸੋਸੀਏਸ਼ਨਾਂ, ਰਾਜ ਸਰਕਾਰ ਦੀਆਂ ਏਜੰਸੀਆਂ ਅਤੇ ਕੱਪੜਾ ਮੰਤਰਾਲੇ ਦੀਆਂ ਖੇਤਰੀ ਸੰਸਥਾਵਾਂ ਦੇ ਸਹਿਭਾਗੀਆਂ (ਆਈਪੀ) ਰਾਹੀਂ ਲਾਗੂ ਕੀਤਾ ਜਾਂਦਾ ਹੈ।

ਸਕੀਮ ਅਧੀਨ ਸਿਖਲਾਈ ਕੇਂਦਰਾਂ ਦੀ ਭੌਤਿਕ ਤਸਦੀਕ ਕਰਨ ਤੋਂ ਬਾਅਦ ਵੱਖ-ਵੱਖ ਲਾਗੂ ਕਰਨ ਵਾਲੇ ਭਾਈਵਾਲਾਂ ਨੂੰ ਸਿਖਲਾਈ ਦੇ ਟੀਚਿਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਏਜੰਸੀ

ਸਿਖਲਾਈ ਦੇ ਟੀਚੇ ਨਿਰਧਾਰਤ (ਵਿਅਕਤੀਆਂ ਵਿੱਚ)

ਉਦਯੋਗ / ਉਦਯੋਗ ਐਸੋਸੀਏਸ਼ਨ (ਪ੍ਰਵੇਸ਼ ਪੱਧਰ)

1,36,073

ਉਦਯੋਗ / ਉਦਯੋਗ ਐਸੋਸੀਏਸ਼ਨ (ਅਪਸਕਿਲਿੰਗ)

30,326

ਰਾਜ ਸਰਕਾਰ ਦੀਆਂ ਏਜੰਸੀਆਂ

90,078

ਸੈਕਟੋਰਲ ਏਜੰਸੀਆਂ

43,020

ਇੰਡਸਟਰੀ ਐਸੋਸੀਏਸ਼ਨ ਐੱਮਐੱਸਐੱਮਈ ਟੈਕਸਟਾਈਲ ਉਦਯੋਗਾਂ ਨਾਲ ਕੰਮ ਕਰ ਰਹੀ ਹੈ

34,572

 

ਆਂਧਰ ਪ੍ਰਦੇਸ਼ ਵਿੱਚ ਸਮਰਥ ਯੋਜਨਾ ਤਹਿਤ ਹੁਣ ਤੱਕ ਸਿਖਲਾਈ ਪ੍ਰਾਪਤ ਲਾਭਪਾਤਰੀਆਂ ਦੀ ਸਥਿਤੀ ਹੇਠਾਂ ਹੈ: 

ਲੜੀ ਨੰਬਰ

ਜ਼ਿਲ੍ਹਾ

ਲਾਭਪਾਤਰੀਆਂ ਦੀ ਗਿਣਤੀ

1.

ਅਨੰਤਪੁਰ

395

2.

ਕ੍ਰਿਸ਼ਨਾ

53

3.

ਐੱਸਪੀਐੱਸਆਰ ਨੇਲੋਰ

30

4.

ਪੱਛਮੀ ਗੋਦਾਵਰੀ

30

 

ਕੁੱਲ

508*

           * 293 ਲਾਭਪਾਤਰੀਆਂ ਨੇ ਸਿਖਲਾਈ ਪੂਰੀ ਕੀਤੀ, ਜਿਨ੍ਹਾਂ ਵਿੱਚੋਂ 85 ਨੂੰ ਪਲੇਸਮੈਂਟ ਪ੍ਰਦਾਨ ਕੀਤੀ ਗਈ ਹੈ।

ਮਾਰਚ 2020 ਦੌਰਾਨ ਚੱਲ ਰਹੇ ਸਾਰੇ ਟ੍ਰੇਨਿੰਗ ਬੈਚਾਂ ਨੂੰ ਕੋਵਿਡ -19 ਮਹਾਮਾਰੀ ਕਾਰਨ ਅਤੇ ਸਰਕਾਰ ਦੁਆਰਾ ਐਲਾਨੇ ਲੌਕਡਾਊਨ ਕਾਰਨ ਪਾਬੰਦੀ ਕਾਰਨ ਰੱਦ ਕਰਨਾ ਪਿਆ ਸੀ। ਇਸ ਤੋਂ ਇਲਾਵਾ ਸਰਕਾਰ ਨੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਨੂੰ ਸਿਰਫ ਸਤੰਬਰ, 2020 ਤੋਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਸੀ। ਕੋਵਿਡ -19 ਦੇ ਪ੍ਰਭਾਵ ਦੇ ਮੱਦੇਨਜ਼ਰ, ਸਕੀਮ ਅਧੀਨ ਅਸਲ ਭੌਤਿਕ ਪ੍ਰਾਪਤੀ ਅਤੇ ਫੰਡਾਂ ਦੀ ਵਰਤੋਂ ਪ੍ਰਭਾਵਤ ਹੋਈ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਟ੍ਰੇਨਰਾਂ ਦੀ ਔਨਲਾਈਨ ਸਿਖਲਾਈ (ਟੀ. ਟੀ.) ਪ੍ਰੋਗਰਾਮ ਨੂੰ ਪੂਰਾ ਕਰਨ ਲਈ ਇਕ ਵਿਸ਼ੇਸ਼ ਉਪਾਅ ਆਰੰਭ ਕੀਤਾ ਗਿਆ ਹੈ ਅਤੇ ਔਨਲਾਈਨ ਢੰਗ ਦੁਆਰਾ 500 ਤੋਂ ਵੱਧ ਟ੍ਰੇਨਰਾਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ।

ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਈਰਾਨੀ ਨੇ ਅੱਜ ਰਾਜ
ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ ।

****

ਬੀ ਵਾਈ / ਏਐਸ(Release ID: 1697270) Visitor Counter : 86


Read this release in: English , Manipuri