ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਬੱਚਿਆਂ ਨੂੰ ਜਿਨਸੀ ਅਪਰਾਧ ਤੋਂ ਬਚਾਉਣਾ
Posted On:
11 FEB 2021 3:36PM by PIB Chandigarh
ਜਿਨਸੀ ਅਪਰਾਧ ਤੋਂ ਬੱਚਿਆਂ ਦੇ ਬਚਾਅ ਸਬੰਧੀ (ਪੋਕਸੋ) ਐਕਟ, 2012 ਦੀ ਧਾਰਾ 5 ਉਪ-ਧਾਰਾ (ਕੇ) ਅਤੇ ਧਾਰਾ 9 (ਕੇ), ਇਹ ਨਿਰਧਾਰਿਤ ਕਰਦੀ ਹੈ ਕਿ ਜੋ ਕੋਈ ਵੀ ਕਿਸੇ ਬੱਚੇ ਦੀ ਮਾਨਸਿਕ ਜਾਂ ਸਰੀਰਕ ਵਿਕਲਾਂਗਤਾ ਦਾ ਫਾਇਦਾ ਲੈਂਦਾ ਹੈ, ਉਹ 'ਪੈਨੇਟ੍ਰੇਟਿਵ ਜਿਨਸੀ ਹਮਲਾ' ਜਾਂ 'ਜਿਨਸੀ ਸ਼ੋਸ਼ਣ' ਲਈ ਗੁਨਾਹ ਕਰਦਾ ਹੈ, ਕ੍ਰਮਵਾਰ ਉਹ ਬੱਚੇ 'ਤੇ 'ਉਤੇਜਿਤ ਪੈਨੇਟ੍ਰੇਟਿਵ ਯੌਨ ਹਮਲੇ' ਜਾਂ 'ਉਤੇਜਿਤ ਜਿਨਸੀ ਹਮਲੇ' ਨੂੰ ਅੰਜਾਮ ਦਿੰਦਾ ਹੈ। POCSO ਐਕਟ ਦੀ ਧਾਰਾ 6 ਇਹ ਦਰਸਾਉਂਦੀ ਹੈ ਕਿ ਜਿਹੜਾ ਵੀ ਵਿਅਕਤੀ ਹਮਲਾਵਰ ਯੌਨ ਸ਼ੋਸ਼ਣ ਦਾ ਜੁਰਮ ਕਰਦਾ ਹੈ ਉਸਨੂੰ ਸਖਤ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਜੋ ਕਿ ਵੀਹ ਸਾਲ ਤੋਂ ਘੱਟ ਨਹੀਂ ਹੋਵੇਗੀ, ਪਰ ਇਹ ਉਮਰ ਕੈਦ ਤੱਕ ਵੀ ਹੋ ਸਕਦੀ ਹੈ, ਜਿਸਦਾ ਅਰਥ ਹੈ ਕਿ ਉਸ ਵਿਅਕਤੀ ਦੇ ਬਾਕੀ ਬਚੇ ਕੁਦਰਤੀ ਜੀਵਨ ਲਈ ਕੈਦ ਹੋਵੇਗੀ ਅਤੇ ਉਹ ਜੁਰਮਾਨੇ, ਜਾਂ ਮੌਤ ਲਈ ਵੀ ਜ਼ਿੰਮੇਵਾਰ ਹੋਵੇਗਾ।
ਪੋਕਸੋ ਐਕਟ ਦੀ ਧਾਰਾ 10 ਵਿੱਚ ਕਿਹਾ ਗਿਆ ਹੈ ਕਿ ਜਿਹੜਾ ਵੀ ਵਿਅਕਤੀ ਜਿਨਸੀ ਸ਼ੋਸ਼ਣ ਨੂੰ ਅੰਜਾਮ ਦਿੰਦਾ ਹੈ, ਉਸਨੂੰ ਕਿਸੇ ਵੀ ਤਰ੍ਹਾਂ ਦੀ ਕੈਦ ਦੀ ਸਜ਼ਾ ਦਿੱਤੀ ਜਾਏਗੀ, ਜੋ ਪੰਜ ਸਾਲ ਤੋਂ ਘੱਟ ਨਹੀਂ ਹੋ ਸਕਦੀ, ਪਰ ਇਹ ਸੱਤ ਸਾਲ ਤੱਕ ਵੀ ਵਧਾਈ ਜਾ ਸਕਦੀ ਹੈ, ਅਤੇ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ।
ਉਪ-ਧਾਰਾ (8) ਦੇ ਅਧੀਨ POCSO ਐਕਟ ਦੀ ਧਾਰਾ-33 ਇਹ ਦਰਸਾਉਂਦੀ ਹੈ ਕਿ ਢੁੱਕਵੇਂ ਮਾਮਲਿਆਂ ਵਿੱਚ, ਵਿਸ਼ੇਸ਼ ਅਦਾਲਤ, ਸਜ਼ਾ ਤੋਂ ਇਲਾਵਾ, ਬੱਚੇ ਨੂੰ ਕਿਸੇ ਵੀ ਸਰੀਰਕ ਜਾਂ ਮਾਨਸਿਕ ਸਦਮੇ ਲਈ ਉਸ ਨੂੰ ਜਾਂ ਅਜਿਹੇ ਬੱਚੇ ਦੇ ਤੁਰੰਤ ਮੁੜ ਵਸੇਬੇ ਲਈ ਨਿਰਧਾਰਤ ਕੀਤੇ ਗਏ ਮੁਆਵਜ਼ੇ ਦੀ ਸਿੱਧੀ ਅਦਾਇਗੀ ਕਰ ਸਕਦੀ ਹੈ।
ਪੋਕਸੋ ਨਿਯਮ, 2020 ਦੇ ਨਿਯਮ 4 ਵਿੱਚ, ਬਾਲ ਯੌਨ ਸ਼ੋਸ਼ਣ ਦੇ ਪੀੜਤ ਦੀ ਕਾਊਂਸਲਿੰਗ ਅਤੇ ਇਲਾਜ ਦੇ ਨਾਲ-ਨਾਲ ਦੇਖਭਾਲ ਅਤੇ ਸੁਰੱਖਿਆ ਬਾਰੇ ਵਿਸਤ੍ਰਿਤ ਵਿਧੀ ਦਰਸਾਈ ਗਈ ਹੈ। ਪੋਕਸੋ ਨਿਯਮ, 2020 ਦੀ ਧਾਰਾ -6 ਵਿੱਚ ਬਾਲ ਯੌਨ ਸ਼ੋਸ਼ਣ ਦੇ ਪੀੜਤ ਨੂੰ ਡਾਕਟਰੀ ਸਹਾਇਤਾ ਅਤੇ ਦੇਖਭਾਲ ਮੁਹੱਈਆ ਕਰਾਉਣ ਸੰਬੰਧੀ ਵੀ ਵਿਵਸਥਾ ਹੈ। ਪੋਕਸੋ ਨਿਯਮ, 2020 ਵਿੱਚ ਖਾਣੇ, ਕੱਪੜੇ, ਆਵਾਜਾਈ ਅਤੇ ਹੋਰ ਲੁੜੀਂਦੀਆਂ ਜ਼ਰੂਰਤਾਂ ਲਈ ਵਿਸ਼ੇਸ਼ ਰਾਹਤ ਦਾ ਪ੍ਰਬੰਧ ਵੀ ਨਿਰਧਾਰਿਤ ਕੀਤਾ ਗਿਆ ਹੈ। ਵਿਸਤ੍ਰਿਤ ਪੋਕਸੋ ਨਿਯਮ, 2020 ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਵੈੱਬਸਾਈਟ ਯਾਨੀ www.wcd.nic.in 'ਤੇ ਉਪਲਬਧ ਹਨ।
ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮਰਿਤੀ ਜੁਬਿਨ ਈਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
**********
ਬੀਵਾਈ/ ਏਐੱਸ
(Release ID: 1697268)
Visitor Counter : 221