ਗ੍ਰਹਿ ਮੰਤਰਾਲਾ

ਬੀ ਏ ਡੀ ਪੀ ਦਾ ਮੁਲਾਂਕਣ

Posted On: 09 FEB 2021 6:52PM by PIB Chandigarh

ਸਾਲ 2020 ਦੌਰਾਨ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਬੀ ਏ ਡੀ ਪੀ ) ਬਾਰੇ 2 ਮੁਲਾਂਕਣ ਅਧਿਐਨ ਕੀਤੇ ਗਏ ਹਨ । ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਨੇ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਆਈ ਆਈ ਪੀ ਏ) , ਨਵੀਂ ਦਿੱਲੀ ਅਤੇ ਨੀਤੀ ਆਯੋਗ ਨੇ ਆਪਣੇ ਵਿਕਾਸ ਨਿਗਰਾਨੀ ਅਤੇ ਮੁਲਾਂਕਣ ਦਫ਼ਤਰ ਰਾਹੀਂ ਬੀ ਏ ਡੀ ਪੀ ਬਾਰੇ ਮੁਲਾਂਕਣ ਅਧਿਐਨ ਕਰਵਾਏ ਹਨ ।

ਸੋਧੇ ਬੀ ਏ ਡੀ ਪੀ ਦਿਸ਼ਾ ਨਿਰਦੇਸ਼ 1/4/2020 ਤੋਂ ਲਾਗੂ ਹੋ ਗਏ ਹਨ , ਇਨ੍ਹਾਂ ਵਿੱਚ ਕੁੱਲ ਅਲਾਟ ਕੀਤੇ ਗਏ ਫੰਡਾਂ ਦਾ 10# ਰਾਖਵਾਂ ਰੱਖਣ ਦੀ ਵਿਵਸਥਾ ਹੈ , ਜੋ ਬੀ ਏ ਡੀ ਪੀ ਰਿਜ਼ਰਵ ਫੰਡ ਹੋਵੇਗਾ ਅਤੇ ਜਿਸ ਨੂੰ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਬਿਹਤਰ ਕਾਰਗੁਜ਼ਾਰੀ ਲਈ ਪ੍ਰੋਤਸਾਹਨ ਦੇਣ ਲਈ ਵਰਤਿਆ ਜਾਵੇਗਾ । ਦਿਸ਼ਾ ਨਿਰਦੇਸ਼ਾਂ ਵਿੱਚ ਬੀ ਏ ਡੀ ਪੀ ਰਿਜ਼ਰਵ ਫੰਡ / ਸੇਵਿੰਗਸ (ਜੇ ਕੋਈ ਹੋਵੇ) ਨੂੰ ਪ੍ਰਾਜੈਕਟਾਂ ਲਈ ਵਧੀਕ ਐਲੋਕੇਸ਼ਨ ਦੇਣ ਦੇ ਨਾਲ ਨਾਲ ਵਧੀਆ ਕਾਰਗੁਜ਼ਾਰੀ ਜਿ਼ਲਿਆਂ ਨੂੰ ਨਾਮ ਦੇਣ ਦੀ ਵਿਵਸਥਾ ਵੀ ਕੀਤੀ ਗਈ ਹੈ ।

ਬੀ ਏ ਡੀ ਪੀ ਰਿਜ਼ਰਵ ਫੰਡ ਤਹਿਤ ਪੰਜਾਬ ਸੂਬਾ ਸਰਕਾਰ ਸਮੇਤ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ  ਰਾਖਵੇਂ ਫੰਡਾਂ ਤੋਂ ਉਤਸ਼ਾਹ ਪ੍ਰਾਪਤ ਕਰਨ ਲਈ ਕੋਈ ਪ੍ਰਸਤਾਵ ਪ੍ਰਾਪਤ ਨਹੀਂ ਹੋਇਆ ਹੈ । 


ਇਹ ਜਾਣਕਾਰੀ ਗ੍ਰਹਿ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਨਿੱਤਿਆ ਨੰਦ ਰਾਏ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ । 

 

 

NW/RK/PK/AD/DDD/1187


(Release ID: 1696648) Visitor Counter : 162


Read this release in: English , Urdu