ਪ੍ਰਿਥਵੀ ਵਿਗਿਆਨ ਮੰਤਰਾਲਾ

ਕੌਮੀ ਮਾਨਸੂਨ ਮਿਸ਼ਨ

Posted On: 09 FEB 2021 5:21PM by PIB Chandigarh

ਪ੍ਰਿਥਵੀ ਵਿਗਿਆਨ ਮੰਤਰਾਲੇ ਨੇ ਮਾਨਸੂਨ ਮਿਸ਼ਨ ਤਹਿਤ ਅੱਤਿ ਆਧੂਨਿਕ ਮੌਸਮ ਅਤੇ ਜਲਵਾਯੂ ਭਵਿੱਖਵਾਣੀ ਮਾਡਲ ਵਿਕਸਿਤ ਕੀਤੇ ਹਨ , ਜੋ ਹੁਣ ਸੰਚਾਲਨ ਤੋਂ ਬਾਅਦ ਵਰਤੇ ਜਾ ਰਹੇ ਹਨ । ਇਨ੍ਹਾਂ ਮਾਡਲਾਂ ਵਿੱਚ ਛੋਟੀ ਸੀਮਾ ਤੋਂ ਦਰਮਿਆਨੀ ਸੀਮਾ (1—10 ਦਿਨ) , ਵਿਸਥਾਰਤ ਸੀਮਾ (10 ਦਿਨਾਂ ਤੋਂ 30 ਦਿਨ) ਅਤੇ ਸੀਜ਼ਨਲ (ਇੱਕ ਸੀਜ਼ਨ ਤੱਕ ਦੇ) ਮਾਡਲ ਸ਼ਾਮਲ ਹਨ । ਕੌਮੀ ਮਾਨਸੂਨ ਮਿਸ਼ਨ ਤਹਿਤ ਵਿਕਸਿਤ ਕੀਤੇ ਗਏ ਮਾਡਲਾਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਵੱਖ—ਵੱਖ ਸਮੇਂ ਪੈਮਾਨਿਆਂ ਤੇ ਇਹ ਘਟਨਾਵਾਂ ਬਾਰੇ ਮਹੱਤਵਪੂਰਨ ਮੌਸਮ ਦੀ ਭਵਿੱਖਵਾਣੀ ਵਿੱਚ ਬਹੁਤ ਉੱਚੀ ਕੁਸ਼ਲਤਾ ਦਿਖਾਈ ਹੈ । ਕੌਮੀ ਮਾਨਸੂਨ ਮਿਸ਼ਨ ਦਾ ਸਮੁੱਚਾ ਉਦੇਸ਼ ਸਾਰੇ ਸਮੇਂ ਪੈਮਾਨਿਆਂ ਤੇ ਮਾਨਸੂਨ ਭਵਿੱਖਵਾਣੀ ਵਿੱਚ ਸੁਧਾਰ ਕਰਨਾ ਹੈ । ਅਤੇ ਇਸ ਲਈ ਇਹ ਸਾਰੇ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਗਿਆ ਹੈ ।
ਮਾਨਸੂਨ ਮਿਸ਼ਨ ਦੇ ਟੀਚੇ ਹੇਠ ਲਿਖੇ ਹਨ :

1. ਮਾਨਸੂਨ ਮਿਸ਼ਨ ਮਾਡਲਾਂ ਨੂੰ ਵੱਖ—ਵੱਖ ਸਮੇਂ ਪੈਮਾਨਿਆਂ ਜਿਵੇਂ , ਸੀਜ਼ਨਲ (ਸਾਰੇ ਮਾਨਸੂਨ ਸੀਜ਼ਨ ਲਈ) , ਵਿਸਥਾਰਤ ਸੀਮਾ (ਚਾਰ ਹਫ਼ਤਿਆਂ ਤੱਕ) , ਛੋਟੀ ਸੀਮਾ ਭਵਿੱਖਵਾਣੀ (ਪੰਜ ਦਿਨਾਂ ਤੱਕ ਲਈ ) ਵਰਤ ਕੇ ਇੱਕ ਸਹਿਜ ਭਵਿੱਖਵਾਣੀ ਪ੍ਰਣਾਲੀ ਵਿਕਸਿਤ ਕਰਨਾ ।
2. ਭਾਰਤ ਅਤੇ ਵਿਦੇਸ਼ੀ ਸੰਸਥਾਵਾਂ ਵਿਚਾਲੇ ਅਤਿਅੰਤ ਅਤੇ ਜਲਵਾਯੂ ਸਬੰਧੀ ਭਵਿੱਖਵਾਣੀ ਲਈ ਕਾਰਜਸ਼ੀਲ ਭਾਈਵਾਲੀ ਵਿੱਚ ਪਹਿਲਕਦਮੀ ਅਤੇ ਤਾਲਮੇਲ ਨਾਲ ਪ੍ਰਣਾਲੀ ਨੂੰ ਵਿਕਸਿਤ ਕਰਨਾ ।
3. ਜਲਵਾਯੂ ਕਾਰਜਾਂ ਲਈ ਸਮਾਜਿਕ ਪ੍ਰਭਾਵਾਂ ਵਾਲੀਆਂ ਪ੍ਰਣਾਲੀਆਂ ਜਿਵੇਂ ਖੇਤੀਬਾੜੀ , ਹੜ੍ਹਾਂ ਸਬੰਧੀ ਅਗਾਊਂ ਸੂਚਨਾ , ਅਤਿਅੰਤ ਘਨਾਵਾਂ ਦੀ ਅਗਾਊਂ ਸੂਚਨਾ (ਹਵਾ ਊਰਜਾ ਆਦਿ) ਦਾ ਵਿਕਾਸ ਅਤੇ ਲਾਗੂ ਕਰਨਾ ।
4. ਮਾਡਲ ਦੀ ਭਵਿੱਖਵਾਣੀ ਲਈ ਉੱਚ ਗੁਣਵੱਤਾ ਵਾਲੇ ਡਾਟਾ ਨੂੰ ਤਿਆਰ ਕਰਨ ਲਈ ਅਗਾਊਂ ਡਾਟਾ ਅਸਿਮੀਲੇਸ਼ਨ ਪ੍ਰਣਾਲੀ ।

ਕੌਮੀ ਮਾਨਸੂਨ ਮਿਸ਼ਨ ਦੀਆਂ ਪਿਛਲੇ ਤਿੰਨਾਂ ਸਾਲਾਂ ਵਿੱਚ ਮੁੱਖ ਪ੍ਰਾਪਤੀਆਂ ਹੇਠ ਲਿਖੀਆਂ ਹਨ ।
1. ਸੀਜ਼ਨਲ ਭਵਿੱਖਵਾਣੀ , ਵਿਸਥਾਰਤ ਸੀਮਾ ਭਵਿੱਖਵਾਣੀ ਅਤੇ ਬਹੁਤ ਉੱਚੇ ਰੈਜ਼ੁਲੇਸ਼ਨ , ਥੋੜ੍ਹੀ ਸੀਮਾ ਭਵਿੱਖਵਾਣੀ ਲਈ ਆਧੁਨਿਕ ਭਵਿੱਖਵਾਣੀ ਪ੍ਰਣਾਲੀ ਤਿਆਰ ਕਰਨਾ ।
2. ਛੋਟੀ ਤੇ ਮੱਧਿਅਮ ਸੀਮਾ ਦੀ ਭਵਿੱਖਵਾਣੀ ਜੋ ਬਾਰਾਂ ਕਿਲੋਮੀਟਰ ਲਈ ਹੋਵੇਗੀ , ਲਈ ਗਲੋਬਲ ਇੰਸੈਂਬਲ ਫੋਰਕਾਸਟ ਸਿਸਟਮ (ਜੀ ਈ ਐੱਫ ਐੱਸ) ਸ਼ੁਰੂ ਕਰਨਾ ।
3. ਭਵਿੱਖਵਾਣੀਆਂ ਵਿੱਚ ਖ਼ਾਸ ਤੌਰ ਤੇ ਛੋਟੀ ਅਤੇ ਦਰਮਿਆਨੀ ਸੀਮਾ ਵਿੱਚ ਇੱਕ ਸ਼ਾਨਦਾਰ ਸੁਧਾਰ ਦੀ ਕੁਸ਼ਲਤਾ ਦੇਖੀ ਗਈ ਹੈ ।
4. ਪਿਛਲੇ ਤਿੰਨ ਸਾਲਾਂ ਵਿੱਚ ਤੂਫ਼ਾਨਾਂ ਨੂੰ ਟ੍ਰੈਕ ਕਰਨਾ ਤੇ ਉਨ੍ਹਾਂ ਦੀ ਤੀਬਰਤਾ ਦੀ ਭਵਿੱਖਵਾਣੀ ਵਿੱਚ ਵੀ ਸਥਿਰ ਵਿਕਾਸ ਦੇਖਿਆ ਗਿਆ ਹੈ ।
5. ਮਾਨਸੂਨ ਮਿਸ਼ਨ ਡਾਇਨਾਮਿਕਲ ਮਾਡਲ (ਐੱਮ ਐੱਮ ਸੀ ਐੱਫ ਐੱਸ) ਦੇ ਸੰਚਾਲਨ ਨਾਲ ਮਾਨਸੂਨ ਭਾਰਤ ਭਰ ਵਿੱਚ ਗਰਮ ਅਤੇ ਸਰਦ ਮੌਸਮੀ ਸੀਜ਼ਨਾਂ ਦੌਰਾਨ ਤਾਪਮਾਨ ਅਤੇ ਮੌਨਸੂਨ ਬਾਰਿਸ਼ਾਂ ਦੀ ਸੀਜ਼ਨਲ ਭਵਿੱਖਵਾਣੀ ਦੇ ਸੰਚਾਲਨ ਲਈ ਤਿਆਰੀ ਕਰਨਾ ।
6. ਐੱਮ ਐੱਮ ਸੀ ਐੱਸ ਐੱਫ ਅਤੇ ਵਿਸਥਾਰਿਤ ਸੀਮਾ ਭਵਿੱਖਵਾਣੀ ਪ੍ਰਣਾਲੀ ਨੂੰ ਦੱਖਣ ਏਸ਼ੀਆ ਤਹਿਤ ਡਬਲਿਊ ਐੱਮ ਓ ਤੋਂ ਮਾਨਤਾ ਪ੍ਰਾਪਤ ਖੇਤਰੀ ਜਲਵਾਯੂ ਕੇਂਦਰ ਅਤੇ ਦੱਖਣ ਏਸ਼ੀਆ ਸੀਜ਼ਨਲ ਜਲਵਾਯੂ ਆਊਟਲੁੱਕ ਫੋਰਮ ਦੀਆਂ ਗਤੀਵਿਧੀਆਂ ਲਈ ਖੇਤਰੀ ਸੀਜ਼ਨਲ ਭਵਿੱਖਵਾਣੀ ਦੇਣ ਲਈ ਤਿਆਰ ਕਰਨਾ ।
7. ਮਾਨਸੂਨ ਇੰਟਰਾਸੀਜ਼ਨਲ ਓਸੀਲੇਸ਼ਨਸ (ਐੱਮ ਆਈ ਐੱਸ ਓ) ਅਤੇ ਮੈਡਿਨ — ਜੂਲੀਅਨ ਓਸੀਲੇਸ਼ਨਸ (ਐੱਮ ਜੇ ਓ) ਜੋ ਵਿਸਥਾਰਿਤ ਸੀਮਾ ਤੇ ਹਨ , ਬਾਰੇ ਭਵਿੱਖਵਾਣੀ ਅਤੇ ਨਿਗਰਾਨੀ ਲਈ ਐਲਗੋਰਿਦਮ ਦਾ ਵਿਕਾਸ ਕਰਨਾ ।
8. ਉੱਤਰ ਹਿੰਦ ਮਹਾਸਾਗਰ ਵਿੱਚ ਖੰਡੀ ਚੱਕਰਵਾਤ ਤੇ ਹੋਰ ਚੱਕਰਵਾਤੀ ਗੜਬੜੀਆਂ ਦੀ ਉਤਪਤੀ ਅਤੇ ਵਿਕਾਸ ਦੀ ਭਵਿੱਖਵਾਣੀ ਲਈ ਇੱਕ ਸੂਚਕਅੰਕ ਦਾ ਵਿਕਾਸ ਕਰਨਾ ।
9. ਸੰਭਾਵਿਤ ਮਾਤਰਾਤਮਿਕ ਮੀਂਹ ਵਰ੍ਹਨ ਦੀ ਭਵਿੱਖਵਾਣੀ ਸਾਰੇ ਭਾਰਤੀ ਦਰਿਆ ਦੇ ਬੇਸਿਨ ਉੱਤੇ ਕਾਰਜਸ਼ੀਲ ਤੌਰ ਤੇ ਲਾਗੂ ਕਰਨੀ ।
10. ਅਤਿਅੰਤ ਹਵਾ , ਮੀਂਹ ਦੀ ਸੰਭਾਵਨਾ ਸਥਾਪਿਤ ਹੋਣ ਤੋਂ ਬਾਅਦ ਸੰਭਾਵਿਤ (ਪ੍ਰਤੀਸ਼ਤ ਅਧਾਰਿਤ) ਪੂਰਵ ਅਨੁਮਾਨ ।
11. ਜੀ ਐੱਸ ਐੱਫ / ਜੀ ਈ ਐੱਫ ਐੱਸ ਦੇ ਪੂਰਵ ਅਨੁਮਾਨਾਂ ਦੀ ਵਰਤੋਂ ਜੰਗਲ ਦੀ ਅੱਗ ਦੀਆਂ ਸੰਭਾਵਨਾਵਾਂ ਅਤੇ ਨਵੀਨੀਕਰਨ ਊਰਜਾ ਖੇਤਰ ਭਾਵ ਹਵਾ ਅਤੇ ਸੰਚਾਲਨ ਲਈ ਮਾਰਗਦਰਸ਼ਨ ਦੇਣ ਲਈ ਕੀਤੀ ਗਈ ਹੈ ।
12. ਇੱਕ ਉੱਚ ਰੈਜ਼ੁਲੇਸ਼ਨ ਖੇਤਰੀ ਮੁੜ ਵਿਸ਼ਲੇਸ਼ਨ ਉਤਪਾਦ ਦਾ ਵਿਕਾਸ , ਆਈ ਐੱਮ ਡੀ ਏ ਏ ਤੇ ਬਹੁਤ ਉੱਚਾ ਰੈਜ਼ੁਲੇਸ਼ਨ , ਜੋ 12 ਕਿਲੋਮੀਟਰ ਦਾ ਹੈ ।
13. ਕਈ ਵਿਗਿਆਨੀਆਂ ਨੂੰ ਮਾਨਸੂਨ ਮਿਸ਼ਨ ਪ੍ਰੋਗਰਾਮ ਦੁਆਰਾ ਮਾਡਲਿੰਗ ਅਤੇ ਭਵਿੱਖਵਾਣੀ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਸਮਰੱਥਾ ਵਧਾਉਣ ਦੀਆਂ ਗਤੀਵਿਧੀਆਂ , ਟੀਚਾ ਸਿਖਲਾਈਆਂ ਰਾਹੀਂ ਕੀਤੀ ਗਈ ਹੈ ।

ਪ੍ਰਿਥਵੀ ਵਿਗਿਆਨ ਮੰਤਰਾਲੇ ਨੂੰ ਮਾਨਸੂਨ ਮਿਸ਼ਨ ਰਾਹੀਂ ਫੰਡ ਕਰਨ ਲਈ ਵੱਖ ਵੱਖ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਕਈ ਪ੍ਰਾਜੈਕਟ ਪ੍ਰਸਤਾਵ ਪ੍ਰਾਪਤ ਹੋਏ ਹਨ । ਮਾਨਸੂਨ ਮਿਸ਼ਨ ਬਾਰੇ ਵਿਗਿਆਨਕ ਸਮੀਖਿਆ ਅਤੇ ਨਿਗਰਾਨੀ ਕਮੇਟੀ ਇਨ੍ਹਾਂ ਪ੍ਰਸਤਾਵਾਂ ਨੇ ਸਮੀਖਿਆ ਕੀਤੀ ਹੈ ਤੇ ਉਨ੍ਹਾਂ ਪ੍ਰਸਤਾਵਾਂ ਦੀ ਸਮੀਖਿਆ ਕੀਤੀ ਹੈ , ਜੋ ਮਾਨਸੂਨ ਮਿਸ਼ਨ ਦੇ ਟੀਚਿਆਂ ਨਾਲ ਸਬੰਧਤ ਹਨ ਅਤੇ ਭਾਰਤੀ ਮਾਨਸੂਨ ਤੇ ਅਤਿਅੰਤ ਮੌਸਮੀ ਹਾਲਤਾਂ ਦੀ ਭਵਿਖਵਾਣੀ ਲਈ ਫਾਇਦੇਮੰਦ ਹਨ ।

ਪ੍ਰਿਥਵੀ ਵਿਗਿਆਨ ਮੰਤਰਾਲੇ ਦੀਆਂ ਖੋਜ ਅਤੇ ਵਿਕਾਸ ਅਤੇ ਸੰਚਾਲਨ (ਸੇਵਾਵਾਂ) ਗਤੀਵਿਧੀਆਂ , ਜੋ ਜਲਵਾਯੂ ਅਤੇ ਮੌਸਮ ਨਾਲ ਸਬੰਧਤ ਹਨ , ਉਨ੍ਹਾਂ ਦਾ ਹੱਲ ਕੀਤਾ ਜਾ ਰਿਹਾ ਹੈ ਤੇ ਇਹ ਹੱਲ ਛਤਰੀ ਸਕੀਮਾਂ ਵਿੱਚੋਂ ਇੱਕ ਵਾਤਾਵਰਨ ਅਤੇ ਜਲਵਾਯੂ ਖੋਜ — ਮਾਡਲਿੰਗ ਅਬਜ਼ਰਵਿੰਗ ਸਿਸਟਮ ਐਂਡ ਸਰਵਿਸਿਜ਼ (ਏ ਸੀ ਆਰ ਓ ਐੱਸ ਐੱਸ) ਰਾਹੀਂ ਕੀਤਾ ਜਾ ਰਿਹਾ ਹੈ । ਮੌਸਮ / ਮੌਸਮ ਦੀ ਭਵਿੱਖਵਾਦੀ ਦੀ ਸਮੁੱਚੀ ਚਾਲ ਵਿੱਚ ਮੌਸਮ ਵਿਗਿਆਨਿਕ ਨਿਰੀਖਣ ਦੀ ਪ੍ਰਕਿਰਿਆ , ਕਾਰਜਾਂ ਨੂੰ ਸਮਝਣਾ , ਗਤੀਸ਼ੀਲ ਮਾਡਲਾਂ ਦੀ ਖੋਜ ਅਤੇ ਵਿਕਾਸ ਤੇ ਪੂਰਵ ਅਨੁਮਾਨ ਸੇਵਾਵਾਂ ਪ੍ਰਦਾਨ ਕਰਨਾ ਸ਼ਾਮਿਲ ਹੈ । ਇਨ੍ਹਾਂ ਵਿੱਚੋਂ ਹਰ ਪਹਿਲੂ ਨੂੰ ਛਤਰੀ ਸਕੀਮ (ਏ ਸੀ ਆਰ ਐੱਸ ਐੱਸ) ਅਧੀਨ ਸਬ ਸਕੀਮ ਵਜੋਂ ਸ਼ਾਮਿਲ ਕੀਤਾ ਗਿਆ ਹੈ ਅਤੇ ਇਯ ਨੂੰ ਭਾਰਤੀ ਮੌਸਮ ਵਿਗਿਆਨ ਵਿਭਾਗ , ਇੰਡੀਅਨ ਟ੍ਰੌਪੀਕਲ ਮੌਸਮ ਵਿਗਿਆਨ ਪੂਨੇ ਅਤੇ ਨੈਸ਼ਨਲ ਸੈਂਟਰ ਫਾਰ ਮੀਡੀਅਮ ਰੇਂਜ ਮੌਸਮ ਪੂਰਵ ਅਨੁਮਾਨ (ਐੱਨ ਸੀ ਐੱਮ ਆਰ ਡਬਲਿਊ ਯੂ ਐੱਫ) ਦੁਆਰਾ ਲਾਗੂ ਕੀਤਾ ਜਾ ਰਿਹਾ ਹੈ ।

ਸਕੀਮ ਦਾ ਮੁੱਖ ਉਦੇਸ਼ ਹੇਠ ਲਿਖੇ ਅਨੁਸਾਰ ਹੈ :
ਇੱਕ ਭਰੋਸੇਯੋਗ ਮੌਸਮ ਅਤੇ ਜਲਵਾਯੂ ਸੇਵਾ ਦੀ ਸਪੁਰਦਗੀ ਲਈ ਅਸਲ ਸਮੇਂ ਵਿੱਚ ਮੌਸਮ ਤੇ ਹੋਰ ਖ਼ਤਰਨਾਕ ਘਟਨਾਵਾਂ ਦੀ ਭਵਿੱਖਵਾਣੀ ਵਿੱਚ ਸੁਧਾਰ ਕਰਨ ਲਈ ਖੋਜ ਅਤੇ ਵਿਕਾਸ ਕਰਨਾ ਇਸ ਦੀ ਲੋੜ ਹੈ ।
 
ਮੌਸਮ ਅਤੇ ਮੌਸਮ ਦੇ ਨਮੂਨੇ ਵਿੱਚ ਨਿਗਰਾਨੀ ਅਤੇ ਉਨ੍ਹਾਂ ਦੀ ਸਮੂਹਿਕਤਾ ਵਿੱਚ ਵਾਧਾ । ਫੀਲਡ ਮੁਹਿੰਮ ਰਾਹੀਂ ਸਰੀਰਕ ਪ੍ਰਕਿਰਿਆ ਨੂੰ ਸਮਝਣਾ ।

ਸਾਰੇ ਪੈਮਾਨਿਆਂ ਤੇ ਪੂਰਵ ਅਨੁਮਾਨ ਦੇਣ ਲਈ ਹਾਈ ਰੈਜ਼ੁਲੇਸ਼ਨ ਮਾਡਲਾਂ ਨੂੰ ਵਿਕਸਿਤ ਕਰਨਾ ਅਤੇ ਚਲਾਉਣਾ ।

ਵਿਗਿਆਨ ਦਾ ਸੇਵਾ ਵਿੱਚ ਅਨੁਵਾਦ ਅਤੇ ਇਸ ਦੀ ਸਮਾਜ ਨੂੰ ਸਪੁਰਦਗੀ ।

ਲੋੜੀਂਦਾ ਬੁਨਿਆਦੀ ਢਾਂਚੇ ਨੂੰ ਪ੍ਰਾਪਤ ਕਰਨਾ ਤੇ ਸੁਧਾਰ ਕਰਨਾ ।

ਸਬ ਸਕੀਮਸ — ਏ ਸੀ ਆਰ ਓ ਐੱਸ ਐੱਸ ਤਹਿਤ 9 ਸਬ ਸਕੀਮਸ ਹਨ , ਜੋ ਹੇਠਾਂ ਦਿੱਤੀਆਂ ਗਈਆਂ ਹਨ ।

1. ਪੋਲਰੀਮੈਟਰਿਕ ਡੌਪਲਰ ਵੈਦਰ ਰਡਾਰਸ (ਡੀ ਡਬਲਿਊ ਆਰ ਐੱਸ) — ਭਾਰਤੀ ਮੌਸਮ ਵਿਭਾਗ ਦੀ ਸ਼ੁਰੂਆਤ ।
2. ਭਵਿੱਖਵਾਣੀ ਪ੍ਰਣਾਲੀ ਨੂੰ ਅੱਪਡੇਟ ਕਰਨਾ — ਭਾਰਤੀ ਮੌਸਮ ਵਿਭਾਗ  ।
3. ਮੌਸਮ ਅਤੇ ਜਲਵਾਯੂ ਸੇਵਾਵਾਂ — ਭਾਰਤੀ ਮੌਸਮ ਵਿਭਾਗ ।
4. ਐਟਮੋਸਫੀਅਰਿਕ ਅਬਜ਼ਰਬੇਸ਼ਨਸ ਨੈੱਟਵਰਕ — ਭਾਰਤੀ ਮੌਸਮ ਵਿਭਾਗ ।
5. ਮੌਸਮ ਅਤੇ ਜਲਵਾਯੂ ਦੀ ਨੁਮੈਰਿਕਲ ਮਾਡਲਿੰਗ — ਐੱਨ ਸੀ ਐੱਮ ਆਰ ਡਬਲਿਊ ਐੱਫ ।
6. ਮਾਨਸੂਨ ਮਿਸ਼ਨ 2 , ਜਿਸ ਵਿੱਚ ਹਾਈ ਰੈਜ਼ੁਲੇਸ਼ਨ (12 ਕਿਲੋਮੀਟਰ) ਗਲੋਬਲ ਇਨਸੈਂਬਲ ਫੋਰਕਾਸਟ ਸਿਸਟਮ (ਨੀਤੀ ਆਯੋਗ ਪਛਾਣ ਕੀਤੀ ਗਤੀਵਿਧੀ ) — ਆਈ ਆਈ ਟੀ ਐੱਮ ।
7. ਮਾਨਸੂਨ ਕਨਵੈਕਸ਼ਨ , ਕਲਾਊਡਸ ਅਤੇ ਜਲਵਾਯੂ ਪਰਿਵਰਤਨ (ਐੱਮ ਸੀ 4) ਆਈ ਆਈ ਟੀ ਐੱਮ ।
8. ਵਰਚੁਅਲ ਪਾਣੀ ਕੇਂਦਰ ਸਮੇਤ ਜਲਵਾਯੂ ਪਰਿਵਰਤਨ ਖੋਜ ਲਈ ਕੇਂਦਰ ।
9. ਟ੍ਰਾਪੀਕਲ ਕਲਾਊਡਸ ਦੀ ਫਿਜਿ਼ਕਸ ਤੇ ਡਾਇਨੈਮਿਕਸ ।
10. ਪ੍ਰਕਿਰਿਆ ਅਧਿਐਨ ਲਈ ਆਟਮੋਸਫਿਅਰਿਕ ਰਿਸਰਚ ਟੈਸਟ ਬੈੱਡਸ (ਏ ਆਰ ਟੀ) ਅਤੇ ਨੈਸ਼ਨਲ ਕਲਾਈਮੇਟ ਰੈਫਰੈਂਸ ਨੈਟਵਰਕ (ਐੱਨ ਸੀ ਆਰ ਐੱਨ)
11. ਮੈਟਰੋ ੲੈਅਰ ਕੁਆਲਿਟੀ ਐਂਡ ਵੈਦਰ ਸਰਵਿਸਿਜ਼ (ਐੱਮ ਏ ਕਿਊ ਡਬਲਿਊ ਐੱਸ)
12. ਉੱਚ ਕਾਰਗੁਜ਼ਾਰੀ ਵਾਲੀ ਕੰਪਿਊਟਿੰਗ ਪ੍ਰਣਾਲੀ (ਐੱਚ ਪੀ ਸੀ ਐੱਸ)—ਆਈ ਆਈ ਟੀ ਐੱਮ ।
13. ਨੈਸ਼ਨਲ ਫਸਿਲਟੀ ਫਾਰ ਏਅਰ ਬੋਰਨ ਰਿਸਰਚ (ਐੱਨ ਐੱਫ ਏ ਆਰ) — ਆਈ ਆਈ ਟੀ ਐੱਮ ।

ਇਹ ਜਾਣਕਾਰੀ ਵਿਗਿਆਨ ਤੇ ਤਕਨਾਲੋਜੀ , ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ ਕੇਂਦਰੀ ਮੰਤਰੀ ਡਾਕਟਰ ਹਰਸ਼ਵਰਧਨ ਨੇ ਅੱਜ ਰਾਜ ਸਭਾ ਵਿੱਚ ਦਿੱਤੀ ਹੈ ।

ਐੱਨ ਸੀ / ਕੇ ਜੀ ਐੱਸ / (ਆਰ ਐੱਸ ਕਿਊ/ 835)


(Release ID: 1696592) Visitor Counter : 208


Read this release in: English , Tamil