ਪ੍ਰਧਾਨ ਮੰਤਰੀ ਦਫਤਰ

ਸ਼ਹਤੂਤ (ਲਾਲੰਦਰ) ਬੰਨ੍ਹ ‘ਤੇ ਸਹਿਮਤੀ ਪੱਤਰ ‘ਤੇ ਦਸਤਖ਼ਤ ਦੌਰਾਨ ਆਭਾਸੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 09 FEB 2021 3:11PM by PIB Chandigarh

Your Excellency

 

ਰਾਸ਼ਟਰਪਤੀ ਘਣੀ,

ਤੁਹਾਡੇ ਉੰਮਦਾ ਸ਼ਬਦਾਂ ਦੇ ਲਈ ਮੈਂ ਬਹੁਤ ਆਭਾਰੀ ਹਾਂ। ਤੁਹਾਡੇ ਨਾਲ ਉਪਸਥਿਤ ਆਫਗਾਨਿਸਤਾਨ ਦੇ ਸਾਰੇ ਸੀਨੀਅਰ ਪਦਅਧਿਕਾਰੀ,


ਸਾਥੀਓ,

ਨਮਸਕਾਰ!

ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮੁਆਫੀ ਚਾਹੁੰਦਾ ਹਾਂ, ਮੈਨੂੰ ਆਉਣ ਵਿੱਚ ਦੇਰ ਹੋਈ, ਸਾਡਾ ਸੰਸਦ ਦਾ ਸੈਸ਼ਨ ਚਲ ਰਿਹਾ ਹੈ, ਸੰਸਦ ਵਿੱਚ ਕੁਝ ਪ੍ਰੋਗਰਾਮ ਦੇ ਕਾਰਨ ਮੇਰਾ ਉੱਥੇ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਅੱਜ ਅਸੀਂ ਭਾਰਤ-ਅਫਗਾਨਿਸਤਾਨ ਦੋਸਤੀ ਦੀ ਲੰਬੀ ਰਾਹ ਵਿੱਚ ਇੱਕ ਹੋਰ mile-stone ਰੱਖਣ ਜਾ ਰਹੇ ਹਾਂ। ਭਾਰਤ ਅਤੇ ਅਫਗਾਨਿਸਤਾਨ ਸਿਰਫ ਜਿਯੋਗ੍ਰਾਫੀ ਨਾਲ ਹੀ ਨਹੀਂ ਬਲਕਿ ਸਾਡੇ ਇਤਿਹਾਸ ਅਤੇ ਕਲਚਰ ਵੀ ਆਪਸ ਵਿੱਚ ਜੁੜ ਰਹੇ ਹਨ, ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਇਹ ਸਦੀਆਂ ਪੁਰਾਣੇ ਸੰਪਰਕ ਸਾਡੀਆਂ ਭਾਸ਼ਾਵਾਂ, ਸਾਡੇ ਖਾਣ-ਪਾਣ, ਸਾਡੇ ਸੰਗੀਤ, ਸਾਡੇ ਸਾਹਿਤ ਵਿੱਚ ਝਲਕਦੇ ਹਨ।


 

Friends,

ਸਾਰੇ ਜਾਣਦੇ ਹਨ ਕਿ ਨਦੀਆਂ ਵਿਸ਼ਵ ਦੀ ਮਹਾਨ ਸੱਭਿਯਤਾਵਾਂ ਦੀ ਵਾਹਕ ਰਹੀਆਂ ਹਨ। ਨਦੀਆਂ ਨੇ ਜੀਵਨਦਾਤਾ ਬਣ ਕੇ ਸਾਡੇ ਰਾਸ਼ਟਰ, ਸਾਡੇ ਸਮਾਜ ਨੂੰ ਪਰਿਭਾਸ਼ਿਤ ਕੀਤਾ ਹੈ। ਭਾਰਤ ਵਿੱਚ ਅਸੀਂ ਆਪਣੀ ਗੰਗਾ ਨਦੀ ਨੂੰ ਇੱਕ ਮਾਤਾ ਦਾ ਦਰਜਾ ਦਿੰਦੇ ਹਾਂ, ਅਤੇ ਉਸ ਦੇ ਕਾਇਆਕਲਪ ਦੇ ਲਈ ਸਾਨੂੰ ਆਪਣਾ ‘ਨਮਾਮਿ ਗੰਗੇ’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਨਦੀਆਂ ਦੇ ਲਈ ਇਹ ਸਨਮਾਨ ਭਾਰਤ ਅਤੇ ਅਫਗਾਨਿਸਤਾਨ ਦੀ ਸਾਂਝਾ ਸੱਭਿਆਚਾਰਕ ਵਿਰਾਸਤ ਵਿੱਚ ਹੈ। ਸਾਡੇ ਇੱਥੇ ਰਿਗਵੇਦ ਦਾ ‘ ਨਦੀ-ਸਤੁਤਿ-ਸੂਕਤ’ ਸਾਡੇ ਖੇਤਰ ਵਿੱਚ ਵਹਿਣ ਵਾਲੀ ਨਦੀਆਂ ਦੀ ਪ੍ਰਸ਼ੰਸਾ ਕਰਦਾ ਹੈ। ਮੌਲਾਨਾ ਜਲਾਲੁਦੀਨ ਰੂਮੀ ਨੇ ਨਦੀਆਂ ਦੇ ਸ਼ਕਤੀਸ਼ਾਲੀ ਸਭਿਯਤਾਗਤ ਸਬੰਧ ਬਾਰੇ ਕਿਹਾ ਕਿ, “ ਜੋ ਨਦੀ ਤੁਮਮੇਂ ਬਹਿਤੀ ਹੈ, ਵਹ ਮੁਝਮੇਂ ਭੀ ਬਹਿਤੀ ਹੈ”।


 

ਸਾਥੀਓ,

ਪਿਛਲੇ ਲਗਭਗ ਦੋ ਦਹਾਕਿਆਂ ਤੋਂ ਭਾਰਤ ਅਫਗਾਨਿਸਤਾਨ ਦੇ ਪ੍ਰਮੁੱਖ ਵਿਕਾਸ ਸਾਂਝੇਦਾਰਾਂ ਵਿੱਚ ਰਿਹਾ ਹੈ। ਅਫਗਾਨਿਸਤਾਨ ਵਿੱਚ ਸਾਡੇ ਵਿਕਾਸ ਪ੍ਰੋਜੈਕਟਾਂ infrastructure, capacity ਬਿਲਡਿੰਗ, ਖੇਤੀਬਾੜੀ, ਸਿੱਖਿਆ, ਸਿਹਤ, ਜਿਹੇ ਅਨੇਕ sectors ਵਿੱਚ ਫੈਲੀ ਹੈ। ਇੱਕ ਦਹਾਕੇ ਪਹਿਲਾਂ, ਪੁਲ-ਏ-ਖੁਮਰੀ ਤੋਂ ਟ੍ਰਾਂਸਮਿਸ਼ਨ ਲਾਈਨ ਦੇ ਨਿਰਮਾਣ ਨਾਲ ਕਾਬੁਲ ਸ਼ਹਿਰ ਵਿੱਚ ਬਿਜਲੀ ਦੀ ਸਪਲਾਈ ਬਿਹਤਰ ਹੋਈ। 218 ਕਿਲੋਮੀਟਰ ਲੰਬੇ ਡੇਲਾਰਮ-ਜਰੰਜ ਰਾਜਮਾਰਗ ਨੇ ਅਫਗਾਨਿਸਤਾਨ ਦੇ ਲਈ ਕਨੈਕਟੀਵਿਟੀ ਦਾ ਇੱਕ ਵਿਕਲਪ ਪ੍ਰਦਾਨ ਕੀਤਾ। ਕੁਝ ਵਰ੍ਹੇ ਪਹਿਲਾਂ ਬਣੇ ‘ਮੈਤ੍ਰੀ ਬੌਧ’ ਨਾਲ ਹੇਰਾਤ ਵਿੱਚ ਬਿਜਲੀ ਅਤੇ ਸਿੰਚਾਈ ਦਾ system ਮਜਬੂਤ ਹੋਇਆ। ਅਫਗਾਨਿਸਤਾਨ ਦੀ ਸੰਸਦ ਦਾ ਨਿਰਮਾਣ ਭਾਰਤ ਅਤੇ ਅਫਗਾਨਿਸਤਾਨ ਦੀ ਜਨਤਾ ਦਾ democracy ਦੇ ਪ੍ਰਤੀ ਲਗਾਵ ਦਾ ਮਹੱਤਵਪੂਰਨ ਪ੍ਰਤੀਕ ਰਿਹਾ।

ਇਨ੍ਹਾਂ ਸਾਰੇ projects ਦਾ ਇੱਕ ਪ੍ਰਮੁੱਖ ਪਹਿਲੂ ਇਹ ਰਿਹਾ ਹੈ ਇਸ ਨਾਲ ਭਾਰਤ ਅਤੇ ਅਫਗਾਨਿਸਤਾਨ ਦੀ ਦੋਸਤੀ, ਸਾਡੀ ਆਪਸੀ ਸਾਝੇਦਾਰੀ, ਹੋਰ ਮਜ਼ਬੂਤ ਹੋਈ। ਇਹੀ ਦੋਸਤੀ, ਇਹੀ ਨਿਕਟਤਾ COVID ਮਹਾਮਾਰੀ ਦੇ ਖ਼ਿਲਾਫ਼ ਵੀ ਸਾਡੇ ਵਿੱਚ ਦਿੱਖਦੀ ਰਹੀ ਹੈ। ਚਾਹੇ ਦਵਾਈਆਂ ਅਤੇ PPE ਹੋਣ, ਜਾਂ ਭਾਰਤ ਵਿੱਚ ਬਣੀ vaccines ਦੀ supply, ਸਾਡੇ ਲਈ ਅਫਗਾਨਿਸਤਾਨ ਦੀਆਂ ਜ਼ਰੂਰਤਾਂ ਹਮੇਸ਼ਾ ਮਹੱਤਵਪੂਰਨ ਰਹੀਆਂ ਹਨ ਅਤੇ ਰਹਿਣਗੀਆਂ। ਇਸ ਲਈ ਮੈਂ ਇਹ ਕਹਿ ਸਕਦਾ ਹਾਂ ਕਿ ਅੱਜ ਅਸੀਂ ਕਾਬੁਲ ਵਿੱਚ ਜਿਸ ਸ਼ਹਿਤੂਤ ਬੰਨ੍ਹ ਦੇ ਨਿਰਮਾਣ ‘ਤੇ ਸਮਝੌਤਾ ਕਰ ਰਹੇ ਹਾਂ, ਉਸ ਦੀ ਨੀਂਹ ਸਿਰਫ ਇੱਟਾਂ ਅਤੇ ਮੋਟਰਾਰ ‘ਤੇ ਨਹੀਂ ਬਣੇਗੀ, ਬਲਕਿ ਭਾਰਤ-ਅਫਗਾਨ ਦੋਸਤੀ ਦੀ ਤਾਕਤ ‘ਤੇ ਟਿਕੀ ਹੋਵੇਗੀ।

ਕਾਬੁਲ ਸ਼ਹਿਰ ਭਾਰਤ ਦੇ ਲੋਕਾਂ ਦੇ ਦਿਲੋ-ਦਿਮਾਗ ਵਿੱਚ ਵਸਿਆ ਹੈ। ਕਈ ਪੀੜ੍ਹੀਆਂ ਜਿਵੇਂ ਤੁਸੀਂ ਜਿਕਰ ਕੀਤਾ ਗੁਰੂ ਰਬਿੰਦ੍ਰਨਾਥ ਟੈਗੋਰ ਦੀ ‘ ਕਾਬੁਲੀਵਾਲਾ’ ਕਹਾਣੀ ਪੜ੍ਹ ਕੇ ਵੱਡੀਆਂ ਹੋਈਆਂ ਹਨਅਤੇ ਇਸ ਲਈ ਮੈਨੂੰ ਵਿਸ਼ੇਸ਼ ਖੁਸ਼ੀ ਹੈ ਕਿ ਸ਼ਹਤੂਤ ਬੰਨ ਪ੍ਰੋਜੈਕਟ ਨਾਲ ਕਾਬੁਲ ਸ਼ਹਿਰ ਦੇ ਨਾਗਰਿਕਾਂ ਨੂੰ ਪੇਯਜਲ ਸੁਵਿਧਾ ਪ੍ਰਦਾਨ ਹੋਵੇਗੀ। ਨਾਲ-ਨਾਲ ਕਾਬੁਲ ਨਦੀ ਬੇਸਿਨ ਵਿੱਚ ਇੱਕ ਸਿੰਚਾਈ ਨੈੱਟਵਰਕ ਦਾ ਵਿਕਾਸ ਵੀ ਹੋਵੇਗਾ।

 

ਸਾਥੀਓ,

ਜਦ ਮੈਂ ਸੰਸਦ ਭਵਨ ਦੇ ਉਦਘਾਟਨ ਦੇ ਲਈ ਦਸੰਬਰ 2015 ਵਿੱਚ ਕਾਬੁਲ ਆਇਆ ਸੀ, ਤਾਂ ਮੈਂ ਹਰ ਅਫਗਾਨ ਪੁਰਸ਼, ਮਹਿਲਾ ਅਤੇ ਬੱਚੇ ਦੀ ਅੱਖਾਂ ਵਿੱਚ ਭਾਰਤ ਦੇ ਲਈ ਬਹੁਤ ਪਿਆਰ ਦੇਖਿਆ ਸੀ। ਅਫਗਾਨਿਸਤਾਨ ਵਿੱਚ ਮੈਨੂੰ ਅਜਿਹਾ ਨਹੀਂ ਲਗਿਆ ਕਿ ਮੈਂ ਕਿਸੇ ਦੂਸਰੇ ਦੇ ਘਰ ਵਿੱਚ ਹਾਂ, ਮੈਨੂੰ ਅਜਿਹੀ ਅਨੁਭੂਤੀ ਹੋਈ ਸੀ ਕਿ ‘ਖ਼ਾਨਾ-ਏ-ਖ਼ੁਦ-ਅਸਤ’ ਇਹ ਆਪਣਾ ਹੀ ਘਰ ਹੈ! ਮੈਂ ਬਦਖਸ਼ਾਂ ਨਾਲ ਨਿਮਰੋਜ਼ ਅਤੇ ਹੇਰਾਤ ਨਾਲ ਕੰਧਾਰ ਤੱਕ, ਹਰ ਅਫਗਾਨ ਭਾਈ ਅਤੇ ਭੈਣ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਭਾਰਤ ਤੁਹਾਡੇ ਨਾਲ ਖੜਾ ਹੈ। ਤੁਹਾਡੇ ਸਬਰ, ਸਾਹਸ ਅਤੇ ਸੰਕਲਪ ਦੀ ਯਾਤਰਾ ਦੇ ਹਰ ਕਦਮ ‘ਤੇ, ਭਾਰਤ ਤੁਹਾਡੇ ਨਾਲ ਰਹੇਗਾ। ਕੋਈ ਵੀ ਬਾਹਰੀ ਤਾਕਤ ਅਫਗ਼ਾਨਿਸਤਾਨ ਦੇ ਵਿਕਾਸ ਨੂੰ, ਜਾਂ ਭਾਰਤ-ਅਫਗ਼ਾਨਿਸਤਾਨ ਦੋਸਤੀ ਨੂੰ ਰੋਕ ਨਹੀਂ ਸਕਦੀ।


Excellency,

ਅਫਗ਼ਾਨਿਸਤਾਨ ਵਿੱਚ ਵਧ ਰਹੀ ਹਿੰਸਾ ਨਾਲ ਅਸੀਂ ਚਿੰਤਿਤ ਹਾਂਨਿਰਦੋਸ਼ ਨਾਗਰਿਕਾਂ, ਪੱਤਰਕਾਰਾਂ ਅਤੇ ਕਾਰਜਕਰਤਾਵਾਂ ਨੂੰ ਕਾਇਰਤਾਪੂਰਨ ਢੰਗ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਸੀਂ ਹਿੰਸਾ ਨੂੰ ਤਤਕਾਲ ਸਮਾਪਤ ਕਰਨ ਦੀ ਤਾਕੀਦ ਕੀਤੀ ਹੈ, ਅਤੇ ਅਸੀਂ ਫੌਰਨ ਇੱਕ ਵਿਆਪਕ ਸੰਘਰਸ਼-ਵਿਰਾਮ ਦਾ ਸਮਰਥਨ ਕਰਦੇ ਹਾਂਹਿੰਸਾ ਸ਼ਾਂਤੀ ਦਾ ਪ੍ਰਤੀਕਾਰ ਹੈ, ਅਤੇ ਦੋਵੇਂ ਨਾਲ-ਨਾਲ ਨਹੀਂ ਚਲ ਸਕਦੇ। ਇੱਕ ਨਿਕਟ ਪੜੋਸੀ ਅਤੇ ਮਜਬੂਤ strategic partner ਦੇ ਰੂਪ ਵਿੱਚ, ਭਾਰਤ ਅਤੇ ਅਫਗ਼ਾਨਿਸਤਾਨ ਦੋਵੇਂ ਹੀ ਆਪਣੇ ਖੇਤਰ ਨੂੰ ਆਤੰਕਵਾਦ ਅਤੇ ਉਗਰਵਾਦ ਦੇ ਭਯੰਕਰ ਸੰਕਟ ਤੋਂ ਮੁਕਤ ਦੇਖਣਾ ਚਾਹੁੰਦੇ ਹਾਂ। ਭਾਰਤ ਇੱਕ ਅਜਿਹੀ ਸ਼ਾਂਤੀ ਪ੍ਰਕਿਰਿਆ ਦਾ ਸਮਰਥਨ ਕਰਦਾ ਰਿਹਾ ਹੈ, ਜੋ ਅਫਗ਼ਾਨਿਸਤਾਨ ਦੀ ਅਗਵਾਈ ਵਿੱਚ ਹੋਵੇ, ਅਫਗਾਨਿਸਤਾਨ ਦੇ ਸਵਾਮਿਤਵ ਵਿੱਚ ਹੋਵੇ, ਅਤੇ ਅਫਗਾਨਿਸਤਾਨ ਦੇ ਨਿਯੰਤਰਣ ਵਿੱਚ ਹੋਵੇ।

 

ਅਫਗ਼ਾਨਿਸਤਾਨ ਦੇ ਆਵਾਮ ਵਿੱਚ ਅੰਦਰੂਨੀ ਇੱਕਜੁੱਟਤਾ ਨੂੰ ਮਜਬੂਤ ਕਰਨਾ ਬਹੁਤ ਜਰੂਰੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਕਜੁੱਟ ਅਫਗ਼ਾਨਿਸਤਾਨ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਸਮਰੱਥ ਹੈ। ਅਫਗ਼ਾਨਿਸਤਾਨ ਦੀ ਸਫਲਤਾ ਵਿੱਚ, ਅਸੀਂ ਭਾਰਤ ਦੀ ਅਤੇ ਆਪਣੇ ਪੂਰੇ ਖੇਤਰ ਦੀ ਸਫਲਤਾ ਦੇਖਦੇ ਹਾਂ। ਅਸੀਂ ਇੱਕ ਬਾਰ ਫਿਰ ਸਾਰੇ ਅਫਗ਼ਾਨ ਮਿੱਤਰਾਂ ਨੂੰ ਭਾਰਤ ਦੀ ਦੋਸਤੀ ਦਾ ਪੂਰਾ ਵਿਸ਼ਵਾਸ ਦਿੰਦਾ ਹਾਂ। ਭਾਰਤ ‘ਤੇ ਰੱਖੇ ਤੁਹਾਡੇ ਵਿਸ਼ਵਾਸ ਦੇ ਲਈ ਮੈਂ ਹਿਰਦੈ ਤੋਂ ਸਾਰੇ ਮੇਰੇ ਅਫਗ਼ਾਨ ਦੇ ਪਿਆਰੇ ਭਾਈਓ ਅਤੇ ਭੈਣਾਂ ਦਾ ਆਭਾਰ ਵੀ ਵਿਅਕਤ ਕਰਦਾ ਹਾਂ।

 

ਤਸ਼ੱਕੁਰ,

ਧੰਨਵਾਦ ।

****

 

ਡੀਐੱਸ/ਵੀਜੇ/ਬੀਐੱਮ



(Release ID: 1696525) Visitor Counter : 159