ਵਣਜ ਤੇ ਉਦਯੋਗ ਮੰਤਰਾਲਾ

ਇੱਕ ਜਿ਼ਲ੍ਹਾ ਇੱਕ ਉਤਪਾਦ ਸਕੀਮ

Posted On: 03 FEB 2021 5:17PM by PIB Chandigarh


ਇੱਕ ਜਿ਼ਲ੍ਹਾ ਇੱਕ ਉਤਪਾਦ (ਓ ਡੀ ਓ ਪੀ) ਇੱਕ ਐਸੀ ਪਹਿਲਕਦਮੀ ਹੈ, ਜਿਸ ਨੂੰ ਜਿ਼ਲ੍ਹੇ ਦੀ ਅਸਲ ਸੰਭਾਵਨਾ ਦਾ ਪਤਾ ਲਾਉਣ ਵੱਲ ਵਧੇ ਇੱਕ ਬਦਲਾਅ ਕਦਮ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ । ਇਸ ਸਕੀਮ ਨਾਲ ਆਰਥਿਕ ਗਤੀ ਵਧੇਗੀ , ਰੋਜ਼ਗਾਰ ਪੈਦਾ ਹੋਵੇਗਾ ਅਤੇ ਪੇਂਡੂ ਉੱਦਮਤਾ ਵਧੇਗੀ , ਜਿਸ ਨਾਲ ਅਸੀਂ ਆਤਮਨਿਰਭਰ ਭਾਰਤ ਦੇ ਉਦੇਸ਼ ਤੱਕ ਪਹੁੰਚਾਂਗੇ । ਇੱਕ ਜਿ਼ਲ੍ਹਾ ਇੱਕ ਉਤਪਾਦ ਪਹਿਲਕਦਮੀ ਦਾ ਸੰਚਾਲਨ ਵਜੋਂ (ਜਿ਼ਲਿ੍ਆਂ ਨੂੰ ਨਿਰਯਾਤ ਹੱਬ ਵਜੋਂ) , ਪਹਿਲਕਦਮੀ ਨਾਲ ਰਲਾ ਕੇ ਡੀ ਜੀ ਐੱਫ ਟੀ , ਵਣਜ ਵਿਭਾਗ ਅਤੇ ਮੁੱਖ ਹਿੱਸੇਦਾਰ ਉਦਯੋਗ ਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ ।
ਵਣਜ ਵਿਭਾਗ ਡੀ ਜੀ ਐੱਫ ਟੀ ਰਾਹੀਂ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਇੱਕ ਜਿ਼ਲ੍ਹਾ ਇੱਕ ਉਤਪਾਦ ਪਹਿਲਕਦਮੀ ਉਤਸ਼ਾਹਿਤ ਕਰਨ ਲਈ ਕੰਮ ਕਰ ਰਿਹਾ ਹੈ । ਇਸ ਦਾ ਉਦੇਸ਼ ਦੇਸ਼ ਦੇ ਹਰੇਕ ਜਿ਼ਲ੍ਹੇ ਨੂੰ ਨਿਰਯਾਤ ਹੱਬ ਵਿੱਚ ਬਦਲਣਾ ਹੈ ਅਤੇ ਇਹ ਬਦਲਾਅ ਜਿ਼ਲ੍ਹੇ ਦੇ ਨਿਰਯਾਤ ਸੰਭਾਵਨਾ ਨਾਲ ਉਤਪਾਦਾਂ ਦੀ ਪਹਿਚਾਣ ਕਰਕੇ , ਇਨ੍ਹਾਂ ਉਤਪਾਦਾਂ ਦੇ ਨਿਰਯਾਤ ਲਈ ਰੁਕਾਵਟਾਂ ਦਾ ਹੱਲ ਕਰਕੇ ਸਥਾਨਕ ਬਰਾਮਦਕਾਰਾਂ / ਨਿਰਮਾਣ ਕਰਨ ਵਾਲਿਆਂ ਦੇ ਨਿਰਮਾਣ ਨੂੰ ਵਧਾਉਣ ਲਈ ਸਹਿਯੋਗ ਨਾਲ ਅਤੇ ਭਾਰਤ ਤੋਂ ਬਾਹਰ ਸੰਭਾਵਿਤ ਖ਼ਰੀਦਦਾਰਾਂ ਨੂੰ ਲੱਭ ਕੇ ਕੀਤਾ ਜਾਵੇਗਾ , ਤਾਂ ਜੋ ਰੋਜ਼ਗਾਰ ਪੈਦਾ ਕਰਨ ਅਤੇ ਜਿ਼ਲ੍ਹੇ ਵਿੱਚਲੀਆਂ ਉਦਯੋਗ ਸੇਵਾਵਾਂ ਤੇ ਨਿਰਮਾਣ ਨੂੰ ਉਤਸ਼ਾਹਤ ਕਰਕੇ ਬਰਾਮਦ ਨੂੰ ਉਤਸ਼ਾਹਿਤ ਕਰਨ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ ।
ਬਰਾਮਦ ਵਧਾਉਣ ਅਤੇ ਬਰਾਮਦ ਉਤਸ਼ਾਹ ਨੂੰ ਜਿ਼ਲ੍ਹੇ ਲੈਵਲ ਤੱਕ ਲਿਜਾਣ ਲਈ ਵਣਜ ਵਿਭਾਗ ਡਾਇਰੈਕਟਰ ਜਨਰਲ ਆਫ ਫਾਰਨ ਟ੍ਰੇਡ (ਡੀ ਜੀ ਐੱਫ ਟੀ ) ਸੂਬਾ / ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਵੱਲੋਂ ਦੇਸ਼ ਭਰ ਵਿੱਚ ਪੜਆਵਾਰ ਢੰਗ ਨਾਲ ਇਸ ਪਹਿਲਕਦਮੀ ਨੂੰ ਲਾਗੂ ਕਰਨ ਲਈ ਗੱਲਬਾਤ ਕਰ ਰਿਹਾ ਹੈ । ਬਰਾਮਦ ਕੇਂਦਰ ਵਜੋਂ ਆਪਣੀ ਸੰਭਾਵਨਾ ਨੂੰ ਪ੍ਰਾਪਤ ਕਰਨ ਲਈ ਦੇਸ਼ ਦੇ ਹਰੇਕ ਜਿ਼ਲ੍ਹੇ ਦੀ ਸਮਰੱਥਾ ਨੂੰ ਜੁਟਾਉਣ ਦਾ ਉਦੇਸ਼ ਓ ਡੀ ਓ ਪੀ ਪ੍ਰੋਗਰਾਮ ਦੇ ਸ਼ੁਰੂਆਤੀ ਪੜਾਅ ਤਹਿਤ 27 ਸੂਬਿਆਂ ਦੇ 103 ਜਿ਼ਲਿ੍ਆਂ ਵਿਚਲੀਆਂ 106 ਉਤਪਾਦਾਂ ਦੀ ਪਹਿਚਾਣ ਕੀਤੀ ਗਈ ਹੈ । ਜਿੱਥੋਂ ਤੱਕ ਰਾਜਸਥਾਨ ਦਾ ਸਬੰਧ ਹੈ , 2 ਉਤਪਾਦ / ਬਲੂ ਪੌਟਰੀ (ਜੈਪੁਰ) ਅਤੇ ਮਾਰਖਾਨਾ ਮਾਰਬਲ (ਨਗੌਰ) ਪਛਾਣ ਕੀਤੀਆਂ ਗਈਆਂ 106 ਉਤਪਾਦਾਂ ਵਿੱਚੋਂ ਹਨ । ਰਾਜਸਥਾਨ ਦੇ ਸਾਰੇ ਜਿ਼ਲ੍ਹੇ , ਜਿ਼ਲ੍ਹੇ ਬਰਾਮਦ ਹੱਬ ਵਜੋਂ , ਪਹਿਲਕਦਮੀ ਤਹਿਤ ਪਹਿਲਾਂ ਹੀ ਆ ਚੁੱਕੇ ਹਨ । ਸੂਬਾ ਬਰਾਮਦ ਉਤਸ਼ਾਹਤ ਕਮੇਟੀ ਅਤੇ ਜਿ਼ਲ੍ਹਾ ਨਿਰਯਾਤ ਉਤਸ਼ਾਹ ਕਮੇਟੀ ਰਾਜਸਥਾਨ ਵਿੱਚ ਗਠਿਤ ਹੋ ਚੁੱਕੀਆਂ ਹਨ।
ਸੂਬਾ ਪੱਛਮ ਬੰਗਾਲ ਦੇ ਜਿ਼ਲਿ੍ਆਂ ਨੂੰ ਛੱਡ ਕੇ ਭਾਰਤ ਦੇ ਸਾਰੇ ਜਿ਼ਲਿ੍ਆਂ ਵਿੱਚ ਡੀ ਈ ਪੀ ਸੀ ਗਠਿਤ ਕੀਤੀਆਂ ਗਈਆਂ ਹਨ । ਭਾਰਤ ਦੇ 510 ਜਿ਼ਲਿ੍ਆਂ ਵਿੱਚ ਡੀ ਪੀ ਈ ਸੀ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ । 451 ਜਿ਼ਲਿ੍ਆਂ ਦਾ ਬਰਾਮਦਕਾਰਜ ਯੋਜਨਾਵਾਂ ਦਾ ਖਰੜਾ ਤਿਆਰ ਕੀਤਾ ਗਿਆ ਹੈ । 


ਇਹ ਜਾਣਕਾਰੀ ਵਣਜ ਤੇ ਉਦਯੋਗ ਮੰਦਰਾਲੇ ਦੇ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਅੱਜ ਲਿਖਤੀ ਜਵਾਬ ਵਿੱਚ ਲੋਕ ਸਭਾ ਵਿੱਚ ਦਿੱਤੀ ।

 
ਵਾਈ ਬੀ / ਐੱਸ ਐੱਸ(Release ID: 1694908) Visitor Counter : 15


Read this release in: English , Urdu , Tamil