ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ - ਸੀਐੱਮਈਆਰਆਈ ਨੇ ਸੋਲਰ - ਬਾਇਓਡੀਜਲ ਮਿਨੀਗ੍ਰਿੱਡ ਸਿਸਟਮ ਰਾਸ਼ਟਰ ਨੂੰ ਸਮਰਪਿਤ ਕੀਤਾ
ਛੋਟੇ ਪੈਮਾਨੇ ‘ਤੇ ਅਖੁੱਟ ਊਰਜਾ ਸਰੋਤਾਂ ਨਾਲ ਇਸ ਪ੍ਰਕਾਰ ਦੇ ਸਿਸਟਮ ਦੂਰ-ਦੁਰਾਡੇ ਖੇਤਰਾਂ, ਹੋਰ ਖੇਤਰਾਂ ਵਿੱਚ ਪਿੰਡਾਂ, ਪਹਾੜੀ ਖੇਤਰ ਲਈ ਨਿਰਵਿਘਨ ਬਿਜਲੀ ਲਈ ਇੱਕ ਅਨੂਠੇ ਸਮਾਧਾਨ ਹੋ ਸਕਦੇ ਹਨ - ਪ੍ਰੋ. (ਡਾ.) ਹਰੀਸ਼ ਹਿਰਾਨੀ, ਡਾਇਰੈਕਟਰ, ਸੀਐੱਸਆਈਆਰ -ਸੀਐੱਮਈਆਰਆਈ
Posted On:
02 FEB 2021 6:01PM by PIB Chandigarh
ਸੀਐੱਸਆਈਆਰ - ਸੀਐੱਮਈਆਰਆਈ - ਸੈਂਟਰ ਫਾਰ ਐਕਸੀਲੈਂਸ ਫਾਰ ਫ਼ਾਰਮ ਮਸ਼ੀਨਰੀ ਨੇ ਲੁਧਿਆਣਾ ( ਪੰਜਾਬ ) ਦੇ ਗਿੱਲ ਰੋਡ ਸਥਿਤ ਸੈਂਟਰ ਫਾਰ ਐਕਸੀਲੈਂਸ ਇਨ ਫ਼ਾਰਮ ਮਸ਼ੀਨਰੀ (ਸੀਓਈਐੱਫਐੱਮ ) ਰਿਹਾਇਸ਼ੀ ਕਲੋਨੀ ਨੂੰ 24X7 ਘੰਟੇ ਬਿਜਲੀ ਦੇਣ ਲਈ ਅਧਿਕਤਮ 50 ਕਿੱਲੋ ਵਾਲ ਦੀ ਸਮਰੱਥਾ ਵਾਲੇ ਆਵ੍-ਗ੍ਰਿੱਡ ਸੋਲਰ - ਬਾਇਓਡੀਜਲ ਹਾਈਬ੍ਰਿੱਡ ਮਿਨੀਗ੍ਰਿੱਡ ਸਿਸਟਮ ਵਿਕਸਿਤ ਕੀਤਾ ਹੈ । ਸੀਐੱਸਆਈਆਰ - ਸੀਐੱਮਈਆਰਆਈ ਦੇ ਡਾਇਰੈਕਟਰ ਪ੍ਰੋ. (ਡਾ.) ਹਰੀਸ਼ ਹਿਰਾਨੀ ਨੇ ਇਸ ਸਿਸਟਮ ਦਾ ਇੱਕ ਫਰਵਰੀ ਨੂੰ ਉਦਘਾਟਨ ਕੀਤਾ ।
ਇਸ ਅਵਸਰ ‘ਤੇ ਪ੍ਰੋ. ਹਿਰਾਨੀ ਨੇ ਕਿਹਾ ਕਿ ਅਜੇ ਸਾਡੇ ਦੇਸ਼ ਵਿੱਚ ਬਿਜਲੀ ਉਤਪਾਦਨ ਦੀ ਸਥਾਪਤ ਸਮਰੱਥਾ ਦਾ ਵੱਡਾ ਹਿੱਸਾ ਜੈਵਿਕ ਈਂਧਣ ਸਰੋਤਾਂ ਜਿਵੇਂ ਕੋਲਾ , ਡੀਜਲ ਆਦਿ ‘ਤੇ ਨਿਰਭਰ ਹੈ, ਜਿਸ ਦਾ ਦੇਸ਼ ਦੀ ਊਰਜਾ ਸੁਰੱਖਿਆ ਅਤੇ ਵਾਤਾਵਰਣ ਪ੍ਰਦੂਸ਼ਣ ‘ਤੇ ਗੰਭੀਰ ਪ੍ਰਭਾਵ ਹਨ । ਇਹ ਉੱਚ ਸ਼ਕਤੀ ਵਾਲੀਆਂ ਕੇਂਦਰੀਕ੍ਰਿਤ ਉਤਪਾਦਨ ਪ੍ਰਣਾਲੀਆਂ ਖਰਚੀਲੇ ਟਰਾਂਸਮਿਸ਼ਨ ਅਤੇ ਬਿਜਲੀ ਵੰਡ ਢਾਂਚੇ ‘ਤੇ ਨਿਵੇਸ਼ ਦੀ ਜ਼ਰੂਰਤ ਪੈਦਾ ਕਰਦੀਆਂ ਹਨ , ਜੋ ਬਿਜਲੀ ਦੇ ਟਰਾਂਸਮਿਸ਼ਨ ਵਿੱਚ ਹੋਣ ਵਾਲੇ ਨੁਕਸਾਨ ਨੂੰ ਵਧਾਉਂਦਾ ਹੈ । ਇਸ ਪਰਿਦ੍ਰਿਸ਼ ਵਿੱਚ , ਛੋਟੇ ਪੈਮਾਨੇ ‘ਤੇ ਅਖੁੱਟ ਊਰਜਾ ਸਰੋਤਾਂ ਦੇ ਨਾਲ ਸਥਾਨੀਕ੍ਰਿਤ ਖੇਤਰ ਵਿਸ਼ੇਸ਼ ਲਈ ਵੰਡ ਵਾਲੀ ਮਿਨੀਗ੍ਰਿੱਡ ਵਰਗੀਆਂ ਉਤਪਾਦਨ ਪ੍ਰਣਾਲੀਆਂ ਬਿਜਲੀ ਦੀ ਖਪਤ ਵਾਲੇ ਕੇਂਦਰਾਂ ਦੇ ਕੋਲ ਸੰਭਾਵਿਤ ਬਿਜਲੀ ਉਤਪਾਦਕ ਬਣ ਸਕਦੇ ਹਨ ਅਤੇ ਸਥਾਨਿਕ ਸਮੁਦਾਏ ਦੀ ਊਰਜਾ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ । ਇਸ ਤਰ੍ਹਾਂ ਦੀਆਂ ਪ੍ਰਣਾਲੀਆਂ ਦੂਰ-ਦੁਰਾਡੇ ਖੇਤਰਾਂ , ਪਿੰਡਾਂ ਅਤੇ ਪਹਾੜੀ ਖੇਤਰ ਆਦਿ ਲਈ ਨਿਰਵਿਘਨ ਬਿਜਲੀ ਸਪਲਾਈ ਲਈ ਅਨੂਠੇ ਸਮਾਧਾਨ ਹੋ ਸਕਦੇ ਹਨ।
ਇਸ ਦੇ ਇਲਾਵਾ, ਸੀਐੱਸਆਈਆਰ - ਸੀਐੱਮਈਆਰਆਈ ਵਿੱਚ ਵਿਕਸਿਤ ਕੀਤੀ ਗਈ ਸੋਲਰ ਬਾਇਓਡੀਜਲ ਹਾਈਬ੍ਰਿੱਡ ਮਿਨੀਗ੍ਰਿੱਡ ਪ੍ਰਣਾਲੀ ਦੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਵੀ ਇਸਤੇਮਾਲ ਹੁੰਦੀ ਹੈ, ਕਿਉਂਕਿ ਇਸ ਵਿੱਚ ਕਈ ਸਰੋਤਾਂ ਨੂੰ ਜੋੜਨ ਦੀ ਅਨੋਖੀ ਵਿਸ਼ੇਸ਼ਤਾ ਮੌਜੂਦ ਹੈ । ਗ੍ਰਾਮੀਣ ਇਲਾਕਿਆਂ ਦੇ ਉਲਟ, ਸ਼ਹਿਰਾਂ ਵਿੱਚ ਘਰੇਲੂ ਖਪਤ ਲਈ ਬਿਜਲੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਜਿਸ ਦੇ ਨਾਲ ਕਈ ਤਰ੍ਹਾਂ ਦੇ ਉਪਯੋਗ ਦੀ ਵਜ੍ਹਾ ਨਾਲ ਭਾਰੀ ਉਤਾਅ - ਚੜ੍ਹਾਅ ਬਿਜਲੀ ਸੰਤੁਲਨ ਇੱਕ ਚੁਣੌਤੀਪੂਰਨ ਮੁੱਦਾ ਬਣਾ ਦਿੰਦਾ ਹੈ ।
ਕਈ ਸਥਿਤੀਆਂ ਵਿੱਚ ਲੋਡਿੰਗ, ਸੋਲਰ ਰੇਡੀਏਸ਼ਨ ਦੇ ਤਹਿਤ ਵਿਕਸਿਤ ਪ੍ਰਣਾਲੀ ਦਾ ਪ੍ਰਦਰਸ਼ਨ ਸਮਝਣ ਲਈ ਸੀਓਈਐੱਫਐੱਮ ਰਿਹਾਇਸ਼ੀ ਕਲੋਨੀ ਵਿੱਚ ਦਿਨ ਦੇ ਅਲੱਗ- ਅਲੱਗ ਸਮੇਂ , ਮਹੀਨਿਆਂ ਅਤੇ ਕਈ ਮੌਸਮਾਂ ਵਿੱਚ ਪ੍ਰਯੋਗ ਸੰਚਾਲਿਤ ਕੀਤੇ ਗਏ ਸਨ । ਸੋਲਰ ਫੋਟੋਵੋਲਟਿਕ ਅਤੇ ਬਾਇਓਡੀਜਲ ਦੋਵੇਂ ਹੀ ਆਪਣੀ ਕੁਦਰਤ ਵਿੱਚ ਅਖੁੱਟ ਹਨ ਅਤੇ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਕਰ ਸਕਦੇ ਹਨ । ਸੋਲਰ ਪੀਵੀ ਸਿਸਟਮ ਨੂੰ ਬਹੁਤ ਘੱਟ ਜਗ੍ਹਾ ਲੈਣ ਵਾਲੇ ਕਈ ਸਮਰੱਥਾ ਦੇ ਸੋਲਰ ਟ੍ਰੀ (3.05 ਕਿਲੋਵਾਟ ਦੇ ਦੋ, 8.125 ਕਿਲੋਵਾਟ ਦੇ ਇੱਕ ਅਤੇ 11.375 ਕਿਲੋਵਾਟ ਦੇ ਤਿੰਨ) ‘ਤੇ ਲਗਾਇਆ ਗਿਆ ਹੈ , ਜੋ ਸ਼ਹਿਰੀ ਖੇਤਰਾਂ ਲਈ ਬਹੁਤ ਲਾਭਦਾਇਕ ਹਨ ।
ਪ੍ਰੋ. ਹਿਰਾਨੀ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਪ੍ਰਤੀ ਇੱਕ ਟਨ ( ਅੱਠ ਘੰਟੇ ) ਸਮਰੱਥਾ ਵਾਲੇ ਪੂਰੀ ਤਰ੍ਹਾਂ ਨਾਲ ਆਟੋਮੈਟਿਕ ਬਾਇਓਡੀਜਲ ਪਲਾਂਟ ਵਿਕਸਿਤ ਕੀਤਾ ਗਿਆ ਹੈ , ਜੋ ਕਿਸੇ ਵੀ ਤਰ੍ਹਾਂ ਦੇ ਜੈਵਿਕ ਕੱਚੇ ਮਾਲ ( ਵੇਸਟ ਵੇਜ਼ੀਟੇਬਲ ਤੇਲ , ਕੁਕਿੰਗ ਤੇਲ, ਐਨੀਮਲ ਟਾਲੋ ਆਦਿ ) ਤੋਂ ਬਾਇਓਡੀਜਲ ਬਣਾ ਸਕਦਾ ਹੈ , ਜਿਸ ਨੂੰ ਜੈਨਰੇਟਰ ਚਲਾਉਣ ਲਈ ਜ਼ਰੂਰੀ ਬਾਲਣ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ । ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਿਸਟਮ ਰੋਜਗਾਰ ਪੈਦਾ ਕਰਨ ਵਿੱਚ ਵੀ ਮਦਦਗਾਰ ਹੈ । ਇਹ ਵਿਕਸਿਤ ਪ੍ਰਣਾਲੀ ਨਾ ਕੇਵਲ ਰਿਹਾਇਸ਼ੀ ਕਲੋਨੀ ਵਿੱਚ ਰੌਸ਼ਨੀ ਦੀ ਵਿਵਸਥਾ ਕਰਨ ਵਿੱਚ ਉਪਯੋਗੀ ਹੈ , ਬਲਕਿ ਇਸ ਤੋਂ 10 ਹਾਰਸ ਪਾਵਰ ਅਤੇ 5 ਹਾਰਸ ਪਾਵਰ ਦੇ ਖੇਤੀਬਾੜੀ ਪੰਪ ਵੀ ਚਲਾਏ ਜਾ ਰਹੇ ਹਨ । ਇਸ ਦੀ ਸਮਰੱਥਾ ਨੂੰ ਵਧਾਉਣ ਲਈ ਭਵਿੱਖ ਵਿੱਚ ਅਤਿਰਿਕਤ ਸੰਖਿਆ ਵਿੱਚ ਸੋਲਰ ਟ੍ਰੀ ਅਤੇ ਬੈਟਰੀ ਬੈਂਕ ਜੋੜਨ ਦੀ ਯੋਜਨਾ ਹੈ । ਇਸ ਸਿਸਟਮ ਵਿੱਚ ਊਰਜਾ ਦੇ ਹੋਰ ਸਰੋਤਾਂ ਜਿਵੇਂ ਪਵਨ ਊਰਜਾ ਅਤੇ ਬਾਇਓਗੈਸ ਨੂੰ ਵੀ ਜੋੜਿਆ ਜਾ ਸਕਦਾ ਹੈ । ਇਸ ਤਰ੍ਹਾਂ ਦੇ ਵਿਕਾਸ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਸਥਾਨਿਕ ਸਮੁਦਾਇਆਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਊਰਜਾ ਦੇ ਮਾਮਲੇ ਵਿੱਚ ਆਤਮਨਿਰਭਰ ਬਣਨ ਲਈ ਸਸ਼ਕਤ ਬਣਾਉਂਦੇ ਹਨ ਅਤੇ ਭਾਰਤ ‘ਆਤਮਨਿਰਭਰ ਭਾਰਤ’ ਬਣਨ ਦੀ ਦਿਸ਼ਾ ਵਿੱਚ ਇੱਕ ਕਦਮ ਅੱਗੇ ਵਧਦਾ ਹੈ ।
******
ਐੱਨਬੀ/ਕੇਜੀਐੱਸ/(ਸੀਐੱਸਆਈਆਰ-ਸੀਐੱਮਈਆਰਈ ਇਨਪੁੱਟਸ)
(Release ID: 1694803)
Visitor Counter : 159