ਆਯੂਸ਼

ਦਵਾਈਆਂ ਦੇ ਪੌਦਿਆਂ ਦੇ ਵੱਖ-ਵੱਖ ਪਹਿਲੂਆਂ ਤੇ ਖੋਜ

Posted On: 02 FEB 2021 5:13PM by PIB Chandigarh

ਆਯੁਸ਼ ਮੰਤਰਾਲਾ ਦਾ ਨੈਸ਼ਨਲ ਮੈਡੀਸਿਨਲ ਪਲਾਂਟਸ ਬੋਰਡ (ਐਨਐਮਪੀਬੀ)    ਦਵਾਈਆਂ ਦੇ ਪੌਦਿਆਂ ਦੀ ਸੰਭਾਲ, ਵਿਕਾਸ ਅਤੇ ਟਿਕਾਊ ਪ੍ਰਬੰਧਨ ਲਈ ਆਪਣੀ ਸੈਂਟਰਲ ਸੇਕਟਰ ਸਕੀਮ ਅਧੀਨ ਦੇਸ਼ ਭਰ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ / ਖੋਜ ਸੰਸਥਾਵਾਂ / ਸੰਗਠਨਾਂ ਨੂੰ ਦਵਾਈਆਂ ਦੇ ਪੌਦਿਆਂ ਦੇ ਵੱਖ-ਵੱਖ ਪਹਿਲੂਆਂ ਤੇ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਵਿੱਚ ਸਹਾਇਤਾ ਕਰ ਰਿਹਾ ਹੈ। 

 

ਇਸ ਤੋਂ ਇਲਾਵਾ ਖੋਜ ਕੌਂਸਲਾਂ ਯਾਨੀਕਿ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਸ (ਸੀਸੀਆਰਏਐਸ), ਸੈਂਟਰਲ ਕੌਂਸਲ ਫਾਰ ਰਿਸਰਚ ਇਨ ਹੋਮਿਓਪੈਥੀ (ਸੀਸੀਆਰਐਚ), ਸੈਂਟਰਲ ਕੌਂਸਲ ਫਾਰ ਰਿਸਰਚ ਇਨ ਯੂਨਾਨੀ ਮੈਡੀਸਨ (ਸੀਸੀਆਰਯੂਐਮ) ਅਤੇ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਸਿੱਧਾ (ਸੀਸੀਆਰਐਸ), ਖੁਦਮੁਖਤਿਆਰੀ ਸੰਗਠਨ ਆਯੁਸ਼ ਮੰਤਰਾਲਾ ਅਧੀਨ ਖੋਜ ਸੰਸਥਾਵਾਂ / ਕੇਂਦਰ / ਖੋਜ ਅਤੇ ਵਿਕਾਸ ਇਕਾਈਆਂ ਰਾਹੀਂ ਦਵਾਈਆਂ ਦੀ ਸੰਬੰਧਤ ਪ੍ਰਣਾਲੀ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਦਵਾਈਆਂ ਦੇ ਪੌਦਿਆਂ ਦੀ ਖੋਜ ਅਤੇ ਵਿਕਾਸ ਗਤੀਵਿਧੀਆਂ ਵਿੱਚ ਸ਼ਾਮਿਲ ਹਨ ।

 

ਇਸ ਤੋਂ ਇਲਾਵਾ ਕੌਂਸਲ ਫਾਰ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐਸਆਈਆਰ) ਅਧੀਨ ਕੁਝ ਪ੍ਰਮੁੱਖ ਖੋਜ ਸੰਸਥਾਵਾਂ ਜਿਵੇਂ ਕਿ ਸੈਂਟਰਲ ਇੰਸਟੀਚਿਊਟ ਆਫ ਮੈਡੀਸਿਨਲ ਅਤੇ ਐਰੋਮੈਟਿਕ ਪਲਾਂਟਸ (ਸੀਆਈਐਮਏਪੀ), ਲਖਨਊ - ਇੰਡੀਅਨ ਇੰਸਟੀਚਿਊਟ ਫਾਰ ਇਨਟੈਗ੍ਰੇਟਿਵ ਮੈਡੀਸਨ (ਆਈਆਈਆਈਐਮ), ਜੰਮੂ - ਇੰਸਟੀਚਿਊਟ ਆਫ ਹਿਮਾਲੀਅਨ ਬਾਇਓ ਰੀਸੋਰਸ ਟੈਕਨੋਲੋਜੀ (ਆਈਐਚਬੀਟੀ), ਪਾਲਮਪੁਰ - ਨੈਸ਼ਨਲ ਬੋਟੈਨਿਕਲ ਰਿਸਰਚ ਇੰਸਟੀਚਿਊਟ (ਐਨਬੀਆਰਆਈ), ਲਖਨਊ - ਨਾਰਥ-ਈਸਟ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨੋਲੋਜੀ (ਐਨਈਆਈਐਸਟੀ), ਜੋਰਹਾਟ ਅਤੇ ਸੀਐਸਆਈਆਰ - ਸੈਂਟਰਲ ਡਰੱਗ ਰਿਸਰਚ ਇੰਸਟੀਚਿਊਟ (ਸੀਡੀਆਰਆਈ) ਲਖਨਊ ਦਵਾਈਆਂ ਦੇ ਪੌਦਿਆਂ ਦੇ ਵੱਖ-ਵੱਖ ਪਲਿਹੂਆਂ ਤੇ ਖੋਜ ਵਿਚ ਰੁਝੇ ਹੋਏ ਹਨ। ਇੰਡੀਅਨ ਕੌਂਸਲ ਫਾਰ ਐਗਰੀਕਲਚਰਲ ਰਿਸਰਚ (ਆਈਸੀਏਆਰ) ਅਧੀਨ ਗੁਜਰਾਤ ਦੇ ਆਨੰਦ ਵਿਖੇ ਸਥਿਤ ਡਾਇਰੈਕਟੋਰੇਟ ਆਫ ਮੈਡੀਸਿਨਲ ਐਂਡ ਐਰੋਮੈਟਿਕ ਪਲਾਂਟਸ ਰਿਸਰਚ (ਡੀਐਮਏਪੀਆਰ) ਨੇ ਦਵਾਈਆਂ ਦੇ ਪੌਦਿਆਂ ਤੇ ਬੁਨਿਆਦੀ, ਅਪਲਾਈ਼ਡ ਅਤੇ ਅਪਣਾਉਣਯੋਗ ਖੋਜ ਕੀਤੀ ਹੈ। ਇਸ ਤੋਂ ਇਲਾਵਾ ਦਵਾਈਆਂ ਦੇ ਪੌਦਿਆਂ ਅਤੇ ਐਰੋਮੈਟਿਕ ਪੌਦਿਆਂ ਦੇ ਵੱਖ-ਵੱਖ ਪਹਿਲੂਆਂ ਦੇ ਅਧਿਐਨ ਲਈ ਦਵਾਈਆਂ ਅਤੇ ਐਰੋਮੈਟਿਕ ਪੌਦਿਆਂ ਤੋਂ ਉਤਪਾਦਾਂ ਅਤੇ ਪ੍ਰਕ੍ਰਿਆਵਾਂ ਦੇ ਵਿਕਾਸ ਲਈ ਅਨੁਵਾਦਤ ਖੋਜ ਦਾ ਪ੍ਰੋਗਰਾਮ ਬਾਇਓ ਟੈਕਨੋਲੋਜੀ ਦੇ ਵਿਭਾਗ (ਡੀਬੀਟੀ) ਵਲੋਂ ਲਾਗੂ ਕੀਤਾ ਗਿਆ ਹੈ।

 

ਆਯੁਸ਼ ਮੰਤਰਾਲਾ ਅਧੀਨ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਿਜ਼ ਵਿਖੇ ਸ਼ੁਰੂ ਕੀਤੀਆਂ ਗਈਆਂ ਖੋਜਾਂ ਨਾਲ 24 ਨਵੀਆਂ ਦਵਾਈਆਂ ਵਿਕਸਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੌਂਸਰ ਆਫ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਨੇ ਸੀਐਸਆਈਆਰ-ਸੀਆਈਐਨਏਪੀ, ਸੀਐਸਆਈਆਰ-ਐਨਬੀਆਰਆਈ ਅਤੇ ਸੀਐਸਆਈਆਰ-ਸੀਡੀਆਰਆਈ ਵਿਖੇ ਹਰਬਲ ਫਾਰਮੂਲੇਸ਼ਨਾਂ ਵਿਕਸਤ ਕੀਤੀਆਂ ਹਨ ਅਤੇ ਵਪਾਰੀਕਰਨ ਲਈ ਟੈਕਨੋਲੋਜੀ ਉਦਯੋਗ ਨੂੰ ਟ੍ਰਾਂਸਫਰ ਕੀਤੀ ਗਈ ਅਤੇ ਆਈਸੀਏਆਰ-ਡੀਐਮਏਪੀਆਰ ਖੋਜਾਂ ਅਤੇ ਪਲਾਂਟ ਜਿਨੈਟਿਕ / ਕੁਆਲਟੀ ਪਲਾਂਟਿੰਗ ਮੈਟੀਰੀਅਲ ਤੇ ਵੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਸੰਸਥਾਵਾਂ ਜੋ ਨਵੀਆਂ ਦਵਾਈਆਂ ਦੇ ਵਿਕਾਸ ਵੱਲ ਰੁੱਝੀਆਂ ਹਨ ਅਜਿਹੇ ਕੁਆਲਟੀ ਪਲਾਂਟਿੰਗ ਮੈਟੀਰੀਅਲ ਦਾ ਲਾਭ ਲੈ ਸਕਦੀਆਂ ਹਨ।

 

ਆਯੁਸ਼ ਮੰਤਰਾਲਾ ਨੇ ਆਪਣੇ ਅੰਤਰਰਾਸ਼ਟਰੀ ਸਹਿਯੋਗ ਦੇ ਵਿਕਾਸ ਲਈ ਕੇਂਦਰੀ ਸੈਕਟਰ ਸਕੀਮ (ਆਈ ਸਕੀਮ) ਨੇ ਵਿਸ਼ਵ ਪੱਧਰ ਤੇ ਆਯੁਰਵੇਦ ਸਮੇਤ ਦਵਾਈਆਂ ਦੀਆਂ ਆਯੁਸ਼ ਪ੍ਰਣਾਲੀਆਂ ਨੂੰ ਉਤਸ਼ਾਹਤ ਅਤੇ ਪ੍ਰਚਾਰਤ ਕਰਨ ਲਈ ਕਈ ਉਪਰਾਲੇ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ ਆਯੁਸ਼ ਮੰਤਰਾਲਾ ਦੀ ਸੈਂਟਰਲ ਕੌਂਸਲ ਫਾਰ ਰਿਸਰਚ ਫਾਰ ਆਯੁਰਵੈਦਿਕ ਸਾਇੰਸਿਜ਼ ਨੇ ਅੰਤਰਰਾਸ਼ਟਰੀ ਪੱਧਰ ਤੇ ਆਯੁਰਵੇਦ / ਆਯੁਰਵੈਦਿਕ ਦਵਾਈਆਂ ਨੂੰ ਉਤਸ਼ਾਹਤ ਕਰਨ ਲਈ ਕਈ ਸਮਝੌਤਿਆਂ / ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉੱਤੇ ਦਸਤਖਤ ਕੀਤੇ ਹਨ।

 

ਆਯੁਰਵੇਦ, ਯੋਗ ਅਤੇ ਨੈਚੁਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਬਾਰੇ ਰਾਜ ਮੰਤਰੀ ਸ਼੍ਰੀ ਕਿਰੇਨ ਰਿਜੇਜੂ (ਵਾਧੂ ਚਾਰਜ) ਨੇ ਇਹ ਜਾਣਕਾਰੀ ਅੱਜ ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਦਿੱਤੀ।

 ---------------------------- 

ਐਮਵੀ ਐਸਜੇ



(Release ID: 1694550) Visitor Counter : 133


Read this release in: English , Urdu , Manipuri , Tamil