ਵਿੱਤ ਮੰਤਰਾਲਾ
ਸੋਵਰੇਨ ਗੋਲਡ ਬਾਂਡ ਸਕੀਮ 2020-21 (ਸੀਰੀਜ਼ XI) - ਜਾਰੀ ਕਰਨ ਦੀ ਕੀਮਤ
Posted On:
29 JAN 2021 7:22PM by PIB Chandigarh
ਭਾਰਤ ਸਰਕਾਰ ਦੀ ਨੋਟੀਫਿਕੇਸ਼ਨ ਨੰ. 4(4)-ਬੀ (ਡਬਲਿਊਐਂਡਐੱਮ)/2020 ਮਿਤੀ 09 ਅਕਤੂਬਰ, 2020 ਦੇ ਅਨੁਸਾਰ, ਸੋਵਰੇਨ ਗੋਲਡ ਬਾਂਡ 2020-21 (ਸੀਰੀਜ਼ XI) ਫਰਵਰੀ 01-05, 2021 ਦੀ ਮਿਆਦ ਲਈ ਖੋਲ੍ਹੀ ਜਾਵੇਗੀ, ਜਿਸ ਦੀ ਸੈਟਲਮੈਂਟ ਮਿਤੀ 09 ਫਰਵਰੀ, 2021 ਹੋਵੇਗੀ। ਸਬਸਕ੍ਰਿਪਸ਼ਨ ਦੀ ਮਿਆਦ ਦੇ ਦੌਰਾਨ ਬਾਂਡ ਦੀ ਜਾਰੀ ਕੀਤੀ ਕੀਮਤ 4,912 ਰੁਪਏ (ਸਿਰਫ ਚਾਰ ਹਜ਼ਾਰ ਨੌ ਸੌ ਬਾਰਾਂ ਰੁਪਏ) ਪ੍ਰਤੀ ਗ੍ਰਾਮ ਹੋਵੇਗੀ, ਜਿਸ ਨੂੰ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 29 ਜਨਵਰੀ, 2021 ਨੂੰ ਆਪਣੇ ਪ੍ਰੈੱਸ ਬਿਆਨ ਵਿੱਚ ਪ੍ਰਕਾਸ਼ਿਤ ਕੀਤਾ ਸੀ।
ਭਾਰਤ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਨਾਲ ਸਲਾਹ ਮਸ਼ਵਰਾ ਕਰਕੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਨਿਵੇਸ਼ਕਾਂ ਨੂੰ ਇਸ਼ੂ ਕੀਮਤ ਤੋਂ ਪ੍ਰਤੀ ਗ੍ਰਾਮ 50 ਰੁਪਏ (ਸਿਰਫ ਪੰਜਾਹ ਰੁਪਏ) ਦੀ ਛੋਟ ਦਿੱਤੀ ਜਾਵੇਗੀ ਜੋ ਨਿਵੇਸ਼ ਕਰਨ ਲਈ ਔਨਲਾਈਨ ਨਿਵੇਦਨ ਕਰਨਗੇ ਅਤੇ ਭੁਗਤਾਨ ਡਿਜੀਟਲ ਮੋਡ ਦੁਆਰਾ ਕਰਨਗੇ। ਅਜਿਹੇ ਨਿਵੇਸ਼ਕਾਂ ਲਈ ਗੋਲਡ ਬਾਂਡ ਦੀ ਜਾਰੀ ਕੀਮਤ ਪ੍ਰਤੀ ਗ੍ਰਾਮ ਸੋਨਾ 4,862 ਰੁਪਏ (ਰੁਪਏ ਚਾਰ ਹਜ਼ਾਰ ਅੱਠ ਸੌ ਬਾਹਠ) ਹੋਵੇਗੀ।
**********
ਆਰਐੱਮ/ ਕੇਐੱਮਐੱਨ
(Release ID: 1693507)
Visitor Counter : 129