ਬਿਜਲੀ ਮੰਤਰਾਲਾ

ਕੇਦਾਰਨਾਥ ਨਗਰ ਵਿੱਚ ਸ਼ਹਿਰੀ ਸਹੂਲਤਾਂ ਦੇ ਮੁੜ–ਵਿਕਾਸ ਵਿੱਚ ਐੱਨਟੀਪੀਸੀ ਕਰੇਗੀ ਮਦਦ

Posted On: 29 JAN 2021 4:36PM by PIB Chandigarh

‘ਕਾਰਪੋਰੇਟ ਸਮਾਜਕ ਜ਼ਿੰਮੇਵਾਰੀ’ (CSR) ਦੀ ਪਹਿਲਕਦਮੀ ਦੇ ਹਿੱਸੇ ਵਜੋਂ ਦੇਸ਼ ਦੀ ਸਭ ਤੋਂ ਵਿਸ਼ਾਲ ਸੰਗਠਤ ਬਿਜਲੀ ਕੰਪਨੀ ਤੇ ਬਿਜਲੀ ਮੰਤਰਾਲੇ ਅਧੀਨ ਆਉਂਦੇ ਜਨਤਕ ਖੇਤਰ ਦੇ ਅਦਾਰੇ ਐੱਨਟੀਪੀਸੀ ਲਿਮਿਟੇਡ (NTPC Ltd.) ਨੇ ਅੱਜ 25 ਕਰੋੜ ਰੁਪਏ ਦੀ ਲਾਗਤ ਨਾਲ ਕੇਦਾਰਨਾਥ ਨਗਰ ਵਿੱਚ ਸ਼ਹਿਰੀ ਸਹੂਲਤਾਂ ਦੇ ਮੁੜ–ਵਿਕਾਸ ਲਈ ‘ਸ਼੍ਰੀ ਕੇਦਾਰਨਾਥ ਉੱਥਾਨ ਚੈਰਿਟੇਬਲ ਟ੍ਰੱਸਟ’ ਨਾਲ ਸਮਝੌਤੇ ਉੱਤੇ ਹਸਤਾਖਰ ਕੀਤੇ ਹਨ।

ਸਹਿਮਤੀ–ਪੱਤਰ ਉੱਤੇ ਹਸਤਾਖਰ ਸ੍ਰੀ ਦਿਲੀਪ ਜਵਾਲਕਰ, ਆਈਏਐੱਸ, ਸਕੱਤਰ ਸੈਰ–ਸਪਾਟਾ, ਉੱਤਰਾਖੰਡ ਸਰਕਾਰ ਅਤੇ ਸ੍ਰੀ ਐੱਮਐੱਸਡੀ ਭੱਟਮਿਸ਼ਰਾ, ਈਡੀ (CSR/R&R/LA), NTPC ਨੇ ਸ੍ਰੀ ਡੀ.ਕੇ. ਪਟੇਲ, ਡਾਇਰੈਕਟਰ (HR), NTPC ਲਿਮਿਟੇਡ ਦੀ ਮੌਜੂਦਗੀ ’ਚ ਕੀਤੇ।

CSR ਸ਼ੁਰੂ ਤੋਂ ਹੀ NTPC ਦੇ ਬਿਜਲੀ ਉਤਪਾਦਨ ਦੇ ਕਾਰੋਬਾਰ ਦਾ ਇੱਕ ਅਟੁੱਟ ਅੰਗ ਰਿਹਾ ਹੈ ਅਤੇ ਇਸ ਪ੍ਰਮੁੱਖ ਬਿਜਲੀ ਕੰਪਨੀ ਦਾ ਉਦੇਸ਼ CSR ਉੱਦਮਾਂ ਰਾਹੀਂ ਕਰੋੜਾਂ ਭਾਰਤੀਆਂ ਦੇ ਜੀਵਨ ਨੂੰ ਰੌਸ਼ਨ ਕਰਨਾ ਹੈ। NTPC; ਮੁਢਲੇ ਬੁਨਿਆਦੀ ਢਾਂਚੇ ਦੇ ਵਿਕਾਸ, ਸਿੱਖਿਆ, ਭਾਈਚਾਰਕ ਸਿਹਤ ਤੇ ਸਵੱਛਤਾ ਤੇ ਸਮਰੱਥਾ ਨਿਰਮਾਣ ਅਤੇ ਲਿੰਗ ਸਸ਼ੱਕਤੀਕਰਣ ਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਦਾ ਰਿਹਾ ਹੈ।

ਐੱਨਟੀਪੀਸੀ ਗਰੁੱਪ ਦੇ ਅਖੁੱਟ ਊਰਜਾ ਦੇ 29 ਪ੍ਰੋਜੈਕਟਾਂ ਸਮੇਤ 71 ਬਿਜਲੀ ਸਟੇਸ਼ਨ ਹਨ। ਇਸ ਗਰੁੱਪ ਦੀ 20 ਗੀਗਾਵਾਟ ਸਮਰੱਥਾ ਨਿਰਮਾਣ–ਅਧੀਨ ਹੈ, ਜਿਸ ਵਿੱਚ 5 ਗੀਗਾਵਾਟ ਅਖੁੱਟ ਊਰਜਾ ਨਾਲ ਸਬੰਧਤ ਪ੍ਰੋਜੈਕਟ ਸ਼ਾਮਲ ਹਨ। ਵਾਤਾਵਰਣ–ਪੱਖੀ ਊਰਜਾ ਪ੍ਰੋਜੈਕਟਾਂ ਰਾਹੀਂ ਕਿਫ਼ਾਇਤੀ ਦਰਾਂ ਉੱਤੇ ਬਿਜਲੀ ਦੀ ਬੇਰੋਕ ਸਪਲਾਈ ਐੱਨਟੀਪੀਸੀ ਦੀ ਵਿਸ਼ੇਸ਼ਤਾ ਰਹੀ ਹੈ।

****

ਆਰਕੇਜੇ/ਐੱਮ



(Release ID: 1693470) Visitor Counter : 117


Read this release in: English , Hindi