ਵਿੱਤ ਮੰਤਰਾਲਾ
ਵਿੱਤ ਵਰ੍ਹੇ 2020–21 ਲਈ ਭਾਰਤ ਸਰਕਾਰ ਦੇ ਦਸੰਬਰ 2020 ਮਹੀਨੇ ਤੱਕ ਦੇ ਖਾਤਿਆਂ ਦੀ ਮਾਸਿਕ ਸਮੀਖਿਆ
Posted On:
29 JAN 2021 4:58PM by PIB Chandigarh
ਭਾਰਤ ਸਰਕਾਰ ਦੇ ਦਸੰਬਰ–2020 ਤੱਕ ਦੇ ਮਾਸਿਕ ਖਾਤੇ ਨੂੰ ਸੰਗਠਿਤ ਕਰ ਦਿੱਤਾ ਗਿਆ ਹੈ ਅਤੇ ਰਿਪੋਰਟਾਂ ਪ੍ਰਕਾਸ਼ਿਤ ਹੋ ਗਈਆਂ ਹਨ। ਇਸ ਦੀਆਂ ਝਲਕੀਆਂ ਨਿਮਨਲਿਖਤ ਅਨੁਸਾਰ ਹਨ:–
ਭਾਰਤ ਸਰਕਾਰ ਨੇ ਦਸੰਬਰ 2020 ਤੱਕ 11,21,678 ਕਰੋੜ ਰੁਪਏ (ਜਿਸ ਵਿੱਚ ਕੁੱਲ ਪ੍ਰਾਪਤੀਆਂ ਦਾ ਸਬੰਧਿਤ BE 2020–21 ਸ਼ਾਮਲ ਹੈ) ਪ੍ਰਾਪਤ ਕੀਤੇ, ਜਿਸ ਵਿੱਚ 9,62,399 ਕਰੋੜ ਰੁਪਏ ਦੀ ਟੈਕਸ ਆਮਦਨ (ਕੇਂਦਰ ਨੂੰ ਸ਼ੁੱਧ), 1,26,181 ਕਰੋੜ ਰੁਪਏ ਦੀ ਗ਼ੈਰ–ਟੈਕਸ ਆਮਦਨ ਅਤੇ 33,098 ਕਰੋੜ ਰੁਪਏ ਦੀਆਂ ਗ਼ੈਰ–ਰਿਣ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ। ਗ਼ੈਰ–ਰਿਣ ਪੂੰਜੀ ਪ੍ਰਾਪਤੀਆਂ ਵਿੱਚ ਕਰਜ਼ਿਆਂ ਦੀ ਉਗਰਾਹੀ (14,202 ਕਰੋੜ ਰੁਪਏ) ਅਤੇ ਅਪਨਿਵੇਸ਼ ਤੋਂ ਹੋਣ ਵਾਲੀ ਆਮਦਨ (18,896 ਕਰੋੜ ਰੁਪਏ); ਜਦ ਕਿ ਭਾਰਤ ਸਰਕਾਰ ਵੱਲੋਂ ਦਸੰਬਰ 2020 ਤੱਕ 3,71,640 ਕਰੋੜ ਰੁਪਏ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਦੀ ਹਵਾਲਗੀ ਵਜੋਂ ਟ੍ਰਾਂਸਫ਼ਰ ਕੀਤੇ ਗਏ ਹਨ।
ਭਾਰਤ ਸਰਕਾਰ ਦਾ ਕੁੱਲ ਖ਼ਰਚਾ 22,80,147 ਕਰੋੜ ਰੁਪਏ (ਜਿਸ ਵਿੱਚ ਸਬੰਧਿਤ BE 2020–21 ਦਾ 75% ਸ਼ਾਮਲ ਹੈ), ਜਿਸ ਵਿੱਚੋਂ 19,71,173 ਕਰੜ ਰੁਪਏ ਆਮਦਨ ਖਾਤੇ ਅਤੇ 3,08,974 ਕਰੋੜ ਰੁਪਏ ਪੂੰਜੀ ਖਾਤੇ ’ਤੇ ਹੈ। ਕੁੱਲ ਆਮਦਨ ਖ਼ਰਚ ਵਿੱਚੋਂ 4,72,171 ਕਰੋੜ ਰੁਪਏ ਵਿਆਜ ਦੀਆਂ ਅਦਾਇਗੀਆਂ ਦੇ ਖਾਤੇ ’ਚ ਅਤੇ 2,27,352 ਕਰੋੜ ਰੁਪਏ ਪ੍ਰਮੁੱਖ ਸਬਸਿਡੀਆਂ ਦੇ ਖਾਤੇ ’ਚ ਹਨ।
****
ਆਰਐੱਮ/ਕੇਐੱਮਐੱਨ
(Release ID: 1693369)
ਵਿਜ਼ੀਟਰ ਕਾਊਂਟਰ : 159