ਰੱਖਿਆ ਮੰਤਰਾਲਾ

ਇੰਡੀਅਨ ਨੇਵੀ ਨੇ ਸੈਨਾ ਅਤੇ ਹਵਾਈ ਸੈਨਾ ਦੇ ਨਾਲ ਸਾਂਝਾ ਅਭਿਆਸ ਕੀਤਾ

Posted On: 25 JAN 2021 12:48PM by PIB Chandigarh

ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹਾਂ ਵਿੱਚ 21 - 25 ਜਨਵਰੀ 2021 ਤੱਕ ਇੱਕ ਵੱਡੇ ਪੱਧਰ 'ਤੇ ਤਿਕੋਣੀ -ਸਰਵਿਸ ਸਾਂਝੀ ਅਭਿਆਸ ਮੁਹਿੰਮ ਐਂਫਿਮੈਕਸ -21ਚਲਾਈ ਗਈ। ਇਸ ਅਭਿਆਸ ਵਿੱਚ ਜਲ ਸੈਨਾ ਦੇ ਸਮੁੰਦਰੀ ਜਹਾਜ਼ਾਂ,,  ਫੌਜ ਦੀਆਂ ਚੌਕਸ ਅਤੇ ਮੁਸਤੈਦ ਟੁਕੜਿਆਂ  ਅਤੇ ਵੱਖ ਵੱਖ ਕਿਸਮਾਂ ਦੇ ਹਵਾਈ ਜਹਾਜ਼ਾਂ ਨੇ ਆਪਣੀ ਭਾਗੀਦਾਰੀ ਯਕੀਨੀ ਬਣਾਈ। 

ਇਸ ਅਭਿਆਸ ਦਾ ਮੰਤਵ, ਅਜਿਹੇ ਟਾਪੂ ਪ੍ਰਦੇਸ਼ਾਂ ਦੀ ਖੇਤਰੀ ਅਖੰਡਤਾ ਦੀ ਰਾਖੀ ਲਈ ਭਾਰਤ ਦੇ ਯਤਨਾਂ ਅਤੇ ਯੋਗਤਾਵਾਂ ਦੀ ਪੁਸ਼ਟੀ ਕਰਨਾ ਸੀ । ਇਸ ਨਾਲ ਤਿੰਨ ਸੇਵਾਵਾਂ ਦੇ ਵਿਚਾਲੇ ਕਾਰਜਸ਼ੀਲ ਤਾਲਮੇਲ ਅਤੇ ਸਾਂਝੇ ਤੌਰ 'ਤੇ ਜੰਗ ਲੜਨ ਦੀ ਸਮਰੱਥਾ ਨੂੰ ਵਧਾਉਣ ਵਿੱਚ ਵੀ ਮਦਦ ਮਿਲੇਗੀ।

ਅਭਿਆਸ ਵਿੱਚ ਬਹੁ-ਪੱਖੀ ਸਮੁੰਦਰੀ ਕੰਮ-ਕਾਜ ਵੀ ਸ਼ਾਮਲ ਸੀ ਜਿਸ ਵਿੱਚ ਸਹਿਯੋਗੀ ਯੂਨਿਟਾਂ ਵਲੋਂ ਨਿਗਰਾਨੀ ਪਲੇਟਫਾਰਮ, ਸਮੁੰਦਰੀ ਜਹਾਜ਼ਾਂ ਦੇ ਹਮਲੇ ਅਤੇ ਸਮੁੰਦਰ ਵਿੱਚਲੇ ਗੁੰਝਲਦਾਰ ਅਭਿਆਸਾਂ ਨੂੰ ਸ਼ਾਮਲ ਕੀਤਾ ਗਿਆ ਸੀ। ਹਵਾ ਵਿਚੋਂ ਸਮੁੰਦਰੀ ਕਮਾਂਡੋਜ਼ ਦਾ ਦਾਖਲਾ, ਫੌਜ ਦੇ ਵਿਸ਼ੇਸ਼ ਬਲਾਂ ਵਲੋਂ ਹਵਾਈ ਜਹਾਜ਼ ਰਾਹੀਂ ਦਾਖਲ ਹੋਣਾ, ਜਲ ਸੈਨਾ ਦੀਆਂ ਤੋਪਾਂ ਵਲੋਂ ਕੀਤੀ ਜਾਣ ਵਾਲੀ ਸਹਾਇਤਾ, ਫੌਜੀ ਬਲਾਂ ਦੀ ਧਰਤੀ, ਅਸਮਾਨ ਅਤੇ ਪਾਣੀ ਤੋਂ ਲੈਂਡਿੰਗ, ਅਤੇ ਇਸ ਤੋਂ ਬਾਅਦ ਦੀਆਂ ਚੁਣੋਤੀਆਂ ਨੂੰ ਵੀ ਇਸ ਅਪ੍ਰੇਸ਼ਨ ਦੌਰਾਨ ਸ਼ਾਮਲ  ਕੀਤਾ ਗਿਆ ਸੀ।

ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਦੀ ਰੱਖਿਆ ਲਈ ਸਾਬਕਾ ਕਵਚ ਨੇ ਐਂਫਿਮੈਕਸ -21 ਦਾ ਇੱਕ ਹਿੱਸਾ ਬਣਾਇਆ ਸੀ। ਇੰਟੀਗਰੇਟਡ ਹੈੱਡਕੁਆਰਟਰ ਸਟਾਫ ਦੀ ਅਗਵਾਈ ਹੇਠ ਬਹੁਤ ਸਾਰੇ ਕੇਂਦਰਾਂ ਦੇ ਮਲਟੀਪਲ ਸੈਂਸਰਾਂ ਦੀ ਵਰਤੋਂ ਕਰਕੇ ਸਮੁੰਦਰੀ ਡੋਮੇਨ ਜਾਗਰੂਕਤਾ ਨੂੰ ਪ੍ਰਾਪਤ ਕਰਨ ਲਈ ਇਕ ਸਾਂਝੀ ਸੂਝ-ਬੂਝ, ਨਿਗਰਾਨੀ ਅਤੇ ਤਾਲਮੇਲ ਦਾ ਇੱਕ ਸੰਯੁਕਤ ਅਭਿਆਸ ਵੀ ਇਕੋ ਸਮੇਂ ਕੀਤਾ ਗਿਆ ਸੀ ।

******

ਏਬੀਬੀਬੀ / ਵੀਐਮ / ਐਮਐਸ



(Release ID: 1692231) Visitor Counter : 149


Read this release in: English , Urdu , Hindi , Malayalam