ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਰਲ ਤੋਂ ਖੋਜੀਆਂ ਗਈਆਂ ਨਵੀਂਆਂ ਕੀੜੀ ਪ੍ਰਜਾਤੀਆਂ ਦਾ ਨਾਮ ਜੇਐੱਨਸੀਏਐੱਸਆਰ ਖੋਜਕਰਤਾ, ਵਿਕਾਸਵਾਦੀ ਜੀਵ ਵਿਗਿਆਨੀ ਪ੍ਰੋ. ਅਮਿਤਾਭ ਜੋਸ਼ੀ ਦੇ ਨਾਮ ‘ਤੇ ਰੱਖਿਆ ਗਿਆ
Posted On:
23 JAN 2021 11:29AM by PIB Chandigarh
ਇਕ ਦੁਰਲੱਭ ਕੀੜੀ ਵੰਸ਼ ਦੀਆਂ ਦੋ ਨਵੀਆਂ ਕਿਸਮਾਂ ਭਾਰਤ ਵਿਚ ਲੱਭੀਆਂ ਗਈਆਂ ਹਨ। ਕੇਰਲਾ ਅਤੇ ਤਾਮਿਲਨਾਡੂ ਵਿੱਚ ਮਿਲਦੇ ਕੀੜੀ ਵੰਸ਼ ਊਕੇਰੀਆ (Ooceraea) ਦੀਆਂ ਕਿਸਮਾਂ ਇਸ ਦੁਰਲੱਭ ਪ੍ਰਜਾਤੀ ਦੀ ਵਿਭਿੰਨਤਾ ਨੂੰ ਵਧਾਉਂਦੀਆਂ ਹਨ। ਉਹ ਐਂਨਟਨਲ ਖੰਡਾਂ ਦੀ ਗਿਣਤੀ ਦੇ ਅਧਾਰ ‘ਤੇ ਇਕੋ ਜਹੇ ਵੰਸ਼ ਦੇ ਦੂਜਿਆਂ ਤੋਂ ਵੱਖਰੇ ਹਨ।
ਉਨ੍ਹਾਂ ਵਿਚੋਂ ਇੱਕ ਕੇਰਲਾ ਦੇ ਪੇਰੀਅਰ ਟਾਈਗਰ ਰਿਜ਼ਰਵ ਵਿੱਚ ਪਾਈ ਗਈ, ਜਿਸ ਦਾ ਨਾਮ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰੀ ਸੰਸਥਾ, ਜਵਾਹਰ ਲਾਲ ਨਹਿਰੂ ਉੱਨਤ ਵਿਗਿਆਨਕ ਖੋਜ ਕੇਂਦਰ (ਜੇਐੱਨਸੀਏਐੱਸਆਰ) ਦੇ ਉੱਘੇ ਵਿਕਾਸਵਾਦੀ ਜੀਵ ਵਿਗਿਆਨੀ ਪ੍ਰੋਫੈਸਰ ਅਮਿਤਾਭ ਜੋਸ਼ੀ ਦੇ ਸਨਮਾਨ ਵਿੱਚ ਉਨ੍ਹਾਂ ਦੇ ਨਾਮ ‘ਤੇ ਰੱਖਿਆ ਗਿਆ ਹੈ।
ਨਵੀਆਂ ਪ੍ਰਜਾਤੀਆਂ ਦਾ ਨਾਮ ਵਿਸ਼ੇਸ਼ ਤੌਰ 'ਤੇ ਕੁਝ ਵੱਖਰੇ ਗੁਣਾਂ ਜਾਂ ਸਥਾਨਾਂ ਦੇ ਨਾਮ ‘ਤੇ ਰੱਖਿਆ ਜਾਂਦਾ ਹੈ ਪਰੰਤੂ ਅਕਸਰ ਜੀਵ ਵਿਗਿਆਨ, ਖਾਸ ਕਰਕੇ ਵਿਕਾਸਵਾਦੀ ਅਤੇ ਓਰਗੇਨਿਸਮਲ ਜੀਵ-ਵਿਗਿਆਨ, ਈਕੋਲੋਜੀ ਜਾਂ ਸਿਸਟੇਮੈਟਿਕਸ ਦੇ ਖੇਤਰਾਂ ਵਿੱਚ ਉਨ੍ਹਾਂ ਦੇ ਖੋਜ ਯੋਗਦਾਨਾਂ ਦਾ ਸਨਮਾਨ ਕਰਨ ਦੇ ਇੱਕ ਮਾਧਿਅਮ ਦੇ ਤੌਰ ‘ਤੇ ਵਿਗਿਆਨੀਆਂ ਦੇ ਨਾਮ ਤੇ ਰੱਖੇ ਜਾਂਦੇ ਹਨ।
ਇਸ ਦੁਰਲੱਭ ਪ੍ਰਜਾਤੀ ਵਿਚੋਂ ਪਹਿਲੀਆਂ ਦੋ ਅਜਿਹੀਆਂ ਨਵੀਂਆਂ ਕਿਸਮਾਂ, ਜਿਨ੍ਹਾਂ ਨੂੰ ਦਸ-ਹਿੱਸਿਆਂ ਵਾਲੇ ਐਂਟੀਨਾ ਨਾਲ ਵੇਖਿਆ ਗਿਆ ਸੀ, ਦੀ ਖੋਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫੈਸਰ ਹਿਮੇਂਦਰ ਭਾਰਤੀ ਦੀ ਅਗਵਾਈ ਵਿੱਚ ਇੱਕ ਟੀਮ ਨੇ ਕੀਤੀ। ਇਹ ਖੋਜ ‘ਜ਼ੂਕੀਜ਼’ ਜਰਨਲ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ।
ਵੰਸ਼ ਇਸ ਸਮੇਂ 14 ਕਿਸਮਾਂ ਦੁਆਰਾ ਦਰਸਾਈ ਗਈ ਹੈ ਜਿਨ੍ਹਾਂ ਵਿੱਚੋਂ ਅੱਠ ਨੌਂ-ਖੰਡਾਂ ਵਾਲੇ ਐਂਟੀਨਾ ਰੱਖਦੀਆਂ ਹਨ, ਜਦਕਿ ਪੰਜਾਂ ਵਿੱਚ ਗਿਆਰਾਂ ਖੰਡਾਂ ਵਾਲਾ ਐਂਟੀਨਾ ਹੈ ਅਤੇ ਇੱਕ ਪ੍ਰਜਾਤੀ ਹਾਲ ਹੀ ਵਿੱਚ ਅੱਠ-ਖੰਡ ਵਾਲੇ ਐਂਟੀਨਾ ਨਾਲ ਦੱਸੀ ਗਈ ਹੈ। ਭਾਰਤ ਵਿੱਚ, ਵੰਸ਼ ਹੁਣ ਤੱਕ ਦੋ ਪ੍ਰਜਾਤੀਆਂ ਦੁਆਰਾ ਦਰਸਾਈ ਗਈ ਸੀ ਕ੍ਰਮਵਾਰ ਨੌਂ ਅਤੇ ਗਿਆਰਾਂ-ਖੰਡਾਂ ਵਾਲੇ ਐਂਟੀਨਾ ਨਾਲ।
ਦਸ ਖੰਡਿਤ ਐਂਟੀਨਾ ਵਾਲੀਆਂ ਨਵੀਂਆਂ ਖੋਜ ਕੀਤੀਆਂ ਗਈਆਂ ਕੀੜੀ ਪ੍ਰਜਾਤੀਆਂ, ਇੱਕ ਪੁਰਾਣੀ ਵਿਸ਼ਵ ਪੱਧਰੀ ਵੰਸ਼ਾਵਲੀ ਨੂੰ ਸਥਾਪਿਤ ਕਰਦੀਆਂ ਹਨ ਜਿਨ੍ਹਾਂ ਵਿੱਚ ਇੱਕ ਅਜਿਹੀ ਪ੍ਰਜਾਤੀ ਹੈ ਜੋ ਕੀੜੀ ਉਪ-ਪਰਿਵਾਰ ਵਿੱਚ ਸਿਰਫ ਇਕੋ ਮੋਡਲ ਜੀਵ ਦੇ ਰੂਪ ਵਿਚ ਉੱਭਰਦੀ ਹੈ।
ਚਿੱਤਰ 3. ਊਕੇਰੀਆ ਜੋਸ਼ੀ ਐੱਸਪੀ ਨਓਵੀ. ਪੁਸ਼ਠੀ ਦ੍ਰਿਸ਼ਟੀ ਵਿੱਚ ਬੋਡੀ [ਭਾਰਤੀ ਐੱਚ. ਐੱਟ. ਐੱਲ 2021, ਭਾਰਤ ਵਿਚੋਂ ਦੋ-ਕਿਸਮਾਂ ਦੀਆਂ ਊਕੇਰੀਆ (ਹਾਇਮੇਨੋਪਟੇਰਾ, ਫੋਰਮੀਸੀਡੇ, ਡੋਰੀਲੀਨੇ) ਦਸ-ਖੰਡਾਂ ਵਾਲੇ ਐਂਟੀਨਾ ਨਾਲ। ਜ਼ੂਕੀਜ਼ 1010: 165-183;
[ਪਬਲੀਕੇਸ਼ਨ ਲਿੰਕ: https://doi.org/10.3897/zookeys.1010.58436]
**********
ਐੱਨਬੀ / ਕੇਜੀਐੱਸ /(ਡੀਐੱਸਟੀ ਮੀਡੀਆ ਸੈੱਲ)
(Release ID: 1691773)
Visitor Counter : 197