ਸੂਚਨਾ ਤੇ ਪ੍ਰਸਾਰਣ ਮੰਤਰਾਲਾ
“ਕਾਰਖਾਨੀਸਾਂਚੀ ਵਾਰੀ ਭਾਰਤੀ ਮੱਧ-ਵਰਗੀ ਪਰਿਵਾਰਕ ਜੀਵਨ ਅਤੇ ਸਬੰਧਾਂ ਦੀਆਂ ਗੁੰਝਲਾਂ ਨੂੰ ਵਿਅੰਗਾਤਮਕ ਢੰਗ ਨਾਲ ਦਰਸਾਉਂਦੀ ਹੈ”
“ਇੱਕ ਸ਼ਹਿਰ ਦੇ ਆਖਰੀ ਬਚੇ ਸਾਂਝੇ ਪਰਿਵਾਰ 'ਤੇ ਬਣਾਈ ਗਈ ਇੱਕ ਫਿਲਮ। ਸੜਕ ਦੇ ਸਫਰ ਦੌਰਾਨ ਪਰਿਵਾਰ ਦੇ ਵੱਖ-ਵੱਖ ਕਿਰਦਾਰਾਂ ਦੇ ਆਪਸ ਵਿੱਚ ਅੰਤਰ-ਨਿਜੀ ਸਬੰਧ ਸਭ ਦੇ ਸਾਹਮਣੇ ਆਉਂਦੇ ਹਨ।” ਇਸ ਤਰ੍ਹਾਂ ਡਾਇਰੈਕਟਰ ਮੰਗੇਸ਼ ਜੋਸ਼ੀ ਨੇ ਆਪਣੀ ਇੱਫੀ 51 ਇੰਡੀਅਨ ਪਨੋਰਮਾ ਫੀਚਰ ਫਿਲਮ ‘ਕਾਰਖਾਨੀਸਾਂਚੀ ਵਾਰੀ’ ਦਾ ਵਰਣਨ ਕੀਤਾ ਹੈ। ਉਹ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿਖੇ ਫਿਲਮ ਦੀ ਸਕ੍ਰੀਨਿੰਗ ਤੋਂ ਬਾਅਦ ਕੱਲ੍ਹ 51 ਜਨਵਰੀ, 2021 ਨੂੰ ਗੋਆ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਫਿਲਮ ਵਿੱਚ ਅਭਿਨੇਤਾ ਗੀਤਾਂਜਲੀ ਕੁਲਕਰਨੀ ਨੇ ਕਿਹਾ, “ਇਹ ਫਿਲਮ ਇੱਕ ਭਾਰਤੀ ਮੱਧਵਰਗੀ ਪਰਿਵਾਰ ਵਿੱਚ ਜੀਵਨ ਅਤੇ ਰਿਸ਼ਤੇ ਦੀਆਂ ਜਟਿਲਤਾਵਾਂ ਨੂੰ ਬਹੁਤ ਹੀ ਵਿਅੰਗਾਤਮਕ ਢੰਗ ਨਾਲ ਦਰਸਾਉਂਦੀ ਹੈ।
ਪੁਣੇ ਦੇ ਕਰਖਾਨੀ ਪਰਿਵਾਰ ਵਿੱਚ ਸਭ ਤੋਂ ਵੱਡੇ ਬਜ਼ੁਰਗ ਦਾ ਦਿਹਾਂਤ ਹੋ ਗਿਆ, ਜਿਸਦੇ ਬਾਅਦ ਉਸਦੇ ਭੈਣ-ਭਰਾ ਅਤੇ ਬੇਟੇ ਨੇ ਆਪਣੀ ਅੰਤਮ ਇੱਛਾ ਦੇ ਅਨੁਸਾਰ ਉਸ ਦੀਆਂ ਅਸਥੀਆਂ ਨੂੰ ਖਿੰਡਾਉਣ ਲਈ ਇੱਕ ਮਹੱਤਵਪੂਰਨ ਯਾਤਰਾ ਕੀਤੀ। ਉਸੇ ਸਮੇਂ, ਬੇਟੇ ਦੀ ਗਰਭਵਤੀ ਪ੍ਰੇਮਿਕਾ ਆਪਣੇ ਰਾਇਲ ਐਨਫੀਲਡ 'ਤੇ ਪਰਿਵਾਰ ਦਾ ਪਿੱਛਾ ਕਰਦੀ ਹੈ, ਉਨ੍ਹਾਂ ਦੇ ਪੁੱਤਰ ਨੂੰ ਉਸ ਨਾਲ ਵਿਆਹ ਕਰਾਉਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ, ਬਜ਼ੁਰਗ ਦੀ ਪਤਨੀ, ਆਪਣੇ ਪਤੀ ਦੇ ਵਿੱਤ ਨੂੰ ਸੰਭਾਲਣ ਲਈ ਮਜਬੂਰ ਹੈ, ਪੁਣੇ ਤੋਂ ਦੇਹੁ ਪਿੰਡ ਦੀ ਯਾਤਰਾ ਕਰਦੀ ਹੈ, ਜਿਸ ਨਾਲ ਉਹ ਕਈ ਦਹਾਕਿਆਂ ਦੇ ਇੱਕ ਲੁਕੇ ਵਿਲੱਖਣ ਰਾਜ਼ ਨੂੰ ਉਜਾਗਰ ਕਰਦੀ ਹੈ।
ਫਿਲਮ ਦੀ ਸ਼ੂਟਿੰਗ ਮਹਾਰਾਸ਼ਟਰ ਦੇ ਵੱਖ-ਵੱਖ ਸਥਾਨਾਂ 'ਤੇ ਵੱਡੇ ਪੱਧਰ 'ਤੇ ਕੀਤੀ ਗਈ ਹੈ। ਸਫ਼ਰ ਹਰ ਪਾਤਰ ਦੀਆਂ ਖਾਮੀਆਂ ਅਤੇ ਦਿਨ ਪ੍ਰਤੀ ਦਿਨ ਚੁਣੌਤੀਆਂ ਨੂੰ ਪ੍ਰਕਾਸ਼ਮਾਨ ਕਰਦਾ ਹੈ। ਕੁਲਕਰਨੀ ਨੇ ਕਿਹਾ ਕਿ ਹਲਕੇ ਦਿਲ ਨਾਲ ਇਸ ਫਿਲਮ ਨਾਲ ਦਰਸ਼ਕਾਂ ਨੂੰ ਇੱਕ ਵਿਅਕਤੀ ਵਜੋਂ ਸਮਾਜਿਕ ਪੱਧਰ 'ਤੇ ਸਵੈ-ਨਿਰੀਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ, “ਸਫ਼ਰ ਵਿੱਚ, ਉਹ ਆਪਣੇ ਸਬੰਧਾਂ ਅਤੇ ਜ਼ਿੰਦਗੀ ਵਿੱਚ ਉਹੋ ਜਿਹੀ ਪਛਾਣ, ਪੜਚੋਲ ਕਰਦੇ ਹਨ।”
ਡਾਇਰੈਕਟਰ ਮੰਗੇਸ਼ ਜੋਸ਼ੀ ਖੁਦ ਪੁਣੇ ਤੋਂ ਆਉਂਦੇ ਹਨ, ਜਿੱਥੇ ਫਿਲਮ ਦੀ ਕਹਾਣੀ ਅਧਾਰਿਤ ਹੈ। “ਕਿਰਦਾਰ ਉਨ੍ਹਾਂ ਲੋਕਾਂ ਦੁਆਰਾ ਪ੍ਰੇਰਿਤ ਕੀਤੇ ਗਏ ਹਨ ਜਿਨ੍ਹਾਂ ਨੂੰ ਮੈਂ ਪੁਣੇ ਸ਼ਹਿਰ ਵਿੱਚ ਮਿਲਿਆ ਹਾਂ। ਪਰਿਵਾਰ ਵਿੱਚ ਮੌਤ ਤੋਂ ਬਾਅਦ ਕਹਾਣੀ ਨੂੰ ਇੱਕ ਨਿਜੀ ਅਨੁਭਵ ਨੇ ਰੂਪ ਦਿੱਤਾ ਹੈ।”
ਇੱਕ ਗਰਭਵਤੀ ਮਹਿਲਾ ਦੀ ਰਾਇਲ ਐਨਫੀਲਡ ਦੀ ਸਵਾਰੀ ਕਿਉਂ ਦਿਖਾਈ ਗਈ? ਪਟਕਥਾ ਲੇਖਕ ਅਤੇ ਨਿਰਮਾਤਾ ਅਰਚਨਾ ਬੋਹੜੇ, ਜੋ ਪ੍ਰੈੱਸ ਕਾਨਫਰੰਸ ਵਿੱਚ ਵੀ ਮੌਜੂਦ ਸਨ, ਨੇ ਕਿਹਾ ਕਿ ਇਹ ਪਾਤਰ ‘ਬਾਈਕਰ-ਲੜਕੀਆਂ’ ਅਖਵਾਉਣ ਵਾਲੇ ਸਮੂਹ ‘ਤੇ ਅਧਾਰਿਤ ਰਿਹਾ ਹੈ।" ਉਨ੍ਹਾਂ ਲਈ, ਇਹ ਸ਼ਕਤੀਕਰਨ ਨੂੰ ਪ੍ਰਦਰਸ਼ਤ ਕਰਨ ਬਾਰੇ ਨਹੀਂ ਹੈ, ਪਰ ਸਿਰਫ ਮੋਟਰ ਸਾਈਕਲ ਚਲਾਉਣ ਦਾ ਅਨੰਦ ਲੈਣ ਬਾਰੇ ਹੈ, ਜੋ ਮੁੱਖ ਤੌਰ 'ਤੇ ਪੁਰਸ਼ ਡੋਮੇਨ ਵਿੱਚ ਇੱਕ ਕਿਰਿਆ ਹੈ।"
ਜੋਸ਼ੀ ਨੇ ਐੱਨਐੱਫਡੀਸੀ ਦੁਆਰਾ ਨਿਰਮਿਤ 2011 ਵਿੱਚ ਆਈ ਫਿਲਮ ‘ਹੀ’ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ। ਉਸ ਨੇ 2016 ਵਿੱਚ ‘ਲਾਥੇ ਜੋਸ਼ੀ’ ਲਿਖਿਆ, ਨਿਰਮਾਣ ਕੀਤਾ ਅਤੇ ਨਿਰਦੇਸ਼ਨ ਕੀਤਾ, ਜਿਸ ਨੇ 15 ਪੁਰਸਕਾਰ ਜਿੱਤੇ।
ਮਹਾਮਾਰੀ ਦੇ ਸਮੇਂ ਬਹੁਤ ਵਧੀਆ ਢੰਗ ਨਾਲ ਆਯੋਜਿਤ ਸਕ੍ਰੀਨਿੰਗ ਲਈ ਇੱਫੀ ਦਾ ਧੰਨਵਾਦ ਕਰਦਿਆਂ ਅਦਾਕਾਰ ਕੁਲਕਰਨੀ ਨੇ ਕਿਹਾ: “ਇੱਕ ਵੱਡੇ ਪਰਦੇ 'ਤੇ ਇੱਕ ਥੀਏਟਰ ਵਿੱਚ ਦਰਸ਼ਕਾਂ ਨਾਲ ਇੱਕ ਫਿਲਮ ਦੇਖਣਾ ਸੱਚਮੁੱਚ ਇੱਕ ਬਹੁਤ ਹੀ ਚੰਗਾ ਅਨੁਭਵ ਹੈ। ਅਸੀਂ ਸੱਚਮੁੱਚ ਬਹੁਤ ਸਾਰੇ ਦਿਨਾਂ ਤੋਂ ਇਸ ਮੌਕੇ ਦੀ ਉਡੀਕ ਕਰ ਰਹੇ ਸੀ।”
https://youtu.be/MJapPs8yTd8
***
ਡੀਜੇਐੱਮ/ਐੱਸਸੀ/ਇੱਫੀ-66
(Release ID: 1691770)
Visitor Counter : 169