ਪ੍ਰਿਥਵੀ ਵਿਗਿਆਨ ਮੰਤਰਾਲਾ
ਇੱਕ ਤਾਜ਼ਾ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਅਧੀਨ 22 ਤੋਂ 24 ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਤੇ ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੱਡੀ ਪੱਧਰ ਤੇ ਚੰਗੀ ਬਾਰਸ਼/ਬਰਫ ਪੈਣ ਅਤੇ ਉਤਰਾਖੰਡ ਵਿੱਚ ਕਿਤੇ ਕੀਤੇ ਬਾਰਸ਼/ਬਰਫ ਪੈਣ ਦੀ ਸੰਭਾਵਨਾ, ਕਿਤੇ ਕਿਤੇ ਮੀਂਹ / ਬਰਫ ਦੀ ਸੰਭਾਵਨਾ ਹੈ
23 ਜਨਵਰੀ, 2021 ਨੂੰ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਖੇ ਇੱਕਾ ਦੁੱਕਾ ਥਾਵਾਂ ਤੇ ਬਹੁਤ ਹਲਕੀ / ਹਲਕੀ ਬਾਰਸ਼ / ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ
ਅਗਲੇ 4-5 ਦਿਨਾਂ ਦੌਰਾਨ ਉੱਤਰੀ ਭਾਰਤ ਵਿੱਚ ਠੰਡੀਆਂ ਹਵਾਵਾੰ ਚਲਣ ਦੀ ਕੋਈ ਸੰਭਾਵਨਾ ਨਹੀਂ ਹੈ
प्रविष्टि तिथि:
22 JAN 2021 12:17PM by PIB Chandigarh
ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈਐਮਡੀ) ਅਨੁਸਾਰ:
ਆਲ ਇੰਡੀਆ ਮੌਸਮ ਬੁਲੇਟਿਨ (ਸਵੇਰੇ) ਮਿਤੀ 22-01-2021 ਨੂੰ ਹੇਠ ਦਿੱਤੀਆਂ ਮਹੱਤਵਪੂਰਣ ਮੌਸਮ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ:
ਇਕ ਤਾਜ਼ਾ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਅਧੀਨ 22 ਤੋਂ 24 ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਵਿਚ ਵੱਡੀ ਪੱਧਰ ਤੇ ਚੰਗੀ ਬਾਰਸ਼ / ਬਰਫ ਪੈਣ ਅਤੇ ਉਤਰਾਖੰਡ ਵਿਚ ਕਿਤੇ ਕਿਤੇ ਬਾਰਸ਼ / ਬਰਫਬਾਰੀ ਹੋਣ ਅਤੇ 23 ਜਨਵਰੀ, 2021 ਨੂੰ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਇੱਕਾ ਦੁੱਕਾ ਥਾਵਾਂ ਤੇ ਬਹੁਤ ਹਲਕੀ/ ਹਲਕੀ ਬਾਰਸ਼/ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਜੰਮੂ ਤੇ ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ਵਿਚ 23 ਜਨਵਰੀ, 2021 ਨੂੰ ਇੱਕਾ ਦੁੱਕਾ ਥਾਵਾਂ 'ਤੇ ਭਾਰੀ ਬਾਰਸ਼/ ਬਰਫਬਾਰੀ ਦੀ ਬਹੁਤ ਸੰਭਾਵਨਾ ਹੈ। ਜੰਮੂ -ਕਸ਼ਮੀਰ, ਲੱਦਾਖ, ਗਿਲਗਿਤ-ਬਾਲਿਸਟਾਨ ਅਤੇ ਮੁਜ਼ੱਫਰਾਬਾਦ ਵਿੱਚ 22 ਜਨਵਰੀ ਅਤੇ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ 23 ਜਨਵਰੀ ਨੂੰ ਇੱਕਾ ਦੁੱਕਾ ਥਾਵਾਂ ਤੇ ਅਸਮਾਨੀ ਬਿਜਲੀ ਨਾਲ ਗਰਜਦਾਰ ਤੂਫ਼ਾਨ ਆਉਣ ਅਤੇ ਗੜੇ ਪੈਣ ਦੀ ਵੀ ਸੰਭਾਵਨਾ ਹੈ । .
ਮੌਸਮ ਦਾ ਨਜ਼ਰੀਆ:
24 ਜਨਵਰੀ (ਤੀਜਾ ਦਿਨ): ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਇੱਕਾ ਦੁਕਾ ਥਾਵਾਂ ਤੇ ਸੰਘਣੀ ਧੁੰਧ ਪੈਣ ਦੀ ਸੰਭਾਵਨਾ।
25 ਜਨਵਰੀ (ਚੌਥਾ ਦਿਨ): ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਇੱਕਾ ਦੁੱਕਾ ਹਿੱਸਿਆਂ ਵਿੱਚ ਸੰਘਣੀ ਧੁੰਧ ਦੀ ਸੰਭਾਵਨਾ।
26 ਜਨਵਰੀ (ਪੰਜਵਾਂ ਦਿਨ): ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਇੱਕਾ ਦੁੱਕਾ ਹਿੱਸਿਆਂ ਵਿੱਚ ਸੰਘਣੀ ਧੁੰਧ ਪੈਣ ਦੀ ਸੰਭਾਵਨਾ।
ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਧ ਪੈਣ ਦੀ ਸੰਭਾਵਨਾ।

ਕਿਰਪਾ ਕਰਕੇ ਦੋ ਹਫ਼ਤਿਆਂ ਲਈ ਮੌਸਮ ਦੇ ਵਿਸਥਾਰਤ ਦ੍ਰਿਸ਼ਟੀਕੋਣ ਲਈ ਇੱਥੇ ਕਲਿੱਕ ਕਰੋ
http://static.pib.gov.in/WriteReadData/userfiles/extended.pdf
ਪਰਭਾਵ ਅਧਾਰ ਲਈ ਇਥੇ ਕਲਿੱਕ ਕਰੋ
http://static.pib.gov.in/WriteReadData/userfiles/All%20India%20Impact%20Based%20Warning%20Bulletin%20(Morning)%20Dated%2022-01-2021%20(1).pdf
ਸਥਾਨ ਵਿਸ਼ੇਸ਼ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਨੂੰ ਡਾਉਨਲੋਡ ਕਰੋ, ਐਗਰੋਮੈਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਅਸਮਾਨੀ ਬਿਜਲੀ ਦੀ ਚੇਤਾਵਨੀ ਲਈ ਦਾਮਿਨੀ ਐਪ ਅਤੇ ਜ਼ਿਲ੍ਹਾ ਵਾਰ ਚੇਤਾਵਨੀਆਂ ਲਈ ਰਾਜ ਐਮਸੀ / ਆਰਐਮਸੀ ਦੀਆਂ ਵੈਬਸਾਈਟਾਂ ਵੇਖੋ।
-------------------------------------
ਐਨ ਬੀ /ਕੇ ਜੀ ਐਸ
(रिलीज़ आईडी: 1691326)
आगंतुक पटल : 160