ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੋਈ ਚੀਜ਼ ਮਹਿਲਾਵਾਂ ਨੂੰ ਅਗਲੀ ਪੀੜ੍ਹੀ ਦੀ ਮਦਦ ਕਰਨ ਤੋਂ ਰੋਕਦੀ ਹੈ: ‘ਝਟ ਆਈ ਬਸੰਤ ਡਾਇਰੈਕਟਰ’
ਪਿਤਾ–ਪੁਰਖੀ ਪ੍ਰਣਾਲੀ ਉੱਤੇ ਇੱਕ ਦਸਤਾਵੇਜ਼ੀ–ਗਲਪ ਫਿਲਮ ‘ਝਟ ਆਈ ਬਸੰਤ ’ ਵਿੱਚ ਸਥਾਨਕ ਪਹਾੜੀ ਲੜਕੀ ਆਪਣੇ ਜੀਵਨ ਦੀ ਕਹਾਣੀ ਦੀ ਭੂਮਿਕਾ ਨਿਭਾਉਂਦੀ ਹੈ
‘ਝਟ ਆਈ ਬਸੰਤ’ ਦੋ ਲੜਕੀਆਂ – ਸੋਨੀਆ ਅਤੇ ਅਨੂ ਦੀ ਕਹਾਣੀ ਹੈ, ਜੋ ਦੋ ਵੱਖਰੀ ਕਿਸਮ ਦੇ ਸਮਾਜਿਕ–ਸੱਭਿਆਚਾਰਕ ਪਿਛੋਕੜਾਂ ਨਾਲ ਸਬੰਧਿਤ ਹਨ। ਉਂਝ, ਦੋਵੇਂ ਲੜਕੀਆਂ ਦੀ ਕਹਾਣੀ ਪਿਤਾ–ਪੁਰਖੀ ਪ੍ਰਣਾਲੀ ਦੇ ਆਪਣੀ ਹੀ ਕਿਸਮ ਦੇ ਦਬਾਵਾਂ ਬਾਰੇ ਹੈ! ਇਹ ਫਿਲਮ ਇਹ ਦੱਸਦੀ ਹੈ ਕਿ ਇੱਕ ਪਿਤਾ–ਪੁਰਖੀ ਸਮਾਜ ਦੇ ਹੁਕਮ ਮਹਿਲਾਵਾਂ ਵੱਲੋਂ; ਭਾਵ ਮਾਵਾਂ ਵੱਲੋਂ ਧੀਆਂ ਨੂੰ, ਜਾਣ–ਬੁੱਝ ਕੇ ਜਾਂ ਅਣਜਾਣਪੁਣੇ ’ਚ ਕਿਵੇਂ ਅੱਗੇ ਪਹੁੰਚਾਏ ਜਾਂਦੇ ਹਨ। ਯੁਵਾ ਫਿਲਮਸਾਜ਼ ਪ੍ਰਮਤੀ ਆਨੰਦ ਟਿੱਪਣੀ ਕਰਦੇ ਹਨ,‘ਕੋਈ ਅਜਿਹੀ ਚੀਜ਼ ਜੋ ਪਿਛਲੀ ਪੀੜ੍ਹੀ ਦੀਆਂ ਮਹਿਲਾਵਾਂ ਨੂੰ ਅਗਲੀ ਪੀੜ੍ਹੀ ਦੀ ਮਦਦ ਕਰਨ ਤੋਂ ਰੋਕਦੀ ਹੈ।’ ਉਹ ‘51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ’ ਮੌਕੇ ਆਯੋਜਿਤ ਇੱਕ ਪ੍ਰੈੱਸ–ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ‘ਨੈਸ਼ਨਲ ਸਕੂਲ ਆਵ੍ ਡ੍ਰਾਮਾ’ ਦੇ ਗ੍ਰੈਜੂਏਟ, ਡਾਇਰੈਕਟਰ ਨੇ ਆਪਣੀ ਫਿਲਮ ਦੇ ਨਿਰਮਾਣ ਦੌਰਾਨ ਕੈਮਰੇ ਦੇ ਲੈਨਜ਼ ਇਸ ਵਿਸ਼ੇ ਉੱਤੇ ਕੇਂਦ੍ਰਿਤ ਕੀਤੇ ਹਨ ਕਿ ਕਿਵੇਂ ਮਹਿਲਾਵਾਂ ਸਮਾਜ ਦੇ ਅਧਿਕਾਰ–ਪੂਰਨ ਐਲਾਨਾਂ ਦਾ ਅੰਦਰੂਨੀਕਰਣ ਕਰਦੀਆਂ ਹਨ ਤੇ ਉਨ੍ਹਾਂ ਨਾਲ ਸਮਝੌਤਾ ਕਰ ਲੈਂਦੀਆਂ ਹਨ। ‘ਝਟ ਆਈ ਬਸੰਤ’ ਉਨ੍ਹਾਂ ਦੀ ਗ੍ਰੈਜੂਏਸ਼ਨ ਫਿਲਮ ਹੈ ਤੇ ਉਸ ਇਸ ਮੇਲੇ ਦੇ ਇੰਡੀਅਨ ਪੈਨੋਰਮਾ ਨੌਨ–ਫੀਚਰ ਵਰਗ ਵਿੱਚ ਦਿਖਾਇਆ ਜਾ ਰਿਹਾ ਹੈ।
ਇਹ ਫਿਲਮ ਮੁਟਿਆਰਾਂ ਦੇ ਆਧੁਨਿਕ ਸਮਿਆਂ ਦੀ ਕਹਾਣੀ ਹੈ, ਜੋ ਆਪਣੀਆਂ ਸ਼ਰਤਾਂ ਨਾਲ ਜੀਵਨ ਜਿਊਂਦੀਆਂ ਹਨ ਤੇ ਉਨ੍ਹਾਂ ਦੀਆਂ ਇਹ ਪਸੰਦ ਕਿਵੇਂ ਉਨ੍ਹਾਂ ਦੀਆਂ ਮਾਵਾਂ ਨਾਲ ਸਬੰਧਾਂ ਉੱਤੇ ਅਸਰ ਪਾਉਂਦੀਆਂ ਹਨ। ਇਹ ਫਿਲਮ ਪਹਾੜੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਉੱਤੇ ਝਾਤ ਪਾਉਂਦੀ ਹੈ, ਜੋ ਸਿੱਧੇ ਪੱਧਰ ਉੱਤੇ ਜਲਵਾਯੂ ਦੀਆਂ ਤਬਦੀਲੀਆਂ ਨਾਲ ਜੂਝ ਰਹੇ ਹਨ।
ਇਸ ਫਿਲਮ ਨੂੰ ਕੰਦਬਾਰੀ, ਹਿਮਾਚਲ ਪ੍ਰਦੇਸ਼ ਵਿੱਚ ਫ਼ਿਲਮਾਇਆ ਗਿਆ ਹੈ ਅਤੇ ਸੋਨੀਆ ਦੀ ਭੂਮਿਕਾ ਇੱਕ ਸਥਾਨਕ ਲੜਕੀ ਨੇ ਨਿਭਾਈ ਹੈ। ਡਾਇਰੈਕਟਰ ਪ੍ਰਮਤੀ ਆਨੰਦ ਨੇ ਕਿਹਾ,‘ਉਸ ਨੇ ਆਪਣੀ ਭੂਮਿਕਾ ਨਿਭਾਈ ਹੈ। ਫਿਲਮ ਦੀ ਸਕ੍ਰਿਪਟ ਜਦੋਂ ਮੈਂ ਲਿਖੀ ਸੀ, ਤਦ ਉਹ ਲੜਕੀ ਮਿਲੀ ਨਹੀਂ ਸੀ। ਪਰ ਮੈਂ ਜੋ ਕੁਝ ਵੀ ਲਿਖਿਆ ਸੀ, ਉਸ ਦੇ ਤਜਰਬੇ ਸੱਚਮੁਚ ਉਸ ਵਰਗੇ ਹੀ ਸਨ।’ ਉਨ੍ਹਾਂ ਅੱਗੇ ਕਿਹਾ,‘ਸਿਨੇਮਾ ਵਿੱਚ ਮੇਰੀ ਦਿਲਚਸਪੀ ਅਜਿਹੀ ਹੈ ਕਿ ਅਜਿਹੀਆਂ ਆਵਾਜ਼ਾਂ ਲੋਕਾਂ ਤੱਕ ਪੁੱਜਣ ਅਤੇ ਉਨ੍ਹਾਂ ਦੇ ਕਿਰਦਾਰ ਆਪਣੀਆਂ ਖ਼ੁਦ ਦੀਆਂ ਕਹਾਣੀਆਂ ਬਿਆਨ ਕਰਨ।’
ਸ਼ਹਿਰੀ–ਲੜਕੀ ਅਨੂ ਦੀ ਭੂਮਿਕਾ ਐੱਨਐੱਸਡੀ ਦੀ ਗ੍ਰੈਜੂਏਟ ਅਦਾਕਾਰਾ ਨੇ ਅਤੇ ਮਾਂ ਸੀਮਾ ਦੀ ਭੂਮਿਕਾ ਵੀ ਇੱਕ ਪੇਸ਼ੇਵਰ ਅਦਾਕਾਰਾ ਨੇ ਨਿਭਾਈ ਹੈ। ਬਾਕੀ ਦੇ ਅਦਾਕਾਰ ਹਿਮਾਚਲ ਪ੍ਰਦੇਸ਼ ਦੇ ਹਨ। ਡਾਇਰੈਕਟਰ ਨੇ ਕਿਹਾ,‘ਉਨ੍ਹਾਂ ਨੇ ਆਪਣੇ ਦਿਲ ਹੀ ਨਹੀਂ, ਸਗੋਂ ਆਪਣੇ ਘਰਾਂ ਦੇ ਦਰ ਵੀ ਖੋਲ੍ਹ ਦਿੱਤੇ ਸਨ ਤੇ ਅਸੀਂ ਉੱਥੇ ਫ਼ਿਲਮਾਂਕਣ ਕੀਤਾ।’ ਉਨ੍ਹਾਂ ਕਿਹਾ ਕਿ ਇਸ ਫਿਲਮ ਨੂੰ ਦਸਤਾਵੇਜ਼ੀ–ਗਲਪ ਆਖਿਆ ਜਾ ਸਕਦਾ ਹੈ।
ਇਹ ਫਿਲਮ ਪੱਖਪਾਤੀਆਂ ਦੇ ਜੀਵਨਾਂ ਦੇ ਮਾਹੌਲ ਨਾਲ ਸਬੰਧਿਤ ਹੈ। ਇੰਝ ਨਾਮ ‘ਝਟ ਆਈ ਬਸੰਤ’। ਜਦੋਂ ਜੀਵਨ ਤੇ ਕੁਦਰਤ ਦੀ ਬਹਾਰ ਛੇਤੀ ਆ ਜਾਂਦੀ ਹੈ, ਤਾਂ ਇਹ ਖ਼ੁਦ ਨੂੰ ਹੀ ਤਬਾਹ ਕਰ ਦਿੰਦੀ ਹੈ। ਫਿਲਮ ਵਿੱਚ ਇਹ ਦਰਸਾਇਆ ਗਿਆ ਹੈ ਕਿ ਵਰਖਾ ਦੀ ਘਾਟ ਕਾਰਣ, ਉਨ੍ਹਾਂ ਦੀਆਂ ਕਣਕ ਦੀਆਂ ਫ਼ਸਲਾਂ ਕੀੜੇਮਾਰ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ। ਡਾਇਰੈਕਟਰ ਨੇ ਇਸ ਸੰਦਰਭ ਵਿੱਚ ਕਿਹਾ,‘ਲੋਕਾਂ ਨਾਲੋਂ ਵਾਤਾਵਰਣ ਵਧੇਰੇ ਸ਼ਕਤੀਸ਼ਾਲੀ ਹੈ। ਲੋਕ ਵਾਤਾਵਰਣ ਦੇ ਤਰਸ ਉੱਤੇ ਨਿਰਭਰ ਹੁੰਦੇ ਹਨ।’ ਇਸ ਤੋਂ ਇਲਾਵਾ ਇਹ ਫਿਲਮ ਦਰਸਾਉਂਦੀ ਹੈ ਕਿ ਪਹਾੜੀ ਲੋਕਾਂ ਦੇ ਜੀਵਨ ਕਿਵੇਂ ਵਾਤਾਵਰਣ ਤੇ ਜਲਵਾਯੂ ਨਾਲ ਜਟਿਲ ਤਰੀਕੇ ਸਬੰਧਿਤ ਹੁੰਦੇ ਹਨ।
ਪ੍ਰਮਤੀ ਆਨੰਦ ਨੂੰ ਕਹਾਣੀਆਂ ਦੀ ਭਾਲ ਵਿੱਚ ਯਾਤਰਾਵਾਂ ਕਰਨ ਦਾ ਸ਼ੌਕ ਹੈ। ਇਸ ਕਹਾਣੀ ਦੀ ਪਟਕਥਾ ਪਹਿਲਾਂ ਬਰੋਟ, ਹਿਮਾਚਲ ਪ੍ਰਦੇਸ਼ ਵਿੱਚ ਮਿਲੀ ਸੋਨੀਆ ਨਾਮ ਦੀ ਇੱਕ ਲੜਕੀ ਦੀ ਕਹਾਣੀ ਦੇ ਅਧਾਰ ਉੱਤੇ ਲਿਖੀ ਗਈ ਸੀ।
https://youtu.be/ay5vzJBFNkc
***
ਡੀਜੇਐੱਮ/ਐੱਸੀ/ਇੱਫੀ–41
(Release ID: 1691049)
Visitor Counter : 215