ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘‘ਮੈਂ ਡਾਇਰੈਕਟਰ ਨੂੰ ਕਿਹਾ ਕਿ ਮੈਂ ਕੰਮ ਕਰਨਾ ਨਹੀਂ ਜਾਣਦੀ, ਪਰ ਮੈਨੂੰ ਸਿਰਫ਼ ਜਿਊਣਾ ਹੈ’’: ‘ਥਾਹਿਰਾ’ ਫਿਲਮ ਦੀ ਅਦਾਕਾਰ
‘ਮੈਨੂੰ ਇੱਕ ਆਮ ਫਿਲਮ ਬਣਾਉਣ ਲਈ ਚਾਰ ਵਾਰ ਕੋਸ਼ਿਸ਼ ਕਰਨੀ ਪਈ ਅਤੇ ਲਗਭਗ ਹਰ ਦ੍ਰਿਸ਼ ਲਈ 40 ਰੀਟੇਕ ਕਰਨੇ ਪਏ’: ਡਾਇਰੈਕਟਰ ਸਿਦਿਕ ਪਰਾਵੂਰ
‘‘ਮੈਂ ਪਹਿਲੀ ਫਿਲਮ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਿਹਾ ਹਾਂ ਜਿੱਥੇ ਇੱਕ ਨੇਤਰਹੀਣ ਵਿਅਕਤੀ ਦਾ ਮੁੱਖ ਕਿਰਦਾਰ ਨਿਭਾਇਆ ਹੈ’’: ਮੁੱਖ ਅਦਾਕਾਰ ਕਲਿੰਟ ਮੈਥਯੂ
‘‘ਥਾਹਿਰਾ ਦੇ ਜੀਵਨ ਪ੍ਰਤੀ ਕਦੇ ਹਾਰ ਨਾ ਮੰਨਣ ਵਾਲੇ ਰਵੱਈਏ ਨੇ ਉਸ ਦੀਆਂ ਭੈਣਾਂ ਦੀ ਸਿੱਖਿਆ ਅਤੇ ਵਿਆਹ ਕਰਨ ਵਿੱਚ ਮਦਦ ਕੀਤੀ ਹੈ। ਪਿਤਾ ਦੇ ਕਰਜ਼ ਕਾਰਨ ਆਪਣੇ ਪਰਿਵਾਰ ਵੱਲੋਂ ਸਭ ਕੁਝ ਗੁਆ ਦੇਣ ਦੇ ਬਾਅਦ ਉਸ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਇੱਕ ਘਰ ਬਣਾਇਆ।’’
51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਭਾਰਤੀ ਪੈਨੋਰਮਾ ਫੀਚਰ ਫਿਲਮ ਭਾਗ ਤਹਿਤ ਮਲਿਆਲਮ ਫੀਚਰ ਫਿਲਮ ‘ਥਾਹਿਰਾ’ ਅਸਲ ਜੀਵਨ ਦੇ ਚਰਿੱਤਰ ਦੀ ਕਹਾਣੀ ਹੈ-ਇੱਕ ਮਿਹਨਤੀ ਅਤੇ ਅੰਸ਼ਿਕ ਰੂਪ ਨਾਲ ਬੋਲੀ ਔਰਤ ਥਾਹਿਰਾ ਅਤੇ ਉਸ ਦੇ ਜੀਵਨ ਦੀ ਯਾਤਰਾ ਅਤੇ ਜ਼ਿੰਮੇਵਾਰੀਆਂ ਨੂੰ ਦਰਸਾਇਆ ਗਿਆ ਹੈ।
ਫਿਲਮ ਦੇ ਡਾਇਰੈਕਟਰ ਸਿਦਿਕ ਪਰਾਵੂਰ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਛੇਵੇਂ ਦਿਨ (21 ਜਨਵਰੀ, 2021) ਜੋ ਗੋਆ ਵਿੱਚ ਚੱਲ ਰਿਹਾ ਹੈ, ਵਿਖੇ ਅੱਜ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਪ੍ਰੈੱਸ ਕਾਨਫਰੰਸ ਵਿੱਚ ਥਾਹਿਰਾ ਅਤੇ ਕਲਿੰਟ ਮੈਥਯੂ ਜਿਸ ਨੇ ਉਸ ਦੇ ਨੇਤਰਹੀਣ ਪਤੀ ਬਿਚਾਪੂ ਦਾ ਕਿਰਦਾਰ ਨਿਭਾਇਆ ਹੈ, ਉਹ ਵੀ ਮੌਜੂਦ ਸਨ।
ਥਾਹਿਰਾ ਦਾ ਜੀਵਨ ਬਹੁਤ ਹੱਦ ਤੱਕ ਅਣਕਿਆਸੇ ਮੋੜ ਅਤੇ ਉਤਰਾਅ ਚੜ੍ਹਾਅ ਵਾਲੀ ਫਿਲਮ ਦੀ ਤਰ੍ਹਾਂ ਹੈ। ਸੁਣਨ ਵਿੱਚ ਸਮੱਸਿਆ ਹੋਣ ਦੇ ਬਾਵਜੂਦ, ਉਹ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੀ ਰਹੀ ਅਤੇ ਜੀਵਨ ਵਿੱਚ ਕਦੇ ਵੀ ਹਾਰ ਨਹੀਂ ਮੰਨੀ। 50 ਕਿਲੋਗ੍ਰਾਮ ਪਸ਼ੂ ਚਾਰੇ ਦੀ ਬੋਰੀ ਨਾਲ ਲੱਦੇ ਆਪਣੇ ਸਕੂਟਰ ’ਤੇ ਸਵਾਰ ਥਾਹਿਰਾ ਦਾ ਜਾਣਾ, ਪਿੰਡ ਵਿੱਚ ਇੱਕ ਆਮ ਦ੍ਰਿਸ਼ ਹੈ। ਇਸ ਦੇ ਇਲਾਵਾ ਉਹ ਇਲਾਕੇ ਵਿੱਚ ਔਰਤਾਂ ਨੂੰ ਡਰਾਈਵਿੰਗ ਵੀ ਸਿਖਾਉਂਦੀ ਹੈ।
ਇਹ ਥਾਹਿਰਾ ਦੀ ਇੱਕ ਪ੍ਰੇਰਕ ਕਹਾਣੀ ਸੀ ਜਿਸ ਨੇ ਸਿਦਿਕ ਨੂੰ ਆਪਣੇ ਜੀਵਨ ’ਤੇ ਅਧਾਰਿਤ ਫਿਲਮ ਬਣਾਉਣ ਲਈ ਆਕਰਸ਼ਿਤ ਕੀਤਾ। ਹਾਲਾਂਕਿ ਉਸ ਨੂੰ ਇੱਕ ਅਜਿਹੀ ਅਭਿਨੇਤਰੀ ਨਹੀਂ ਮਿਲ ਸਕੀ ਜੋ ਅਸਾਨੀ ਨਾਲ ਥਾਇਰਾ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਕਰ ਸਕੇ। ਇਹੀ ਕਾਰਨ ਹੈ ਕਿ ਜਦੋਂ ਉਹ ਇਸ ਸਿੱਟੇ ’ਤੇ ਪਹੁੰਚਿਆ ਕਿ ਉਹ ਥਾਹਿਰਾ ਤੋਂ ਇਲਾਵਾ ਕਿਸੇ ਹੋਰ ਤੋਂ ਕੰਮ ਨਹੀਂ ਕਰਵਾਏਗਾ। ਹਾਲਾਂਕਿ ਸ਼ੁਰੂਆਤ ਵਿੱਚ ਉਹ ਇਛੁੱਕ ਨਹੀਂ ਸੀ, ਪਰ ਸਿਦਿਕ ਉਸ ਨੂੰ ਸਮਝਾਊਣ ਵਿੱਚ ਕਾਮਯਾਬ ਰਿਹਾ ਅਤੇ ਇਸ ਤਰ੍ਹਾਂ ਨਾਲ ਥਾਹਿਰਾ ਇੱਕ ਫਿਲਮ ਸਟਾਰ ਬਣ ਗਈ।
ਪਰਾਵੂਰ ਨੇ ਦੱਸਿਆ ਕਿ ਮੁੱਖ ਅਭਿਨੇਤਰੀ ਦੀ ਪਛਾਣ ਕਿਵੇਂ ਕੀਤੀ ਗਈ। ‘‘ਹਾਲਾਂਕਿ ਮੈਂ ਸ਼ੁਰੂ ਵਿੱਚ ਫਿਲਮ ਲਈ ਇੱਕ ਨਾਇਕਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਮੈਨੂੰ ਇੱਕ ਔਰਤ ਨਹੀਂ ਮਿਲੀ ਜੋ ਥਾਹਿਰਾ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਕਰ ਸਕਦੀ ਸੀ। ਅੰਤ, ਵਿੱਚ ਮੈਂ ਉਸ ਨੂੰ ਖੁਦ ਫਿਲਮ ਵਿੱਚ ਅਦਾਕਾਰੀ ਕਰਨ ਲਈ ਕਿਹਾ, ਜਿਸ ਨੂੰ ਉਸ ਨੇ ਕੁਝ ਸੰਕੋਚ ਦੇ ਬਾਅਦ ਸਵੀਕਾਰ ਕਰ ਲਿਆ।’’
‘‘ਅਸੀਂ ਇੱਕ ਅਜਿਹੇ ਨਾਇਕ ਦੀ ਤਲਾਸ਼ ਵਿੱਚ ਸੀ ਜਿਸ ਨੂੰ ਨੇਤਰਹੀਣ ਅਤੇ ਸੋਹਣਾ ਬਣਨਾ ਸੀ, ਅਸੀਂ ਕਲਿੰਟ ਮੈਥਯੂ ਕੋਲ ਪਹੁੰਚ ਕੀਤੀ। ਸ਼ੁਰੂਆਤ ਵਿੱਚ ਉਨ੍ਹਾਂ ਦੀ ਇੱਛਾ ਨਹੀਂ ਸੀ, ਪਰ ਅੰਤ ਵਿੱਚ ਬਿਚਾਪੂ, ਥਾਇਰਾ ਦੇ ਪਤੀ ਦੀ ਭੂਮਿਕਾ ਨਿਭਾਉਣ ਲਈ ਸਹਿਮਤ ਹੋ ਗਏ।’’
ਪ੍ਰੈੱਸ ਕਾਨਫਰੰਸ ਦੌਰਾਨ ਪੀਆਈਬੀ ਨਾਲ ਗੱਲ ਕਰਦਿਆਂ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਥਾਹਿਰਾ ਨੇ ਕਿਹਾ: ‘‘ਥਾਹਿਰਾ’ ਮੇਰੇ ਅਸਲ ਜੀਵਨ ਦੀ ਕਹਾਣੀ ਹੈ, ਡਾਇਰੈਕਟਰ ਸਿਦਿਕ ਪਰਾਵੂਰ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਫਿਲਮ ਵਿੱਚ ਅਦਾਕਾਰੀ ਕਰ ਸਕਦੀ ਹਾਂ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਨਹੀਂ ਪਤਾ ਕਿ ਕਿਵੇਂ ਅਦਾਕਾਰੀ ਕਰਨੀ ਹੈ, ਪਰ ਮੈਨੂੰ ਸਿਰਫ਼ ਜਿਊਣਾ ਹੈ।’’
ਪਰਾਵੂਰ ਨੇ ਫਿਲਮ ਬਣਾਉਂਦੇ ਸਮੇਂ ਅਜੀਬ ਤਰ੍ਹਾਂ ਦੇ ਸੰਘਰਸ਼ ਦਾ ਸਾਹਮਣਾ ਕੀਤਾ ਹੈ। ‘‘ਇਹ ਦੋ ਮੁੱਖ ਪਾਤਰਾਂ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਜੋ ਨੇਤਰਹੀਣ ਹੈ, ਜਦੋਂ ਕਿ ਦੂਜਾ ਅੰਸ਼ਿਕ ਰੂਪ ਨਾਲ ਬੋਲਾ ਹੈ। ਇਸ ਕਾਰਨ ਮੈਨੂੰ ਇੱਕ ਆਮ ਫਿਲਮ ਲਈ ਚਾਰ ਬਾਰ ਯਤਨ ਕਰਨੇ ਪਏ ਅਤੇ ਹਰ ਦ੍ਰਿਸ਼ ਲਈ ਲਗਭਗ 40 ਵਾਰ ਰੀਟੇਕ ਕੀਤੇ। ਇਹ ਇੱਕ ਮੁਸ਼ਕਿਲ ਕੰਮ ਸੀ ਅਤੇ ਕਈ ਲੋਕਾਂ ਨੇ ਕਿਹਾ ਕਿ ਇਹ ਕਰਨਾ ਮੁਸ਼ਕਿਲ ਕੰਮ ਹੋਵੇਗਾ, ਪਰ ਮੈਨੂੰ ਇਸ ’ਤੇ ਖੁਸ਼ੀ ਹੋਈ।’’
ਥਾਹਿਰਾ ਦੇ ਪਤੀ ਦੀ ਭੂਮਿਕਾ ਨਿਭਾਉਣ ਵਾਲੇ ਨੇਤਰਹੀਣ ਅਭਿਨੇਤਾ ਕਲਿੰਟ ਮੈਥਯੂ ਨੇ ਕਿਹਾ: ‘‘ਮੈਨੂੰ ਫਿਲਮ ਦਾ ਹਿੱਸਾ ਬਣਨ ਅਤੇ ਇਤਿਹਾਸ ਦਾ ਹਿੱਸਾ ਬਣਨ ’ਤੇ ਮਾਣ ਹੈ ਕਿਉਂਕਿ ਇਹ ਪਹਿਲੀ ਫਿਲਮ ਹੈ ਜਿੱਥੇ ਇੱਕ ਨੇਤਰਹੀਣ ਵਿਅਕਤੀ ਨੇ ਇੱਕ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਅਦਾਕਾਰੀ ਦੇ ਇਲਾਵਾ ਮੈਂ ਡੱਬ ਵੀ ਕੀਤਾ ਹੈ, ਹਾਲਾਂਕਿ ਸੰਵਾਦਾਂ ਦੌਰਾਨ ਲਿਪ ਸਿੰਕਿਗ ਨਾਲ ਸਮੱਸਿਆਵਾਂ ਪੈਦਾ ਹੋਈਆਂ। ਮੇਰੇ ਡਾਇਰੈਕਟਰ ਨੇ ਮੇਰੇ ’ਤੇ ਪੂਰਾ ਭਰੋਸਾ ਕੀਤਾ ਅਤੇ ਮੈਨੂੰ ਆਤਮਵਿਸ਼ਵਾਸ ਨਾਲ ਉਤਸ਼ਾਹਿਤ ਕੀਤਾ ਅਤੇ ਅੱਜ ਮੈਂ ਉਨ੍ਹਾਂ ਦੀ ਵਜ੍ਹਾ ਨਾਲ ਇਸ ਮੰਚ ’ਤੇ ਹਾਂ।’’ ਉਨ੍ਹਾਂ ਨੇ ਦੱਸਿਆ ਕਿ ਉਹ ਕੇਰਲ ਦੇ ਪਲੱਕੜ ਵਿੱਚ ਹੈਲਨ ਕੇਲਰ ਸਕੂਲ ਫਾਰ ਦ ਬਲਾਇੰਡ ਵਿੱਚ ਪੜ੍ਹਾਉਂਦਾ ਹੈ।
ਇਸ ਤੋਂ ਪਹਿਲਾਂ ਡਾਇਰੈਕਟਰ ਨੇ ਫੈਸਟੀਵਲ ਵਿੱਚ ਆਪਣੀ ਫਿਲਮ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਇੱਫੀ ਅਤੇ ਡੀਐੱਫਐੱਫ ਅਤੇ ‘ਸਾਰੇ ਬਿਹਤਰੀਨ ਲੋਕਾਂ ਅਤੇ ਫਿਲਮਸਾਜ਼ਾਂ’ ਦਾ ਸ਼ੁਕਰੀਆ ਅਦਾ ਕੀਤਾ।
https://youtu.be/3hGMWSBV79M
*****
ਡੀਜੇਐੱਮ/ਐੱਚਆਰ/ਇੱਫੀ-38
(Release ID: 1691047)
Visitor Counter : 197