ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਅਸੀਂ ਜੀਵਨ ਵਿੱਚ ਵਿਪਰੀਤ ਪਰਿਸਥਿਤੀਆਂ ਤੋਂ ਬਚ ਨਹੀਂ ਸਕਦੇ, ਸਾਨੂੰ ਅਨੁਭਵ ਦੀ ਮਦਦ ਨਾਲ ਇਨ੍ਹਾਂ ਪਰਿਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਇਨ੍ਹਾਂ ’ਤੇ ਜਿੱਤ ਹਾਸਲ ਕਰਨ ਦੀ ਜ਼ਰੂਰਤ ਹੈ: ‘‘ਸਟਿੱਲ ਅਲਾਈਵ’ ਦੇ ਡਾਇਰੈਕਟਰ ਓਂਕਾਰ ਦਿਵਾੜਕਰ

‘‘ਮੇਰੀ ਫਿਲਮ ਇੱਕ ਅਜਿਹੀ ਨੌਜਵਾਨ ਨਾਇਕਾ ਦੀ ਕਹਾਣੀ ਹੈ ਜੋ ਮਨੋਵਿਗਿਆਨਕ ਅਨੁਭੂਤੀ ਕਾਰਨ ਆਤਮਹੱਤਿਆ ਦੀ ਕਗਾਰ ’ਤੇ ਪਹੁੰਚ ਜਾਂਦੀ ਹੈ। ਨਾਇਕਾ ਆਪਣੇ ਜੀਵਨ ਦੀਆਂ ਸਥਿਤੀਆਂ ਤੋਂ ਦੂਰ ਭੱਜਣ ਲਈ ਆਤਮਹੱਤਿਆ ਕਰਨਾ ਚਾਹੁੰਦੀ ਹੈ, ਪਰ ਹਕੀਕਤ ਇਹ ਹੈ ਕਿ ਅਸੀਂ ਆਪਣੀਆਂ ਪਰਿਸਥਿਤੀਆਂ ਤੋਂ ਬਚ ਨਹੀਂ ਸਕਦੇ, ਸਾਨੂੰ ਅਨੁਭਵ ਦੀ ਮਦਦ ਨਾਲ ਇਨ੍ਹਾਂ ਪਰਿਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਇਨ੍ਹਾਂ ’ਤੇ ਜਿੱਤ ਹਾਸਲ ਕਰਨ ਦੀ ਜ਼ਰੂਰਤ ਹੈ।’’ ਨਿਰਮਾਤਾ ਅਤੇ ਡਾਇਰੈਕਟਰ ਓਂਕਾਰ ਦਿਵਾੜਕਰ ਗੋਆ ਵਿੱਚ ਆਯੋਜਿਤ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੌਰਾਨ ਬੁੱਧਵਾਰ ਨੂੰ ਆਯੋਜਿਤ ਇੱਕ ਪੱਤਰਕਾਰ ਸੰਮੇਲਨ ਵਿੱਚ ਆਪਣੀ ਮਨੋਵਿਗਿਆਨ-ਡਰਾਮਾ ਅਧਾਰਿਤ ਸ਼ਾਰਟ ਫਿਲਮ ‘ਸਟਿੱਲ ਅਲਾਈਵ’ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ। ਇਸ ਫਿਲਮ ਨੂੰ ਇਸ ਵਾਰ ਇੰਡੀਅਨ ਪੈਨੇਰਮਾ ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।

 

 

ਫਿਲਮ ਦੀ ਮੁੱਖ ਨਾਇਕਾ ਤਣਾਅ ਅਤੇ ਭਾਵਨਾਤਮਕ ਉਥਲ-ਪੁਥਲ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਇਸ ਵਜ੍ਹਾ ਨਾਲ ਆਤਮਹੱਤਿਆ ਕਰਨ ਦਾ ਯਤਨ ਕਰਦੀ ਹੈ, ਪਰ ਉਹ ਅਸਫਲ ਹੋ ਜਾਂਦੀ ਹੈ ਅਤੇ ਫਿਰ ਦੁਬਾਰਾ ਤੋਂ ਆਮ ਜ਼ਿੰਦਗੀ ਵਿੱਚ ਵਾਪਸੀ ਕਰਦੀ ਹੈ। ਡਾਇਰੈਕਟਰ ਨੇ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਦਰਸ਼ਕ ਮੇਰੀ ਫਿਲਮ ਨੂੰ ਇੱਕ ਗਵਾਹ ਦੇ ਰੂਪ ਵਿੱਚ ਦੇਖਣ, ਇਸ ਨਾਲ ਮੇਰੀ ਫਿਲਮ ਦੀ ਕਹਾਣੀ ਬਾਰੇ ਜਾਗਰੂਕਤਾ ਵਧੇਗੀ।’’

 

30 ਮਿੰਟ ਦੀ ਇਸ ਮਰਾਠੀ ਫਿਲਮ ਵਿੱਚ 27 ਮਿੰਟ ਦਾ ਇੱਕ ਅਨਕਟ ਸ਼ਾਟ ਹੈ। ਇਸ ਬਾਰੇ ਗੱਲਬਾਤ ਕਰਦੇ ਹੋਏ ਦਿਵਾੜਕਰ ਨੇ ਕਿਹਾ ਕਿ ਆਤਮਹੱਤਿਆ ਦੇ ਵਿਚਾਰ ਰੱਖਣ ਵਾਲੇ ਵਿਅਕਤੀ ਦੀ ਜੀਵਨ ਯਾਤਰਾ ਦਾ ਪ੍ਰਦਰਸ਼ਨ ਕਰਨਾ ਬੇਹੱਦ ਜ਼ਰੂਰੀ ਸੀ।

 

 

ਦਿਵਾੜਕਰ ਨੇ ਫਿਲਮ ਦੇ ਸਿਨੇਮੈਟਿਕ ਤੱਤਾਂ ਤੋਂ ਪੈਣ ਵਾਲੇ ਪ੍ਰਭਾਵ ’ਤੇ ਵੀ ਗੱਲਬਾਤ ਕੀਤੀ ਜੋ ਇਸ ਫਿਲਮ ਵਿੱਚ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਦੱਸਿਆ, ‘‘ਮੇਰਾ ਉਦੇਸ਼ ਕਹਾਣੀ ਦੱਸਣ ਦੀ ਬਜਾਏ ਦਰਸ਼ਕਾਂ ਨੂੰ ਇੱਕ ਬਿਹਤਰੀਨ ਅਨੁਭਵ ਕਰਾਉਣਾ ਰਿਹਾ ਹੈ। ਹਰ ਇੱਕ ਤੱਤ ਕੁਝ ਪ੍ਰਗਟਾਵਾ ਕਰਦਾ ਹੈ। ਕੁਝ ਤੱਤ ਮਿਲ ਕੇ ਇੱਕ ਤਸਵੀਰ ਦਾ ਨਿਰਮਾਣ ਕਰਦੇ ਹਨ, ਜਿਸ ਨਾਲ ਇੱਕ ਨਵਾਂ ਪ੍ਰਭਾਵ ਅਤੇ ਅਨੁਭਵ ਪੈਦਾ ਹੁੰਦਾ ਹੈ। ਇਸ ਫਿਲਮ ਵਿੱਚ ਸਮੁੰਦਰ ਭਈ ਇੱਕ ਤੱਤ ਹੈ ਜੋ ਕਾਫ਼ੀ ਰਹੱਸਮਈ ਅਤੇ ਵਿਸ਼ਾਲ ਹੈ ਅਤੇ ਦਰਸ਼ਕਾਂ ਦੇ ਮਨ ’ਤੇ ਕਾਫ਼ੀ ਪ੍ਰਭਾਵ ਪਾਉਂਦਾ ਹੈ।’’

 

‘ਸਟਿੱਲ ਅਲਾਈਵ’ ਫਿਲਮ ਬਾਰੇ: 

 

ਪਿਛਲੇ ਪੰਜ ਸਾਲਾਂ ਤੋਂ ਚੱਲੇ ਆ ਰਹੇ ਸਬੰਧਾਂ ਦੇ ਟੁੱਟ ਜਾਣ ਨਾਲ ਮੀਰਾ ਦੀ ਜ਼ਿੰਦਗੀ ਵਿੱਚ ਸਭ ਤਬਾਹ ਹੋ ਜਾਂਦਾ ਹੈ। ਟੀਚਾਹੀਣ ਹੋ ਕੇ ਗੱਡੀ ਚਲਾਉਂਦੇ ਹੋਏ ਉਹ ਇੱਕ ਬੀਚ ’ਤੇ ਪਹੁੰਚ ਜਾਂਦੀ ਹੈ। ਨਿਰਾਸ਼ ਮਨ ਨਾਲ ਉਹ ਆਪਣੇ ਬੌਇਫਰੈਂਡ ਨੂੰ ਅੰਤਿਮ ਬਾਰ ਕਾਲ ਕਰਨ ਦਾ ਯਤਨ ਕਰਦੀ ਹੈ ਅਤੇ ਇਸ ਕਾਲ ਦਾ ਅੰਤ ਵੀ ਦੋਵਾਂ ਵਿਚਕਾਰ ਝਗੜੇ ਨਾਲ ਹੁੰਦਾ ਹੈ ਜਿਸ ਨਾਲ ਉਸ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਜਾਂਦੀਆਂ ਹਨ। ਉਸ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ, ਉਹ ਕੁਝ ਲੋਕਾਂ ਨੂੰ ਫੋਨ ਕਰਦੀ ਹੈ, ਪਰ ਉਸ ਨੂੰ ਅਨੁਕੂਲ ਪਰਿਸਥਿਤੀਆਂ ਨਹੀਂ ਮਿਲਦੀਆਂ। ਅੰਤ: ਉਹ ਸਮੁੰਦਰ ਦੇ ਪਾਣੀ ਵਿੱਚ ਡੁੱਬ ਕੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਸਮੁੰਦਰ ਉਸ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੰਦਾ ਹੈ...

 

 

ਡਾਇਰੈਕਟਰ: ਓਂਕਾਰ ਦਿਵਾੜਕਰ

ਨਿਰਮਾਤਾ : ਓਂਕਾਰ ਦਿਵਾੜਕਰ

ਸਕਰੀਨਪਲੇ: ਓਂਕਾਰ ਦਿਵਾੜਕਰ

ਡੀਓਪੀ: ਸੰਤੋਸ਼ ਹਾਂਕਰੇ

ਸੰਪਾਦਕ: ਓਂਕਾਰ ਦਿਵਾੜਕਰ

ਸੰਗੀਤ: ਰਾਇਬਾਗੀ

ਡਾਇਰੈਕਟਰ ਬਾਰੇ :

ਓਂਕਾਰ ਦਿਵਾੜਕਰ ਲੇਖਕ, ਡਾਇਰੈਕਟਰ, ਸੰਪਾਦਕ ਅਤੇ ਨਿਰਮਾਤਾ ਹੈ। ਸ਼ਾਰਟ ਫਿਲਮ ‘ਇਨ ਦਿ ਲੈਂਡ ਆਵ੍ ਮਿਰਾਜ...’ ਉਨ੍ਹਾਂ ਦੀ ਪਹਿਲੀ ਫਿਲਮ ਸੀ। ਉਹ ਇੱਕ ਪੇਸ਼ੇਵਰ ਟ੍ਰੈਵਲ ਫੋਟੋਗ੍ਰਾਫਰ ਵੀ ਹੈ। ‘ਸਟਿੱਲ ਅਲਾਈਵ’ ਉਨ੍ਹਾਂ ਦੀ ਦੂਜੀ ਸ਼ਾਰਟ ਫਿਲਮ ਹੈ ਜੋ ਇੱਕ ਮਨੋਵਿਗਿਆਨਕ ਡਰਾਮਾ ਸ਼੍ਰੇਣੀ ਦੀ ਫਿਲਮ ਹੈ।

 

https://youtu.be/25r4Si7aofs 

 

***

 

ਡੀਜੇਐੱਮ/ਐੱਸਪੀ/ਇੱਫੀ-26


(Release ID: 1690634) Visitor Counter : 180


Read this release in: English , Urdu , Marathi , Hindi