ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਵੁਈ ਸਟਿਲ ਹੈਵ ਦ ਡੀਪ ਬਲੈਕ ਨਾਈਟ’ ਸੰਗੀਤ ਅਤੇ ਕਲਾ ਲਈ ਜਨੂੰਨ ਦੀ ਇੱਕ ਕਹਾਣੀ ਹੈ, ਅਤੇ ਸੰਗੀਤ ਦੁਆਰਾ ਪਹਿਚਾਣ ਲੱਭਣ ਦੀ: ਫਿਲਮ ਡਾਇਰੈਕਟਰ ਗੁਸਤਾਵੋ ਗਾਲਵਾਓ


ਮੈਂ ਜਾਣਦੀ ਹਾਂ ਕਿ ਇੱਕ ਸੰਗੀਤਕਾਰ ਹੋਣਾ ਕਿਵੇਂ ਲਗਦਾ ਹੈ ਅਤੇ ਜਦੋਂ ਕਿਸੇ ਨੂੰ ਪਹਿਚਾਣਿਆ ਨਹੀਂ ਜਾਂਦਾ ਤਾਂ ਇਹ ਕਿਵੇਂ ਜਾਪਦਾ ਹੈ: ਪ੍ਰਮੁੱਖ ਅਦਾਕਾਰਾ ਵਨੇਸਾ ਗੁਸਮਾਓ

ਫਿਲਮ ‘ਵੁਈ ਸਟਿਲ ਹੈਵ ਦ ਡੀਪ ਬਲੈਕ ਨਾਈਟ’ ਦੇ ਡਾਇਰੈਕਟਰ ਗੁਸਤਾਵੋ ਗਾਲਵਾਓ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ “ਸੰਗੀਤ ਅਤੇ ਕਲਾ ਲਈ ਜਨੂੰਨ ਦੀ ਕਹਾਣੀ ਹੈ; ਅਤੇ ਸੰਗੀਤ ਰਾਹੀਂ ਪਹਿਚਾਣ ਲੱਭਣ ਦੀ।” ਉਹ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਸੰਸਕਰਣ ਦੇ 5ਵੇਂ ਦਿਨ (20 ਜਨਵਰੀ, 2021) ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਫਿਲਮ ਦਾ ਇੰਡੀਅਨ ਪ੍ਰੀਮੀਅਰ ਇੱਫੀ ਵਿਖੇ ਫੈਸਟੀਵਲ ਦੇ ਕੈਲਾਈਡੋਸਕੋਪ ਭਾਗ ਵਿੱਚ ਹੋਇਆ। 


 


 

ਇਹ ਫਿਲਮ ਇੱਕ ਤੁਰ੍ਹੀ (trumpet) ਵਾਦਕ ਦੀ ਕਹਾਣੀ ਹੈ ਜੋ ਆਪਣੀ ਪ੍ਰਤਿਭਾ ਲਈ ਬਣਦਾ ਮਾਣ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀ ਹੈ। ਕਿਰਦਾਰਾਂ ਦੀ ਚੋਣ ਬਾਰੇ ਬੋਲਦਿਆਂ, ਗੁਸਤਾਵੋ ਨੇ ਕਿਹਾ, “ਮੈਂ ਇਸ ਨੂੰ ਰਾਕ ਬੈਂਡ ਵਿੱਚ ਸੰਗੀਤ ਦੀ ਪਹੁੰਚ ਵਿੱਚ ਵੱਖਰਾ ਹੋਣ ਲਈ ਚੁਣਿਆ ਹੈ। ਤੁਰ੍ਹੀ ਸਿੱਖਣ ਵਿੱਚ 10 ਸਾਲ ਲਗਦੇ ਹਨ; ਇਸ ਲਈ ਮੈਂ ਕਿਸੇ ਹੋਰ ਦੀ ਬਜਾਏ ਟਰੰਪ ਪਲੇਅਰ ਦੀ ਚੋਣ ਕੀਤੀ।” ਉਨ੍ਹਾਂ ਕਿਹਾ ਕਿ ਫਿਲਮ ਸਾਲ 2019 ਵਿੱਚ ਪੂਰੀ ਹੋ ਗਈ ਸੀ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਫਿਲਮ ਬਣਾਉਣ ਲਈ ਜਨਤਕ ਫੰਡਿੰਗ ਹੀ ਵਿੱਤ ਦਾ ਇੱਕੋ-ਇੱਕ ਸਰੋਤ ਹੈ; ਭਾਰਤ ਦੇ ਵਿਪਰੀਤ, ਇੱਥੇ ਫਿਲਮਾਂ ਲਈ ਨਿਜੀ ਫੰਡਿੰਗ ਦੀ ਆਗਿਆ ਨਹੀਂ ਹੈ।


 

ਫਿਲਮ ਪ੍ਰਤੀ ਹੁੰਗਾਰਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ: “ਇੱਕ ਵਾਰ ਇੱਕ ਮਹਿਲਾ ਨੇ ਮੈਨੂੰ ਦੱਸਿਆ ਕਿ ਉਹ ਰਾਕ ਬੈਂਡ ਅਤੇ ਇਸ ਦੇ ਸੱਭਿਆਚਾਰ ਨੂੰ ਨਾਪਸੰਦ ਕਰਦੀ ਹੈ ਪਰ ਕਿਹਾ ਕਿ ਜਿਸ ਤਰ੍ਹਾਂ ਇਸ ਨੂੰ ਪੇਸ਼ ਕੀਤਾ ਗਿਆ ਹੈ, ਉਸ ਨੂੰ ਫਿਲਮ ਪਸੰਦ ਆਈ।”


 


 

ਲੀਡ ਅਦਾਕਾਰਾ ਵਨੇਸਾ ਗੁਸਮਾਓ, ਜਿਸ ਨੇ ਰਾਕ ਬੈਂਡ ਵਿੱਚ ਟਰੰਪਟਰ ਦੀ ਭੂਮਿਕਾ ਨਿਭਾਈ, ਨੇ ਕਿਹਾ: “ਇੱਕ ਸੰਗੀਤਕਾਰ ਹੋਣ ਦੇ ਕਾਰਨ, ਮੈਨੂੰ ਬੈਂਡ ਦਾ ਹਿੱਸਾ ਚੁਣਿਆ ਗਿਆ; ਮੈਂ ਜਾਣਦੀ ਹਾਂ ਕਿ ਸੰਗੀਤਕਾਰ ਹੋਣਾ ਕਿਵੇਂ ਲਗਦਾ ਹੈ ਅਤੇ ਜਦੋਂ ਕਿਸੇ ਨੂੰ ਪਛਾਣਿਆ ਨਹੀਂ ਜਾਂਦਾ ਤਾਂ ਇਹ ਕਿਵੇਂ ਜਾਪਦਾ ਹੈ। 


 

 ‘ਵੁਈ ਸਟਿਲ ਹੈਵ ਦ ਡੀਪ ਬਲੈਕ ਨਾਈਟ’ ਬਾਰੇ


 

ਕੈਰਨ ਬ੍ਰਾਸੀਲੀਆ ਵਿੱਚ ਇੱਕ ਜ਼ੋਰਦਾਰ ਰੌਕ ਬੈਂਡ ਵਿੱਚ ਗਾਉਂਦੀ ਹੈ ਅਤੇ ਬਿਗਲ ਵਜਾਉਂਦੀ ਹੈ, ਪਰ ਇਸ ਵਧ ਰਹੇ ਰੂੜ੍ਹੀਵਾਦੀ ਸ਼ਹਿਰ ਵਿੱਚ ਕੋਈ ਵੀ ਇਸ ਵਿੱਚ ਦਿਲਚਸਪੀ ਨਹੀਂ ਰੱਖਦਾ। 27 ਸਾਲਾਂ ਦੀ ਉਮਰ ਵਿੱਚ, ਉਸ ਨੇ ਸ਼ਹਿਰ ਵਿੱਚ ਉਮੀਦ ਗੁਆ ਦਿੱਤੀ ਜੋ ਉਸਦੇ ਦਾਦੇ ਨੇ ਉਸਾਰਨ ਵਿੱਚ ਸਹਾਇਤਾ ਕੀਤੀ ਸੀ। ਉਹ ਆਪਣੇ ਸਾਬਕਾ ਸਾਥੀ ਆਰਟੁਰ ਦੇ ਨਕਸ਼ੇ ਕਦਮਾਂ ‘ਤੇ ਚਲਦੀ ਹੈ ਅਤੇ ਬਰਲਿਨ ਵਿੱਚ ਆਪਣੀ ਕਿਸਮਤ ਦੀ ਅਜ਼ਮਾਇਸ਼ ਕਰਦੀ ਹੈ। ਇੱਕ ਅਚਾਨਕ ਵਾਪਰੀ ਘਟਨਾ ਨੇ ਕੈਰਨ ਨੂੰ ਕੁਝ ਮਹੀਨਿਆਂ ਬਾਅਦ ਬ੍ਰਾਸੀਲੀਆ ਵਿੱਚ ਸ਼ੁਰੂਆਤ ਕਰਨ ਲਈ ਮਜਬੂਰ ਕੀਤਾ। ਹੁਣ ਉਸ ਨੂੰ ਇੱਕ ਅਜਿਹੀ ਜਗ੍ਹਾ ਵਿੱਚ ਆਪਣੀ ਭੂਮਿਕਾ ਨੂੰ ਸਮਝਣਾ ਹੋਵੇਗਾ ਜਿੱਥੇ ਅਜੇ ਵੀ ਬਹੁਤ ਕੁਝ ਬਣਨਾ ਬਾਕੀ ਹੈ। ਫਿਲਮ ਜੋ ਇੱਕ ਡਰਾਮਾ ਹੈ, 2019 ਵਿੱਚ ਪੂਰੀ ਹੋਈ ਸੀ, ਬ੍ਰਾਜ਼ੀਲੀਅਨ-ਪੁਰਤਗਾਲੀ, ਅੰਗਰੇਜ਼ੀ, ਜਰਮਨ ਭਾਸ਼ਾਵਾਂ ਵਿੱਚ ਤਿਆਰ ਕੀਤੀ ਗਈ ਸੀ।


 

                      *****


 

ਡੀਜੇਐੱਮ/ਐੱਚਆਰ/ਇੱਫੀ-27


(Release ID: 1690601) Visitor Counter : 210


Read this release in: English , Urdu , Marathi , Hindi