ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨੀਆਂ ਵੱਲੋਂ ਟਿਊਨੇਬਲ ਵੈੱਟੇਬਿਲਿਟੀ ਨਾਲ ਗੋਲਡ ਮਾਈਕ੍ਰੋਸਟਰੱਕਚਰ ਸਬਸਟ੍ਰੇਟ ਵਿਕਸਤ, ਜੋ ਜਲ–ਆਵਾਜਾਈ ਤੇ ਸਵੈ–ਸਫ਼ਾਈ ਵਿੱਚ ਲਾਹੇਵੰਦ ਹੈ

Posted On: 20 JAN 2021 1:53PM by PIB Chandigarh

ਵਿਗਿਆਨੀਆਂ ਨੇ ਟਿਊਨੇਬਿਲਿਟੀ ਵੈੱਟੇਬਿਲਿਟੀ ਨਾਲ ਬੁਲਬੁਲਿਆਂ ਦੇ ਨਾਲ–ਨਾਲ ਪਾਣੀ ਨੂੰ ਹਟਾਉਣ ਦੀ ਯੋਗਤਾ ਵਾਲਾ ਇੱਕ ਗੋਲਡ ਮਾਈਕ੍ਰੋਸਟਰੱਕਚਰ ਸਬਸਟ੍ਰੇਟ ਵਿਕਸਤ ਕੀਤਾ ਹੈ, ਜਿਸ ਦੀ ਵਰਤੋਂ ਮਾਈਕ੍ਰੋਫ਼ਲੁਇਡਿਕ ਉਪਕਰਣ, ਬਾਇਓਸੈਂਸਰਜ਼ ਡਿਜ਼ਾਇਨ ਕਰਨ ਲਈ ਕੀਤੀ ਜਾ ਸਕਦੀ ਹੈ ਅਤੇ ਇਹ ਜਲ ਆਵਾਜਾਈ ਅਤੇ ਸਵੈ–ਸਫ਼ਾਈ ਲਈ ਲਾਹੇਵੰਦ ਹੈ।

ਵੈੱਟੇਬਿਲਿਟੀ ਜਾਂ ਇੱਕ ਤਰਲ ਪਦਾਰਥ ਦੀ ਇੱਕ ਠੋਸ ਸਤ੍ਹਾ ਨਾਲ ਸੰਪਰਕ ਬਰਕਰਾਰ ਰੱਖਣ ਦੀ ਯੋਗਤਾ; ਸਤ੍ਹਾ ਅਤੇ ਇੰਟਰਫ਼ੇਸ ਵਿਗਿਆਨ ਵਿੱਚ ਅਹਿਮ ਵਿਸ਼ੇਸ਼ਤਾ ਹੈ। ਇਸ ਦਾ ਅਸਰ ਕਈ ਬਾਇਓਕੈਮੀਕਲ ਪ੍ਰਕਿਰਿਆਵਾਂ, ਸੈਂਸਿੰਗ, ਮਾਈਕ੍ਰੋਫ਼ਲੁਇਡਿਕਸ, ਜਲ–ਆਵਾਜਾਈ, ਸਵੈ–ਸਫ਼ਾਈ, ਉਦਯੋਗਿਕ ਪ੍ਰਕਿਰਿਆਵਾਂ ਵਿੱਚ ਵੇਖਿਆ ਜਾ ਸਕਦਾ ਹੈ। ਟਿਊਨੇਬਲ ਵੈੱਟੇਬਿਲਿਟੀ ਸਬਸਟ੍ਰੇਟ ਦੀ ਸਤ੍ਹਾ ਊਰਜਾ ਵਿੱਚ ਟਿਊਨੇਬਿਲਿਟੀ ਕਾਰਣ ਹੁੰਦੀ ਹੈ, ਜਿਸ ਦੀ ਵਰਤੋਂ ਜਲ–ਆਵਾਜਾਈ ਤੇ ਸਵੈ–ਸਫ਼ਾਈ ਦੀਆਂ ਐਪਲੀਕੇਸ਼ਨਜ਼ ਵਿੱਚ ਪ੍ਰਵਾਹ ਦੀ ਦਿਸ਼ਾ ਨਿਯੰਤ੍ਰਿਤ ਕਰਨ ਲਈ ਕੀਤੀ ਜਾ ਸਕਦੀ ਹੈ।

ਜਰਨਲ ਆੱਵ੍ ਐਪਲਾਈਡ ਫ਼ਿਜ਼ਿਕਸ’ ਵਿੱਚ ਪ੍ਰਕਾਸ਼ਿਤ ਹਾਲੀਆ ਕਾਰਜ ਅਨੁਸਾਰ ਵਿਗਿਆਨ ਤੇ ਟੈਕਨੋਲੋਜੀ (DST) ਦੇ ਇੱਕ ਖ਼ੁਦਮੁਖਤਿਆਰ ਸੰਸਥਾਨ ‘ਸੈਂਟਰ ਫ਼ਾਰ ਨੈਨੋ ਐਂਡ ਸੌਫ਼ਟ ਮੈਟਰ ਸਾਇੰਸਜ਼ (CeNS)’ ਦੇ ਡਾ. ਪੀ. ਵਿਸਵਨਾਥ ਅਤੇ ਉਨ੍ਹਾਂ ਦੇ ਸਮੂਹ ਨੇ ਮੌਰਫ਼ੌਲੋਜੀਕਲ ਗ੍ਰੈਡੀਐਂਟ ਪ੍ਰਦਰਸ਼ਿਤ ਕਰਨ ਵਾਲਾ ਇੱਕ ਸਬਸਟ੍ਰੇਟ ਵਿਕਸਤ ਕੀਤਾ ਹੈ, ਜੋ ਸਤ੍ਹਾ ਊਰਜਾ ਤਬਦੀਲੀ ਕਾਰਣ ਵੈੱਟੇਬਿਲਿਟੀ ਟਿਊਨ ਕਰਨ ਵਿੱਚ ਮਦਦ ਕਰਦਾ ਹੈ। ਸਬਸਟ੍ਰੇਟ ਵਿੱਚ ਮੌਰਫ਼ੌਲੋਜੀਕਲ ਗ੍ਰੈਡੀਐਂਟ ਦੀ ਰੇਂਜ ਗੁੰਬਦਾਂ ਤੋਂ ਅੰਡਾਕਾਰਾਂ ਛੇਕਾਂ ਤੱਕ ਹੁੰਦੀ ਹੈ।

ਸਬਸਟ੍ਰੇਟ ਉੱਤੇ ਹਰੇਕ ਪੁਜ਼ੀਸ਼ਨ ਉੱਤੇ ਜਲ ਅਤੇ ਤੇਲ ਵੈੱਟਿੰਗ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਵੈਟਿੰਗ ਮੌਰਫ਼ੌਲੋਜੀ ਨਾਲ ਟਿਊਨੇਬਲ ਹੈ। ਸਬਸਟ੍ਰੇਟ ਹਾਈਡ੍ਰੋਫ਼ੋਬਿਕ ਪ੍ਰਕਿਰਤੀ ਨੂੰ ਦਰਸਾਉਂਦੀ ਹੈ, ਜੋ ਕਾਰਬਨ ਐਲਕਾਇਲ ਲੜੀ ਨਾਲ ਪਾਣੀ ਵਿੱਚ ਘੁਲਣਸ਼ੀਲ ਗੰਧਕ ਕੰਪਾਊਂਡ – ਔਕਟਾਡੀਕੇਨ ਥੀਓਲ ਦੀ ਸੈਲਫ਼–ਅਸੈਂਬਲਡ ਇਕਹਿਰੀ–ਤਹਿ ਨਾਲ ਕੋਟ ਕਰਨ ਉੱਤੇ ਵੱਡ–ਆਕਾਰੀ ਹੋ ਜਾਂਦਾ ਹੈ। ਇਹ ਕੋਟਿੰਗ ਸਤ੍ਹਾ ਊਰਜਾ ਘਟਾ ਦਿੰਦੀ ਹੈ, ਜੋ ਬਦਲੇ ਵਿੱਚ ਹਾਈਡ੍ਰੋਫ਼ੋਬਿਕ ਵਿਵਹਾਰ ਵਿੱਚ ਵਾਧੇ ਦੀ ਸੁਵਿਧਾ ਦਿੰਦੀ ਹੈ।

ਸਬਸਟ੍ਰੇਟ ਉੱਤੇ ਪਾਣੀ ਦੇ ਹੇਠਾਂ ਵੈੱਟੇਬਿਲਿਟੀ ਜਾਂਚਾਂ ਨੇ ਦਰਸਾਇਆ ਹੈ ਕਿ ਇਹ ਮੁੱਖ ਤੌਰ ਉੱਤੇ ਬੁਲਬੁਲਿਆਂ ਨੂੰ ਖ਼ਤਮ ਕਰਦੀ ਹੈ, ਜਦੋਂ ਓਕਟਾਡੀਕੇਨਥੀਓਲ ਦੀ ਕੋਟਿੰਗ ਦਾ ਕੰਮ ਕਰਦੀ ਹੈ, ਇਹ ਮੁੱਖ ਤੌਰ ਉੱਤੇ ਤੇਲ ਖ਼ਤਮ ਕਰਦੀ ਹੈ। ਇਸ ਉੱਤੇ ਕੰਮ ਕਰ ਰਹੇ ਇੱਕ ਖੋਜ ਵਿਦਵਾਨ ਸੁਸ਼੍ਰੀ ਬ੍ਰਿੰਧੂ ਮਲਾਨੀ ਐੱਸ. ਨੇ ਇਹ ਦਰਸਾਇਆ ਹੈ ਕਿ ਇਹ ਅਧਿਐਨ ਮਾਈਕ੍ਰੋਫ਼ਲੁਇਡਿਕ ਉਪਕਰਣ, ਬਾਇਓਸੈਂਸਰਜ਼ ਅਤੇ ਜਲ–ਆਵਾਜਾਈ ਡਿਜ਼ਾਇਨ ਕਰਨ ਵਿੱਚ ਲਾਹੇਵੰਦ ਹੋਵੇਗਾ।

 

[ਪ੍ਰਕਾਸ਼ਨ ਲਿੰਕ https://doi.org/10.1063/5.0017763

 

ਹੋਰ ਵੇਰਵਿਆਂ ਲਈ ਡਾ. ਪੀ. ਵਿਸਵਨਾਥ ਨਾਲ ਸੰਪਰਕ ਕਰੋ (ਈਮੇਲ viswanath@cens.res.in).] 

*****

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)



(Release ID: 1690428) Visitor Counter : 99


Read this release in: English , Hindi , Tamil