ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਇੱਕ ਹਫ਼ਤੇ ਵਿੱਚ 534 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਦਾ ਰਿਕਾਰਡ ਨਿਰਮਾਣ

Posted On: 17 JAN 2021 5:58PM by PIB Chandigarh

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐਮਓਆਰਟੀਐਚ) ਨੇ 8 ਜਨਵਰੀ ਤੋਂ ਸ਼ੁਰੂ ਹੋਏ ਪਿਛਲੇ ਹਫ਼ਤੇ ਵਿੱਚ 534 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ (ਐਨਐਚਐਸ) ਦਾ ਨਿਰਮਾਣ ਕਰਕੇ ਇੱਕ ਰਿਕਾਰਡ ਬਣਾਇਆ ਹੈ।

ਮੰਤਰਾਲੇ ਨੇ ਮੌਜੂਦਾ ਵਿੱਤੀ ਸਾਲ 2020-21 ਵਿੱਚ ਅਪ੍ਰੈਲ 2020 ਤੋਂ 15 ਜਨਵਰੀ 2021 ਤੱਕ ਪ੍ਰਤੀ ਦਿਨ 28.16 ਕਿਲੋਮੀਟਰ ਦੀ ਰਫਤਾਰ ਨਾਲ 8,169 ਕਿਲੋਮੀਟਰ ਰਾਸ਼ਟਰੀ ਰਾਜਮਾਰਗ (ਐਨਐਚਐਸ) ਦਾ ਨਿਰਮਾਣ ਕੀਤਾ ਹੈ। ਪਿਛਲੇ ਵਿੱਤੀ ਵਰ੍ਹੇ ਦੌਰਾਨ ਇਸੇ ਸਮੇਂ ਦੌਰਾਨ 26.11 ਕਿਲੋਮੀਟਰ ਪ੍ਰਤੀ ਦਿਨ ਦੀ ਰਫਤਾਰ ਨਾਲ 7,573 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਗਿਆ। 

ਮੰਤਰਾਲੇ ਨੂੰ ਉਮੀਦ ਹੈ ਕਿ ਇਸ ਰਫਤਾਰ ਨਾਲ 31 ਮਾਰਚ ਤੱਕ 11,000 ਕਿਲੋਮੀਟਰ ਦੇ ਨਿਰਮਾਣ ਦੇ ਟੀਚੇ ਨੂੰ ਪਾਰ ਕਰ ਲਿਆ ਜਾਵੇਗਾ।

ਮੰਤਰਾਲੇ ਨੇ ਇਸ ਮਿਆਦ (ਅਪ੍ਰੈਲ 2020 ਤੋਂ 15 ਜਨਵਰੀ 2021) ਦੌਰਾਨ 7,597 ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟ ਦਿੱਤੇ ਗਏ ਸਨ। 2019-20 ਵਿੱਚ, ਇਸੇ ਮਿਆਦ ਦੇ ਦੌਰਾਨ 3,474 ਕਿਲੋਮੀਟਰ ਦੇ ਪ੍ਰਾਜੈਕਟਾਂ ਨੂੰ ਦਿੱਤਾ ਗਿਆ ਸੀ। ਇਸ ਤਰ੍ਹਾਂ, ਇਸ ਵਿੱਤੀ ਸਾਲ ਵਿੱਚ ਪ੍ਰਾਜੈਕਟ ਦੇਣ ਦੀ ਰਫਤਾਰ ਵੀ ਦੁੱਗਣੀ ਹੋ ਗਈ ਹੈ। 

ਕੁੱਲ ਮਿਲਾ ਕੇ 2019-20 ਵਿੱਚ 8,948 ਕਿਲੋਮੀਟਰ ਸੜਕਾਂ ਦੇ ਪ੍ਰਾਜੈਕਟ ਦਿੱਤੇ ਗਏ ਜਦ ਕਿ 10,237 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਗਿਆ।

ਚਾਲੂ ਵਿੱਤੀ ਸਾਲ ਦੇ ਪਹਿਲੇ ਦੋ ਮਹੀਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਵਿਆਪੀ ਤਾਲਾਬੰਦੀ ਕਾਰਨ ਵਿਅਰਥ ਗਏ ਸਨ। ਮੰਤਰਾਲੇ ਨੇ ਨਿਰਮਾਣ ਦੀ ਗਤੀ ਵਧਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਚਾਲੂ ਵਿੱਤੀ ਸਾਲ ਦੇ ਬਾਕੀ ਮਹੀਨਿਆਂ ਵਿੱਚ ਉਸਾਰੀ ਦੀ ਗਤੀ ਹੋਰ ਵਧਣ ਦੀ ਉਮੀਦ ਹੈ, ਜੋ ਨਿਰਮਾਣ ਕਾਰਜਾਂ ਲਈ ਢੁੱਕਵੀਂ ਹੈ। 

****

ਬੀਐਨ / ਐਮਐਸ / ਐਮਆਰ


(Release ID: 1689569) Visitor Counter : 136