ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਭਦਰਵਤੀ ਵਿਖੇ ਰੈਪਿਡ ਐਕਸ਼ਨ ਫੋਰਸ (ਆਰਏਐਫ) ਦੀ 97 ਵੀਂ ਬਟਾਲੀਅਨ ਦਾ ਨੀਂਹ ਪੱਥਰ ਰੱਖਿਆ
“97 ਵੀਂ ਬਟਾਲੀਅਨ ਦੇ ਨੀਂਹ ਪੱਥਰ ਨਾਲ, ਆਰਏਐਫ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੋੜਿਆ ਗਿਆ ਹੈ”
ਇਹ ਬਟਾਲੀਅਨ ਪੂਰੇ ਦੱਖਣੀ ਭਾਰਤ ਅਤੇ ਗੋਆ ਤਕ ਦੇ ਖੇਤਰ ਵਿਚ ਸ਼ਾਂਤੀ ਰਖਣ ਲਈ ਲੋਕਾਂ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੇਗੀ
ਇਹ ਦਿਨ ਇਕ ਹੋਰ ਨਜ਼ਰੀਏ ਤੋਂ ਵੀ ਬਹੁਤ ਮਹੱਤਵਪੂਰਨ ਹੈ, ਕਿਉਂਕਿ ਲਗਭਗ ਇਕ ਸਾਲ ਤੋਂ ਕੋਰੋਨਾ ਦੇ ਵਿਰੁੱਧ ਲੜਾਈ ਇਕ ਨਾਜ਼ੁਕ ਮੋੜ 'ਤੇ ਆ ਗਈ ਹੈ
ਮੋਦੀ ਜੀ ਨੇ ਸਾਰਿਆਂ ਨੂੰ ਇਕੱਠੇ ਰੱਖ ਕੇ ਕੋਰੋਨਾ ਵਿਰੁੱਧ ਸਫਲਤਾਪੂਰਵਕ ਲੜਾਈ ਲੜੀ ਹੈ
ਚਾਹੇ ਇਹ ਨਕਸਲਵਾਦ ਜਾਂ ਮਾਓਵਾਦ ਵਿਰੁੱਧ ਲੜਾਈ ਹੋਵੇ, ਹਰ ਜਗ੍ਹਾ ਸੀਆਰਪੀਐਫ ਦਾ ਜਵਾਨ ਦੇਸ਼ ਦੀ ਸੁਰੱਖਿਆ ਲਈ ਡਿਉੱਟੀ ਦੀ ਪਹਿਲੀ ਲਾਈਨ ਵਿਚ ਖੜ੍ਹਾ ਹੈ
ਟੀਕਾਕਰਣ ਦਾ ਪਹਿਲਾ ਅਧਿਕਾਰ ਉਨ੍ਹਾਂ ਲਈ ਹੈ ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਸਮੇਂ ਫਰੰਟ ਲਾਈਨ ਵਿੱਚ ਆਪਣੀ ਸੇਵਾ ਨਿਭਾਈ ਹੈ, ਪਰ ਕੁਝ ਲੋਕ ਇਸ ਨੂੰ ਕੋਝੀ ਸੋਚ ਵਾਲੀ ਭਾਵਨਾ ਨਾਲ ਦੇਖਦੇ ਹਨ ਅਤੇ ਵੱਖ ਵੱਖ ਗਲਤ ਧਾਰਨਾਵਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ
ਸ੍ਰੀ ਮੋਦੀ ਜੀ ਵਲੋਂ ਦਿੱਤੇ ਗਏ ਸਲੋਗਨ ‘ਵੋਕਲ ਫਾਰ ਲੋਕਲ’ ਦੇ ਤਹਿਤ, ਹੁਣ ਤੋਂ ਸਿਰਫ ਸਵਦੇਸ਼ੀ ਵਸਤੂਆਂ ਹੀ ਕੇਂਦਰੀ ਪੁਲਿਸ ਭਲਾਈ ਭੰਡਾਰਾਂ ਦੇ ਅੰਦਰ ਪਾਈਆਂ ਜਾਣਗੀਆਂ, ਜੋ ਆਤਮ-ਨਿਰਭਰ ਭਾਰਤ ਦੇ ਸੰਕਲਪ ਨੂੰ ਸਾਬਤ ਕਰਨਗੀਆਂ
ਜੇ 130 ਕਰੋੜ ਭਾਰਤੀ ‘ਮੇਡ ਇਨ ਇੰਡੀਆ’ ਚੀਜ਼ਾਂ ਦੀ ਵਰਤੋਂ ਕਰਨਗੇ, ਤਾਂ ਕੋਈ ਵੀ ਸਾਨੂੰ
Posted On:
16 JAN 2021 8:47PM by PIB Chandigarh
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਸ਼ਿਵਮੋਗਗਾ ਜ਼ਿਲ੍ਹੇ ਦੇ ਭਦਰਵਤੀ ਵਿਖੇ ਰੈਪਿਡ ਐਕਸ਼ਨ ਫੋਰਸ (ਆਰ. ਏ. ਐੱਫ.) ਦੀ 97 ਵੀਂ ਬਟਾਲੀਅਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਕੋਇਲਾ ਅਤੇ ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ, ਸ਼੍ਰੀ ਪ੍ਰਹਿਲਾਦ ਜੋਸ਼ੀ, ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ, ਉਪ ਮੁੱਖ ਮੰਤਰੀ ਗੋਵਿੰਦ ਕਰਜੋਲ ਅਤੇ ਡਾ. ਅਸ਼ਵਤ ਨਾਰਾਇਣ, ਕਰਨਾਟਕ ਦੇ ਗ੍ਰਿਹ ਮੰਤਰੀ, ਸ੍ਰੀ ਬਸਵਰਜ ਬੋਮਈ, ਸੀਆਰਪੀਐਫ ਦੇ ਡਾਇਰੈਕਟਰ ਜਨਰਲ ਡਾ. ਏ. ਪੀ. ਮਹੇਸ਼ਵਰੀ ਸਮੇਤ ਕੇਂਦਰੀ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਇਹ ਬਟਾਲੀਅਨ ਦੱਖਣੀ ਭਾਰਤ ਅਤੇ ਗੋਆ ਤੱਕ ਦੇ ਖੇਤਰ ਵਿਚ ਸ਼ਾਂਤੀ ਰਖਣ ਲਈ ਲੋਕਾਂ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੇਗੀ। ਸ੍ਰੀ ਅਮਿਤ ਸ਼ਾਹ ਨੇ ਦੱਸਿਆ ਕਿ ਕਰਨਾਟਕ ਸਰਕਾਰ ਨੇ ਇਸ ਨਿਰਮਾਣ ਲਈ ਤਕਰੀਬਨ 230 ਕਰੋੜ ਦੀ ਲਾਗਤ ਨਾਲ 50 ਏਕੜ ਜ਼ਮੀਨ ਅਲਾਟ ਕੀਤੀ ਹੈ। ਇਥੇ ਪ੍ਰਬੰਧਕੀ ਬਲਾਕ, ਕਰਮਚਾਰੀ ਰਿਹਾਇਸ਼ੀ ਕੇਂਦਰ, ਹਸਪਤਾਲ, ਸੈਂਟਰਲ ਸਕੂਲ ਦੇ ਨਾਲ ਨਾਲ ਸਪੋਰਟਸ ਸਟੇਡੀਅਮ ਵੀ ਬਣਾਇਆ ਜਾਵੇਗਾ। ਸ੍ਰੀ ਸ਼ਾਹ ਨੇ ਕਿਹਾ ਕਿ ਅੱਜ 97 ਵੀਂ ਬਟਾਲੀਅਨ ਦੇ ਨੀਂਹ ਪੱਥਰ ਨਾਲ ਆਰਏਐਫ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੋੜਿਆ ਗਿਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਦਿਨ ਅੱਜ ਇਕ ਹੋਰ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਲਗਭਗ ਇਕ ਸਾਲ ਤੋਂ ਕੋਰੋਨਾ ਵਿਰੁੱਧ ਲੜਾਈ ਇਕ ਨਾਜ਼ੁਕ ਮੋੜ 'ਤੇ ਆ ਗਈ ਹੈ। ਸਰਕਾਰਾਂ ਨੇ ਪੂਰੀ ਦੁਨੀਆ ਵਿਚ ਕੋਰੋਨਾ ਖ਼ਿਲਾਫ਼ ਲੜਾਈ ਲੜੀ ਪਰ ਭਾਰਤ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ 130 ਕਰੋੜ ਲੋਕ ਕੋਰੋਨਾ ਖ਼ਿਲਾਫ਼ ਅਹਿਮ ਲੜਾਈ ਲੜਨ ਲਈ ਅੱਗੇ ਆਏ ਅਤੇ ਜੇਤੂ ਬਣੇ ਹਨ । ਸ੍ਰੀ ਸ਼ਾਹ ਨੇ ਕਿਹਾ ਕਿ ਅਸੀਂ ਕਾਮਯਾਬ ਹੋਏ ਹਾਂ ਕਿਉਂਕਿ ਮੋਦੀ ਜੀ ਨੇ ਸਾਰਿਆਂ ਨੂੰ ਨਾਲ ਰੱਖ ਕੇ ਕੋਰੋਨਾ ਵਿਰੁੱਧ ਲੜਾਈ ਲੜੀ ਹੈ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸਾਡੇ ਸਾਰੇ ਭਾਰਤੀਆਂ ਲਈ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਦੇਸ਼ ਵਿਚ ਬਣੇ ਦੋ ਟੀਕਿਆਂ ਰਾਹੀਂ ਲੜਾਈ ਨੂੰ ਅੰਤਮ ਪੜਾਅ ‘ਤੇ ਲਿਜਾਣ ਵਿਚ ਸਫਲ ਹੋਏ ਹਾਂ। ਅੱਜ ਸਵੇਰੇ ਮੋਦੀ ਜੀ ਨੇ ਟੀਕਾਕਰਨ ਪ੍ਰੋਗਰਾਮ ਨੂੰ ਵਰਚੁਅਲ ਤਰੀਕੇ ਨਾਲ ਸ਼ੁਰੂ ਕੀਤਾ I ਸ੍ਰੀ ਸ਼ਾਹ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ 3,000 ਤੋਂ ਵੱਧ ਕੇਂਦਰਾਂ ਤੇ ਲੋਕਾਂ ਨੂੰ ਟੀਕਾ ਲਗਾਇਆ ਗਿਆ ਅਤੇ ਇਹ ਰਫ਼ਤਾਰ ਕੱਲ੍ਹ ਤੋਂ ਪੰਜ ਗੁਣਾ ਵੱਧ ਜਾਵੇਗੀ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਚਾਹੇ ਇਹ ਨਕਸਲਵਾਦ ਜਾਂ ਮਾਓਵਾਦ ਵਿਰੁੱਧ ਲੜਾਈ ਹੋਵੇ, ਹਰ ਜਗ੍ਹਾ ਸੀਆਰਪੀਐਫ ਦਾ ਜਵਾਨ ਦੇਸ਼ ਦੀ ਸੁਰੱਖਿਆ ਲਈ ਡਿਉੱਟੀ ਦੀ ਪਹਿਲੀ ਲਾਈਨ ਵਿਚ ਖੜ੍ਹਾ ਹੈ। ਅੱਜ, 250 ਤੋਂ ਵੱਧ ਬਟਾਲੀਅਨਾਂ ਵਿਚ ਤਿੰਨ ਲੱਖ ਤੋਂ ਵੱਧ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ, ਅੰਦਰੂਨੀ ਸੁਰੱਖਿਆ ਪ੍ਰਦਾਨ ਕਰਨ ਅਤੇ ਦੇਸ਼ ਦੇ ਲੋਕਾਂ ਦੇ ਮਨੋਬਲ ਨੂੰ ਵਧਾਉਣ ਲਈ ਹਮੇਸ਼ਾਂ ਲਈ ਤਿਆਰ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਲੋਕਾਂ ਦੀਆਂ ਨਜ਼ਰਾਂ ਵਿਚ ਸੁਰੱਖਿਆ ਬਲਾਂ ਪ੍ਰਤੀ ਨਜ਼ਰੀਆ ਬਦਲਣ ਲਈ ਸ੍ਰੀ ਨਰੇਂਦਰ ਮੋਦੀ ਦੁਆਰਾ ਰਾਸ਼ਟਰੀ ਪੁਲਿਸ ਯਾਦਗਾਰ ਬਣਾਈ ਗਈ ਹੈ ਜਿਸ ਵਿਚ ਸ਼ਹੀਦਾਂ ਦੀਆਂ ਯਾਦਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਸ੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਮੋਦੀ ਜੀ ਨੇ ਪੁਲਿਸ ਆਧੁਨਿਕੀਕਰਨ ਲਈ 800 ਕਰੋੜ ਦੀ ਰਕਮ ਅਲਾਟ ਕੀਤੀ ਹੈ। ਭਾਰਤ ਸਰਕਾਰ ਸ਼ਹੀਦ ਸੀਆਰਪੀਐਫ ਦੇ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਚੰਗੀ ਦੇਖਭਾਲ ਕਰਦੀ ਹੈ ਅਤੇ ਉਨ੍ਹਾਂ ਨੂੰ ਇਕ ਵੱਡੀ ਇਕਮੁਸ਼ਤ ਰਕਮ ਦਿੱਤੀ ਜਾਂਦੀ ਹੈ। ਸ੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਦੰਗਿਆਂ ਦੀ ਸਥਿਤੀ ਨੂੰ ਤੁਰੰਤ ਕਾਬੂ ਵਿੱਚ ਲੈ ਕੇ ਸੀਆਰਪੀਐਫ ਦੇ ਜਵਾਨ ਆਪਣੀ ਹਾਜ਼ਰੀ ਵਿੱਚ ਆਪਣੀ ਸ਼ਾਂਤੀ ਸਥਾਪਤ ਕਰਨ ਵਿੱਚ ਸਫਲ ਹੋ ਰਹੇ ਹਨ। ਸ੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਸੁਰੱਖਿਆ ਬਲਾਂ ਨੇ 1.5 ਕਰੋੜ ਤੋਂ ਵੱਧ ਦਰੱਖਤ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਵਿੱਚ ਵੀ ਇੱਕ ਮਿਸਾਲ ਕਾਇਮ ਕੀਤੀ ਹੈ। ਅਤੇ ਜੇ ਕੋਈ ਪੌਦਾ ਮਰ ਜਾਂਦਾ ਹੈ ਤਾਂ ਪੌਦਾ ਤਬਦੀਲ ਕਰਨ ਦਾ ਪ੍ਰਬੰਧ ਵੀ ਕੀਤਾ ਹੈ। ਮੈਂ ਉਨ੍ਹਾਂ ਦੇ ਇਸ ਯਤਨਾਂ ਲਈ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅੱਜ ਸਾਡੇ ਜਵਾਨਾਂ ਦੁਆਰਾ ਬੀਜਿਆ ਬੀਜ ਪੰਜ ਸਾਲਾਂ ਵਿੱਚ ਇੱਕ ਪੂਰੇ ਵੱਡੇ ਦਰੱਖਤ ਵਜੋਂ ਖਿੜ ਜਾਵੇਗਾ ਅਤੇ ਭਾਰਤ ਦੇ ਵਾਤਾਵਰਣ ਦੀ ਸੇਵਾ ਕਰੇਗਾ ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਸੁਰੱਖਿਆ ਨੂੰ ਮਜ਼ਬੂਤਕਰਨ ਲਈ ਨੈਸ਼ਨਲ ਫੋਰੈਂਸਿਕ ਸਾਇੰਸ ਅਤੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ ਅਤੇ ਕਰਨਾਟਕ ਵਿੱਚ ਦੋਵਾਂ ਨਾਲ ਸਬੰਧਤ ਕਾਲਜ ਖੋਲ੍ਹਣ ਦਾ ਕੰਮ ਪਹਿਲ ਦੇ ਅਧਾਰ ' ਤੇ ਹੋਣਾ ਚਾਹੀਦਾ ਹੈ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਫਰੰਟ ਲਾਈਨ ਸੁਰੱਖਿਆ ਕਰਮਚਾਰੀ ਅਤੇ ਰਾਜ ਦੇ ਪੁਲਿਸ ਅਤੇ ਟ੍ਰੈਫਿਕ ਦੇ ਕਰਮਚਾਰੀਆਂ ਨਾਲ-ਨਾਲ ਦੇ ਬਹੁਤ ਸਾਰੇ ਸੈਨੀਟੇਸ਼ਨ ਕਰਮਚਾਰੀਆਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਕੋਰੋਨਾ ਵਿਰੁੱਧ ਲੜਾਈ ਵਿਚ ਵੱਡਾ ਯੋਗਦਾਨ ਪਾਇਆ ਹੈ, ਇਸ ਲਈ ਉਨ੍ਹਾਂ ਦਾ ਟੀਕਾਕਰਣ ਦਾ ਅਧਿਕਾਰ ਸਭ ਤੋਂ ਵੱਧ ਬਣ ਜਾਂਦਾ ਹੈ ਉਨ੍ਹਾਂ ਨੂੰ ਪਹਿਲਾਂ ਟੀਕਾ ਲਗਵਾਉਣਾ ਚਾਹੀਦਾ ਹੈ, ਪਰ ਕੁਝ ਲੋਕ ਇਸ ਨੂੰ ਕੋਝੀ ਸੋਚ ਵਾਲੀ ਭਾਵਨਾ ਨਾਲ ਦੇਖਦੇ ਹਨ ਅਤੇ ਵੱਖ ਵੱਖ ਗਲਤ ਧਾਰਨਾਵਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਟੀਕਾਕਰਨ ਦਾ ਪਹਿਲਾ ਅਧਿਕਾਰ ਉਨ੍ਹਾਂ ਲਈ ਹੈ ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਸਮੇਂ ਦੌਰਾਨ ਫਰੰਟ ਲਾਈਨ ਵਿਚ ਸੇਵਾ ਨਿਭਾਈ ਹੈ ਅਤੇ ਇਸ ਪ੍ਰਾਪਤੀ ਨੂੰ ਦਰਜ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਕਰਨਾਟਕ ਨੂੰ ਲਗਭਗ 14 ਲੱਖ ਟੀਕੇ ਮਿਲ ਚੁੱਕੇ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਕਰਨਾਟਕ ਦੇ ਸਾਰੇ 90,000 ਪੁਲਿਸ ਕਰਮਚਾਰੀ ਅਤੇ ਸਾਰੇ ਸਿਹਤ ਕਰਮਚਾਰੀ ਜਲਦੀ ਟੀਕੇ ਲਗਾਏ ਜਾਣਗੇ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ੍ਰੀ ਮੋਦੀ ਜੀ ਵਲੋਂ ਦਿੱਤੇ ਗਏ ਸਲੋਗਨ ‘ਵੋਕਲ ਫਾਰ ਲੋਕਲ’ ਦੇ ਤਹਿਤ, ਹੁਣ ਤੋਂ ਸਿਰਫ ਸਵਦੇਸ਼ੀ ਵਸਤੂਆਂ ਹੀ ਕੇਂਦਰੀ ਪੁਲਿਸ ਭਲਾਈ ਭੰਡਾਰਾਂ ਦੇ ਅੰਦਰ ਪਾਈਆਂ ਜਾਣਗੀਆਂ, ਜੋ ਆਤਮ-ਨਿਰਭਰ ਭਾਰਤ ਦੇ ਸੰਕਲਪ ਨੂੰ ਸਾਬਤ ਕਰਨਗੀਆਂ । ਜੇ 130 ਕਰੋੜ ਭਾਰਤੀ ‘ਮੇਡ ਇਨ ਇੰਡੀਆ’ ਚੀਜ਼ਾਂ ਦੀ ਵਰਤੋਂ ਕਰਨਗੇ, ਤਾਂ ਕੋਈ ਵੀ ਸਾਨੂੰ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਦਾ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰੈਪਿਡ ਐਕਸ਼ਨ ਫੋਰਸ ਜਨਤਕ ਵਿਵਸਥਾ ਬਣਾਈ ਰੱਖਣ ਅਤੇ ਦੰਗਿਆਂ ਦੀ ਸਥਿਤੀ ਨੂੰ ਸੰਭਾਲਣ ਲਈ ਸੀਆਰਪੀਐਫ ਦੀ ਇੱਕ ਵਿਸ਼ੇਸ਼ ਫੋਰਸ ਹੈ। ਆਰਏਐਫ ਇੱਕ ਨਿਰਪੱਖ ਪੇਸ਼ੇਵਰ ਸ਼ਕਤੀ ਹੈ ਜੋ ਕਿ ਜ਼ੀਰੋ ਰਿਸਪਾਂਸ ਟਾਈਮ ਵਿਚ ਸੰਕਟ ਵਾਲੀ ਥਾਂ ਤੇ ਪਹੁੰਚਦੀ ਹੈ। ਆਰਏਐਫ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਫੌਰੀ ਤੌਰ 'ਤੇ ਪਹੁੰਚਦੀ ਹੈ ਅਤੇ ਪੀੜਤ ਲੋਕਾਂ ਨੂੰ 'ਪੂਰਨ ਪੁਲਿਸਿੰਗ ਦੇ ਨਾਲ -ਨਾਲ ਮਨੁੱਖਤਾ ਦੀ ਸੇਵਾ' ਦੇ ਆਦਰਸ਼ ਨੂੰ ਵੀ ਪੇਸ਼ ਕਰਦੀ ਹੈ ।
*****
ਐਨ ਡਬਲਯੂ / ਪੀ ਕੇ / ਏਡੀ / ਡੀਡੀਡੀ
(Release ID: 1689508)
Visitor Counter : 139