ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੋਮਵਾਰ, 18 ਜਨਵਰੀ ਤੋਂ ਸੜਕ ਸੁਰੱਖਿਆ ਮਹੀਨੇ ਦਾ ਸ਼ੁਭਆਰੰਭ

Posted On: 15 JAN 2021 6:00PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਐੱਮਐੱਸਐੱਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਸੋਮਵਾਰ (18 ਜਨਵਰੀ) ਨੂੰ ਨਵੀਂ ਦਿੱਲੀ ਵਿੱਚ ਸੜਕ ਸੁਰੱਖਿਆ ਮਹੀਨੇ ਦਾ ਸ਼ੁਭਅਰੰਭ ਕਰਨਗੇ ।  ਇਹ ਆਯੋਜਨ ਸਾਰੇ ਸੜਕ ਦੇ ਉਪਯੋਗਕਰਤਾਵਾਂ ਲਈ ਸੜਕਾਂ ਨੂੰ ਸੁਰੱਖਿਅਤ ਬਣਾਉਣ ਦੀ ਮੰਤਰਾਲੇ ਦੀ ਪ੍ਰਤਿਬੱਧਤਾ ਪੂਰਨ ਕਰਨ ਦੇ ਲਈ ਕੀਤਾ ਜਾ ਰਿਹਾ ਹੈ।  ਇਸ ਪ੍ਰੋਗਰਾਮ ਨੂੰ ਦੇਸ਼ ਭਰ ਵਿੱਚ ਆਮ ਜਨਤਾ,  ਖਾਸ ਤੌਰ 'ਤੇ ਨੌਜਵਾਨਾਂ ਵਿੱਚ ਸੜਕ ਸੁਰੱਖਿਆ ਨੂੰ ਬਿਹਤਰ ਕਰਨ ਲਈ ਜਾਗਰੂਕਤਾ ਫੈਲਾਉਣ  ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ ।  ਨਾਲ ਹੀ ਇਸ ਦਾ ਉਦੇਸ਼ ਸਾਰੇ ਹਿੱਤਧਾਰਕਾਂ ਨੂੰ ਸੜਕ ਸੁਰੱਖਿਆ ਵਿੱਚ ਯੋਗਦਾਨ ਵਧਾਉਣ ਦਾ ਅਵਸਰ ਦੇਣਾ ਵੀ ਹੈ। ਇਸ ਮਹੀਨੇ  ਦੌਰਾਨ ਸਕੂਲਾਂ ਅਤੇ ਕਾਲਜਾਂ  ਦੇ ਨਾਲ - ਨਾਲ ਚਾਲਕਾਂ ਅਤੇ ਸੜਕ ਦਾ ਉਪਯੋਗ ਕਰਨ ਵਾਲੇ ਆਮ ਲੋਕਾਂ ਦੇ ਨਾਲ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਸੜਕ ਦੁਰਘਟਨਾ ਦੇ ਕਾਰਨਾਂ ਅਤੇ ਦੁਰਘਟਨਾਵਾਂ ਨੂੰ ਰੋਕਣ ਦੇ ਉਪਾਵਾਂ ਨੂੰ ਰੇਖਾਂਕਿਤ ਕੀਤਾ ਜਾਵੇਗਾ।  ਇਨ੍ਹਾਂ ਗਤੀਵਿਧੀਆਂ ਵਿੱਚ ਸੜਕ ਸੁਰੱਖਿਆ ਨਾਲ ਜੁੜੇ ਬੈਨਰ, ਵਾਕਥੌਨ,  ਨਿਰਦੇਸ਼ਕ ਸੰਕੇਤਕਾਂ ਅਤੇ ਛੋਟੀ ਪ੍ਰਚਾਰ ਪੁਸਤਕ ਪ੍ਰਦਰਸ਼ਿਤ ਕੀਤੀ ਜਾਵੇਗੀ। ਸੜਕ ਸੁਰੱਖਿਆ ਮਹੀਨੇ ਦੌਰਾਨ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਵਿੱਚ ਰਾਜ ਸਰਕਾਰਾਂ ਦੇ ਕਈ ਵਿਭਾਗ ,  ਟ੍ਰਾਂਸਪੋਰਟ ਵਿਭਾਗ ,  ਪੁਲਿਸ ,  ਪੀਡਬ‍ਲ‍ਯੂਡੀ ,  ਸਿਹਤ ,  ਸਿੱਖਿਆ ,  ਮਿਉਂਸਪਲ ਨਗਰ ਬਾਡੀਜ਼  ਦੇ ਨਾਲ - ਨਾਲ ਵਾਹਨ ਨਿਰਮਾਤਾ ਅਤੇ ਵਿਕਰੇਤਾ ,  ਟ੍ਰਾਂਸਪੋਰਟ ਸੰਗਠਨ ,  ਮੈਡੀਕਲ ,  ਪੀਐੱਸਯੂ ,  ਵਪਾਰਕ ਸੰਗਠਨ ਅਤੇ ਕਈ ਐੱਨਜੀਓ ਹਿੱਸਾ ਲੈ ਰਹੇ ਹਨ ।

 

***

ਬੀਐੱਨ/ਐੱਮਐੱਸ/ਜੇਕੇ

 



(Release ID: 1688977) Visitor Counter : 112