ਰੱਖਿਆ ਮੰਤਰਾਲਾ
ਐਫਓਸੀਆਈਐਨਸੀ ਈਐਨਸੀ ਨੇ ਪੂਰਬੀ ਫਲੀਟ ਦੇ ਸੰਚਾਲਨ ਅਤੇ ਜੰਗੀ ਤਿਆਰੀਆਂ ਦਾ ਜਾਇਜ਼ਾ ਲਿਆ
Posted On:
14 JAN 2021 5:32PM by PIB Chandigarh
ਵਾਈਸ ਐਡਮਿਰਲ ਅਤੁੱਲ ਕੁਮਾਰ ਜੈਨ ਪੀ ਵੀ ਐਸ ਐਮ, ਏ ਵੀ ਐਸ ਐਮ, ਵੀ ਐਸ ਐਮ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ (ਐਫਓਸੀ-ਇਨ-ਸੀ) ਪੂਰਬੀ ਸਮੁੰਦਰੀ ਕਮਾਂਡ (ਈ.ਐਨ.ਸੀ.) ਨੇ ਚਾਰ ਦਿਨਾਂ ਦੌਰਾਨ ਸਮੁੰਦਰ ਵਿੱਚ ਪੂਰਬੀ ਫਲੀਟ ਦੇ ਸੰਚਾਲਨ ਦੀ ਤਿਆਰੀ ਅਤੇ ਜੰਗੀ ਤਿਆਰੀ ਦਾ ਜਾਇਜ਼ਾ ਲਿਆ। ਪੂਰਬੀ ਫਲੀਟ ਦੇ 22 ਸਮੁੰਦਰੀ ਜਹਾਜ਼ਾਂ ਨੇ ਕਾਰਜਸ਼ੀਲ ਤਿਆਰੀ ਜਾਂਚ ਵਿੱਚ ਸਰਗਰਮ ਤੌਰ ' ਤੇ ਸ਼ਿਰਕਤ ਕੀਤੀ । ਸਮੀਖਿਆ ਦੌਰਾਨ, ਅਸਮੈਟ੍ਰਿਕ ਹਮਲਿਆਂ, ਹਥਿਆਰਾਂ ਨਾਲ ਫਾਇਰਿੰਗ, ਟੋਰਪੈਡੋ ਫਾਇਰਿੰਗ ਅਤੇ ਸਮੁੰਦਰੀ ਬੇੜੇ ਦੀਆਂ ਚਾਲਾਂ , ਪਣਡੁੱਬੀ ਰੋਕੂ ਮਸ਼ਕਾਂ ਸੰਬੰਧੀ ਜ਼ਬਰਦਸਤ ਸੁਰੱਖਿਆ ਦਾ ਪ੍ਰਦਰਸ਼ਨ ਕੀਤਾ ਗਿਆ। ਐਫ ਓਸੀਐਨਸੀ ਈਸਟ ਨੇ ਆਪਣੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਈ ਫਲੀਟ ਸਮੁੰਦਰੀ ਜਹਾਜ਼ਾਂ ਦੀ ਸ਼ੁਰੂਆਤ ਮੌਕੇ ਅਪਣੀ ਮੌਜੂਦਗੀ ਵੀ ਦਰਜ ਕੀਤੀ ਅਤੇ ਉਨ੍ਹਾਂ ਨੇ ਆਪਣੇ ਦੌਰੇ ਦੇ ਦੌਰਾਨ ਜਹਾਜ਼ ਦੇ ਸਟਾਫ ਨਾਲ ਗੱਲਬਾਤ ਵੀ ਕੀਤੀ । ਬੇੜੇ ਨੇ ਦੇਸ਼ ਦੀਆਂ ਵਿਸ਼ਾਲ ਸਮੁੰਦਰੀ ਸਰਹੱਦਾਂ ਦੀ ਪੈਟਰੋਲਿੰਗ ਕਰਨ ਅਤੇ ਸਮੁੰਦਰੀ ਸਰਹੱਦਾਂ ਦੀ ਰਾਖੀ ਲਈ ਬਹੁ-ਆਯਾਮੀ ਯੁੱਧ ਸਮਰੱਥਾ ਨੂੰ ਦਰਸਾਉਣ ਵਾਲੀ ਰਫਤਾਰ ਨੂੰ ਮਜਬੂਤੀ ਨਾਲ ਪੇਸ਼ ਕੀਤਾ ਗਿਆ ।
ਕੋਵਿਡ -19 ਦੌਰਾਨ ਦਰਪੇਸ਼ ਚੁਣੌਤੀਆਂ ਦੇ ਬਾਵਜੂਦ, ਪੂਰਬੀ ਫਲੀਟ ਨੇ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਅਤੇ ਇਸ ਤੋਂ ਬਾਹਰ ਦੇ ਸਾਰੇ ਕੌਮੀ ਕਾਰਜਾਂ ਨੂੰ ਪੂਰਾ ਕਰਨ ਲਈ ਇੱਕ ਉੱਚ ਪੱਧਰੀ ਮਿਆਰ ਤਿਆਰ ਕੀਤਾ ਹੈ, ਜਿਸ ਵਿੱਚ ਗਲਵਾਨ ਸੰਕਟ ਦੇ ਬਾਅਦ ਦੀਆਂ ਘਟਨਾਵਾਂ ਬਾਰੇ ਯੋਜ਼ਨਾਵਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਮੁੰਦਰੀ ਫੌਜ ਨੇ ਸਮੁੰਦਰੀ ਪੱਧਰ ' ਤੇ ਸਮੁੰਦਰੀ ਜ਼ਹਾਜ਼ਾਂ ਰਾਹੀਂ ਖੇਤਰ ਨੂੰ ਕਵਰ ਕਰਨ ਲਈ ਮਸ਼ਕਾਂ ਅਤੇ ਵਿਕਾਸ ਦੀ ਸ਼ੁਰੂਆਤ ਕੀਤੀ ਹੈ। ਨਾਲ ਦੀ ਨਾਲ ਫਲੀਟ ਵੱਖ- ਵੱਖ ਜਲ ਸੈਨਾ ਆਪ੍ਰੇਸ਼ਨਾਂ ਲਈ ਆਪਣੇ ਹੁਨਰਾਂ ਨੂੰ ਵਿਕਸਿਤ ਕਰਨ ਲਈ ਯਤਨ ਜਾਰੀ ਰੱਖ ਰਹੀ ਹੈ । ਸਮੁੰਦਰੀ ਜਹਾਜ਼ਾਂ ਨੂੰ ਨਿਯਮਤ ਮਿਸ਼ਨ ਅਧਾਰਤ ਤੈਨਾਤੀਆਂ, ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਮਿਸ਼ਨਾਂ ਲਈ ਭਾਰਤੀ ਜਲ ਸੈਨਾ ਦੇ ਜ਼ਿੰਮੇਵਾਰੀ ਦੇ ਖੇਤਰ (ਏ.ਓ.ਆਰ.) ਵਿੱਚ ਨਿਯਮਤ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ। ਭਾਰਤੀ ਜਲ ਸੈਨਾ ਦੀ ਡਿਪਲੋਮੈਟਿਕ ਭੂਮਿਕਾ ਵੱਲ, ਪੂਰਬੀ ਬੇੜੇ ਦੇ ਸਮੁੰਦਰੀ ਜਹਾਜ਼ਾਂ ਨੇ ਵੱਡੀ ਗਿਣਤੀ ਵਿੱਚ ਦੋਸਤਾਨਾ ਸੰਬੰਧਾਂ ਵਾਲੇ ਨੇਵੀ ਅਧਾਰਤ ਦੇਸ਼ਾਂ ਨਾਲ ਦੁਵੱਲੇ / ਬਹੁਪੱਖੀ ਮਸ਼ਕਾਂ ਵਿੱਚ ਹਿੱਸਾ ਲਿਆ ਹੈ ।
ਏ ਬੀ ਬੀ ਬੀ / ਸੀ ਜੀ ਆਰ / ਵੀ ਐਮ / ਐਮ ਐਸ
(Release ID: 1688635)
Visitor Counter : 199