ਬਿਜਲੀ ਮੰਤਰਾਲਾ
ਐੱਨਐੱਚਪੀਸੀ ਨੇ ਸਿੱਕਮ ਵਿੱਚ ਜੇਪੀਸੀਐੱਲ ਦੇ 120 ਮੈਗਾਵਾਟ ਰੰਗਿਤ- IV ਐੱਚਈ ਪ੍ਰੋਜੈਕਟ ਦਾ ਕੰਮਕਾਜ ਸੰਭਾਲਣ ਲਈ ਪ੍ਰਵਾਨਿਤ ਰੈਜ਼ੋਲਿਊਸ਼ਨ ਪਲਾਨ ਨੂੰ ਲਾਗੂ ਕਰਨ ਲਈ ਅੰਤਮ ਸਮਝੌਤੇ 'ਤੇ ਦਸਤਖਤ ਕੀਤੇ
प्रविष्टि तिथि:
13 JAN 2021 7:26PM by PIB Chandigarh
ਐੱਨਐੱਚਪੀਸੀ ਲਿਮਟਿਡ, ਭਾਰਤ ਦੀ ਪ੍ਰਮੁੱਖ ਪਣ ਬਿਜਲੀ ਕੰਪਨੀ ਅਤੇ ਬਿਜਲੀ ਮੰਤਰਾਲੇ ਦੇ ਅਧੀਨ ਇੱਕ ਪਬਲਿਕ ਖੇਤਰ ਦਾ ਅਦਾਰਾ (ਪੀਐੱਸਯੂ) ਨੇ ਸਿੱਕਮ ਵਿੱਚ ਜਲਪਾਵਰ ਕਾਰਪੋਰੇਸ਼ਨ ਲਿਮਟਿਡ (ਜੇਪੀਸੀਐੱਲ) ਦੇ 120 ਮੈਗਾਵਾਟ ਰੰਗੀਤ- IV ਪਣ ਬਿਜਲੀ (ਐੱਚਈ) ਪ੍ਰੋਜੈਕਟ ਦਾ ਕਬਜ਼ਾ ਲੈਣ ਲਈ ਪ੍ਰਵਾਨਿਤ ਮਤਾ ਯੋਜਨਾ ਨੂੰ ਲਾਗੂ ਕਰਨ ਲਈ 13 ਜਨਵਰੀ 2021 ਨੂੰ ਅੰਤਮ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਐੱਨਐੱਚਪੀਸੀ, ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਅਤੇ ਸੁੱਰਖਿਅਤ ਵਿੱਤੀ ਲੈਣਦਾਰਾਂ (ਪੀਐੱਫਸੀ ਅਤੇ ਪੀਐੱਨਬੀ) ਦੇ ਵਿਚਕਾਰ ਸ੍ਰੀ ਵਾਈ ਕੇ ਚੌਬੇ, ਡਾਇਰੈਕਟਰ (ਟੈੱਕ) ਐੱਨਐੱਚਪੀਸੀ, ਸ਼੍ਰੀ ਆਰ ਪੀ ਗੋਇਲ, ਡਾਇਰੈਕਟਰ (ਵਿੱਤ) ਐੱਨਐੱਚਪੀਸੀ ਅਤੇ ਐੱਨਐੱਚਪੀਸੀ ਅਤੇ ਪੀਐੱਫਸੀ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਮਝੌਤੇ 'ਤੇ ਦਸਤਖਤ ਕੀਤੇ ਗਏ।
ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨਸੀਐੱਲਟੀ), ਹੈਦਰਾਬਾਦ ਬੈਂਚ ਨੇ ਜਲਪਾਵਰ ਕਾਰਪੋਰੇਸ਼ਨ ਲਿਮਟਿਡ (ਜੇਪੀਸੀਐੱਲ) ਦੇ ਕੰਮਕਾਜ ਨੂੰ ਚਲਦੇ ਅਦਾਰੇ ਵਜੋਂ ਸੰਭਾਲਣ ਲਈ ਐੱਨਐੱਚਪੀਸੀ ਦੀ ਰੈਜ਼ੋਲਿਊਸ਼ਨ ਯੋਜਨਾ ਨੂੰ ਆਪਣੇ 24.12.2020 ਦੇ ਆਦੇਸ਼ ਅਨੁਸਾਰ ਪ੍ਰਵਾਨਗੀ ਦਿੱਤੀ ਸੀ। ਐੱਨਐੱਚਪੀਸੀ ਨੇ ਆਪਣੀ ਰੈਜ਼ੋਲਿਊਸ਼ਨ ਪਲਾਨ ਪੇਸ਼ ਕੀਤੀ ਸੀ ਅਤੇ ਕਮੇਟੀ ਆਫ਼ ਕ੍ਰੈਡਿਟਰਜ਼ (ਸੀਓਸੀ) ਦੁਆਰਾ 24.01.2020 ਨੂੰ ਉਸਨੂੰ ਸਫਲ ਰੈਜ਼ੋਲਿਊਸ਼ਨ ਬਿਨੈਕਾਰ ਐਲਾਨਿਆ ਸੀ। ਸੀਓਸੀ ਦੁਆਰਾ ਪ੍ਰਵਾਨਿਤ ਰੈਜ਼ੋਲਿਊਸ਼ਨ ਪਲਾਨ ਨੂੰ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਦੁਆਰਾ 28.01.2020 ਨੂੰ ਮਾਨਯੋਗ ਐੱਨਸੀਐੱਲਟੀ ਹੈਦਰਾਬਾਦ ਬੈਂਚ ਕੋਲ ਦਾਖਲ ਕੀਤਾ ਗਿਆ ਸੀ। ਪ੍ਰੋਜੈਕਟ ਦੀ ਕੁੱਲ ਅਨੁਮਾਨਤ ਲਾਗਤ 943.20 ਕਰੋੜ ਰੁਪਏ ਹੈ। ਲੈਂਕੋ-ਤੀਸਤਾ ਹਾਈਡਰੋ ਪਾਵਰ ਲਿਮਟਿਡ (ਐੱਲਟੀਐੱਚਪੀਐੱਲ) ਤੋਂ ਬਾਅਦ ਜਲਪਾਵਰ ਕਾਰਪੋਰੇਸ਼ਨ ਲਿਮਟਿਡ ਦੂਜੀ ਕੰਪਨੀ ਹੈ ਜੋ ਐੱਨਐੱਚਪੀਸੀ ਦੁਆਰਾ ਐੱਨਸੀਐੱਲਟੀ ਪ੍ਰਕਿਰਿਆ ਦੁਆਰਾ ਐਕੁਆਇਰ ਕੀਤੀ ਜਾ ਰਹੀ ਹੈ।
*********
ਆਰਕੇਜੇ / ਐੱਮ
(रिलीज़ आईडी: 1688432)
आगंतुक पटल : 183