ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਕੋਵਿਡ ਵੈਕਸੀਨ, ਵਿਗਿਆਨ ਦੀ ਇੱਕ ਲੰਬੀ ਛਲਾਂਗ ਹੈ


ਸ਼੍ਰੀ ਨਾਇਡੂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਵਦੇਸ਼ੀ ਵੈਕਸੀਨ ਹੋਰਨਾਂ ਲਈ ਆਤਮਨਿਰਭਰ ਭਾਰਤ ਦੇ ਲਾਭਾਂ ਨੂੰ ਦਰਸਾਉਂਦੀ ਹੈ


ਇਸ ਸਾਲ ਵੈਕਸੀਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ 2020 ਦੇ ਰਾਸ਼ਟਰੀ ਸੰਕਲਪ ਦਾ ਸੱਦਾ ਦਿੱਤਾ

Posted On: 04 JAN 2021 2:15PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕੱਲ੍ਹ ਦੋ ਕੋਵਿਡ ਵੈਕਸੀਨਾਂ ਦੀ ਐਮਰਜੈਂਸੀ ਅਧਿਕਾਰਿਤਾ ਦਾ ਸੁਆਗਤ ਕਰਦਿਆਂ ਇਸ ਨੂੰ ਭਾਰਤ ਦੇ ਵਿਗਿਆਨ ਦੀ ਇੱਕ ਛਲਾਂਗ ਕਰਾਰ ਦਿੱਤਾ ਜਿਸ ਨਾਲ ਮਨੁੱਖਤਾ ਨੂੰ ਵੱਡੇ ਪੱਧਰ ‘ਤੇ ਲਾਭ ਪਹੁੰਚੇਗਾ।

 

ਅੱਜ ਸੋਸ਼ਲ ਮੀਡੀਆ 'ਤੇ ਲਿਖਦਿਆਂ ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਕਿਸ ਤਰ੍ਹਾਂ ਆਤਮਨਿਰਭਰ ਭਾਰਤ ਨਾ ਸਿਰਫ ਭਾਰਤੀਆਂ, ਬਲਕਿ ਮਨੁੱਖਤਾ ਨੂੰ ਵੱਡੇ ਪੈਮਾਨੇ ’ਤੇ ਲਾਭ ਪਹੁੰਚਾ ਸਕਦਾ ਹੈ। ਪਿਛਲੇ ਸਾਲ ਕੋਵਿਡ-19 ਦੀ ਰੋਕਥਾਮ  ਲਈ ਦੇਸ਼ ਦੁਆਰਾ ਦਿਖਾਏ ਗਏ ਰਾਸ਼ਟਰੀ ਸੰਕਲਪ ਦੀ ਸ਼ਲਾਘਾ ਕਰਦਿਆਂ, ਸ਼੍ਰੀ ਨਾਇਡੂ ਨੇ ਇਸ ਸਾਲ ਦੌਰਾਨ ਲੋਕਾਂ ਤੱਕ ਵੈਕਸੀਨ ਪਹੁੰਚਾਉਣ ਲਈ ਵੀ ਉਸੇ ਜੋਸ਼ ਨਾਲ ਕੰਮ ਕਰਨ ਦਾ ਸੱਦਾ ਦਿੱਤਾ।

 

ਸ਼੍ਰੀ ਨਾਇਡੂ ਨੇ ਕਿਹਾ; “ਭਾਰਤ ਇਸ ਬਹੁਤ ਹੀ ਜ਼ਿਆਦਾ ਜ਼ਰੂਰੀ ਵੈਕਸੀਨ ਦਾ ਵੱਡੀ ਮਾਤਰਾ ਵੱਚ ਉਤਪਾਨ ਕਰਨ ਦੀ ਆਪਣੀ ਯੋਗਤਾ ਅਤੇ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਿਆਂ  ਮਨੁੱਖਤਾ ਨੂੰ ਇਸ ਘਾਤਕ ਬਿਮਾਰੀ ਤੋਂ ਬਚਾਉਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਦੀ ਸਵਦੇਸ਼ੀ ਵੈਕਸੀਨ (ਕੋਵੈਕਸੀਨ) ਦੀਆਂ ਕੁਝ ਵਿਲੱਖਣ ਵਿਸ਼ੇਸ਼ਤਾਵਾਂ ਹਨ ਜੋ  ਪੂਰੇ ਵਾਇਰਸ ਦੀ ਪਹੁੰਚਉੱਤੇ ਅਧਾਰਿਤ ਹਨ। ਇਹ ਇੱਕ ਸ਼ਲਾਘਾਯੋਗ ਪ੍ਰਾਪਤੀ ਹੈ ਅਤੇ ਸਾਰੇ ਸਬੰਧਿਤ ਲੋਕ ਇਨ੍ਹਾਂ ਦੂਰ-ਅੰਦੇਸ਼ੀ, ਮਜ਼ਬੂਤ ਅਤੇ ਉਤਸ਼ਾਹੀ ਪ੍ਰਯਤਨਾਂ ਲਈ ਸ਼ਾਬਾਸ਼ ਦੇ ਹੱਕਦਾਰ ਹਨ।”

 

ਸਾਲ 2020 ਵਿੱਚ ਕੋਵਿਡ-19 ਦੇ ਵਿਨਾਸ਼ਕਾਰੀ ਪ੍ਰਭਾਵਾਂ ਅਤੇ ਸੇਫਟੀ ਤੇ ਸੁਰੱਖਿਆ ਵਾਲੇ ਜੀਵਨ ਵਿੱਚ ਵਾਪਸੀ ਲਈ ਇੱਕਲੌਤੇ ਹਥਿਆਰ ਵਜੋਂ ਵੈਕਸੀਨ ਦੀ ਉਡੀਕ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਵੈਕਸੀਨਸ ਬਣਾਉਣ ਲਈ ਉਤਸ਼ਾਹੀ ਵਿਗਿਆਨਕ ਪ੍ਰਯਤਨਾਂ ਦੀ ਸਫ਼ਲਤਾ ਨੂੰ  ਵਿਗਿਆਨ ਦੀ ਜਿੱਤ ਵਜੋਂ ਬਿਆਨ ਕੀਤਾ। ਉਨ੍ਹਾਂ ਅੱਗੇ ਕਿਹਾ, “ਜਦੋਂ ਤੱਕ ਹਰ ਲੋੜਵੰਦ ਵਿਅਕਤੀ ਨੂੰ ਵੈਕਸੀਨ ਉਪਲੱਬਧ ਨਹੀਂ ਹੋ ਜਾਂਦੀ, ਜਸ਼ਨ ਰੁਕ ਸਕਦੇ ਹਨ ਪਰ ਇਸ ਆਸ਼ਾਵਾਦੀ ਪਲ ਦੇ ਲਈ ਖੁਸ਼ ਹੋਣਾ ਸੰਦਰਭ ਤੋਂ ਬਾਹਰ ਨਹੀਂ ਹੈ।" ਉਨ੍ਹਾਂ ਨੋਟ ਕੀਤਾ ਕਿ ਵੈਕਸੀਨ ਉਪਲੱਬਧ ਕਰਾਉਣ ਦੇ ਭਾਰਤ ਵੱਲੋਂ ਕੀਤੇ ਜਾ ਰਹੇ ਉਤਸ਼ਾਹੀ ਪ੍ਰਯਤਨਾਂ ਨਾਲ, ਦੁਨੀਆ ਭਰ ਦੇ ਲੋਕਾਂ ਵਿੱਚ ਸਪੇਨਿਸ਼ ਫਲੂ ਦੇ ਪ੍ਰਕੋਪ ਤੋਂ ਬਾਅਦ ਪਿਛਲੇ 100 ਸਾਲ ਦੀ ਸਭ ਤੋਂ ਭਿਆਨਕ ਸਿਹਤ ਚੁਣੌਤੀ ਦੇ ਵਿਰੁੱਧ ਸਮੂਹਿਕ ਲੜਾਈ ਵਿੱਚ ਭਾਰਤ ਦੀ ਅਗਵਾਈ ਵਾਲੀ ਭੂਮਿਕਾ ਨਾਲ ਵੈਕਸੀਨ ਉਪਲੱਬਧ ਹੋਣ ਦੀ ਉਮੀਦ ਜਾਗੀ ਹੈ।

 

ਉਨ੍ਹਾਂ ਕਿਹਾ ਕਿ ਵੈਕਸੀਨ ਦੇ ਵਿਕਾਸ ਅਤੇ ਵਿਵਸਥਾ ਦਾ, ਅਸੂਲਾਂ ਨਾਲ ਸਮਝੌਤਾ ਕੀਤੇ ਬਗ਼ੈਰ ਪ੍ਰੋਟੋਕਾਲਾਂ ਦੀ ਕਰੜੀ ਸ਼ਾਸਨ ਪੱਧਤੀ ਅਤੇ ਅਟੈਂਡੈਂਟ ਡਾਟਾ ਦੀ ਸਖ਼ਤ ਨਿਗਰਾਨੀ ਦੁਆਰਾ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਉਪ-ਰਾਸ਼ਟਰਪਤੀ ਨੇ ਕੱਲ੍ਹ ਕੋਵੀਸ਼ੀਲਡ ਅਤੇ ਕੋਵੈਕਸੀਨ ਨਾਮਕ  ਵੈਕਸੀਨਾਂ  ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ, ਰਾਸ਼ਟਰ ਦੀ ਉਚਿਤ ਕਰਮੱਠਤਾ ਦੇ ਬਾਰੇ ਵਿੱਚ ਰੈਗੂਲੇਟਰ ਦੁਆਰਾ ਭਰੋਸਾ ਦਿੱਤੇ ਜਾਣ ਦਾ ਉੱਲੇਖ ਕੀਤਾ।

 

ਸ਼੍ਰੀ ਨਾਇਡੂ ਨੇ ਕਿਹਾ, “ਵੈਕਸੀਨ ਦੇ ਐਲਾਨ ਨਾਲ ਭਾਰਤ ਦੀ ਵਿਗਿਆਨ ਖੇਤਰ ਵਿੱਚ ਇਹ ਛਲਾਂਗ, ਆਤਮਨਿਰਭਰ ਭਾਰਤ ਦੀ ਭਾਵਨਾ ਦਾ ਸਪਸ਼ਟ ਪ੍ਰਗਟਾਵਾ ਹੈ। ਇਹ ਆਪਣੇ ਲੋਕਾਂ ਨੂੰ ਹੀ ਨਹੀਂ ਬਲਕਿ ਬਾਕੀ ਦੁਨੀਆ ਨੂੰ ਵੀ ਇਹ ਦਰਸਾਉਂਦੀ ਹੈ ਕਿ ਆਤਮਨਿਰਭਰ ਭਾਰਤ ਦਾ ਕੀ ਮਤਲਬ ਹੈ। ਇਸ ਮਹੱਤਵਪੂਰਨ ਸਮੇਂ ’ਤੇਭਾਰਤ ਦਾ ਮਜ਼ਬੂਤੀ ਨਾਲ ਖੜ੍ਹੇ ਰਹਿਣਾ, ਇੱਕ ਮਹੱਤਵਪੂਰਨ ਉਪਲੱਬਧੀ ਹੈ। ਇਹ ਸਾਰਿਆਂ ਨਾਲ ਸਾਂਝ ਪਾਉਣ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਦੇ ਸਾਡੇ ਲੋਕਾਚਾਰ ਨੂੰ ਸਹੀ ਸਾਬਤ ਕਰਦਾ ਹੈ। ਜਲਦੀ ਵੈਕਸੀਨ ਦੇਣ ਦੀ ਸ਼ੁਰੂਆਤ ਕਰਨਾ, ਪਿਛਲੇ ਸਾਲ ਦੀਆਂ ਮੁਸੀਬਤਾਂ ਅਤੇ ਚਿੰਤਾਵਾਂ ਨੂੰ ਪਿੱਛੇ ਛੱਡਣ ਦੀ ਇੱਕ ਨਿਸ਼ਚਿਤ ਸ਼ੁਰੂਆਤ ਹੈ।"

 

ਸ਼੍ਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਸਾਲ 2020 ਵਿੱਚ ਦੇਸ਼ ਉਦੇਸ਼ ਅਤੇ ਕਾਰਵਾਈ ਦੀ ਏਕਤਾ ਦੀ ਭਾਵਨਾ ਨਾਲ ਕੰਮ ਕਰ ਰਹੇ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਦੋਹਾਂ ਵਿੱਚ ਹੀ ਰਾਸ਼ਟਰੀ ਲੀਡਰਸ਼ਿਪ ਦੇ ਤਹਿਤ ਕੋਵਿਡ ਦੀ ਸਥਿਤੀ ਨਾਲ ਨਿਪਟਣ ਲਈ ਇਕਜੁੱਟ ਹੋ ਗਿਆ, ਜਿਸ ਸਦਕਾ ਮਹਾਮਾਰੀ ਨਾਲ ਲੜਨ ਅਤੇ ਉਸ ਨੂੰ ਘੇਰਨ ਲਈ ਲੋੜੀਂਦੀਆਂ ਸਮਰੱਥਾਵਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ। ਸ਼੍ਰੀ ਨਾਇਡੂ ਨੇ ਇਸ ਸਾਲ ਦੌਰਾਨ ਲੋਕਾਂ ਤੱਕ ਵੈਕਸੀਨੇਸ਼ਨ ਲਿਜਾਣ ਲਈ ਵੀ ਉਸੇ ਸੰਕਲਪ ਨੂੰ ਪ੍ਰਦਰਸ਼ਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।


 

****


 

ਐੱਮਐੱਸ/ਆਰਕੇ/ਡੀਪੀ



(Release ID: 1686068) Visitor Counter : 233