ਸੈਰ ਸਪਾਟਾ ਮੰਤਰਾਲਾ
ਸੈਰ-ਸਪਾਟਾ ਮੰਤਰਾਲਾ: ਸਾਲ 2020 ਦੀ ਅੰਤਮ ਸਮੀਖਿਆ
ਦੇਖੋ ਆਪਣਾ ਦੇਸ਼ ਲੜੀ ਦੇ ਤਹਿਤ ਹੁਣ ਤੱਕ ਸੈਰ ਸਪਾਟਾ ਮੰਤਰਾਲੇ ਦੁਆਰਾ 68 ਵੈਬਿਨਾਰ ਆਯੋਜਿਤ ਕੀਤੇ ਗਏ; ਇਹ ਲੜੀ ਭਾਰਤ ਵਿੱਚ ਸੈਰ-ਸਪਾਟੇ ਦੇ ਅਮੀਰ ਸੱਭਿਆਚਾਰ ਨੂੰ ਜਾਨਣ ਦੇ ਮੌਕੇ ਪ੍ਰਦਾਨ ਕਰਦੀ ਹੈ 3 ਲੱਖ ਤੋਂ ਵੱਧ ਦਰਸ਼ਕਾਂ ਦੇ ਨਾਲ ਦੇਖੋ ਆਪਣਾ ਦੇਸ਼ ਲੜੀ ਨੂੰ ਇੱਕ ਸ਼ਾਨਦਾਰ ਪ੍ਰਾਪਤੀ ਕੀਤੀ ਹੈ ਕੋਵਿਡ-19 ਕਾਰਨ ਆਈਆਂ ਰੁਕਾਵਟਾਂ ਦੇ ਮੱਦੇਨਜ਼ਰ ਹੋਟਲ/ ਇਕਾਈ ਦੀ ਸੁਰੱਖਿਆ ਦੇ ਸੰਦਰਭ ਵਿੱਚ ਸੁਰੱਖਿਅਤ ਅਤੇ ਵਿਸ਼ਵਾਸ ਨੂੰ ਬਣਾਈ ਰੱਖਣ ਦੇ ਲਈ ਪ੍ਰਾਹੁਣਚਾਰੀ ਉਦਯੋਗ ਦੀ ਸਹਾਇਤਾ ਲਈ ਸਾਥੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੁਣ ਤੱਕ ਨਿਧੀ ਪੋਰਟਲ ’ਤੇ 34399 ਆਵਾਸੀ ਇਕਾਈਆਂ ਨੂੰ ਰਜਿਸਟਰਡ ਕੀਤਾ ਗਿਆ ਕੋਵਿਡ-19 ਲੌਕਡਾਊਨ ਦੇ ਦੌਰਾਨ ਦੇਸ਼ ਵਿੱਚ ਫ਼ਸੇ ਹਜ਼ਾਰਾਂ ਵਿਦੇਸ਼ੀ ਸੈਲਾਨੀਆਂ ਨੂੰ ਸਹਾਇਤਾ ਦੇਣ ਦੇ ਲਈ ‘ਸਟ੍ਰੇਂਡਡ ਇਨ ਇੰਡੀਆ’ ਪੋਰਟਲ ਦੀ ਸ਼ੁਰੂਆਤ ਪ੍ਰਸ਼ਾਦ ਅਤੇ ਸਵਦੇਸ਼ ਦਰਸ਼ਨ ਯੋਜਨਾ ਦੇ ਅੰਤਰਗਤ ਕਈ ਮਹੱਤਵਪੂਰਨ ਪ੍ਰੋਜੈਕਟ ਮੁਕੰਮਲ ਅਤੇ ਸ਼ੁਰੂ ਕੀਤੇ ਗਏ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਅਤੇ ਤੱਤ ਨੂੰ ਉਤਸ਼ਾਹਤ ਕਰਨ ਦੇ ਲਈ ਸਾਲ 2020 ਸੈਰ ਸਪਾਟਾ ਮੰਤਰਾਲੇ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਦਾ ਸਾਕਸ਼ੀ ਬਣਿਆ
Posted On:
03 JAN 2021 11:36AM by PIB Chandigarh
ਸਾਲ 2020 ਦੌਰਾਨ ਸੈਰ-ਸਪਾਟਾ ਮੰਤਰਾਲੇ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
-
“ਭਾਰਤ ਪਰਵ”: ਸੈਰ ਸਪਾਟਾ ਮੰਤਰਾਲੇ ਨੇ ਗਣਤੰਤਰ ਦਿਵਸ ਸਮਾਰੋਹ ਦੇ ਇੱਕ ਹਿੱਸੇ ਵਜੋਂ 26 ਤੋਂ 31 ਜਨਵਰੀ 2020 ਤੱਕ ਦਿੱਲੀ ਦੇ ਗਿਆਨ ਪਥ ਅਤੇ ਲਾਲ ਕਿਲ੍ਹਾ ਗਰਾਉਂਡ ਵਿਖੇ “ਭਾਰਤ ਪਰਵ” ਦਾ ਆਯੋਜਨ ਕੀਤਾ। ਭਾਰਤ ਪਰਵ ਦਾ ਵਿਸ਼ਾ ‘ਮਹਾਤਮਾ ਦੇ 150 ਸਾਲ’ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਸੀ। ਭਾਰਤ ਪਰਵ 2020 ਦੇ ਦੌਰਾਨ ਮੁੱਖ ਆਕਰਸ਼ਣਾਂ ਵਿੱਚ ਗਣਤੰਤਰ ਦਿਵਸ ਦੀ ਝਾਂਕੀ, ਸਸ਼ਤਰ ਸੈਨਾ ਬੈਂਡ ਦੁਆਰਾ ਪ੍ਰਦਰਸ਼ਨ, ਰਾਜ ਸਰਕਾਰਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਪ੍ਰਮੁੱਖ ਮੰਤਰਾਲਿਆਂ ਦੇ ਮੰਡਪ, ਖਾਣੇ ਦੇ ਸਟਾਲ, ਸੱਭਿਆਚਾਰਕ ਪ੍ਰਦਰਸ਼ਨ, ਹੱਥ ਸ਼ਿਲਪ ਅਤੇ ਹੱਥ ਕਰਘਾ ਸਟਾਲਾਂ, ਆਦਿ ਸ਼ਾਮਲ ਸੀ।
-
ਇੰਕ੍ਰਿਡਿਬਲ ਇੰਡੀਆ ਟੂਰਿਸਟ ਫੈਸੀਲੀਟੇਟਰ (ਆਈਆਈਟੀਐੱਫ਼) ਪ੍ਰਮਾਣੀਕਰਣ ਪ੍ਰੋਗਰਾਮ: ਸੈਰ-ਸਪਾਟਾ ਮੰਤਰਾਲੇ ਨੇ ਇੱਕ ਸਰਬ ਭਾਰਤੀ ਆਨਲਾਈਨ ਸਿਖਲਾਈ ਪ੍ਰੋਗਰਾਮ, ਇੰਕ੍ਰਿਡਿਬਲ ਇੰਡੀਆ ਟੂਰਿਸਟ ਫੈਸੀਲੀਟੇਟਰ (ਆਈਆਈਟੀਐੱਫ਼) ਪ੍ਰਮਾਣੀਕਰਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਵੱਖ-ਵੱਖ ਡਿਜੀਟਲ ਉਪਕਰਣਾਂ ਦੇ ਮਾਧਿਅਮ ਨਾਲ ਇਸਨੂੰ ਪਹੁੰਚਯੋਗ ਬਣਾਇਆ ਹੈ| ਪ੍ਰੋਗਰਾਮ ਦਾ ਉਦੇਸ਼ ਸਥਾਨਕ, ਸਿਖਲਾਈ ਪੇਸ਼ਾਵਰਾਂ ਦੇ ਇੱਕ ਸਮੂਹ ਨੂੰ ਬਣਾਉਂਦੇ ਹੋਏ ਸੈਲਾਨੀਆਂ ਦੇ ਸਮੁੱਚੇ ਅਨੁਭਵ ਨੂੰ ਵਧਾਇਆ ਹੈ| ਇਹ ਸੈਰ ਸਪਾਟੇ ਦੀ ਸਮਰੱਥਾ ਵਾਲੇ ਦੂਰ-ਦੁਰਾਢ਼ੇ ਦੇ ਖੇਤਰਾਂ ਵਿੱਚ ਵੀ ਸਥਾਨਕ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਸਹਾਇਤਾ ਕਰੇਗਾ| 21 ਦਸੰਬਰ 2020 ਤੱਕ, ਆਈਆਈਟੀਐਫ਼ਸੀ ਪ੍ਰੋਗਰਾਮ ਦੇ ਤਹਿਤ 6402 ਵਿਅਕਤੀਆਂ ਨੇ ਰਜਿਸਟਰਡ ਕੀਤਾ ਹੈ|
-
ਮੰਜ਼ਿਲ ਪ੍ਰਬੰਧਨ ਅਤੇ ਸਮੁਦਾਇਕ ਭਾਗੀਦਾਰੀ ’ਤੇ ਸੰਮੇਲਨ: ਸੈਰ-ਸਪਾਟਾ ਮੰਤਰਾਲੇ ਨੇ ਗੁਜਰਾਤ ਦੇ ਕੱਛ ਦੇ ਰਣ ਵਿੱਚ 13 ਤੋਂ 14 ਫ਼ਰਵਰੀ, 2020 ਨੂੰ ਮੰਜ਼ਿਲ ਪ੍ਰਬੰਧਨ ਅਤੇ ਸਮੁਦਾਇਕ ਭਾਗੀਦਾਰੀ ’ਤੇ ਇੱਕ ਸੰਮੇਲਨ ਦਾ ਆਯੋਜਨ ਕੀਤਾ| ਇਸਦਾ ਉਦਘਾਟਨ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਦੁਆਰਾ ਕੀਤਾ ਗਿਆ ਸੀ| ਸੈਰ ਸਪਾਟਾ ਖੇਤਰ ਵਿੱਚ ਮੰਜ਼ਿਲ ਪ੍ਰਬੰਧਨ ਅਤੇ ਸਮੁਦਾਇਕ ਭਾਗੀਦਾਰੀ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰੇ ਦੇ ਲਈ ਇਸ ਬੈਠਕ ਦਾ ਆਯੋਜਨ ਕੀਤਾ ਸੀ।
-
ਇੰਕ੍ਰਿਡਿਬਲ ਇੰਡੀਆ ਵੈਬਸਾਈਟ ਲਾਂਚ ਕੀਤੀ ਗਈ: ਸੈਰ ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਨੇ ਇਨ੍ਹਾਂ ਖੇਤਰਾਂ ਦੇ ਸੈਲਾਨੀਆਂ ਨੂੰ ਆਕਰਸ਼ਤ ਕਰਨ ਦੇ ਲਈ ਚੀਨੀ, ਅਰਬੀ ਅਤੇ ਸਪੈਨਿਸ਼ ਭਾਸ਼ਾਵਾਂ ਵਿੱਚ ਇੰਕ੍ਰਿਡੀਬਲ ਇੰਡੀਆ ਵੈਬਸਾਈਟ ਲਾਂਚ ਕੀਤੀ।
-
‘ਦੇਖੋ ਆਪਣਾ ਦੇਸ਼’: ਸੈਰ ਸਪਾਟਾ ਮੰਤਰਾਲੇ ਨੇ ਜਨਵਰੀ 2020 ਵਿੱਚ ਦੇਸ਼ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦੇ ਬਾਰੇ ਵਿੱਚ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਦੇਸ਼ ਦੇ ਅੰਦਰ ਯਾਤਰਾ ਕਰਨ ਦੇ ਲਈ ਨਾਗਰਿਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਦੇਖੋ ਆਪਣਾ ਦੇਸ਼’ ਪਹਿਲ ਦੀ ਸ਼ੁਰੂਆਤ ਕੀਤੀ| ਇਸ ਪਹਿਲ ਨੂੰ ਪ੍ਰਧਾਨ ਮੰਤਰੀ ਦੇ 15 ਅਗਸਤ, 2019 ਦੇ ਸੰਬੋਧਨ ਦੇ ਅਨੁਕੂਲ ਅੱਗੇ ਵਧਾਇਆ ਗਿਆ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨੇ ਹਰੇਕ ਨਾਗਰਿਕ ਨੂੰ ਸਾਲ 2022 ਤੱਕ ਘੱਟੋ-ਘੱਟ 15 ਮੰਜ਼ਿਲਾਂ ਦੀ ਯਾਰਤਾ ਕਰਨ ਦੀ ਅਪੀਲ ਕੀਤੀ ਸੀ। ਇਸ ਪਹਿਲ ਦੇ ਤਹਿਤ, ਮੰਤਰਾਲਾ ‘ਦੇਖੋ ਆਪਣਾ ਦੇਸ਼’ ਦੇ ਸਮੁੱਚੇ ਵਿਸ਼ੇ ਦੇ ਤਹਿਤ ਦੇਸ਼ ਦੇ ਵਿਭਿੰਨ ਸੱਭਿਆਚਾਰ, ਵਿਰਾਸਤ, ਮੰਜ਼ਲਾਂ ਅਤੇ ਸੈਰ-ਸਪਾਟਾ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵੈਬਿਨਾਰ ਦੀ ਇੱਕ ਲੜੀ ਆਯੋਜਿਤ ਕਰ ਰਿਹਾ ਹੈ| ਜਨ ਜਾਗਰੂਕਤਾ ਜਗਾਉਣ ਦੇ ਲਈ, ਮੰਤਰਾਲੇ ਨੇ MyGov.in ਪਲੇਟਫਾਰਮ ’ਤੇ ਇੱਕ ਆਨਲਾਈਨ ਦੇਖੋ ਆਪਣਾ ਦੇਸ਼ ਸੌਂਹ ਅਤੇ ਕੁਇਜ਼ ਵੀ ਸ਼ੁਰੂ ਕੀਤਾ ਹੈ| ਹੁਣ ਤੱਕ ਲਗਭਗ 3 ਲੱਖ ਦਰਸ਼ਕਾਂ ਦੀ ਗਿਣਤੀ ਦੇ ਨਾਲ 68 ਵੈਬਿਨਾਰਾਂ ਦਾ ਆਯੋਜਨ ਕੀਤਾ ਗਿਆ ਹੈ|
-
‘ਫ਼ਸੇ ਹੋਏ ਸੈਲਾਨੀਆਂ ਦੀ ਭਾਰਤ ਦੇ ਪੋਰਟਲ ਵਿੱਚ ਜਾਣਕਾਰੀ’: ਸੈਰ ਸਪਾਟਾ ਮੰਤਰਾਲੇ ਨੇ ਉਡਾਣਾਂ ਦੇ ਰੱਦ ਹੋਣ/ ਲੌਕਡਾਊਨ ਦੇ ਕਾਰਨ ਦੇਸ਼ ਵਿੱਚ ਫ਼ਸੇ ਵਿਦੇਸ਼ੀ ਸੈਲਾਨੀਆਂ ਦੀ ਸਹਾਇਤਾ ਅਤੇ ਸਹੂਲਤ ਦੇਣ ਦੇ ਮੰਤਵ ਨਾਲ ਇੱਕ ਪੋਰਟਲ ‘ਸਟ੍ਰੇਂਡਡ ਇਨ ਇੰਡੀਆ’ ਪੋਰਟਲ ਦੀ ਸਥਾਪਨਾ ਕੀਤੀ। ਇਸ ਪੋਰਟਲ ਨੇ ਸੈਲਾਨੀਆਂ ਨੂੰ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਸੈਰ-ਸਪਾਟਾ ਵਿਭਾਗਾਂ ਅਤੇ ਸੈਰ ਸਪਾਟਾ ਮੰਤਰਾਲੇ ਦੇ ਖੇਤਰੀ ਦਫ਼ਤਰਾਂ ਦੀ ਜਾਣਕਾਰੀ/ਵੇਰਵੇ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ|
-
ਸੈਰ ਸਪਾਟਾ ਮੰਤਰਾਲੇ ਨੇ ਸਭ ਤੋਂ ਵਧੀਆ ਫੁਟੇਜ ਪ੍ਰਾਪਤ ਕਰਨ ਦੇ ਲਈ ਲੌਕਡਾਊਨ ਦੇ ਦੌਰਾਨ ਜਦੋਂ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਘੱਟ ਸੀ ਡਰੋਨ ਕੈਮਰਿਆਂ ਦੀ ਵਰਤੋਂ ਕਰਦਿਆਂ ਮਹੱਤਵਪੂਰਨ ਸੈਰ-ਸਪਾਟਾ ਅਤੇ ਸੱਭਿਆਚਾਰਕ ਜਗ੍ਹਾਵਾਂ ਦੀ ਫ਼ੋਟੋਗ੍ਰਾਫੀ/ ਵੀਡੀਓਗ੍ਰਾਫੀ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ|
-
‘ਅੰਤਰਰਾਸ਼ਟਰੀ ਯੋਗ ਦਿਵਸ’ (ਆਈਡੀਵਾਈ): ਸੈਰ ਸਪਾਟਾ ਮੰਤਰਾਲੇ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਨੂੰ ਮਨਾਉਣ ਦੇ ਲਈ ਕੇਂਦਰੀ ਵਿਸ਼ੇ “ਘਰ ’ਤੇ ਯੋਗ ਅਤੇ ਪਰਿਵਾਰ ਦੇ ਨਾਲ ਯੋਗ” ’ਤੇ ਕਈ ਗਤੀਵਿਧੀਆਂ ਦਾ ਸੰਚਾਲਨ ਕੀਤਾ| ਸਮਾਰੋਹ ਦਾ ਮੁੱਖ ਆਕਰਸ਼ਣ 20 ਜੂਨ 2020 ਨੂੰ “ਦੇਖੋ ਆਪਣਾ ਦੇਸ਼” ਵੈਬੀਨਾਰ ਸੀ ਜਿਸ ਵਿੱਚ ਸਦਗੁਰੂ ਜੱਗੀ ਵਾਸੂਦੇਵ ਜੀ ਦੇ ਨਾਲ ਗੱਲਬਾਤ ਕੀਤੀ ਗਈ| ‘ਭਾਰਤ: ਇੱਕ ਸੱਭਿਆਚਾਰਕ ਖਜ਼ਾਨਾ’ ਸਿਰਲੇਖ ਦੇ ਇਸ ਸੈਸ਼ਨ ਦੀ ਪ੍ਰਧਾਨਗੀ ਸੈਰ ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਨੇ ਕੀਤੀ ਅਤੇ ਇਸ ਵਿੱਚ ਸੈਰ ਸਪਾਟਾ ਅਤੇ ਮਹਿਮਾਨਾਂ ਜਿਹੇ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖਸੀਅਤਾਂ ਨੂੰ ਪੈਨਲਿਸਟ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਸੀ। ਆਈਡੀਵਾਈ 2020 ਦੇ ਉਤਸਵ ਨੂੰ ਚਿੰਨ੍ਹਤ ਕਰਨ ਦੇ ਲਈ ਘਰੇਲੂ ਅਤੇ ਪ੍ਰਵਾਸੀ ਭਾਰਤੀ ਦਫ਼ਤਰਾਂ ਦੁਆਰਾ ਵੀ ਕਈ ਗਤੀਵਿਧੀਆਂ ਨੂੰ ਸੰਚਾਲਤ ਕੀਤਾ ਗਿਆ।
-
ਨਿਧੀ: ਸੈਰ ਸਪਾਟਾ ਮੰਤਰਾਲੇ ਨੇ ਪ੍ਰਾਹੁਣਚਾਰੀ ਖੇਤਰ ਦੇ ਭੂਗੋਲਿਕ ਪ੍ਰਸਾਰ, ਇਸਦੇ ਆਕਾਰ, ਢਾਂਚੇ ਅਤੇ ਮੌਜੂਦਾ ਸਮਰੱਥਾ ਦੀ ਸਪਸ਼ਟ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਪ੍ਰਾਹੁਣਚਾਰੀ ਉਦਯੋਗ ਦਾ ਰਾਸ਼ਟਰੀ ਏਕੀਕ੍ਰਿਤ ਡੇਟਾਬੇਸ (ਨਿਧੀ) ਬਣਾਇਆ ਹੈ। ਇਹ ਸੈਰ-ਸਪਾਟਾ ਮੰਤਰਾਲਾ, ਸੈਰ-ਸਪਾਟਾ ਅਤੇ ਉਦਯੋਗ ਰਾਜ ਵਿਭਾਗਾਂ ਤੋਂ ਡੇਟਾ ਨੂੰ ਇੱਕ ਆਮ ਭੰਡਾਰ ਦੇ ਰੂਪ ਵਿੱਚ ਵਰਤੋਂ ਕਰਦੇ ਹੋਏ ਕੰਮ ਕਰੇਗਾ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਨੀਤੀਆਂ ਅਤੇ ਰਣਨੀਤੀਆਂ ਸਮੇਤ ਬਿਹਤਰ ਸਮਰਥਨ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਮਰੱਥ ਬਣਾਏਗਾ। ਮਿਤੀ 08.06.2020 ਨੂੰ ਸ਼ੁਰੂ ਹੋਣ ਤੋਂ ਬਾਅਦ ਅੱਜ ਤੱਕ, 34399 ਆਵਾਸੀ ਇਕਾਈਆਂ ਨੂੰ ਪੋਰਟਲ ’ਤੇ ਰਜਿਸਟਰਡ ਕੀਤਾ ਗਿਆ ਹੈ|
-
ਸਾਥੀ: ਕੋਵਿਡ-19 ਸੁਰੱਖਿਆ ਅਤੇ ਸਵੱਛਤਾ ਪ੍ਰੋਟੋਕਾਲ ਦੇ ਨਾਲ ਪਾਲਣ ਨੂੰ ਯਕੀਨੀ ਬਣਾਉਣ ਦੇ ਲਈ, ਸੈਰ ਸਪਾਟਾ ਮੰਤਰਾਲੇ ਨੇ ਭਾਰਤੀ ਗੁਣਵਤਾ ਪਰਿਸ਼ਦ (ਕਿਊਸੀਆਈ) ਦੇ ਸਹਿਯੋਗ ਨਾਲ ਪ੍ਰਾਹੁਣਚਾਰੀ ਉਦਯੋਗ ਦੇ ਲਈ ਮੁਲਾਂਕਣ, ਜਾਗਰੂਕਤਾ ਅਤੇ ਸਿਖਲਾਈ ’ਤੇ ਇੱਕ ਪਹਿਲ ਸਾਥੀ ਦੀ ਸ਼ੁਰੂਆਤ ਕੀਤੀ ਹੈ| ਇਸ ਪਹਿਲ ਦੀ ਸ਼ੁਰੂਆਤ ਕੋਵਿਡ -19 ਦੇ ਸੰਦਰਭ ਵਿੱਚ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ/ ਐੱਸਓਪੀ ਦੇ ਪ੍ਰਭਾਵੀ ਲਾਗੂ ਕਰਨ ਅਤੇ ਹੋਟਲ, ਰੈਸਟੋਰੈਂਟਾਂ, ਬੀ ਐਂਡ ਬੀ ਅਤੇ ਹੋਰ ਇਕਾਈਆਂ ਦੇ ਸੁਰੱਖਿਅਤ ਸੰਚਾਲਨ ਦੇ ਲਈ ਕੀਤਾ| ਅੱਜ ਤੱਕ, ਸਾਥੀ ਪੋਰਟਲ ’ਤੇ 6810 ਆਵਾਸੀ ਇਕਾਈਆਂ ਸਵੈ-ਪ੍ਰਮਾਣਿਤ ਹਨ|
-
ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ 15 ਅਤੇ 16 ਅਕਤੂਬਰ 2020 ਨੂੰ ਨਵੀਂ ਦਿੱਲੀ ਵਿੱਚ 34 ਰਾਜਾਂ ਦੇ ਸੈਰ-ਸਪਾਟਾ ਮੰਤਰੀਆਂ/ ਅਧਿਕਾਰੀਆਂ ਦੇ ਨਾਲ ਇੱਕ ਵਰਚੁਅਲ ਬੈਠਕ ਕੀਤੀ। ਮੰਤਰੀ ਨੇ ਕਿਹਾ ਕਿ ਇਸਤੋਂ ਪਹਿਲਾਂ ਸਾਡੇ ਕੋਲ ਸਿਰਫ 1400 ਹੋਟਲ ਰਜਿਸਟਰਡ ਸੀ ਪ੍ਰਾਹੁਣਚਾਰੀ ਉਦਯੋਗ ਦੇ ਰਾਸ਼ਟਰੀ ਏਕੀਕ੍ਰਿਤ ਡੇਟਾਬੇਸ (ਨਿਧੀ) ਦੀ ਪਹਿਲ ਦੇ ਕਾਰਨ, ਹੁਣ ਗਿਣਤੀ ਨਿਯਮਿਤ ਰੂਪ ਨਾਲ ਵਾਧਾ ਹੋ ਰਿਹਾ ਹੈ| ਇਸਦੇ ਮਾਧਿਅਮ ਨਾਲ ਸਾਨੂੰ ਸੈਲਾਨੀਆਂ ਅਤੇ ਪ੍ਰਾਹੁਣਚਾਰੀ ਉਦਯੋਗ ਦੇ ਵਧੇਰੇ ਭਰੋਸੇਮੰਦ ਅੰਕੜੇ ਪ੍ਰਦਾਨ ਹੋ ਰਹੇ ਹਨ| ਪ੍ਰਾਹੁਣਚਾਰੀ ਉਦਯੋਗ ਦਾ ਰਾਸ਼ਟਰੀ ਏਕੀਕ੍ਰਿਤ ਡੇਟਾਬੇਸ (ਨਿਧੀ), ਪ੍ਰਾਹੁਣਚਾਰੀ ਉਦਯੋਗ ਨੂੰ ਇੱਕ ਡਿਜੀਟਲ ਪਲੇਟਫਾਰਮ ਬਣਾਉਣ ਦੇ ਨਾਲ ਕੀਤੀ ਗਈ ਇੱਕ ਸੰਯੁਕਤ ਪਹਿਲ ਹੈ| ਹੋਟਲ, ਰਿਜੋਰਟਜ਼, ਗੈਸਟ ਹਾਊਸ, ਬੈੱਡ ਐਂਡ ਬ੍ਰੇਕਫਾਸਟ/ ਘਰ ’ਤੇ ਆਵਾਸ, ਫਾਰਮ ਵਿੱਚ ਆਵਾਸ, ਲਾਜ/ ਟੂਰਿਸਟ ਘਰ, ਹਾਊਸਬੋਟ, ਹੈਰੀਟੇਜ ਹੋਮ, ਟਾਈਮਸ ਸਪੇਅਰ ਯੂਨਿਟ, ਅਪਾਰਟਮੈਂਟ ਹੋਟਲ, ਟੇਂਟਡ ਆਵਾਸ, ਸਟੈਂਡਅਲੋਨ ਐੱਫ਼ ਐਂਡ ਬੀ ਇਕਾਈਆਂ ਆਦਿ ਜਿਹੀਆਂ ਵੱਖ-ਵੱਖ ਸ਼੍ਰੇਣੀਆਂ ਦੀ ਪ੍ਰਾਹੁਣਚਾਰੀ ਇਕਾਈਆਂ ਦੇ ਲਈ ਇਸ ਮੰਚ ’ਤੇ ਇੱਕ ਸਰਲ ਰਜਿਸਟ੍ਰੇਸ਼ਨ ਪ੍ਰਕਿਰਿਆ ਹੈ| ਰਜਿਸਟਰਡ ਇਕਾਈ ਨੂੰ ਉਪਭੋਗਤਾ ਨਾਮ ਅਤੇ ਪਾਸਵਰਡ ਦਿੱਤਾ ਜਾਂਦਾ ਹੈ ਅਤੇ ਰਜਿਸਟਰਡ ਇਕਾਈ ਦੁਆਰਾ ਕਿਸੇ ਵੀ ਸਮੇਂ ਇਸ ਜਾਣਕਾਰੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ|
-
“ਥੇਨਜ਼ੌਲ ਗੋਲਫ਼ ਰਿਜੋਰਟ” ਪ੍ਰੋਜੈਕਟ ਦਾ ਉਦਘਾਟਨ: ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ 4 ਅਗਸਤ 2020 ਨੂੰ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੀ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ “ਥੇਨਜ਼ੌਲ ਗੋਲਫ਼ ਰਿਜੋਰਟ” ਪ੍ਰੋਜੈਕਟ ਦਾ ਅਸਲ ਵਿੱਚ ਉਦਘਾਟਨ ਕੀਤਾ। ਇਸ ਮੌਕੇ ’ਤੇ, ਮਿਜ਼ੋਰਮ ਦੇ ਸੈਰ ਸਪਾਟਾ ਮੰਤਰੀ ਸ਼੍ਰੀ ਰਾਬਰਟ ਰੋਮਾਵਿਆ ਰਾਯਟੇ ਅਤੇ ਮਿਜ਼ੋਰਮ ਸਰਕਾਰ ਦੇ ਸੈਰ-ਸਪਾਟਾ ਵਿਭਾਗ ਦੀ ਸਕੱਤਰ ਅਤੇ ਕਮਿਸ਼ਨਰ ਸ਼੍ਰੀਮਤੀ ਅਸਥੇਰ ਲਾਲ ਰੁਆਤਕੀਮੀ ਵੀ ਹਾਜ਼ਰ ਸੀ|
-
“ਸੋਮਨਾਥ, ਗੁਜਰਾਤ ਵਿਖੇ ਤੀਰਥ ਯਾਤਰੀ ਸਹੂਲਤਾਂ ਦਾ ਵਿਕਾਸ” ਪ੍ਰੋਜੈਕਟ: ਕੇਂਦਰੀ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈਯਭਾਈ ਰੁਪਾਨੀ ਦੇ ਨਾਲ 16 ਜੁਲਾਈ 2020 ਨੂੰ “ਸੋਮਨਾਥ, ਗੁਜਰਾਤ ਵਿਖੇ ਤੀਰਥ ਯਾਤਰਾ ਸਹੂਲਤਾਂ ਦੇ ਵਿਕਾਸ” ਪ੍ਰੋਜੈਕਟ ਦੇ ਅਸਲ ਰੂਪ ਨਾਲ ਉਦਘਾਟਨ ਕੀਤਾ| “ਸੋਮਨਾਥ, ਗੁਜਰਾਤ ਵਿਖੇ ਤੀਰਥ ਯਾਤਰਾ ਸਹੂਲਤਾਂ ਦੇ ਵਿਕਾਸ” ਪ੍ਰੋਜੈਕਟ ਨੂੰ ਮਾਰਚ, 2017 ਵਿੱਚ ਪੀਆਰਏਐੱਸਐੱਚਡੀ ਅਰਥਾਤ ਪ੍ਰਸ਼ਾਦ ਯੋਜਨਾ ਦੇ ਤਹਿਤ ਸਵੀਕਾਰਤਾ ਪ੍ਰਦਾਨ ਕੀਤੀ ਗਈ ਸੀ ਅਤੇ ਇਸਨੂੰ 45.36 ਕਰੋੜ ਰੁਪਏਦੀ ਲਾਗਤ ਦੇ ਨਾਲ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ।
-
“ਸੈਲਾਨੀ ਸਹੂਲਤ ਕੇਂਦਰ”: ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ 4 ਨਵੰਬਰ 2020 ਨੂੰ ਸੈਰ ਸਪਾਟਾ ਮੰਤਰਾਲੇ ਦੀ ਪ੍ਰਸਾਦ ਯੋਜਨਾ ਦੇ ਤਹਿਤ ‘ਗੁਰਵਾਯੂਰ, ਕੇਰਲ ਦਾ ਵਿਕਾਸ’ ਪ੍ਰੋਜੈਕਟ ਦੇ ਅੰਤਰਗਤ ਆਭਾਸੀ ਮਾਧਿਅਮ ਨਾਲ ਸੈਲਾਨੀ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ|
-
ਏਕ ਭਾਰਤ ਸ਼੍ਰੇਸ਼ਠ ਭਾਰਤ: ਸੈਰ-ਸਪਾਟਾ ਮੰਤਰਾਲਾ ਨਿਯਮਤ ਤੌਰ ’ਤੇ ਵੱਖ-ਵੱਖ ਗਤੀਵਿਧੀਆਂ ਦੇ ਮਾਧਿਅਮ ਨਾਲ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਵਧਾਵਾ ਦੇਣ ਦੇ ਲਈ ਕੰਮ ਕਰ ਰਿਹਾ ਹੈ। ਇੱਥੇ ਤੱਕ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਵੀ ਐੱਨਸੀਐੱਚਐੱਮਸੀਟੀ ਅਤੇ ਇੰਡੀਅਨ ਇੰਸਟੀਟੀਊਟ ਆਫ਼ ਟ੍ਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ ਨਾਲ ਸੰਬੰਧਤ ਭਾਰਤ ਸੈਂਟਰਲ ਇੰਸਟੀਟੀਊਟ ਆਫ਼ ਹੋਟਲ ਮੈਨੇਜਮੈਂਟ ਨੇ 8 ਮਈ 2020 ਤੋਂ 24 ਅਗਸਤ 2020 ਤੱਕ ਏਕ ਭਾਰਤ ਸ਼੍ਰੇਸ਼ਠ ਭਾਰਤ ’ਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ| ਇਨ੍ਹਾਂ ਗਤੀਵਿਧੀਆਂ ਦੇ ਦੌਰਾਨ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਸੱਚੀ ਭਾਵਨਾ ਦੇ ਪ੍ਰਤੀ ਉਤਸਾਹੀ ਭਾਗੀਦਾਰੀ ਦੇਖੀ ਗਈ|
-
ਕੇਂਦਰੀ ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਦੀ ਮੌਜੂਦਗੀ ਵਿੱਚ, ਮਹਿਲਾ ਸਸ਼ਕਤੀਕਰਣ ਦੇ ਲਈ ਟਰੈਵਲ ਏਜੰਟਸ ਐਸੋਸੀਏਸ਼ਨ ਆਫ਼ ਇੰਡੀਆ (ਟੀਏਏਆਈ) ਅਤੇ ਐੱਫ਼ਆਈਸੀਸੀਆਈ ਮਹਿਲਾ ਸੰਸਥਾ (ਐੱਫ਼ਐੱਲਓ) ਦੁਆਰਾ ਉਪਚਾਰਿਕ ਰੂਪ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖਤ ਕੀਤੇ ਗਏ। ਇਸ ਪਹਿਲਕਦਮੀ ਦੇ ਮਾਧਿਅਮ ਨਾਲ ਟੀਏਏਆਈ ਅਤੇ ਐੱਫ਼ਐੱਲਓ ਘੱਟ ਪੂੰਜੀ ਵਾਲੇ ਉੱਦਮਾਂ ਦੇ ਨਾਲ ਜ਼ਿਆਦਾ ਲਚਕਤਾ ਕੰਮ ਸੰਤੁਲਨ ਬਣਾਉਂਦੇ ਹੋਏ ਵਿਅਕਤੀਗਤ ਅਤੇ ਪ੍ਰਾਹੁਣਚਾਰੀ ਦੇ ਹੁਨਰ ’ਤੇ ਵਧੇਰੇ ਵਿਕਲਪਾਂ ’ਤੇ ਜ਼ੋਰ ਦਿੰਦੇ ਹਨ|
*******
ਐੱਨਬੀ/ ਕੇਪੀ/ ਓਏ
(Release ID: 1685901)
|