ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੈਵ-ਵਿਭਿੰਨਤਾ ਕਨਕਲੇਵ ਨੇ ਆਈਆਈਐੱਸਐੱਫ 2020 ਵਿਖੇ ਜੈਵ ਵਿਭਿੰਨਤਾ ਅਤੇ ਵਾਤਾਵਰਣ ਦੀਆਂ ਚੁਣੌਤੀਆਂ ਨਾਲ ਸਬੰਧਤ ਚਿੰਤਾਵਾਂ ਬਾਰੇ ਵਿਚਾਰ ਵਟਾਂਦਰੇ ਲਈ ਮਾਹਰਾਂ ਨੂੰ ਇਕੱਠੇ ਲਿਆਂਦਾ

Posted On: 24 DEC 2020 4:09PM by PIB Chandigarh

ਆਈਆਈਐੱਸਐੱਫ 2020 

 

ਛੇਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ -2020) 22 ਦਸੰਬਰ, 2020 ਤੋਂ ਵਰਚੁਅਲੀ ਆਯੋਜਿਤ ਕੀਤਾ ਜਾ ਰਿਹਾ ਹੈ। ਸੀਐੱਸਆਈਆਰ ਕੋਆਰਡੀਨੇਟਿੰਗ ਅਤੇ ਸੀਐੱਸਆਈਆਰ-ਨੈਸ਼ਨਲ ਇੰਸਟੀਚਿੳੂਟ ਆਫ਼ ਸਾਇੰਸ, ਟੈਕਨੋਲੋਜੀ ਅਤੇ ਵਿਕਾਸ ਅਧਿਐਨ (ਐੱਨਆਈਐੱਸਟੀਏਡੀਐੱਸ), ਨਵੀਂ ਦਿੱਲੀ ਆਈਆਈਐੱਸਐੱਫ 2020 ਦਾ ਨੋਡਲ ਇੰਸਟੀਚਿੳੂਟ ਹੈ। ਇਸ ਸਾਲ, ਵਿਗਿਆਨ, ਟੈਕਨੋਲੋਜੀ, ਨਵੀਨਤਾ ਅਤੇ ਮਨੁੱਖੀ ਸਮਾਜ ਨਾਲ ਉਨ੍ਹਾਂ ਦੇ ਆਪਸੀ ਸਬੰਧਾਂ ਦੇ ਵੱਖ-ਵੱਖ ਵਿਆਪਕ ਵਿਸ਼ਿਆਂ ਤਹਿਤ 41 ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਸਥਿਰ ਵਿਕਾਸ ਟੀਚੇ ਅਤੇ ਇਸ ਦੀਆਂ ਰਣਨੀਤੀਆਂ ਆਈਆਈਐੱਸਐੱਫ 2020 ਦੀਆਂ ਬਹੁਤ ਸਾਰੇ ਪ੍ਰੋਗਰਾਮਾਂ ਦਾ ਮੁੱਖ ਖੇਤਰ ਵੀ ਹੈ। ਜੈਵ ਵਿਭਿੰਨਤਾ ਉਨ੍ਹਾਂ ਵਿੱਚੋਂ ਇੱਕ ਹੈ।

ਆਈਆਈਐੱਸਐੱਫ 2020 ਵਿੱਚ ਜੈਵ ਵਿਭਿੰਨਤਾ ਕਨਕਲੇਵ ਵਿੱਚ ਭਾਰਤ ਦੀ ਅਮੀਰ ਜੈਵ ਵਿਭਿੰਨਤਾ, ਈਕੋਤੰਤਰ, ਪ੍ਰਜਾਤੀਆਂ ਅਤੇ ਅਨੁਵੰਸ਼ਿਕ ਪੱਧਰਾਂ ’ਤੇ ਰਵਾਇਤੀ ਸਮੁਦਾਇਆਂ ਵੱਲੋਂ ਜੈਵ ਵਿਭਿੰਨਤਾ ਸੰਭਾਲ ਦੀ ਲੰਬੀ ਪਰੰਪਰਾ ਅਤੇ ਮਹੱਤਵਪੂਰਨ ਈਕੋਤੰਤਰ ਦੀ ਜੈਵ ਵਿਭਿੰਨਤਾ ਅਤੇ ਸੰਭਾਲ ਦੇ ਮਾਨਚਿਤਰਨ ਦੀ ਦਿਸ਼ਾ ਵਿੱਚ ਦੇਸ਼ ਦੇ ਯਤਨਾਂ ਅਤੇ ਖਤਰੇ ਵਾਲੀਆਂ ਪ੍ਰਜਾਤੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। 

 

ਜੈਵ-ਵਿਭਿੰਨਤਾ ਦੇ ਵਿਭਿੰਨ ਖੇਤਰਾਂ ਵਿੱਚ ਕੀਤੀ ਜਾ ਰਹੀ ਅਤਿ ਆਧੁਨਿਕ ਖੋਜ, ਖ਼ਾਸਕਰ ਨੋਵਲ ਜੀਨਾਂ ਅਤੇ ਅਣੂਆਂ ਦੀ ਜੈਵ-ਸੰਭਾਵਨਾ ਅਤੇ ਆਤਮ-ਨਿਰਭਰ ਭਾਰਤ ਲਈ ਆਤਮ ਸਥਿਰ ਜੈਵ-ਆਰਥਿਕਤਾ ਦੀ ਉਸਾਰੀ ਲਈ ਉਨ੍ਹਾਂ ਦੀ ਵਰਤੋਂ ਬਾਰੇ ਪ੍ਰਮੁੱਖ ਵਿਚਾਰ-ਵਟਾਂਦਰੇ ਦਾ ਏਜੰਡਾ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਜੈਵ ਵਿਭਿੰਨਤਾ 'ਤੇ ਮੌਸਮੀ ਤਬਦੀਲੀ ਦਾ ਪ੍ਰਭਾਵ ਮੁੱਖ ਜ਼ੋਰ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਦੋ ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਵਿਸ਼ਵਵਿਆਪੀ ਤੌਰ ’ਤੇ ਮਾਨਤਾ ਪ੍ਰਾਪਤ ਵਿਗਿਆਨੀਆਂ ਦੀ ਗੱਲਬਾਤ, ਪੋਸਟਰ ਸੈਸ਼ਨਾਂ, ਪੈਨਲ ਵਿਚਾਰ-ਵਟਾਂਦਰੇ, ਕੁਇਜ਼ ਮੁਕਾਬਲੇ ਅਤੇ ਛੋਟੀਆਂ ਫਿਲਮਾਂ ਨੂੰ ਸ਼ਾਮਲ ਕੀਤਾ ਗਿਆ ਹੈ। 

ਇਸ ਪ੍ਰੋਗਰਾਮ ਦਾ ਉਦੇਸ਼ ਸਿੱਖਿਆ ਸ਼ਾਸਤਰੀਆਂ / ਵਿਗਿਆਨੀਆਂ / ਖੋਜਕਰਤਾਵਾਂ / ਵਿਦਿਆਰਥੀਆਂ / ਉੱਦਮੀਆਂ ਨੂੰ ਆਪਣੇ ਖੋਜ ਨਤੀਜਿਆਂ ਨੂੰ ਪੇਸ਼ ਕਰਨ ਅਤੇ ਆਤਮ-ਨਿਰਭਰਤਾ ਅਤੇ ਵਿਸ਼ਵਵਿਆਪੀ ਭਲਾਈ ਲਈ ਜੈਵ-ਵਿਭਿੰਨਤਾ ਅਧਾਰਿਤ ਜੈਵ-ਆਰਥਿਕਤਾ ਨੂੰ ਵਿਕਸਤ ਕਰਨ ’ਤੇ ਨਵੇਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਹੈ।

ਬਾਇਓਡਾਇਵਰਸਿਟੀ ਕਨਕਲੇਵ ਦਾ ਉਦਘਾਟਨ ਮੁੱਖ ਮਹਿਮਾਨ ਚੇਅਰਪਰਸਨ, ਨੈਸ਼ਨਲ ਗ੍ਰੀਨ ਟ੍ਰਿਬਿੳੂਨਲ, ਨਵੀਂ ਦਿੱਲੀ ਸ਼੍ਰੀ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਕੀਤਾ। ਇਸ ਮੌਕੇ ਸ੍ਰੀ ਗੋਇਲ ਨੇ ਕਿਹਾ ਕਿ ਪਹਿਲਾਂ ਭਾਰਤ ਨੂੰ ਇੱਕ ਗਰੀਬ ਦੇਸ਼ ਮੰਨਿਆ ਜਾਂਦਾ ਸੀ, ਪਰ ਆਪਣੀ ਜੈਵ ਵਿਭਿੰਨਤਾ ਦੇ ਮਾਮਲੇ ਵਿੱਚ ਇਹ ਹਮੇਸ਼ਾਂ ਅਮੀਰ ਦੇਸ਼ ਰਿਹਾ ਹੈ। ਇਹ ਵਿਸ਼ੇਸ਼ ਤੌਰ 'ਤੇ ਉੱਤਰ-ਪੂਰਬੀ ਖੇਤਰ ਅਤੇ ਪੱਛਮੀ ਘਾਟ ਵਿੱਚ ਵਿਲੱਖਣ ਜੈਵ ਵਿਭਿੰਨਤਾ ਨੂੰ ਪ੍ਰਭਾਵਿਤ ਕਰਨ ਵਾਲੀ ਜੈਵ-ਵਿਭਿੰਨਤਾ ਦੇ ਗਰਮ ਸਥਾਨਾਂ ਦੀ ਮੇਜ਼ਬਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕਈ ਕਬਾਇਲੀ ਭਾਈਚਾਰਿਆਂ ਦਾ ਘਰ ਹੈ ਜਿਸ ਦਾ ਰਵਾਇਤੀ ਗਿਆਨ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਦਾ ਲੰਮਾ ਇਤਿਹਾਸ ਹੈ। ਸ਼੍ਰੀ ਗੋਇਲ ਨੇ ਜੈਵ ਵਿਭਿੰਨਤਾ ਦੇ ਸੰਮੇਲਨ (ਸੀਬੀਡੀ) ਬਾਰੇ ਵੀ ਗੱਲ ਕੀਤੀ ਜਿਸ ਨਾਲ ਪ੍ਰਸ਼ਾਸਨਿਕ ਅਤੇ ਵਿਧਾਨਕ ਪੱਧਰ ਵਿੱਚ ਤਬਦੀਲੀਆਂ ਆਈਆਂ ਅਤੇ ਜੈਵ ਵਿਭਿੰਨਤਾ ਐਕਟ ਆਫ ਇੰਡੀਆ 2002 ਦਾ ਰਾਹ ਪੱਧਰਾ ਹੋਇਆ। ਸੀਬੀਡੀ ਤਹਿਤ ਗਿਆਨ ਅਤੇ ਜੈਵ ਵਿਭਿੰਨਤਾ ਦੀ ਸਥਿਰ ਵਰਤੋਂ ਤੋਂ ਪੈਦਾ ਹੋਏ ਲਾਭਾਂ ਨੂੰ ਬਰਾਬਰੀ ਨਾਲ ਸਾਂਝਾ ਕਰਨ ਦੀ ਇੱਕ ਧਾਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜੰਗਲਾਂ ਦੀ ਕਟਾਈ, ਖਣਨ, ਮੌਸਮ ਵਿੱਚ ਤਬਦੀਲੀ ਅਤੇ ਹੋਰ ਕਾਰਕਾਂ ਕਾਰਨ ਜੈਵ ਵਿਭਿੰਨਤਾ ਦੇ ਨਿਘਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਇਸ ਲਈ, ਉਨ੍ਹਾਂ ਨੇ ਵਿਸ਼ੇ ਦੇ ਮਾਹਰਾਂ ਅਤੇ ਨੀਤੀ ਨਿਰਮਾਤਾਵਾਂ ਵਿਚਕਾਰ ਗਿਆਨ ਦੀ ਵੰਡ ਦੀ ਮਹੱਤਤਾ ਨੂੰ ਦੁਹਰਾਇਆ। ਉਨ੍ਹਾਂ ਆਸ ਪ੍ਰਗਟਾਈ ਕਿ ਸੰਮੇਲਨ ਆਮ ਲੋਕਾਂ, ਪ੍ਰਸ਼ਾਸਨ ਅਤੇ ਨੀਤੀ ਨਿਰਮਾਤਾਵਾਂ ਨੂੰ ਇੱਕ ਮੰਚ ’ਤੇ ਲਿਆਉਣ ਲਈ ਸਾਡੀ ਮਹੱਤਵਪੂਰਨ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਲਈ ਮਹੱਤਵਪੂਰਨ ਨਤੀਜੇ ਮੁਹੱਈਆ ਕਰਾਉਣ ਲਈ ਜ਼ਰੂਰੀ ਕੰਮ ਕਰੇਗਾ।

ਇਸ ਤੋਂ ਪਹਿਲਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾਇਰੈਕਟਰ ਸੀਐੱਸਆਈਆਰ-ਐੱਨਬੀਆਰਆਈ ਅਤੇ ਸੀਐੱਸਆਈਆਰ-ਆਈਆਈਟੀਆਰ ਲਖਨੳੂ ਪ੍ਰੋ: ਐੱਸ.ਕੇ. ਬਾਰਿਕ, ਅਵਧ ਪੰਤ ਦੀ ਪ੍ਰਧਾਨ ਵਿਜਨਾ ਭਾਰਤੀ, ਨੇ ਬਾਇਓਡਾਇਵਰਸਿਟੀ ਕਨਕਲੇਵ ਦੀ ਬਣਤਰ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ, ਖੋਜਕਰਤਾਵਾਂ, ਸਵਦੇਸ਼ੀ ਭਾਈਚਾਰਿਆਂ, ਐੱਸਐਂਡਟੀ ਮਾਹਰਾਂ ਅਤੇ ਉਦਯੋਗਾਂ ਦੁਆਰਾ ਗੱਲਬਾਤ ਕਰਨਾ ਪ੍ਰੋਗਰਾਮ ਦਾ ਹਿੱਸਾ ਹਨ। ਦੋ ਦਿਨਾਂ ਪ੍ਰੋਗਰਾਮ ਪੂਰੀ ਤਰ੍ਹਾਂ ਵਰਚੁਅਲ ਹੋਵੇਗਾ ਅਤੇ ਵਿਸ਼ਵਵਿਆਪੀ ਤੌਰ ’ਤੇ ਮਾਨਤਾ ਪ੍ਰਾਪਤ ਮਾਹਰਾਂ, ਈ-ਪੋਸਟਰ ਗੈਲਰੀ, ਬਾਇਓਡਾਇਵਰਸਿਟੀ ਇਨੋਵੇਸ਼ਨ ਐਕਸਪੋ, ਸਵਦੇਸ਼ੀ ਕਮਿੳੂਨੀਟੀਜ਼- ਐੱਸਐਂਡਟੀ ਮਾਹਰ ਮਿਲਣੀ, ਉੱਦਮੀਆਂ-ਉਦਯੋਗ ਮਿਲਣੀ ਅਤੇ ਲਘੂ ਫਿਲਮਾਂ, ਵੈਬੀਨਾਰ ਅਤੇ ਕੁਦਰਤ ਵਾਈਲਡ ਲਾਈਫ ਫੋਟੋ ਪ੍ਰਦਰਸ਼ਨ ਹੋਵੇਗੀ। 

 ਆਈਆਈਐੱਸਐੱਫ 2020 ਵਿਖੇ ‘ਜੈਵ ਵਿਭਿੰਨਤਾ ਸੰਮੇਲਨ’ ਵਿੱਚ ਆਪਣਾ ਸੰਬੋਧਨ ਦਿੰਦੇ ਹੋਏ ਉੱਘੇ ਵਾਤਾਵਰਣ ਪ੍ਰੇਮੀ ਡਾ. ਮਾਧਵ ਗਾਡਗਿਲ

ਡਾ: ਕੇ.ਐੱਨ. ਨਾਇਰ, ਕੋਆਰਡੀਨੇਟਰ, ਬਾਇਓਡਾਇਵਰਸਿਟੀ ਕਨਕਲੇਵ ਨੇ, ਜੀਵ ਵਿਭਿੰਨਤਾ ਦੇ ਵੱਖ ਵੱਖ ਪਹਿਲੂਆਂ ’ਤੇ ਵੈਬੀਨਾਰ ਸਮੇਤ ਦਿਨ ਦੇ ਹੋਰ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ। ਅੱਜ ਦੇ ਵਿਸ਼ੇ ਸਨ ‘ਜੈਵ ਵਿਭਿੰਨਤਾ- ਸੱਭਿਆਚਾਰ ਦਖਲ: ਪੇਂਡੂ ਭਾਰਤ ਵਿੱਚ ਸਥਿਰ ਵਿਕਾਸ ਦੀ ਕੁੰਜੀ’, ‘ਜੈਵ ਵਿਭਿੰਨਤਾ ਦੀ ਵਰਤੋਂ ਕਰਦਿਆਂ ਉਦਯੋਗਤਾ ਅਤੇ ਉਦਯੋਗਿਕ ਵਿਕਾਸ ਲਈ ‘ਬਾਇਓਪ੍ਰੋਸਪੈਕਟਿੰਗ’ ਅਤੇ ‘ਜੈਵ ਵਿਭਿੰਨਤਾ ਅਧਾਰਿਤ ਬਾਇਓ-ਅਰਥਵਿਵਸਥਾ ਦੇ ਨਮੂਨੇ’।

ਖੇਤਰ ਵਿੱਚ ਉੰਘੇ ਮਾਹਿਰਾਂ ਨੇ ਵੈਬੀਨਾਰ ਨੂੰ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਸਾਬਕਾ ਪ੍ਰੋਫੈਸਰ ਅਤੇ ਚੇਅਰਮੈਨ, ਸੈਂਟਰ ਫਾਰ ਇਕੋਲੌਜੀਕਲ ਸਾਇੰਸਜ਼, ਇੰਡੀਅਨ ਇੰਸਟੀਚਿੳੂਟ ਆਫ ਸਾਇੰਸ, ਬੰਗਲੁਰੂ ਪਦਮ ਭੂਸ਼ਣ ਪ੍ਰੋ. ਮਾਧਵ ਗਾਡਗਿਲ, ਏਟੀਆਰਈਈ, ਬੰਗਲੁਰੂ ਦੇ ਸੰਸਥਾਪਕ ਪ੍ਰਧਾਨ ਅਤੇ ਮੈਸਾਚੁਸੇਟਸ ਯੂਨੀਵਰਸਿਟੀ, ਬੋਸਟਨ ਦੇ ਬਾਇਓਲੌਜੀ ਦੇ ਉੱਘੇ ਪ੍ਰੋਫੈਸਰ ਪ੍ਰੋ. ਕਮਲਜੀਤ ਸਿੰਘ ਬਾਵਾ, ਡਾ ਕੇਵਿਨ ਆਰ ਥੀਲ ਡਾਇਰੈਕਟਰ, ਟੈਕਸਸੋਮੀ ਆਸਟਰੇਲੀਆ, ਆਸਟਰੇਲੀਅਨ ਅਕੈਡਮੀ ਆਫ ਸਾਇੰਸ, ਕੈਨਬਰਾ, ਆਸਟਰੇਲੀਆ; ਪ੍ਰੋ: ਉਮਾ ਸ਼ੰਕਰ, ਸਾਬਕਾ ਪ੍ਰੋਫੈਸਰ, ਖੇਤੀਬਾੜੀ ਵਿਗਿਆਨ ਯੂਨੀਵਰਸਿਟੀ, ਬੰਗਲੁਰੂ; ਡਾ ਜੇ.ਕੇ. ਜੇਨਾ, ਡਿਪਟੀ ਡਾਇਰੈਕਟਰ ਜਨਰਲ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ; ਡਾ: ਵੀ.ਬੀ. ਮਾਥੁਰ, ਚੇਅਰਪਰਸਨ, ਨੈਸ਼ਨਲ ਜੈਵ ਵਿਭਿੰਨਤਾ ਅਥਾਰਟੀ, ਚੇਨਈ; ਅਖਿਲੇਸ਼ ਤਿਆਗੀ, ਸਾਬਕਾ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ ਅਤੇ ਸਾਬਕਾ ਡਾਇਰੈਕਟਰ, ਐੱਨਆਈਪੀਜੀਆਰ, ਨਵੀਂ ਦਿੱਲੀ; ਪ੍ਰੋ: ਕੇ.ਐੱਨ. ਗਣੇਸ਼ਈਆ (Prof. K.N. Ganeshaiah,), ਸਾਬਕਾ ਪ੍ਰੋਫੈਸਰ, ਖੇਤੀਬਾੜੀ ਵਿਗਿਆਨ ਯੂਨੀਵਰਸਿਟੀ, ਬੈਂਗਲੁਰੂ ਸ਼ਾਮਲ ਸਨ।

ਬੰਬੇ ਨੈਚੁਰਲ ਹਿਸਟਰੀ ਸੁਸਾਇਟੀ, ਮੁੰਬਈ ਦੇ ਡਾਇਰੈਕਟਰ ਡਾ. ਦੀਪਕ ਆਪਟੇ ਨੇ “ਲਕਸ਼ਦੀਪ ਦੇ ਟਾਪੂ ਦੇ ਕੋਰਲ ਰੀਫਜ਼” ਵਿਸ਼ੇ ’ਤੇ ਮੁੱਖ ਭਾਸ਼ਣ ਦਿੱਤਾ।

ਜੈਵ ਵਿਭਿੰਨਤਾ ਸੰਮੇਲਨ ਦੇ ਮੁੱਖ ਉਦੇਸ਼ ਭਾਰਤ ਦੀ ਅਮੀਰ ਜੈਵ ਵਿਭਿੰਨਤਾ ਅਤੇ ਇਸ ਨਾਲ ਜੁੜੇ ਰਵਾਇਤੀ ਗਿਆਨ ਨੂੰ ਪ੍ਰਦਰਸ਼ਿਤ ਕਰਨਾ, ਵਿਦਿਆਰਥੀਆਂ, ਨੌਜਵਾਨ ਖੋਜਕਰਤਾਵਾਂ, ਉੱਦਮੀਆਂ, ਉਦਯੋਗਾਂ, ਆਮ ਜਨਤਾ ਅਤੇ ਫੈਸਲੇ ਲੈਣ ਵਾਲਿਆਂ ਵਿੱਚ ਜੈਵ ਵਿਭਿੰਨਤਾ ਅਤੇ ਇਸ ਦੇ ਆਰਥਿਕ ਵਿਕਾਸ ਲਈ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਖੋਜ ਲਈ ਇੱਕ ਰੋਡ ਮੈਪ ਤਿਆਰ ਕਰਨਾ, ਬਾਇਓਕੋਨੋਮੀ-ਅਧਾਰਿਤ ਆਤਮਨਿਰਭਰ ਭਾਰਤ ਲਈ ਜੈਵ ਵਿਭਿੰਨਤਾ ਨਾਲ ਸਬੰਧਤ ਨਵੀਨਤਾ ਅਤੇ ਵਿਕਾਸ ਕਰਨਾ ਹੈ।

*****

 

NB/KGS/(Inputs: CSIR-NISTADS)



(Release ID: 1683407) Visitor Counter : 569


Read this release in: English , Urdu , Hindi , Tamil